Friday, June 26, 2026

ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾ ਵਲੋਂ ‘ਕਾਫਲਾ ਖੂਨਦਾਨੀਆ ਦਾ’ ਦਾ ਭਰਵਾਂ ਸਵਾਗਤ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 14 ਜੂਨ ਵਰਲਡ ਬਲੱਡ ਡੋਨਰਜ਼ ਡੇਅ ਅਤੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਰੈਡ ਕਰਾਸ ਅਤੇ PPN1406201707ਸਿਹਤ ਵਿਭਾਗ ਦੇ ਸਹਿਯੋਗ ਨਾਲ ਇੱਕ ‘‘ਕਾਫਲਾ ਖੂਨਦਾਨੀਆਂ ਦਾ’’ ਸ਼ਹਿਰ ਵਿਚ ਕੱਢਿਆ ਗਿਆ। ਜਿਸ ਵਿਚ ਖੂਨਦਾਨ ਦੇ ਖੇਤਰ ਵਿਚ ਕੰਮ ਕਰ ਰਹੀਆ ਸਵੈ ਸੇਵੀ ਸੰਸਥਾਵਾਂ ਅਤੇ ਉੱਘੇ ਖੂਨਦਾਨੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਇਸ ਕਾਫਲੇ ਨੂੰ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਭਾਰਤੀ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਸਾਖਾ ਬਠਿੰਡਾ ਦੀਪਰਵਾ ਲਾਕਰਾ ਨੇ ਰੈਡ ਕਰਾਸ ਭਵਨ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਉਨ੍ਹਾਂ ਇਸ ਮੌਕੇ ਕਿਹਾ ਕਿ ਲੋਕਾਂ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਕਰਨ ਵਿਚ ਜ਼ਿਲ੍ਹੇ ਦੇ ਖੂਨਦਾਨੀਆਂ ਅਤੇ ਖੂਨਦਾਨ ਦੇ ਖੇਤਰ ਵਿਚ ਕੰਮ ਕਰ ਰਹੀਆਂ ਐਨ.ਜੀ.ਓਜ਼ ਦਾ ਸ਼ਲਾਘਾਯੋਗ ਰੋਲ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨਵੇਂ ਖੂਨਦਾਨੀਆਂ ਨੂੰ ਇਸ ਲਹਿਰ ਵਿਚ ਸ਼ਾਮਿਲ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਹ ਦਿਨ ਵਿਸ਼ੇਸ਼ ਤੌਰ ’ਤੇ ਇਹ ਏ.ਬੀ.ਓ ਬਲੱਡ ਗਰੁੱਪਾਂ ਦੇ ਖੋਜੀ ਸਾਇੰਸਇਸਟ ਕਾਰਲ ਲੈਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ।
ਉਨ੍ਹਾਂ ਨਾਲ ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ:) ਅਤੇ ਸਮੂਹ ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ। ਰੈਡ ਕਰਾਸ ਭਵਨ ਤੋਂ ਸ਼ੁਰੂ ਹੋਇਆ ਇਹ ਕਾਫਲਾ ਬੱਸ ਸਟੈਡ, ਕੋਰਟ ਰੋਡ, ਮਹਿਣਾ ਚੌਂਕ, ਆਰੀਆ ਸਮਾਜ ਚੌਂਕ, ਕਿੱਕਰ ਬਜ਼ਾਰ, ਸਦਰ ਬਜ਼ਾਰ, ਸਦ ਭਾਵਨਾ ਚੌਂਕ ਅਤੇ ਧੋਬੀ ਬਜ਼ਾਰ ਤੋਂ ਹੁੰਦਾ ਹੋਇਆ ਸੁਭਾਸ਼ ਮਾਰਕਿਟ (ਪਾਣੀ ਵਾਲੀ ਟੈਂਕੀ) ਵਿਖੇ ਪਹੁੰਚਿਆ।ਰਸਤੇ ਵਿਚ ਵੱਖ-ਵੱਖ ਦਾਨੀਆਂ/ਐਸੋਸੀਏਸ਼ਨਾਂ ਵਲੋਂ ਫੁੱਲ ਮਾਲਾਵਾਂ ਪਾ ਕੇ ਕਾਫਲੇ ਦਾ ਸਵਾਗਤ ਕੀਤਾ ਗਿਆ।ਕੋਰਟ ਰੋਡ ’ਤੇ ਮੁੱਖ ਦਫ਼ਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੈਂਬਰਾਂ ਨੇ ਖੂਨਦਾਨੀਆਂ ਦਾ ਸਵਾਗਤ ਫੁੱਲ ਮਾਲਾ ਅਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ।
ਇਸ ਮੌਕੇ ਸੁਸਾਇਟੀ ਪ੍ਰਧਾਨ ਜਰਨੈਲ ਸਿੰਘ, ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ, ਚਰਨਜੀਤ ਸਿੰਘ, ਦਿਲਬਾਗ ਸਿੰਘ ਅਤੇ ਜਸਕਰਨ ਸਿੰਘ ਸਿਵੀਆਂ ਆਦਿ ਸ਼ਾਮਲ ਸਨ।ਖੂਨਦਾਨੀਆਂ ਦੇ ਸਤਿਕਾਰ ਵਜੋਂ ਰਸਤੇ ਵਿਚ ਮਿੱਠੇ ਪਾਣੀਆਂ ਦੀ ਛਬੀਲਾਂ ਅਤੇ ਖਾਣ-ਪੀਣ ਦੀਆਂ ਆਈਟਮਾਂ ਲੋਕਾਂ ਵਲੋਂ ਪ੍ਰਦਾਨ ਕੀਤੀਆਂ ਗਈਆਂ।ਕਾਫਲੇ ਵਿਚ ਸ਼ਾਮਿਲ ਖੂਨਦਾਨੀਆਂ/ਸੰਸਥਾਵਾਂ ਨੇ ਆਪਣੇ ਸਜਾਏ ਹੋਏ ਵਹੀਕਲਾਂ ਉਪਰ ਖੂਨਦਾਨ ਦੇ ਬੈਨਰ/ਸੰਦੇਸ਼ ਲਿਖੇ ਹੋਏ ਸਨ।ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਮੋਟੀਵੇਸ਼ਨਲ ਗੀਤ ਵੀ ਚੱਲ ਰਹੇ ਸਨ।ਕਾਫਲਾ ਖੂਨਦਾਨੀਆਂ ਦਾ ਸੁਭਾਸ਼ ਮਾਰਕਿਟ ਪਾਣੀ ਵਾਲੀ ਟੈਂਕੀ ਵਿਖੇ ਪਹੁੰਚਿਆਂ। ਇਥੇ ਸਵੈ ਸੇਵੀ ਸੰਸਥਾਵਾਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਡਾ. ਆਰ.ਐਸ ਰੰਧਾਵਾ ਅਤੇ ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਖੂਨਦਾਨੀਆਂ ਦੀ ਹੌਂਸਲਾ-ਅਫਜਾਈ ਲਈ ਪਹੁੰਚੇ।ਉਨ੍ਹਾਂ ਖੂਨਦਾਨ ਦੇ ਖੇਤਰ ਵਿਚ ਯੋਗਦਾਨ ਪਾ ਰਹੀਆਂ ਸੰਸਥਾਵਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਖੂਨਦਾਨ ਲਹਿਰ ਵਿਚ ਯੋਗਦਾਨ ਪਾ ਰਹੇ ਖੂਨਦਾਨੀਆਂ ਅਤੇ ਖੂਨਦਾਨੀ ਸੰਸਥਾਵਾਂ ਨੂੰ ਸਤਿਕਾਰ ਦੇਣਾ, ਉਤਸ਼ਾਹਿਤ ਕਰਨਾ ਅਤੇ ਹੋਰਨਾ ਲੋਕਾਂ ਨੂੰ ਖੂਨਦਾਨ ਲਹਿਰ ਵਿਚ ਸ਼ਾਮਿਲ ਕਰਨਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply