Friday, March 20, 2026

ਪੰਜਾਬੀ

ਜਿਲ੍ਹਾ ਭਾਸ਼ਾ ਦਫ਼ਤਰ ਵਲੋਂ ਕਰਵਾਏ ਗਏ ਕੁਇਜ਼ ਮੁਕਾਬਲੇ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪੱਧਰੀ ਕੁਇਜ਼ (ਲਿਖਤੀ) ਮੁਕਾਬਲਾ ਸਥਾਨਕ ਡੀ.ਏ.ਵੀ ਸ.ਸ ਸਕੂਲ ਹਾਥੀ ਗੇਟ ਵਿਖੇ ਪ੍ਰਿੰਸੀਪਲ ਅਜੇ ਬੇਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ ਵਰਗ: …

Read More »

ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ 23 ਅਕਤੂਬਰ ਨੂੰ ਮਨਾਈ ਜਾਵੇਗੀ

ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ) – ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਿਹੰਗ ਮੁਖੀ ਬੁੱਢਾ ਦਲ ਦੀ ਅਗਵਾਈ ਹੇਠ 23 ਅਕਤੂਬਰ ਨੂੰ ਮਨਾਈ  ਜਾਣ ਵਾਲੀ ਸੁਲਤਾਨ ਉਲ-ਏ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ ਦੀਆਂ ਤਿਆਰੀਆਂ ਬੁੱਢਾ ਦਲ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।ਗੁਰਦੁਆਰਾ ਮਲ ਅਖਾੜਾ ਪਾ: ਛੇਵੀਂ ਛਾਉਣੀ ਬੁੱਢਾ ਦਲ ਵਿਖੇ ਅੱਜ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »

ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਲੱਗੀਆਂ ਕਰਵਾਚੌਥ ਦੀਆਂ ਰੌਣਕਾਂ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਮੋਹਨ ਨਗਰ ਵਿਖੇ ਕਰਵਾਚੌਥ ਦੀਆਂ ਰੋਣਕਾਂ ਲੱਗੀਆਂ ਰਹੀਆਂ।ਮੰਦਿਰ ਵਿੱਚ ਮਾਤਾ ਜੀ ਦਾ ਆਸ਼ੀਰਵਾਦ ਲੈਣ ਲਈ ਆਈਆਂ ਵੱਡੀ ਗਿਣਤੀ ‘ਚ ਸੁਹਾਗਣਾਂ ਨੇ ਕਰਵਾ ਚੌਥ ਦੀ ਕਥਾ ਸੁਣੀ ਅਤੇ ਕਰਵਾ ਵਟਾਇਆ।ਮੰਦਿਰ ਦੇ ਪੁਜਾਰੀ ਲਛਮਨ ਪ੍ਰਸਾਦ ਨੇ ਦੱਸਿਆ ਕਿ ਸ਼ਾਮ 3.00 ਵਜੇ ਤੋਂ ਕਥਾ ਸੁਨਣ ਲਈ ਸੁਹਾਗਣਾਂ ਦੇ ਆਉਣ …

Read More »

ਕਰਵਾ ਚੌਥ ਸੰਬੰਧੀ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਸਥਾਨਕ ਏਅਰਪੋਰਟ ਰੋਡ ਵਿਖੇ ਅੱਜ ਕਰਵਾਚੌਥ ਦੇ ਸੰਬੰਧੀ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਹਾਰਟ ਸਰਜਨ ਡਾ. ਮੰਨਨ ਆਨੰਦ ਅਤੇ ਡਾ. ਮੈਕਸਿਮਾ ਆਨੰਦ ਦੀ ਦੇਖ-ਰੇਖ ‘ਚ ਹੋਏ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਲੜਕੇ ਅਤੇ ਲੜਕੀਆਂ ਅਤੇ ਹੋਰ ਕਲਾਕਾਰਾਂ ਵਲੋਂ ਗੀਤ, ਸੰਗੀਤ, ਸੋਲੋ ਡਾਂਸ, ਸਕਿੱਟਾਂ, ਗਿੱਧੇ …

Read More »

ਸਲਾਈਟ ਵਿਖੇ ਤਕਨੀਕੀ ਮੇਲੇ ਟੈਕਫੈਸਟ-24 ਦਾ ਆਯੋਜਨ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਇਟ ਵਿਖੇ ਤਕਨੀਕੀ ਮੇਲੇ `ਟੈਕਫੈਸਟ -24 ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਅਤੇ ਪੈਟਰਨ-ਇਨ-ਚੀਫ ਪ੍ਰੋਫੈਸਰ ਮਨੀਕਾਂਤ ਪਾਸਵਾਨ, ਡੀਨ (ਵਿਦਿਆਰਥੀ ਭਲਾਈ) ਅਤੇ ਪੈਟਰਨ ਪ੍ਰੋਫੈਸਰ ਏ.ਐਸ ਧਾਲੀਵਾਲ ਨੇ ਕੀਤਾ।ਪ੍ਰੋ. ਆਰ.ਐਸ ਕਲੇਰ ਡੀਨ ਫੈਕਲਟੀ ਅਫੇਅਰਜ਼ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਇਸ ਸਮੇਂ …

Read More »

ਤਰਕਸ਼ੀਲ ਸੋਸਾਇਟੀ ਦੇ ਸਹਿਯੋਗ ਨਾਲ ਬਡਬਰ ਦੇ ਸਕੂਲ ਵਿਖੇ ਚੇਤਨਾ ਪਰਖ ਪ੍ਰੀਖਿਆ ਦਾ ਆਯੋਜਨ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਯੂਨਿਟ ਲੋਂਗੋਵਾਲ ਦੇ ਸਹਿਯੋਗ ਨਾਲ ਸਲਾਨਾ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਪ੍ਰੀਖਿਆ ਸੰਚਾਲਕ ਸਟੇਟ ਐਵਾਰਡੀ ਮਾਸਟਰ ਅਵਨੀਸ਼ ਕੁਮਾਰ ਅਤੇ ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ਼੍ਰੀਮਤੀ ਮਲਕਾ ਰਾਣੀ, ਉਪ ਜਿਲ੍ਹਾ …

Read More »

ਨਵੀਆਂ ਚੁਣੀਆਂ ਪੰਚਾਇਤਾਂ ਬਿਨਾਂ ਭੇਦਭਾਵ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ- ਈ.ਟੀ.ਓ

ਕੈਬਨਿਟ ਮੰਤਰੀ ਨੇ ਜੰਡਿਆਲਾ ਹਲਕੇ ਦੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਿਤ ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਪਲਾਨਿੰਗ ਕਰਨ ਲਈ ਕਿਹਾ ਹੈ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ …

Read More »

ਪੰਚਾਇਤੀ ਚੋਣਾਂ ਦੇ ਨਤੀਜੇ ਨੇ 2027 ਦੀ ਜਿੱਤ ਲਈ ਰਾਹ ਪੱਧਰਾ ਕੀਤਾ- ਧਾਲੀਵਾਲ

ਪੰਜਾਬ ਵਾਸੀਆਂ ਨੇ ਫਤਵਾ ਦੇ ਕੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ – ਈ.ਟੀ.ਓ ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅਜਨਾਲਾ ਹਲਕੇ ‘ਚ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਬਣੀਆਂ 155 ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੇ ਮਾਣ ਸਨਮਾਨ ਵਿੱਚ ਕਰਵਾਏ ਫਤਿਹ ਸਨਮਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਦੇ ਨਤੀਜੇ ਨੇ …

Read More »

ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਕੱਪੜੇ, ਖਾਧ ਸਮੱਗਰੀ ਤੇ ਹੋਰ ਵਸਤਾਂ ਦੇ ਕੇ ‘ਦਾਨ ਉਤਸਵ’ ‘ਚ ਦਿੱਤਾ ਯੋਗਦਾਨ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੇ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਜਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਦੁਆਰਾ ਲੋੜਵੰਦਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ‘ਦਾਨ ਉਤਸਵ’ ‘ਚ ਰੋਜ਼ਾਨਾ ਜੀਵਨ ‘ਚ ਪ੍ਰਯੋਗ ਆਉਣ ਵਾਲੀ ਜਰੂਰੀ ਵਸਤਾਂ ਦਾਨ ਕਰਕੇ ਸਮਾਜ ਕਲਿਆਣ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ।ਵਿਦਿਆਰਥੀਆਂ ਬੱਚਿਆਂ ਤੇ …

Read More »

ਕਰਵਾ ਚੌਥ ਦੇ ਅਵਸਰ ‘ਤੇ ਲੱਗੀਆਂ ਰੌਣਕਾਂ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਸੁਹਾਗਣਾਂ ਦੇ ਪ੍ਰਸਿੱਧ ਤਿਓਹਾਰ ਕਰਵਾ ਚੌਥ ‘ਤੇ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।ਸੁਹਾਗਣਾਂ ਵਲੋਂ ਮਹਿੰਦੀ ਲਗਵਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਮੁਨਿਆਰੀ, ਮਠਿਆਈ, ਫਰੂਟ ਆਦਿ ਦੀਆਂ ਦੁਕਾਨਾਂ ਅਤੇ ਰੇਹੜੀਆਂ ਫੜ੍ਹੀਆਂ ‘ਤੇ ਕਾਫੀ ਭੀੜਾਂ ਨਜ਼ਰ ਆ ਰਹੀਆਂ ਹਨ।ਜਿਕਰਯੋਗ ਹੈ ਕਿ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਕਰਵਾ ਚੌਥ ਵਾਲੇ ਦਿਨ ਸੁਹਗਣਾਂ ਵਲੋਂ ਸਾਰਾ ਦਿਨ ਵਰਤ …

Read More »