ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਅੱਜ ਸਵੇਰੇ ਲਾਧੂਕਾ ਮਾਈਨਰ ਵਿਚ ਪਾਣੀ ਦਾ ਤੇਜ ਵਹਾਅ ਆਉਣ ਅਤੇ ਪਿੱਛਲੇ ਕਰੀਬ 2 ਸਾਲ ਤੋਂ ਮੋਘਾ ਨਾ ਬਣਨ ਕਾਰਨ ਮਾਈਨਰ ਟੁੱਟ ਗਈ, ਜਿਸ ਨਾਲ ਕਈ ਏਕੜ ਫਸਲ ਪਾਣੀ ਵਿਚ ਡੁੱਬ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਜਿੰਦਰ ਸਿੰਘ ਜਮਾਲਕੇ ਚੇਅਰਮੈਨ, ਅਰਸ਼ਦੀਪ ਸਿੰਘ, ਸ਼ਾਮ ਸਿੰਘ ਪੰਚ, ਅਮ੍ਰਿੰਤ ਲਾਲ, ਬਲਦੇਵ ਸਿੰਘ ਮੈਂਬਰ ਦੱਸਿਆ ਕਿ ਪਿੱਛਲੇ ਕਰੀਬ ੨ ਸਾਲਾਂ ਤੋਂ ਸਬੰਧਤ ਵਿਭਾਗ ਵਲੋਂ ਬੁਰਜੀ ਨੰਬਰ-162 ਕੋਲੋਂ ਪੱਕੇ ਤੋਰ ‘ਤੇ ਮੋਘਾ ਨਾ ਬਣਾਏ ਜਾਣ ਕਾਰਨ ਝੋਨੇ ਸੀਜਨ ਵਿਚ ਇਹ ਨਹਿਰ ਅਕਸਰ ਹੀ ਪਾਣੀ ਦੇ ਤੇਜ ਵਹਾਅ ਕਾਰਨ ਉਕਤ ਜਗ੍ਹਾਂ ਤੋਂ ਟੁੱਟ ਜਾਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਪਿੱਛੇ ਤੇਜ਼ ਬਰਸਾਤਾਂ ਹੋਣ ਕਾਰਨ ਨਹਿਰ ਪਾਣੀ ਦਾ ਵਹਾਅ ਬਹੁਤ ਤੇਜ ਚੱਲ ਰਿਹਾ ਸੀ ਅਤੇ ਜਿਸ ਕਾਰਨ ਅੱਜ ਸਵੇਰੇ ਇਹ ਮਾਈਨਰ ਬੁਰਜ਼ੀ ਨੰਬਰ-162 ਤੋਂ ਟੁੱਟ ਗਈ, ਜਿਸ ਨਾਲ ਕਰੀਬ 100 ਏਕੜ ਫਸਲ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਡੁੱਬ ਗਈ। ਉਨ੍ਹਾਂ ਕਿਹਾ ਮਾਈਨਰ ਟੁੱਟਣ ਨਾਲ ਹਾਲੇ ਤੱਕ ਪਾਣੀ ਦਾ ਤੇਜ ਵਹਾਅ ਕਿਸਾਨਾਂ ਦੀ ਫਸਲ ਵੱਲ ਚੱਲ ਰਿਹਾ ਹੈ ਅਤੇ ਕਿਸਾਨਾਂ ਵਲੋਂ ਆਪਣੇ ਪੱਧਰ ‘ਤੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰਭਾਵਿਤ ਹੋਈ ਫਸਲ ਦਾ ਮੁਆਵਜਾ ਦਿੱਤਾ ਜਾਵੇ ਅਤੇ ਮੋਘੇ ਨੂੰ ਪੱਕਾ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਪਿੱਛਲੇ ਕਰੀਬ ੨ ਸਾਲਾਂ ਤੋਂ ਮੋਘੇ ਨੂੰ ਪੱਕਾ ਨਾ ਬਣਾਏ ਜਾਣ ਕਾਰਨ ਇਹ ਮਾਈਨਰ ਕਈ ਵਾਰ ਟੁੱਟ ਚੁੱਕੀ ਹੈ। ਮਾਈਨਰ ਟੁੱਟਣ ‘ਤੇ ਮਹਿਮਕੇ ਵਲੋਂ ਮੋਘੇ ਨੂੰ ਆਰਜ਼ੀ ਤੋਂ ਜੋੜ ਦਿੱਤਾ ਜਾਦਾ ਹੈ,ਜੋਂ ਕਿ ਪਾਣੀ ਦੇ ਤੇਜ ਵਹਾਅ ਕਾਰਨ ਟੁੱਟ ਜਾਦੀ ਹੈ।ਇਸ ਸਬੰਧੀ ਨਹਿਰੀ ਵਿਭਾਗ ਦੇ ਐਸ.ਡੀ.ਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਈਨਰ ਦੀ ਸਫਾਈ ਨਾਲ ਹੋਣ ਕਾਰਨ ਅਤੇ ਗੰਦਗੀ ਇੱਕਠੀ ਹੋਣ ਪਾਣੀ ਨੂੰ ਡਾਫ ਲੱਗ ਜਾਦੀ ਹੈ, ਇਸ ਕਾਰਨ ਇਹ ਮਾਈਨਰ ਟੁੱਟੀ ਹੈ। ਉਨ੍ਹਾਂ ਕਿਹਾ ਕਿ ਮਾਈਨਰ ਦਾ ਪਾਣੀ ਬੰਦ ਕਰਵਾ ਦਿੱਤਾ ਗਿਆ ਅਤੇ ਜਲਦੀ ਹੀ ਟੁੱਟੀ ਮਾਈਨਰ ਨੂੰ ਬਣਵਾ ਦਿੱਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …