Wednesday, November 25, 2026

ਪੰਜਾਬੀ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਐਨ.ਟੀ.ਐਸ.ਈ ਪ੍ਰੀਖਿਆ ਕੀਤੀ ਪਾਸ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬੜੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਸ ਦੇ ਵਿਦਿਆਰਥੀਆਂ ਨੇ ਐਨ.ਸੀ.ਈ.ਆਰ.ਟੀ ਵੱਲੋਂ ਰਾਜ ਪੱਧਰ ‘ਤੇ ਆਯੋਜਿਤ ਰਾਸ਼ਟਰੀ ਕਲਾ ਖੋਜ ਪ੍ਰੀਖਿਆ ਪਾਸ ਕਰ ਲਿਈ ਹੈ।ਦਸਵੀਂ ਜਮਾਤ ਦੇ ਵਿਦਿਆਰਥੀ ਜਪਨੂਰ ਸਿੰਘ ਅਤੇ ਤਾਨਿਸ਼ਦੀਪ ਧੰਜੂ ਨੇ ਇਸ ਪ੍ਰੀਖਿਆ ਦੇ ਰਾਸ਼ਟਰੀ ਪੱਧਰ ਲਈ ਯੋਗਤਾ ਹਾਸਲ ਕਰ …

Read More »

15 ਲੱਖ ਦੀ ਲਾਗਤ ਨਾਲ ਸ਼ਿਵਾਜੀ ਪਾਰਕ ਦਾ ਕੀਤਾ ਜਾਵੇਗਾ ਸੁੰਦਰੀਕਰਨ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਰਾਣੀ ਕਾ ਬਾਗ ਵਿਖੇ ਸਥਿਤ ਸ਼ਿਵਾਜੀ ਪਾਰਕ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਸ਼ਿਵਾਜੀ ਪਾਰਕ ਵਿੱਚ ਨਵੇਂ ਫੁੱਟਪਾਥ ਬਣਾਏ ਜਾਣਗੇ ਅਤੇ ਮਿਊਜ਼ੀਕਲ ਫੁਆਰੇ ਵੀ ਲੱਗਣਗੇ।ਪਾਰਕ ਵਿੱਚ ਬੱਚਿਆਂ ਲਈ ਵਧੀਆ …

Read More »

ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਵਿੱਚ ਵਾਧਾ – ਡੀ.ਸੀ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਕੀ ਸੁਧਾਰਾਂ ਤਹਿਤ ਸੇਵਾ ਕੇਂਦਰਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਵਾਧਾ ਕੀਤਾ ਹੈ ਜਿਸ ਤਹਿਤ ਲੋਕ ਹੁਣ ਆਪਣੇ ਨਜਦੀਕੀ ਸੇਵਾ ਕੇਂਦਰਾਂ ਤੋਂ ਆਈ.ਆਰ.ਸੀ.ਟੀ.ਸੀ ਤਹਿਤ ਰੇਲ ਟਿਕਟਾਂ, ਬੱਸ ਟਿਕਟਾਂ ਅਤੇ ਫਾਸਟੈਗ ਵੀ ਪ੍ਰਾਪਤ ਕਰ ਸਕਣਗੇ ਅਤੇ ਉਨ੍ਹਾਂ ਦਾ ਰੀਚਾਰਜ਼ ਵੀ ਕਰਾ ਸਕਣਗੇ। …

Read More »

`ਰੇਡੀਓ ਕੈਮਿਸਟਰੀ ਅਤੇ ਰੇਡੀਓਆਈਸੋਟੌਪਸ` ਦੀ ਵਰਤੋਂ ਦੇ ਵਿਸ਼ੇ `ਤੇ 7 ਦਿਨਾਂ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ `ਰੇਡੀਓ ਕੈਮਿਸਟਰੀ ਅਤੇ ਰੇਡੀਓਆਈਸੋਟੌਪਸ` ਦੀ ਵਰਤੋਂ ਦੇ ਵਿਸ਼ੇ `ਤੇ ਸੱਤ ਦਿਨਾਂ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਭਾਬਾ ਆਟੋਮਿਕ ਰੀਸਰਚ ਸੈਂਟਰ ਮੁੰਬਈ ਦੀ ਇੰਡੀਅਨ ਐਸੋਸੀਏਸ਼ਨ ਆਫ ਨਿਊਕਲੀਅਰ ਕੈਮਿਸਟਸ ਐਂਡ ਅਲਾਇੀਡ ਸਾਂਇੰਟਿਸ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਵੱਖ ਵੱਖ ਯੂਨੀਵਰਸਿਟੀਆਂ ਅਤੇ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ‘ਔਰਤਾਂ ਦੀ ਸੁਰੱਖਿਆ’ ਬਾਰੇ ਸੈਮੀਨਾਰ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ‘ਔਰਤਾਂ ਦੀ ਸੁਰੱਖਿਆ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਸੈਮੀਨਾਰ ਦੌਰਾਨ ਹਾਜ਼ਰ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਨੋ-ਦਿਨ ਕਿਸੇ ਨਾਲ ਕਿਸੇ ਜ਼ਬਰ ਜੁਲਮ ਦਾ ਸ਼ਿਕਾਰ ਹੋ ਰਹੀਆਂ ਲੜਕੀਆਂ ਤੇ ਔਰਤਾਂ …

Read More »

ਖ਼ਾਲਸਾ ਕਾਲਜ ਸਕੂਲ ਵਿਖੇ ਹੋਇਆ ਗੁਰਮਤਿ ਗਿਆਨ ਦਾ ਇਮਤਿਹਾਨ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹ ਰਹੇ ਵਿਦਿਆਰਥੀਆਂ ਦਾ ਗੁਰਮਤਿ ਗਿਆਨ ਦਾ ਇਮਤਿਹਾਨ ਲਿਆ ਗਿਆ।ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਦੱਸਿਆ ਕਿ ਗਵਰਨਿੰਗ ਕੌਂਸਲ ਦੀ ਦੇਖ ਰੇਖ ਹੇਠ ਕਾਰਜਸ਼ੀਲ ਵੱਖਵੱਖ ਵਿੱਦਿਅਕ ਅਦਾਰਿਆਂ ’ਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਸਿੱਖ ਵਿਰਸੇ, …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ 9ਵਾਂ ਸਲਾਨਾ ਖੇਡ ਦਿਵਸ 2020 ਮਨਾਇਆ ਗਿਆ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖਾਸ ਮਹੱਤਵ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ।ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਇਸ ਸਾਲ ਵੀ ਖਾਲਸਾ ਕਾਲਜ ਚਵਿੰਡਾ ਦੇਵੀ ’ਚ ‘9ਵਾਂ ਸਲਾਨਾ ਖੇਡ ਦਿਵਸ’ ਕਰਵਾਇਆ ਗਿਆ। ਜਿਸ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ …

Read More »

ਨਾਬਾਲਿਗ ਵਾਹਨ ਚਾਲਕਾਂ ਦੇ ਮਾਪਿਆਂ ਖ਼ਿਲਾਫ ਵੀ ਹੋ ਸਕਦੀ ਹੈ ਕਾਰਵਾਈ- ਏ.ਐਸ.ਆਈ ਗੁਰਬਚਨ ਸਿੰਘ

ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟੈ੍ਰਫਿਕ ਪੰਜਾਬ ਸ਼ਰਦ ਸੱਤਿਆ ਚੌਹਾਨ ਅਤੇ ਜਿਲਾ੍ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਬੰਧ ਵਿੱਚ ਟੈ੍ਰਫਿਕ ਪ੍ਰੀਤਾ ਲੀ-ਲੈਸਨ ਸੀਨੀਅਰ ਸਕੈਂਡਰੀ ਸਕੂਲ ਸਰਕੂਲਰ ਰੋਡ ਕਪੂਰਥਲਾ ਵਿਖੇ ਐਜੂਕੇਸ਼ਨ ਦੇ ਇੰਚਾਰਜ …

Read More »

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵੱਲੋਂ ਹਵਾਈ ਸੈਨਾ ’ਚ ਭਰਤੀ ਸਬੰਧੀ ਸੈਮੀਨਾਰ

ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵੱਲੋਂ ‘ਸੈਂਟਰਲ ਏਅਰਮੈਨ ਸਿਲੈਕਸ਼ਨ ਬੋਰਡ’ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜ਼ਲੀ ਵਿਖੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਆਏ ਅਧਿਕਾਰੀਆਂ ਨੇ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ ਵਿਚ ਏਅਰਮੈਨ ਦੀ ਭਰਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ …

Read More »

ਮਾਰਕਫੈਡ ਚੌਕ ਤੋਂ ਅੰਮ੍ਰਿਤਸਰ ਰੋਡ ਬਾਈਪਾਸ ਸੜਕ ਦਾ ਨਿਰਮਾਣ ਕਾਰਜ਼ ਸ਼ੁਰੂ

1.73 ਕਰੋੜ ਦੀ ਲਾਗਤ ਨਾਲ ਚੌੜੀ ਤੇ ਮਜ਼ਬੂਤ ਹੋਵੇਗੀ 3 ਕਿਲੋਮੀਟਰ ਲੰਬੀ ਸੜਕ ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਮਾਰਕਫੈਡ ਚੌਕ ਸੁਲਤਾਨਪੁਰ ਰੋਡ ਤੋਂ ਅੰਮਿਤਸਰ ਰੋਡ ਬਾਈਪਾਸ ਵਾਇਆ ਮਹਿਤਾਬਗੜ ਮੁਹੱਲਾ ਸੜਕ ਨੂੰ ਚੋੜਾ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਗਿਆ। ਕਰੀਬ 1.73 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਕਰੀਬ 3 ਕਿਲੋਮੀਟਰ ਲੰਬੀ ਇਸ ਸੜਕ ਦੇ ਕੰਮ ਦੀ ਰਸਮੀ …

Read More »