ਤਰਨ ਤਾਰਨ, 4 ਜੁਲਾਈ (ਰਾਣਾ) – ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਵਿਅਕਤੀ ਖਿਲਾਫ ਧਾਰਾ 22,61,85 ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਜਿਲ੍ਹਾ ਪੁਲਸ ਮੁਖੀ ਰਾਜਜੀਤ ਵੱਲੋ ਚਲਾਈ ਮੁਹਿਮ ਤਹਿਤ ਚੌਕੀ ਇੰਚਾਰਜ ਗੁਰਵੇਲ ਸਿੰਘ ਗੁਰਦਵਾਰਾ ਪੁਰਖ ਪਦਾਰਥ ਸਾਹਿਬ ਸੁਰ ਸਿੰਘ ਨੂੰ ਦੌਰਾਨੇ ਗਸ਼ਤ ਸਮੇਤ ਪਾਰਟੀ ਜਾ ਰਹੇ ਸੀ ਅਤੇ ਇੱਕ ਆਦਮੀ ਸਾਹਮਣਿਓ ਆਉਂਦਾ ਦਿਖਾਈ ਦਿੱਤਾ, ਉਹ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਯੱਕਦਮ ਪਿੱਛੇ ਨੂੰ ਮੁੜ ਗਿਆ ।ਪੁਲਿਸ ਪਾਰਟੀ ਵੱਲੋ ਉਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ।ਦੋਸ਼ੀ ਦੀ ਪਛਾਣ ਜਗਜੀਤ ਸਿੰਘ ਜੱਗੂ ਪੁੱਤਰ ਨਿਰਵੈਲ ਸਿੰਘ ਕੌਮ ਮਜਬੀ ਵਾਸੀ ਸੁਰ ਸਿੰਘ ਵਜੋਂ ਹੋਈ ਹੈ। ਪੁਲਿਸ ਵਲੋਂ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …