ਚੌਂਕ ਮਹਿਤਾ, 16 ਜੂਨ – (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਗਰਮੀਆਂ ਦੀਆਂ ਛੁਟੀਆਂ ਦੌਰਾਨ ਤਿੰਨ ਰੋਜ਼ਾ “ਸਮਰ ਕੈਂਪ” ਦਾ
ਆਯੋਜਨ ਪ੍ਰਿੰ. ਸ੍ਰੀਮਤੀ ਰੇਖਾ ਮਹਾਜਨ ਦੀ ਯੋਗ ਅਗਵਾਈ ਵਿੱਚ ਸਕੂਲ਼ ਕੈਂਪਸ ਵਿੱਚ ਲਗਾਇਆ ਗਿਆ।ਜਿਸ ਵਿੱਚ 100 ਵਿਦਿਆਰਥੀਆਂ ਨੇ ਹਿੱਸਾ ਲਿਆ ਕੈਂਪ ਦੇ ਪਹਿਲੇ ਦਿਨ ਸਪੋਰਟਸ ਡੇਅ ਰੱਖਿਆ ਗਿਆ।ਵਿਦਿਆਰਥੀਆਂ ਦੇ ਤਿੰਨ ਉਮਰ ਗਰੁੱਪ ਬਣਾ ਕੇ ਖੋ ਖੋ, ਨਿੰਬੂ ਚੱਮਚ, ਵਾਲੀਬਾਲ, ਦੌੜਾਂ, ਕ੍ਰਿਕਟ, ਬੈਡਮਿੰਟਨ, ਮਿਊਜੀਕਲ ਚੇਅਰ, ਰੱਸੀ ਟੱਪਣਾ ਅਤੇ ਜ਼ੋਰ ਅਜਮਾਈ ਵਰਗੀਆਂ ਖੇਡਾਂ ਕਰਵਾਈਆ ਗਈਆਂ।ਦੂਸਰਾ ਦਿਨ ਸਭਿਆਚਾਰਕ ਦਿਨ ਵੱਜੋਂ ਮਨਾਇਆ ਗਿਆ ਅਤੇ ਬੱਚੇ ਬੱਚੀਆਂ ਅਤੇ ਸਕੂਲ ਸਟਾਫ ਵੱਲੋ ਂਗਿੱਧਾ ਤੇ ਭੰਗੜਾ ਪਾਇਆ ਗਿਆ ਅਤੇ ਤੀਸਰੇ ਦਿਨ ਐਥਲਾਇਕ ਡੇਅ ਮਨਾਉਦਿਆਂ ਵਿਦਿਆਰਥੀਆਂ ਦੇ ਦੌੜ ਮੁਕਾਬਲੇ ਅਤੇ ਹੋਰ ਖੇਡਾਂ ਵੀ ਕਰਵਾਉਣ ਤੋ ਇਲਾਵਾ ਬੱਚਿਆਂ ਨੂੰ ਨਿੱਕਾ ਜੈਲਦਾਰ ਪੰਜਾਬੀ ਫਿਲਮ ਵੀ ਵਿਖਾਈ ਗਈ। ਸਮਰ ਕੈਂਪ ਦੇ ਆਖਰੀ ਦਿਨ ਵਿਸ਼ੇਸ ਤੌਰ `ਤੇ ਪਹੁੰਚੇ ਲਖਵਿੰਦਰ ਸਿੰਘ ਰੰਧਾਵਾ, ਮਾਸਟਰ ਸੁਖਦੇਵ ਸਿੰਘ ਜਲਾਲ ਉਸਮਾ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਅਣਖੀ ਆਦਿ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਸਕੂਲ ਸਟਾਫ ਵਿੱਚੋਂ ਸ੍ਰੀਮਤੀ ਸੁਖਜੀਤ ਕੌਰ, ਲ਼ਖਵਿੰਦਰ ਕੌਰ, ਹਰਵਿੰਦਰ ਸਿੰਘ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ, ਹਰਸਿਮਰਨ ਸਿੰਘ, ਹਰਪ੍ਰੀਤ ਕੌਰ, ਗੁਰਮੀਤ ਸਿੰਘ, ਹਰਪ੍ਰਤਿ ਸਿੰਘ, ਸੁਰਿੰਦਰ ਭਾਟੀਆ, ਰਣਜੀਤ ਸਿੰਘ, ਰਾਜਬੀਰ ਕੌਰ, ਜਸਮੀਤ ਕੌਰ, ਮੈਡਮ ਵਿਜੇਤਾ, ਮਨਿੰਦਰ ਕੌਰ, ਜਗਤਾਰ ਸਿੰਘ, ਕਸ਼ਮੀਰ ਸਿੰਘ, ਸਰਬਜੀਤ ਸਿੰਘ ਪੀ.ਟੀ, ਨਵਜੋਤ ਸਿੰਘ, ਰਕੇਸ਼ ਸਰਮਾ, ਗੁਰਸਿਮਰਨ ਸਿੰਘ, ਮੈਡਮ ਰਾਜਕਮਲਦੀਪ ਅਤੇ ਸੁਖਵਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media