ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਲਗਾਏ ਗਏ ਕਰਫਿਊ ਦੌਰਾਨ ਕੁੱਝ ਦੁਕਾਨਦਾਰਾਂ ਵਲੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਕਾਲਾਬਜ਼ਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਨਿਰਧਾਰਤ ਮੁੱਲ ਤੋਂ ਜਿਆਦਾ …
Read More »ਪੰਜਾਬੀ
ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਜ਼ਿੰਮਾ
ਪਿੰਡ ਵਾਲਿਆਂ ਪੈਸੇ ਇਕੱਠੇ ਕਰਕੇ ਵੰਡਿਆ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਨੌਜਵਾਨਾਂ ਨੇ ਆਪ ਪਿੰਡ ਦੇ ਲੋੜਵੰਦ ਘਰਾਂ ਦੀ ਸੂਚੀ ਬਣਾ ਕੇ ਅਤੇ ਪਿੰਡ ਵਿਚੋਂ ਹੀ ਸਰਦੇ-ਪੁੱਜਦੇ ਘਰਾਂ ਵਿਚੋਂ ਪੈਸੇ ਇਕੱਠੇ ਕਰਕੇ 400 ਲੋੜਵੰਦ ਪਰਿਵਾਰਾਂ ਨੂੰ ਕਰੀਬ 15-15 ਦਿਨ ਦਾ ਸੁੱਕਾ ਰਾਸ਼ਨ ਵੰਡਿਆ।ਜਿਸ ਵਿਚ ਆਟਾ, ਦਾਲਾਂ, ਖੰਡ, ਚਾਹ-ਪੱਤੀ, …
Read More »ਕਰੋਨਾ ਵਾਈਰਸ ’ਤੇ ਜਿੱਤ ਪਾਉਣੀ ਹੈ ਤਾਂ ਘਰਾਂ ਵਿੱਚ ਰਹਿਣ ਲੋਕ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਲਈ ਸਬਜੀਆਂ, ਕਰਿਆਨਾ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾ ਚੁੱਕੀ ਹੈ।ਥੋਕ ਕਾਰੋਬਾਰੀਆਂ ਨੂੰ ਵੀ ਪਰਮਿਟ ਲੈ ਕੇ ਆਪਣਾ ਕੰਮ ਖੋਲਣ ਦੀ ਆਗਿਆ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਬੀਤੀ ਰਾਤ ਜਾਰੀ ਕੀਤੇ ਹੁਕਮਾਂ ਵਿਚ ਚੱਕੀਆਂ, ਪੈਟਰੋਲ ਪੰਪ, ਦਵਾਈਆਂ ਦੀਆਂ …
Read More »ਐਸ.ਡੀ.ਐਮ ਵਿਕਾਸ ਹੀਰਾ ਨੇ ਲੋਕਾਂ ਨੂੰ ਵੰਡੇ ਫੂਡ ਪੈਕਟ
ਕਿਹਾ ਸ਼ਹਿਰ ਦੇ ਹਰੇਕ ਲੋੜਵੰਦ ਤੱਕ ਪੁਹੰਚ ਕਰੇਗੀ ਸਰਕਾਰ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦੇ ਦਿੱਤੇ ਗਏ ਹੁਕਮਾਂ ‘ਤੇ ਜ਼ਿਲ੍ਹੇ ਵਿਚ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੰਨਾਂ ਪੈਕਟਾਂ ਵਿਚ ਸੁੱਕਾ ਰਾਸ਼ਨ ਜਿਵੇਂ ਕਿ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ …
Read More »ਕੱਲ੍ਹ ਤੱਕ ਸਬਜ਼ੀ ਮੰਡੀ ਵਿੱਚ ਸਪਲਾਈ ਆਮ ਵਾਂਗ ਹੋ ਜਾਵੇਗੀ-ਸੈਕਟਰੀ ਮਾਰਕੀਟ ਕਮੇਟੀ
ਸ਼ਹਿਰ ਵਿਚ ਫੜ੍ਹੀਆਂ ਲਗਾਉਣ ਲਈ ਮਾਰਕੀਟ ਕਮੇਟੀ ਦਫਤਰ ਤੋਂ ਮਿਲਦਾ ਹੈ ਪਰਮਿਟ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ ਹੋਣ ਲੱਗੀ ਹੈ ਅਤੇ ਇਸ ਲਈ ਵੱਡੀ ਸਬਜ਼ੀ ਮੰਡੀ ਵੱਲਾ ਵਿਚ ਜਿੱਥੇ ਸਬਜੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਸ਼ਹਿਰ ਵਿਚ ਸਬਜੀਆਂ ਵੇਚਣ ਲਈ ਰੇਹੜੀਆਂ …
Read More »ਪਟਵਾਰੀ ਅਤੇ ਕਾਨੂੰਗੋ ਨੂੰ ਲਗਾਇਆ ਰਾਹਤ ਕੰਮਾਂ ਦਾ ਇੰਚਾਰਜ਼
