Wednesday, November 25, 2026

ਪੰਜਾਬੀ

ਆਸਟਰੇਲੀਆ ਤੋਂ ਆਈ ਜੋੜੀ ਨੇ ਪਿਲਾਈਆਂ ਪੋਲੀਓ ਬੂੰਦਾਂ

ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੋਲੀਓ ਦੇ ਮੁਕੰਮਲ ਖਾਤਮੇ ਲਈ ਅੱਜ ਪਲਸ ਪੋਲੀਓ ਅਭਿਆਨ ਤਹਿਤ ਪੋਲੀਓ ਬੂਥ ‘ਤੇ ਆਸਟ੍ਰੇਲੀਆ ਤੋਂ ਆਏ ਵਿਨੋਦ ਕੁਮਾਰ ਅਤੇ ਉਹਨਾਂ ਦੀ ਪਤਨੀ ਸ਼ਹਿਨਾਜ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ।ਇਸ ਮੌਕੇ ਨਿਰੰਕਾਰੀ ਮਿਸ਼ਨ ਬ੍ਰਾਂਚ ਧੂਰੀ ਦੇ ਸੰਯੋਜਕ ਬਾਬੂ ਵਿਨੋਦ ਕੁਮਾਰ, ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ, ਕੁਲਵੰਤ ਰਾਏ ਪੱਪੂ ਅਤੇ ਸੁਭਾਸ਼ …

Read More »

ਸਾਹਿਤ ਸਭਾ ਧੂਰੀ ਵਲੋਂ ਵੱਖ-ਵੱਖ ਪੁਰਸਕਾਰਾਂ ਦਾ ਐਲਾਨ

ਸੰਧੂ ਵਰਿਆਣਵੀ ਨੂੰ ‘ਸਾਹਿਤ ਅਚਾਰੀਆ’ ਤੇ ਜੈ ਸਿੰਘ ਮਡਾਹੜ੍ਹ ‘ਪੰਜਾਬ ਦਾ ਮਾਣ’ ਪੁਰਸਕਾਰ ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚਲੀ ਕੋਸੀ-ਕੋਸੀ ਧੁੱਪ ‘ਚ ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਲੋਹੜੀ ਨੂੰ ਸਮਰਪਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪ੍ਰਿੰ: ਕਿਰਪਾਲ ਸਿੰਘ ਜਵੰਧਾ ਅਤੇ ਸੁਰਿੰਦਰ ਸ਼ਰਮਾ ਨਾਗਰਾ ਨੇ …

Read More »

`ਜਗਦੀਸ਼ ਸਚਦੇਵਾ ਦਾ ਰੰਗ ਮੰਚ ਸੰਸਾਰ` ਨਾਟ-ਪੁਸਤਕ ਹੋਈ ਲੋਕ ਅਰਪਿਤ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜੀ.ਐਸ.ਕੇ ਪ੍ਰੋਡਕਸ਼਼ਨ ਵਲੋਂ ਪ੍ਰੋ. ਨਰੇਸ਼ ਕੁਮਾਰ ਵਲੋਂ ਸੰਪਾਦਿਤ ਨਾਟ ਪੁਸਤਕ `ਜਗਦੀਸ਼ ਸਚਦੇਵਾ ਦਾ ਰੰਗ ਮੰਚ ਸੰਸਾਰ` ਲੋਕ ਅਰਪਿਤ ਕੀਤੀ ਗਈ।ਰੰਗ ਕਰਮੀ ਵਿਜੇ ਸ਼ਰਮਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ `ਚ ਸ਼ਾਇਰ ਦੇਵ ਦਰਦ ਵਲੋਂ ਪੁਸਤਕ ਬਾਰੇ ਜਾਣ ਪਛਾਣ ਕਰਵਾਈ।ਪ੍ਰੋ. ਨਰੇਸ਼ ਨੇ ਪੁਸਤਕ ਬਾਰੇ ਲਿਖਿਆ ਅਰਥ ਭਰਪੂਰ ਪਰਚਾ …

Read More »

ਹਸਪਤਾਲ ਸਟਾਫ ਦੇ ਡਿਊਟੀ `ਤੇ ਲੇਟ ਪਹੁੰਚਣ ਤੋਂ ਖਫਾ ਸ਼ਹਿਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਭੀਖੀ, 20 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਅਤੇ ਸਟਾਫ ਦੇ ਡਿਊਟੀ ਤੋਂ ਲੇਟ ਪਹੁੰਚਣ ਤੋਂ ਨਾਰਾਜ਼ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਪ੍ਰਧਾਨ ਦੀ ਹਾਜ਼ਰੀ ਵਿੱਚ ਸਵੇਰੇ ਡਿਊਟੀ ਟਾਇਮ `ਤੇ ਹਸਪਤਾਲ ਵਿਖੇ ਪਹੁੰਚ ਕੇ ਹਸਪਤਾਲ ਦਾ ਜਾਇਜ਼ਾ ਲਿਆ।ਗੈਰਹਾਜ਼ਰ ਸਟਾਫ ਤੋਂ ਭੜਕੇ ਲੋਕਾਂ ਨੇ ਸੀਨੀਅਰ ਮੈਡੀਕਲ ਅਫਸਰ ਖਿਲਾਫ ਨਾਅਰੇਬਾਜ਼ੀ ਕੀਤੀ। ਗੁਰਨਾਮ ਸਿੰਘ ਅਤੇ ਦਰਸ਼ਨ ਟੇਲਰ …

Read More »

ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਵਿਖੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਵਿਸ਼ੇਸ਼ ਸਨਮਾਨ

ਮਲੋਟ, 19 ਜਨਵਰੀ (ਪੰਜਾਬ ਪੋਸਟ – ਗਰਗ) – ਸੀਨੀਅਰ ਕੰਨਿਆ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਕੂਲ ਦੇ ਉਨਾਂ 7 ਟੀਚਿੰਗ ਅਤੇ 2 ਨਾਨ ਟੀਚਿੰਗ ਸਟਾਫ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਮਹਿਕਮੇ ਵਲੋਂ ਦਿੱਤੀਆਂ ਜਾਂਦੀਆਂ ਪੂਰੀਆਂ ਛੁੱਟੀਆਂ ਨਹੀ ਲਈਆਂ।ਸਟਾਫ ਨੂੰ ਇਹ ਵਿਸ਼ੇਸ਼ ਸਨਮਾਨ ਉਘੇ ਸਮਾਜ ਸੇਵਕ ਐਡਵੋਕੇਟ ਰਕੇਸ਼ ਗਰਗ ਵਲੋਂ ਦਿੱਤਾ ਗਿਆ। ਸਨਮਾਨਿਤ ਕੀਤੇ ਗਏ ਸਟਾਫ …

Read More »

ਪਾਰਟੀ ਪ੍ਰਧਾਨ ਦੀ ਕੁਰਸੀ `ਤੇ ਜ਼ਬਰਦਸਤੀ ਕੀਤਾ ਕਬਜ਼ਾ ਛੱਡਣ ਸੁਖਬੀਰ ਬਾਦਲ – ਛੱਜੂ ਸਰਾਓ

ਲੌਂਗੋਵਾਲ, 19 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਖਬੀਰ ਸਿੰਘ ਬਾਦਲ ਨੂੰ ਸਿਰਮੌਰ ਆਗੂਆਂ ਨੂੰ ਪਾਰਟੀ `ਚੋਂ ਕੱਢਣ ਦੀ ਥਾਂ ਪਾਰਟੀ ਪ੍ਰਧਾਨ ਦੀ ਕੁਰਸੀ `ਤੇ ਜਬਰਦਸਤੀ ਕੀਤਾ ਕਬਜ਼ਾ ਛੱਡ ਦੇਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਮਾਜ ਸੇਵੀ ਛੱਜੂ ਸਿੰਘ ਸਰਾਓ ਕਾਲਬੰਜਾਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਅਜਰਾਵਰ ਘਨੌਰ ਵਿਖੇ ਲੱਗਾ ਕੰਪਿਊਟਰ ਸੈਮੀਨਾਰ

ਪਟਿਆਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਰਾਵਰ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਵਲੋਂ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ੇ ‘ਤੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਵਿਲੀਅਮਜੀਤ ਸਿੰਘ ਅਤੇ ਇੰਜ. ਚਰਨਜੀਵ ਸਿੰਘ ਸਰੋਆ ਵਲੋ ਨੌਵੀਂ, ਦਸਵੀਂ, ਗਿਆਰਵੀ ਅਤੇ ਬਾਰਵ੍ਹੀ ਜਮਾਤ ਦੇ ਵਿਦਿਆਰਥੀਆਂ ਨੂੰ ਇਨਸਕ੍ਰਿਪਟ ਕੀ ਬੋਰਡ ਦੀ ਵਰਤੋਂ ਅਤੇ ਯੂਨੀਕੋਡ ਬੇਸਡ ਫੌਂਟਾਂ ਦੀ …

Read More »

‘ਕਾਵਿ ਸਿਰਜਣਾ’ ਅਤੇ ‘ਕੱਚੀ ਮਿੱਟੀ’ ਪੁਸਤਕਾਂ ਰਲੀਜ਼

ਜਸਵੰਤ ਸਿੰਘ ਨੇਕੀ ਤੇ ਹਰਿਭਜਨ ਸਿੰਘ ਦੇ ਕਾਵਿ-ਸ਼ਾਸਤਰੀ ਸੰਵਾਦ ਨੂੰ ਉਭਾਰਨ ‘ਤੇ ਜ਼ੋਰ ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਫਾਰ ਵੁਮਨ ਵਿਖੇ ਪੰਜਾਬੀ ਸਾਹਿਤ ਵਿਚ ਪ੍ਰਕਾਸ਼ਿਤ ਹੋਈਆਂ ਦੋ ਅਤਿ ਮਹੱਤਵਪੂਰਨ ਪੁਸਤਕਾਂ ਉਪਰ ਗੋਸ਼ਟੀ ਅਤੇ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਰੂਪ ਨਾਲ ਸੰਚਾਲਿਤ ਕੀਤੀ ਜਾ ਰਹੀ ਖੋਜ ਸੰਸਥਾ …

Read More »

ਮੰਗਾਂ ਦੇ ਹੱਲ ਲਈ 30 ਜਨਵਰੀ ਨੂੰ ਮੁਹਾਲੀ ਦਫ਼ਤਰ ਪਰਿਵਾਰਾਂ ਸਮੇਤ ਗਰਜਣਗੇ ਠੇਕਾ ਕਾਮੇ

ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਵਲੋਂ ਧਰਨੇ ਸਬੰਧੀ ਪੋਸਟਰ ਜਾਰੀ ਪਟਿਆਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਵਲੋਂ ਮੀਟਿੰਗ ਕਰਕੇ ਪਾਵਰਕਾਮ ਸੀ ਐਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਸਬੰਧੀ 30 ਜਨਵਰੀ ਦੇ ਧਰਨੇ ‘ਚ ਪਰਿਵਾਰਾਂ ਸਮੇਤ ਪਹੁੰਚਣ ਦੀ ਕਾਮਿਆਂ ਨੂੰ ਅਪੀਲ ਕੀਤੀ ਗਈ।ਮੀਟਿੰਗ ਵਿੱਚ ਸੂਬਾ ਪ੍ਰਧਾਨ ਬਲਿਹਾਰ ਸਿੰਘ ਵੀ ਸ਼ਾਮਲ ਹੋਏ।ਜਾਰੀ ਪ੍ਰੈਸ ਬਿਆਨ ‘ਚ …

Read More »