ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਗਏ ਕਰਫਿਓ ਦੋਰਾਨ ਪ੍ਰਸਾਸ਼ਨ ਵੱਲੋਂ ਆਉਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਬੈਂਕ ਸੇਵਾਵਾਂ ਲਈ ਪੰਜਾਬ ਨੈਸ਼ਨਲ ਬੈਂਕ ਐਸ.ਐਸ.ਸੀ ਬਰਾਂਚ ਪਠਾਨਕੋਟ, ਸਟੇਟ ਬੈਂਕ ਆਫ ਇੰਡੀਆ ਢਾਂਗੂ ਰੋਡ ਮੇਨ ਬਰਾਂਚ ਪਠਾਨਕੋਟ, ਗੁਰਦਾਸਪੁਰ ਸੈਂਟ੍ਰਲ ਕੋ-ਆਪਰੇਟਿਵ ਬੈਂਕ ਸ਼ਾਹਪੁਰ ਚੋਕ ਪਠਾਨਕੋਟ, ਪੰਜਾਬ ਗ੍ਰਾਮੀਣ ਬੈਂਕ ਸ਼ਾਹਪੁਰ ਚੋਕ ਪਠਾਨਕੋਟ, ਹਿੰਦੂ ਕੋਉਪਰੇਟਿਵ ਬੈਂਕ ਡਲਹੋਜੀ ਰੋਡ ਪਠਾਨਕੋਟ, ਐਚ.ਡੀ.ਐਫ. ਸੀ. ਬੈਂਕ ਡਲਹੋਜੀ ਰੋਡ ਪਠਾਨਕੋਟ ਅਤੇ ਸਟੈਟ ਬੈਂਕ ਆਫ ਇੰਡੀਆ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ 29 ਤੇ 30 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਖੁਲਣਗੀਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …