Saturday, March 29, 2025
Breaking News

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਭੀਖੀ, 25 ਮਾਰਚ (ਕਮਲ ਜ਼ਿੰਦਲ) – ਭਾਰਤੀ ਜਨਤਾ ਪਾਰਟੀ ਦੇ ਢੈਪਾਈ ਮੰਡਲ ਪ੍ਰਧਾਨ ਗੁਰਤੇਜ ਸਿੰਘ ਸਮਾਓ ਦੀ ਪੂਰੀ ਟੀਮ ਵਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੇ ਜੋਸ਼ ਨਾਲ ਬਣਾਇਆ ਗਿਆ।ਗੁਰਤੇਜ ਸਿੰਘ ਸਮਾਓ ਵਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਜੀਵਨ ਉਪਰ ਚਾਨਣਾ ਪਾਇਆ ਗਿਆ ਅਤੇ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਨਮਨ ਕੀਤਾ ਗਿਆ।ਉਹਨਾਂ ਭਗਤ ਸਿੰਘ ਦੇ ਬੁੱਤ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਨੂੰ ਪ੍ਰਣਾਮ ਕੀਤਾ ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਖਿਲਾਫ ਭਗਤ ਸਿੰਘ ਵਲੋਂ ਚੜਦੀ ਜਵਾਨੀ ਵਿੱਚ ਹੀ ਸ਼ਹੀਦੀ ਦਾ ਜ਼ਾਮ ਪੀ ਲਿਆ।ਉਹਨਾਂ ਦੇ ਬਲੀਦਾਨ ਨੂੰ ਹਰੇਕ ਦੇਸ਼ ਵਾਸੀ ਸਜ਼ਦਾ ਕਰਦਾ ਹੈ।
ਇਸ ਮੌਕੇ ਹਰਭਜਨ ਸਿੰਘ ਜਥੇਦਾਰ ਅਤਲਾ ਖੁਰਦ, ਬਾਰਾ ਸਿੰਘ, ਗੁਲਜਾਰ ਸਿੰਘ, ਲਾਭ ਸਿੰਘ, ਮਿੱਠੂ ਸਿੰਘ, ਰਾਜ ਸਿੰਘ, ਦਵਿੰਦਰ ਸਿੰਘ ਗੁਰਥੜੀ, ਸੁਖਵਿੰਦਰ ਸਿੰਘ, ਮੱਘਰ ਸਿੰਘ, ਗੁਲਾਬ ਸਿੰਘ ਅਤੇ ਰਾਜਾ ਸਿੰਘ ਚਹਿਲ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …