ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਸ਼ਾਖਾ ਫਾਜ਼ਿਲਕਾ ਦੀ ਇਕ ਮੀਟਿੰਗ ਜਲ ਸਪਲਾਈ ਸੈਨੀਟੇਸ਼ਨ ਦਫ਼ਤਰ ਵਿਚ ਰਜਿੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਵਿਚ ਸਾਰੇ ਮੈਂਬਰ ਅਤੇ ਨੇਤਾ ਹਾਜ਼ਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਧਰਮਿੰਦਰ ਸਿੰਘ ਖੂਈਆਂ ਸਰਵਰ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਕਰਮਚਾਰੀਆਂ ਦੀ ਮੰਗਾਂ ਤੇ ਡਾਕਾ ਤੇ ਮਾਰ ਕੇ ਇਕ ਇਕ ਕਰਕੇ ਖੋਹ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਸਿੰਘ ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਕਾਇਆ ਦਿਹਾੜੀਦਾਰ ਕਰਮਚਾਰੀ ਪੱਕੇ ਕੀਤੇ ਜਾਣ, ਜੇਈ ਪਾਸ ਪੰਪ ਅਪਰੇਟਰਾਂ ਨੂੰ ਜੇਈ ਪ੍ਰਮੋਟ ਕੀਤਾ, ਬਕਾਇਆ ਫਿਟਰ ਅਤੇ ਪੰਪ ਅਪਰੇਟਰਾਂ ਤੋਂ ਟੈਸਟ ਲਿਆ ਜਾਵੇ, ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣਾ ਫਾਰਮੂਲਾ ਲਾਗੂ ਕੀਤਾ ਜਾਵੇ, ਖਜਾਨੇ ਦੇ ਬਿੱਲਾਂ ਤੇ ਲੱਗੀ ਪਾਬੰਦੀ ਨੂੰ ਹਟਾਇਆ ਜਾਵੇ, ਦਰਜ਼ਾ ਤਿੰਨ ਤੋਂ ਚਾਰ ਤੋਂ ਚਾਰ ਦੇ ਪ੍ਰਮੋਸ਼ਨ ਚੈਨਲ ਬਣਾ ਕੇ ਪ੍ਰਮੋਸ਼ਨ ਦਿੱਤੀਆਂ ਜਾਣ, ਇਸ ਤੋਂ ਇਲਾਵਾ ਜਥੇਬੰਦੀ ਨੇ ਸੰਤ ਕਬੀਰ ਪੋਲੀਟੈਕਨੀਕਲ ਕਾਲਜ ਦੇ ਨਾਨ ਟੀਚਿੰਗ ਸਟਾਫ਼ ਨੂੰ ਨੌਕਰੀ ਤੋਂ ਕੱਢਣ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਨੇਤਾ ਕਰਨੈਲ ਸਿੰਘ ਚੇਅਰਮੈਨ, ਮਨਜੀਤ ਸਿੰਘ, ਸ਼ਾਮ ਲਾਲ, ਮਦਨ ਲਾਲ, ਰੌਸ਼ਨ ਲਾਲ, ਹੀਰਾ ਲਾਲ, ਹੰਸ ਸਿੰਘ, ਸੁਮੇਰ ਸਿੰਘ, ਜੈ ਚੰਦ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …