Tuesday, April 14, 2026

ਸਿੱਖਿਆ ਸੰਸਾਰ

ਡਿਪਟੀ ਕਮਿਸ਼ਨਰ ਨੇ ਸ਼ੂਟਿੰਗ `ਚ ਗੋਲਡ ਮੈਡਲ ਜਿੱਤਣ ਵਾਲੇ ਤੇਜਵੀਰ ਦੀ ਕੀਤੀ ਹੌਂਸਲਾ ਅਫ਼ਜਾਈ

ਸੰਗਰੂਰ/ ਲੌਂਗੋਵਾਲ, 24 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – 65ਵੇਂ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਤੇਜਵੀਰ ਸਿੰਘ ਘੁਮਾਣ ਨੇ ਅੰਡਰ-17 (ਲੜਕੇ) ਉਮਰ ਵਰਗ ਵਿਚੋਂ 10 ਮੀਟਰ ਰਾਈਫਲ-ਪੀਪ-ਸਾਇਟ ਦੇ ਮੁਕਾਬਲੇ ਵਿਚੋਂ ਗੋਲਡ ਮੈਡਲ ਜਿੱਤਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਡੀ.ਐਮ ਸੰਗਰੂਰ ਅਵਿਕੇਸ਼ ਗੁਪਤਾ ਵਲੋਂ ਤੇਜਵੀਰ ਦੀ ਹੌਂਸਲਾ ਅਫ਼ਜ਼ਾਈ ਕੀਤੀ …

Read More »

ਮਾਦਾ ਭਰੂਣ ਹੱਤਿਆ ਇਕ ਸਮਾਜਿਕ ਕਲੰਕ – ਡਾ. ਇਕਬਾਲ ਸਿੰਘ

ਲੌਂਗੋਵਾਲ, 24 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਵਿਖੇ ਸਕੂਲ ਮੁਖੀ ਡਾ. ਇਕਬਾਲ ਸਿੰਘ ਦੀ ਯੋਗ ਅਗਵਾਈ ਵਿਚ “ਮਾਦਾ ਭਰੂਣ ਹੱਤਿਆ-ਇਕ ਸਮਾਜਿਕ ਕਲੰਕ” ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਦਸਵੀਂ ਬੀ ਸ਼੍ਰੇਣੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚੀ ਸਮਾਜਿਕ ਸੋਚ ਨੂੰ ਸਮਰਪਿਤ ਗੀਤ “ਨਾਨਕ ਦੀ …

Read More »

550 ਸਾਲਾ ਪ੍ਰਕਾਸ਼ ਪੁਰਬ’ ਨੂੰ ਸਮਰਪਿਤ ਭਾਸ਼ਣ ਮੁਕਾਬਲੇ ’ਚ ਨਵਜੋਤ ਕੌਰ ਦਾ ਪਹਿਲਾ ਸਥਾਨ

ਲੌਂਗੋਵਾਲ, 22 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ’ਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸਲੋਗਨ ਮੁਕਾਬਲੇ ’ਚ ਸ਼ਹਿਨਾਜ ਨੇ ਪਹਿਲਾ, ਗੁਰਕੰਵਲ ਕੌਰ ਨੇ ਦੂਸਰਾ ਅਤੇ ਅਮਨਦੀਪ ਕੌਰ ਅਤੇ ਅਰਸ਼ਦੀਪ ਸ਼ੇਖ ਨੇ ਤੀਸਰਾ …

Read More »

ਖ਼ਾਲਸਾ ਕਾਲਜ ਵਿਖੇ ਕਵੀ ਦਰਬਾਰ ਕਰਵਾਇਆ

ਕਾਲਜ ਸਿਮਰਤੀਆਂ ਸਿਰਜਣ ਦੀ ਜਰਖ਼ੇਜ਼ ਭੂਮੀ ਹੁੰਦੀ ਐ – ਡਾ. ਸੁਰਜੀਤ ਪਾਤਰ ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆ ਕੇ ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ, ਜਦੋਂ ਅਸੀਂ ਇੱਥੇ ਅਜ਼ੀਮ ਸ਼ਾਇਰਾਂ ਨੂੰ ਸੁਣਨ ਆਉਂਦੇ ਸੀ।ਵਿਦਿਆਰਥੀ ਅੱਜ ਸਾਨੂੰ ਸੁਣਨ ਆਏ ਨੇ, ਉਮੀਦ ਹੈ ਇਹ ਸਾਡਾ ਇਤਿਹਾਸ ਦੁਹਰਾਉਣਗੇ, ਸਾਨੂੰ ਆਪਣੇ ਚੇਤਿਆਂ ਵਿਚ ਯਾਦ ਰੱਖਣਗੇ। …

Read More »

ਖ਼ਾਲਸਾ ਕਾਲਜ ਵਿਖੇ ‘ਇਨੋਵੇਸ਼ਨਸ ਐਂਡ ਐਪਲੀਕੇਸ਼ਨ ਇੰਨ ਮੈਥੇਮੈਟਿਕਸ”’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਗਣਿਤ ਵਿਭਾਗ ਵਲੋਂ ਦੂਸਰਾ ਨੈਸ਼ਨਲ ਸੈਮੀਨਾਰ ‘ਇਨੋਵੇਸ਼ਨਸ ਐਂਡ ਐਪਲੀਕੇਸ਼ਨ ਇੰਨ ਮੈਥੇਮੈਟਿਕਸ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ  ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਸਾਊਥ ਏਸ਼ੀਅਨ ਯੂਨੀਵਰਸਿਟੀ ਦਿੱਲੀ ਦੇ ਪ੍ਰੋ. ਕਪਿਲ ਸ਼ਰਮਾ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਪ੍ਰੋ. ਵਿਕਰਮਜੀਤ ਸਿੰਘ ਨੇ ਮੁੱਖ ਬੁਲਾਰੇ …

Read More »

ਸਰਕਾਰੀ ਸਕੂਲਾਂ `ਚ ਵਿਦਿਆਰਥੀਆਂ ਦੇ ਦਾਖਲੇ ਦੇ ਵਾਧੇ ਲਈ ਸਮਾਜ ਦਾ ਸਹਿਯੋਗ ਜਰੂਰੀ- ਡੀ.ਈ.ਓ

ਗੁਣਾਤਮਿਕ ਸਿੱਖਿਆ ਨੂੰ ਲੈ ਕੇ ਸੀ.ਐਚ.ਟੀ ਤੇ ਬਲਾਕ ਸਿੱਖਿਆ ਅਫਸਰਾਂ ਦਾ ਸੈਮੀਨਾਰ ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਤੇ ਹੋਰਨਾਂ ਨੀਤੀਆਂ ਨੂੰ ਹੇਠਲ਼ੇ ਪੱਧਰ ਤੱਕ ਲਾਗੂ ਕਰਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਬਲਾਕ ਸਿੱਖਿਆ ਅਫਸਰਾਂ ਤੇ ਸੀ.ਐਚ.ਟੀ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ …

Read More »

ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਨੇ ਕੱਢੀ ਨਸ਼ਾ ਵਿਰੋਧੀ ਰੈਲੀ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਮਾਲ ਰੋਡ ਵਿਖੇ ਮਨੁੱਖਤਾ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਅਤੇ ਗੁਰੂ ਸਾਹਿਬਾਨ ਦੇ ਦੱਸੇ-ਸੁੱਚੇ ਸੁੱਚੇ ਆਦਰਸ਼ ਮਾਰਗ ਦਰਸ਼ਨ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਮਕਸਦ ਤਹਿਤ ‘ਨਸ਼ਾ ਵਿਰੋਧੀ ਰੈਲੀ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮਾਲ ਰੋਡ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਰੈਲੀ ਵਿਚ ਭਾਗ ਲਿਆ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਗਿਆਨਕ ਚੇਤਨਾ ਪ੍ਰੀਖਿਆ ਕਰਵਾਈ ਗਈ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਵਿਗਿਆਨਕ ਚੇਤਨਾ ਪ੍ਰੀਖਿਆ-2019 ਕਰਵਾਈ ਗਈ ਸੀ।ਪੂਰੇ ਪੰਜਾਬ ’ਚੋਂ ਲਗਪਗ 18000 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ, ਜਿਸ ’ਚੋਂ 200 ਵਿਦਿਆਰਥੀਆਂ ਦੀ ਮੈਰਿਟ ਸੂਚੀ ’ਚੋਂ ਕਾਲਜ ਦੀ ਵਿਦਿਆਰਥਣ ਅਮਨਪ੍ਰੀਤ ਕੌਰ +1 ਸਾਇੰਸ ਨੇ ਸਥਾਨ ਹਾਸਲ ਕਰਦਿਆਂ ਤਰਕਸ਼ੀਲ ਸੁਸਾਇਟੀ ਦੀ ਗੋਪਾਲਪੁਰਾ ਇਕਾਈ …

Read More »

ਅਧਿਆਪਕ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ – ਡਾ. ਕਾਹਲੋਂ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਾਉਣ ਦੇ ਮੱਕਸਦ ਲਈ ਸਾਇੰਸ ਅਧਿਆਪਕਾਂ ਦੀ ਦੋ ਹਫਤਿਆਂ ਦੀ ਸਮਾਪਤ ਹੋਈ  ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਕਿਹਾ ਕਿ ਅੱਜ ਭਾਵੇਂ ਵਿਦਿਆਰਥੀ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਤਿਆਗ ਰਹੇ ਹਨ।ਪਰ ਫਿਰ ਵੀ ਉਨ੍ਹਾਂ ਨੂੰ ਵਿਗਿਆਨਕ …

Read More »

DAV holds an Interactive Session

Amritsar, Sept. 21 (Punjab Post Bureau) – Under the aegis of Alumni Management Company DAV Public School, Lawrence Road held an interactive session in its premises. The main objective of the session was to bring together all the alumni of DAV Educational Institutions and build a community of all those who are a part of DAV Mr. Manoj Mittal an …

Read More »