ਨੰਬਰਦਾਰ, ਪੰਚਾਂ, ਸਰਪੰਚਾਂ, ਜੀ.ਓ.ਜੀ ਤੇ ਪਿੰਡਾਂ ਦੇ ਮੋਹਤਬਰਾਂ ਨਾਲ ਰੱਖਣਗੇ ਤਾਲਮੇਲ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੇ ਚੱਲਦੇ ਲਗਾਏ ਕਰਫਿਊ ਵਿਚ ਆਮ ਲੋਕਾਂ ਦੀ ਸਾਰ ਲੈਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ੍ਹੇ ਵਿਚ ਪੈਂਦੀਆਂ ਸਾਰੀਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਕਾਨੂੰਗੋ ਸਰਕਲ ਵਿਚ ਕਾਨੂੰਗੋ ਅਤੇ ਪਟਵਾਰੀਆਂ ਨੂੰ ਆਪਣੇ-ਆਪਣੇ ਇਲਾਕੇ ਵਿਚ ਲੋਕਾਂ ਦੀ ਸਾਰ …
Read More »ਸੰਦੀਪ ਰਿਸ਼ੀ ਨੂੰ ਸੌਂਪੀ ਰਾਹਤ ਕਾਰਜ਼ਾਂ ਦੀ ਜ਼ਿੰਮੇਵਾਰੀ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੀ ਮਹਾਂਮਾਰੀ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚ ਲਗਾਏ ਗਏ ਕਰਫਿੳੂ ਕਾਰਨ ਘਰਾਂ ਵਿਚ ਬੈਠੇ ਮਜ਼ਦੂਰ ਪਰਿਵਾਰ, ਜੋ ਕਿ ਰੋਜ਼ਾਨਾ ਕਮਾ ਕੇ ਖਾਂਦੇ ਸਨ, ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਇਨਾਂ ਪਰਿਵਾਰਾਂ ਦੀ ਸਾਰ ਲੈਣ ਦਾ ਬੀੜਾ ਚੁੱਕਿਆ ਗਿਆ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ …
Read More »ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਰਹਿਣਗੇ ਦਿਨ ਭਰ ਖੁੱਲੇ-ਡਿਪਟੀ ਕਮਿਸ਼ਨਰ
ਐਸ.ਡੀ.ਐਮ, ਪੁਲੀਸ ਡੀ.ਐਸ.ਪੀ ਅਤੇ ਸਹਾਇਕ ਕਮਿਸ਼ਨਰ ਵੀ ਜਾਰੀ ਕਰ ਸਕਦੇ ਹਨ ਪਰਮਿਟ ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੇ ਖ਼ਤਰੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿੳੂ ਵਿਚ ਆਮ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਕੁੱਝ ਛੋਟਾਂ ਦਾ ਐਲਾਨ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਦਿਨ ਭਰ …
Read More »ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਅੱਜ ਤੋਂ ਸ਼ੁਰੂ – ਡਿਪਟੀ ਕਮਿਸ਼ਨਰ
ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਗਏ ਕਰਫਿਓ ਦੋਰਾਨ ਪ੍ਰਸਾਸ਼ਨ ਵੱਲੋਂ ਆਉਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਬੈਂਕ ਸੇਵਾਵਾਂ ਲਈ ਪੰਜਾਬ ਨੈਸ਼ਨਲ ਬੈਂਕ ਐਸ.ਐਸ.ਸੀ ਬਰਾਂਚ ਪਠਾਨਕੋਟ, ਸਟੇਟ ਬੈਂਕ ਆਫ ਇੰਡੀਆ ਢਾਂਗੂ …
Read More »ਵੱਧ ਰੇਟ ‘ਤੇ ਸਮਾਨ ਵੇਚਦੇ ਦੁਕਾਨਦਾਰ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਡਿਪਟੀ ਕਮਿਸ਼ਨਰ
ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸਨ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਕਰਫਿਓ ਦੋਰਾਨ ਕਰਿਆਨਾਂ, ਦੁੱਧ, ਫਲ ਅਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੁਕਾਨਾਂ ਨੂੰ ਖੋਲਿਆ ਗਿਆ ਹੈ।ਅਗਰ ਕੋਈ ਉਨ੍ਹਾਂ ਦੁਕਾਨਾਂ ਤੋਂ ਕੋਈ ਸਮਾਨ ਲੈਣ ਜਾਂਦਾ ਹੈ ਤਾਂ ਇਕੱਲਾ ਹੀ ਜਾਵੇ ਘਰ ਦੇ ਕਿਸੇ ਵੀ ਮੈਂਬਰ ਜਾਂ ਹੋਰ ਸਾਥੀ ਨੂੰ ਨਾਲ ਨਾ …
Read More »
Punjab Post Daily Online Newspaper & Print Media