Wednesday, November 25, 2026

ਪੰਜਾਬੀ

ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਅੰਗਰੇਜ਼ੀ ਪਾਠਕ੍ਰਮ ਸਬੰਧੀ ਵਿੱਦਿਅਕ ਮੇਲਾ

ਸਮਰਾਲਾ, 7 ਮਾਰਚ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਪਾਠਕ੍ਰਮ ਸਬੰਧੀ ਵਿੱਦਿਅਕ ਮੇਲਾ ਕਰਵਾਇਆ ਗਿਆ।ਵਿੱਦਿਅਕ ਮੇਲੇ ਦੀ ਸਾਰਥਿਕਤਾ ਸਬੰਧੀ ਬੋਲਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਵਿੱਦਿਅਕ ਮੇਲੇ ਵਿਦਿਆਰਥੀਆਂ ਦੇ ਅੰਦਰੂਨੀ ਕਾਬਲੀਅਤ ਨੂੰ ਪਛਾਨਣ ਦਾ ਅਹਿਮ ਜ਼ਰੀਆ ਹਨ।ਇਸ ਵਿੱਚ …

Read More »

ਮਾਲਵਾ ਕਾਲਜ ਦੇ ਖੇਡ ਸਟੇਡੀਅਮ ‘ਚ ਧੂਮ ਧੜੱਕੇ ਨਾਲ ਸ਼ੁਰੂ ਹੋਇਆ ਮਾਲਵੇ ਦਾ ਖੇਡ ਮੇਲਾ

ਕਬੱਡੀ ਇੱਕ ਪਿੰਡ ਓਪਨ ਦੇ ਫਾਈਨਲ ‘ਚ ਪੁੱਜੀਆਂ ਦੁਤਾਲ ਤੇ ਸਹੋਲੀ ਦੀਆਂ ਟੀਮਾਂ ਸਮਰਾਲਾ, 7 ਮਾਰਚ (ਇੰਦਰਜੀਤ ਸਿੰਘ ਕੰਗ) – ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ, ਪ੍ਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਪਿੰਡ ਬੌਂਦਲੀ ਦੇ ਸਹਿਯੋਗ ਨਾਲ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਦੇ ਖੇਡ ਸਟੇਡੀਅਮ ਵਿਖੇ ਦੋ ਰੋਜ਼ਾ ਮਾਲਵੇ ਦਾ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ।ਜਿਸ ਵਿੱਚ ਵੱਖ ਵੱਖ …

Read More »

ਡਾਕਟਰ ਨਿੱਜ਼ਰ ਦੀ ਜਿੱਤ ਵਾਸਤੇ ਕੀਤੀ ਅਰਦਾਸ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਸਥਾਨਕ ਤਰਨਤਾਰਨ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਗੁਰੂ ਅਰਜਨ ਨਗਰ ਵਿਖੇ ਆਮ ਪਾਰਟੀ ਦੇ ਉਮੀਦਵਾਰ ਡਾਕਟਰ ਇੰਦਰਬੀਰ ਸਿੰਘ ਨਿੱਜ਼ਰ ਦੀ ਜਿੱਤ ਵਾਸਤੇ ਅਰਦਾਸ ਕੀਤੀ ਗਈ।ਡਾ. ਹਰਜੀਤ ਸਿੰਘ ਵਰਪਾਲ ਵਲੋਂ ਡਾ. ਨਿਜ਼ਰ ਨੂੰ ਸਿਰੋਪਾ ਪਾ ਕ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਤਨਾਮ ਸਿੰਘ, ਹਰਪਾਲ ਸਿੰਘ, ਬਾਬਾ ਸੁਖਦੇਵ ਸੰਘ, ਸੁਖਜੀਤ ਸਿੰਘ, ਕਰਮ ਸਿੰਘ ਬਚਿਤਰ ਸਿੰਘ, ਰਾਮ ਸਿੰਘ, …

Read More »

ਸ਼ਹਿਰਾਂ ਦੀ ਤਰਜ਼ ‘ਤੇ ਪਿੰਡਾਂ ‘ਚ ਵਧੀਆ ਸਹੂਲਤਾਂ ਦੇਣ ਦਾ ਟੀਚਾ – ਸੰਸਦ ਮੈਂਬਰ ਮਨੀਸ਼ ਤਿਵਾੜੀ

ਪਿੰਡ ਗਰਚਾ ਵਿਚ ਲੋਕਾਂ ਨਾਲ ਕੀਤੀ ਮੀਟਿੰਗ ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰਾਂ ਦੀ ਤਰਜ਼ ‘ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਉਹ ਆਪਣੇ ਐਮ.ਪੀ ਕੋਟੇ ਤੋਂ ਗ੍ਰਾਂਟ ਦੇ ਕੇ ਜਾਂ ਫਿਰ ਕੇਂਦਰ ਜਾਂ ਸੂਬਾ …

Read More »

ਹੁਣ ਪਲਾਸਟਿਕ ਨੂੰ ਮੁੜ ਵਰਤੋਂ `ਚ ਲਿਆਉਣਾ ਹੋਵੇਗਾ ਸੁਖਾਲਾ – ਵਾਈਸ ਚਾਂਸਲਰ

ਡਾ. ਤੇਜਵੰਤ ਸਿੰਘ ਕੰਗ ਤੇ ਉਨ੍ਹਾਂ ਦੀ ਖੋਜ ਟੀਮ `ਤੇ ਸੱਜਿਆ ਸਿਹਰਾ ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੋਜ਼ ਦੇ ਖੇਤਰ ਵਿੱਚ ਇਕ ਨਵਾਂ ਮਾਅਰਕਾ ਮਾਰਦਿਆਂ ਵਿਸ਼ਵ ਪੱਧਰ ਦੀ ਉਸ ਸਮੱਸਿਆ ਦਾ ਹੱਲ ਲੱਭ ਲਿਆ ਹੈ।ਜਿਸ ਵਿਚ ਪਲਾਸਟਿਕ ਦੇ ਕਾਰਨ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯੂਨੀਵਰਸਿਟੀ ਦੀ ਇਸ ਨਵੀਂ ਖੋਜ਼ ਨਾਲ ਹੁਣ …

Read More »

ਯੂਕਰੇਨ ਤੋਂ ਪਰਤੀ ਰੀਟਾ ਨੂੰ ਵੇਖ ਮਾਪੇੇ ਹੋਏ ਖੁਸ਼

ਹੰਝੂਆਂ ‘ਚ ਵਹਿ ਗਿਆ ਮਾਪਿਆਂ ਦਾ ਸਾਰਾ ਦੁੱਖ ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਯੂਕਰੇਨ ਦੇ ਟਰਨੋਪਿਲ ਸ਼ਹਿਰ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 11 ਦੀ ਵਸਨੀਕ ਰੀਟਾ ਰਾਣਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਰਦਾਸਾ ਤੇ ਦੁਆਵਾਂ ਸਦਕਾ ਸੁਰੱਖਿਅਤ ਆਪਣੇ ਘਰ ਪਹੁੰਚ ਗਈ ਹੈ । ਯੂਕਰੇਨ ਵਿਖੇ ਪੜ੍ਹਾਈ ਕਰਦੀ ਰੀਟਾ ਰਾਣਾ …

Read More »

ਭੇਸ ਵਟਾਇਆ

ਭੇਸ ਵਟਾਇਆ, ਝੂਠ ਲੁਕਾਇਆ, ਪਾ ਕੇ ਪਰਦਾ, ਸੱਚ ਵਿਖਾਇਆ ਅੰਦਰੋਂ ਹੋਰ, ਬਾਹਰੋਂ ਹੋਰ, ਪਾਇਆ ਮਖੌਟਾ, ਕਰੇਂ ਨਾ ਸ਼ੋਰ । ਰੱਬ ਵੇਖਦਾ, ਤੇਰੇ ਭੇਖ ਦਾ, ਹੋਊ ਨਬੇੜਾ, ਲਿਖੇ ਲੇਖ ਦਾ। ਕਿਤੇ ਲਾਉਂਦੈ, ਕਿਤੇ ਬੁਝਾਉਂਦੈ, ਪਾ ਪੁਆੜੇ, ਝੂਠੋਂ ਸੱਚ ਬਣਾਉਂਦੈ। ਭੁੱਲਿਆ ਮਰਨਾ ਮਨ `ਚ ਡਰ ਨਾ ਕਿਸੇ ਨਹੀਂ ਪੁੱਛਣਾਂ, ਸੁਖਬੀਰ ਆਖ਼ਰ ਹਰਨਾ। ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਛੇਹਰਟਾ, ਅੰਮ੍ਰਿਤਸਰ।

Read More »

ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਮੇਲੇ ਰਚਨਾਤਮਿਕਤਾ ‘ਚ ਸਹਾਇਕ – ਮਾਸਟਰ ਅਵਨੀਸ਼ ਲੌਂਗੋਵਾਲ

ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਰਾਜਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ, ਡੀ.ਐਮ ਅਮਰਿੰਦਰ ਕੁਠਾਲਾ, ਬਲਾਕ ਮੈਂਟਰ ਹਰਵਿੰਦਰ ਰੋਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀ ਅਗਵਾਈ ਹੇਠ ਸਮਾਜਿਕ ਵਿਗਿਆਨ ਅੰਗਰੇਜ਼ੀ ਮੇਲੇ ਦਾ ਆਯੋਜਨ ਕੀਤਾ ਗਿਆ।           …

Read More »

ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਰੂਸ ਵਲੋਂ ਯੂਕਰੇਨ `ਤੇ ਹਮਲੇ ਖਿਲਾਫ ਕੀਤੇ ਪ੍ਰਦਰਸ਼ਨ

ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਗੇਟ `ਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਕਾਲਜ਼ ਕਮੇਟੀ ਵਲੋਂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਸ਼ਹੀਦ ਦੀ ਸਾਮਰਾਜੀ ਵਿਰੋਧੀ ਵਿਰਾਸਤ ਨੂੰ ਅੱਗੇ ਤੋਰਦਿਆਂ ਰੂਸ ਵਲੋਂ ਯੂਕਰੇਨ `ਤੇ ਕੀਤੇ ਹਮਲੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਸਾਮਰਾਜੀ ਮੁਲਕ ਦੇ ਇਸ ਕਾਰੇ ਦੀ ਨਿਖੇਧੀ ਕੀਤੀ।         …

Read More »

ਵਧੀਕ ਮੁੱਖ ਚੋਣ ਅਫ਼ਸਰ ਵਲੋਂ ਸਟਰੌਂਗ ਰੂਮਾਂ ਦੀ ਸੁਰੱਖਿਆ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ

ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਨੇ ਧੂਰੀ ਦੇ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਿਤ ਸਟਰੌਂਗ ਰੂਮਾਂ ਵਿਖੇ ਸੁਰੱਖਿਆ ਵਿਵੱਸਥਾ ਤੇ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਜ਼ਿਲਾ ਚੋਣ ਅਫ਼ਸਰ ਰਾਮਵੀਰ ਵੀ ਉਨਾਂ ਦੇ ਨਾਲ ਸਨ।ਆਪਣੇ ਦੌਰੇ ਦੌਰਾਨ ਵਧੀਕ ਮੁੱਖ …

Read More »