Wednesday, November 25, 2026

ਪੰਜਾਬੀ

ਖ਼ਾਲਸਾ ਕਾਲਜ ਵਿਖੇ ‘ਨੌਜਵਾਨਾਂ ਲਈ ਐਗਰੀ ਬਿਜ਼ਨਸ ’ਚ ਸਵੈ-ਰੋਜ਼ਗਾਰ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੌਟਨੀ ਵਿਭਾਗ ਵੱਲੋਂ ‘ਨੌਜ਼ਵਾਨਾਂ ਲਈ ਐਗਰੀ ਬਿਜਨਸ ’ਚ ਸਵੈ-ਰੋਜ਼ਗਾਰ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ’ਚ ਡਾ. ਰਮਨਦੀਪ ਸਿੰਘ ਪ੍ਰੋਫੈਸਰ ਬਿਜ਼ਨਸ ਮੈਨੇਜ਼ਮੈਂਟ ਵਿਭਾਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇਸ ਵਿਸ਼ੇ ’ਤੇ ਭਾਸ਼ਣ ਦਿੱਤਾ।           …

Read More »

ਖ਼ਾਲਸਾ ਕਾਲਜ ਤੇ ਵੂਮੈਨ ਕਾਲਜ ਦੇ ਵਿਦਿਆਰਥੀਆਂ ਦਾ ਮੁੱਕਬੇਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਦਿਆਰਥੀਆਂ ਨੇ ਮੁੱਕੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਨਾਮ ਰੌਸ਼ਨਾਇਆ ਹੈ।ਵਿਦਿਆਰਥੀਆਂ ਦੀ ਇਸ ਜਿੱਤ ’ਚ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵੂਮੈਨ ਕਾਲਜ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਮੁਬਾਰਕਬਾਦ ਦਿੰਦਿਆਂ …

Read More »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੰਗਤ ਨੂੰ ਗੁਰਮਤਿ ਦੀ ਰੌਸ਼ਨੀ ’ਚ ਜੀਵਨ ਜੀਣ ਦੀ ਅਪੀਲ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਦਫ਼ਤਰ ਵਿਖੇ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ।ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਰਕਾਰਾਂ ਦੇ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ …

Read More »

ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਗੀਤਾਂਜਲੀ ਨੂੰ ਮਿਲਿਆ ਸਨਮਾਨ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਸਟਾਲਵਾਟਸ ਸਕੂਲ ਵਿਖੇ ਕੇ.ਜੀ ਕਲਾਸ ਦੀ ਵਿਦਿਆਰਥਣ ਗੀਤਾਂਜਲੀ ਕਪੂਰ ਨੂੰ ਕਲਾਸ ਵਿੱਚ ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਪ੍ਰਿ. ਮਨੀਸ਼ਾ ਧਾਨੁਕਾ ਅਤੇ ਅਧਿਆਪਕ ਕਨਿਕਾ ਨੇ ਸਨਮਾਨਿਤ ਕੀਤਾ।ਗੀਤਾਂਜਲੀ ਦੇ ਪਿਤਾ ਮਨੀਸ਼ ਕਪੂਰ ਅਤੇ ਮਾਂ ਨੰਦਿਨੀ ਕਪੂਰ ਨੇ ਗੀਤਾਂਜਲੀ ਦੀ ਇਸ ਉਪਲੱਬਧੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Read More »

ਜਨਮ ਦਿਨ ਮੁਬਾਰਕ – ਪੰਕਜ ਸ਼ਰਮਾ

ਲੌਂਗੋਵਾਲ, 8 ਮਾਰਚ (ਪੰਜਾਬ ਪੋਸਟ – ਲੌਂਗੋਵਾਲ) – ਚੀਮਾਂ ਮੰਡੀ ਸੰਗਰੂਰ ਵਾਸੀ ਜਸਪਾਲ ਸ਼ਰਮਾ ਤੇ ਜੋਤੀ ਸ਼ਰਮਾ ਵਲੋਂ ਹੋਣਹਾਰ ਬੇਟੇ ਪੰਕਜ ਸ਼ਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – ਪੰਜਾਬੀ ਨਾਟਕ ‘ਇਕ ਹੋਰ ਦ੍ਰੋਨਾਚਾਰੀਆ’ ਦਾ ਮੰਚਣ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਦਾ ਆਯੋਜਨ ਕੀਤਾ ਗਿਆ।ਇਸ ਫੈਸਟੀਵਲ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਡਾ. ਸਤਨਾਮ ਸਿੰਘ ਨਿੱਝਰ ਚੇਅਰਮੈਨ ਯੋਜਨਾ ਬੋਰਡ ਗੁਰਦਾਸਪੁਰ ਦੇ ਨਾਲ ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਦੀ ਵਿਪਨਪ੍ਰੀਤ ਕੌਰ ਜਿੱਤੀ ‘ਮੋਟੀਵੇਸ਼ਨਲ ਸਪਾਰਕਲ ਟਾਕ’ ਮੁਕਬਲਾ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੋਟੀਵੇਸ਼ਨਲ ਸਪਾਰਕਲ ਟਾਕ ਗੁਰੂਗ੍ਰਾਮ ਦੇ ਆਥਰ ਸ਼ੈਰੀ ‘21 ਦਿਨਾਂ ਆਨਲਾਈਨ ਵਿਡੀਓਗ੍ਰਾਫੀ ਚੈਲਂਜ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੇ 21 ਦਿਨ ਲਗਾਤਾਰ ਰੋਜ਼ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਰੱਖ ਕੇ ਉਸ ਦੀ ਵਿਡੀਓ ਆਨਲਾਈਨ ਪੋਸਟ ਕਰਨੀ ਸੀ।ਇਸ ਮੁਕਾਬਲੇ ਵਿੱਚ ਭਾਰਤ ਭਰ ਤੋਂ 35 ਪ੍ਰਤੀਯੋਗੀਆਂ ਨੇ ਭਾਗ ਲਿਆ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: …

Read More »

ਸੰਗਤ ਸਿੰਘ ਸੇਖੋਂ ਸਰਬਸੰਮਤੀ ਨਾਲ ਟੀ.ਐਸ.ਯੂ ਮੰਡਲ ਸਮਰਾਲਾ ਦੇ ਪ੍ਰਧਾਨ ਬਣੇ

ਸਮਰਾਲਾ, 7 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ: 49) ਦੀਆਂ ਜਥੇਬੰਦਕ ਚੋਣਾਂ ਦਾ ਅਜਲਾਸ ਨਿਗਰਾਨ ਸਰਕਲ ਰੋਪੜ ਦੀ ਨਿਗਰਾਨੀ ਹੇਠ ਘੁਲਾਲ ਵਿਖੇ ਹੋਇਆ।ਜਿਸ ਵਿੱਚ ਮੰਡਲ ਸਮਰਾਲਾ ਦੀ ਜਥੇਬੰਦਕ ਰਿਪੋਰਟ ਅਤੇ ਸੰਕਟ ਕਾਲ ਸਹਾਇਤਾ ਫੰਡ ਦੀ ਰਿਪੋਰਟ ਪੇਸ਼ ਕੀਤੀ ਗਈ।ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਵਿੱਚ ਸੰਗਤ ਸਿੰਘ ਸੇਖੋਂ ਪ੍ਰਧਾਨ, ਅਮਰਜੀਤ ਮਾਛੀਵਾੜਾ ਮੀਤ ਪ੍ਰਧਾਨ, ਰੁਲਦਾ ਸਿੰਘ ਖਮਾਣੋਂ …

Read More »

ਕਰੋਨਾ ਵਾਇਰਸ ਦੇ ਨਾਂ ‘ਤੇ ਹੋ ਰਹੀ ਹੈ ਲੁੱਟ ‘ਤੇ ਸਮਰਾਲਾ ਪ੍ਰਸ਼ਾਸਨ ਚੁੱਪ – ਦਿਆਲਪੁਰਾ

ਸਮਰਾਲਾ, 7 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਕਰੋਨਾ ਵਾਇਰਸ ਦੇ ਨਾਂ ‘ਤੇ ਸਾਰੇ ਮੁਲਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ।ਇਸ ਨੂੰ ਕੰਟਰੋਲ ਕਰਨ ਜਾਂ ਇਸ ਦੇ ਇਲਾਜ ਲਈ ਸਾਰੇ ਮੁਲਕਾਂ ਦੀਆਂ ਸਰਕਾਰਾਂ ਵੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।ਪਰ ਕਈ ਦੁਕਾਨਦਾਰਾਂ ਵਲੋਂ ਇਸ ਨੂੰ ਕਮਾਈ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ।ਵਿਧਾਨ ਸਭਾ ਹਲਕੇ ਸਮਰਾਲੇ ‘ਚ ਵਿਕ ਰਹੇ ਮਾਸਕ …

Read More »

ਸ੍ਰੀ ਬ੍ਰਾਹਮਣ ਸਭਾ ਪੰਜਾਬ ਵਲੋਂ ਭਗਵਾਨ ਪਰਸ਼ੂ ਰਾਮ ਦੀ ਕਾਂਸੀ ਦੀ ਮੂਰਤੀ ਸਥਾਪਿਤ ਕਰਨ ਦੀ ਸਰਾਹਨਾ

ਸਮਰਾਲਾ, 7 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ਼੍ਰੀ ਬ੍ਰਾਹਮਣ ਸਭਾ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ ਭਗਵਾਨ ਪਰਸ਼ੂਰਾਮ ਦੀ ਕਾਂਸੀ ਦੀ ਮੂਰਤੀ ਸਥਾਪਿਤ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।ਸਭਾ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ, ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਨੂੰ ਪੂਰੀ ਦੁਨੀਆਂ ਵਿੱਚ ਬ੍ਰਾਹਮਣ ਭਾਈਚਾਰੇ ਦੁਆਰਾ ਉਨਾਂ ਦੇ ਰੱਬ …

Read More »