ਸੰਧੂ ਵਰਿਆਣਵੀ ਨੂੰ ‘ਸਾਹਿਤ ਅਚਾਰੀਆ’ ਤੇ ਜੈ ਸਿੰਘ ਮਡਾਹੜ੍ਹ ‘ਪੰਜਾਬ ਦਾ ਮਾਣ’ ਪੁਰਸਕਾਰ
ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚਲੀ ਕੋਸੀ-ਕੋਸੀ ਧੁੱਪ ‘ਚ ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਲੋਹੜੀ ਨੂੰ ਸਮਰਪਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪ੍ਰਿੰ: ਕਿਰਪਾਲ ਸਿੰਘ ਜਵੰਧਾ ਅਤੇ ਸੁਰਿੰਦਰ ਸ਼ਰਮਾ ਨਾਗਰਾ ਨੇ ਕੀਤੀ।ਸਭ ਤੋਂ ਪਹਿਲਾਂ ਪ੍ਰਿੰ: ਪ੍ਰੇਮ ਸਿੰਘ ਬਜਾਜ, ਪ੍ਰਸਿੱਧ ਲੇਖਕ, ਅਲੋਚਕ ਅਤੇ ਨਾਟਕਕਾਰ ਡਾ. ਸੁਰਜੀਤ ਸਿੰਘ ਹਾਂਸ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸਭਾ ਦੇ ਸਲਾਨਾ ਇਜਲਾਸ ਵਿੱਚ ਦਿੱਤੇ ਜਾਣ ਵਾਲੇ ਮਹਿੰਦਰ ਸਿੰਘ ਮਾਨਵ ਸਾਹਿੱਤ ਅਚਾਰੀਆ ਪੁਰਸਕਾਰ ਪ੍ਰਸਿੱਧ ਆਲੋਚਕ ਅਤੇ ਕਵੀ ਪ੍ਰੋ: ਸੰਧੂ ਵਰਿਆਣਵੀ ਨੂੰ, ਪੰਜਾਬ ਦਾ ਮਾਣ ਪੁਰਸਕਾਰ ਪ੍ਰਸਿੱਧ ਤਕਨੀਕੀ ਮਾਹਰ ਜੈ ਸਿੰਘ ਮਡਾਹੜ ਨੂੰ, ਵਿਸ਼ੇਸ਼ ਵਿਧਾ ਪੁਰਸਕਾਰ ਉੱਘੇ ਪੱਤਰਕਾਰ ਚਰਨਜੀਤ ਸਿੰਘ ਬਠਿੰਡਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ।ਇਹ ਸਨਮਾਨ ਅਪ੍ਰੈਲ 2020 ਵਿੱਚ ਦਿੱਤੇ ਜਾਣਗੇ।
ਸਭਾ ਵੱਲੋਂ ਜਗਦੇਵ ਸ਼ਰਮਾ ਦੇ ਕਾਵਿ ਸੰਗ੍ਰਹਿ “ਗੁਫਤਗੂ ਬਾਕੀ ਹੈ” ਤੇ ਲੋਕ ਅਰਪਣ ਅਤੇ ਚਿੰਤਨ ਮੰਥਨ ਲਈ ਸਮਾਗਮ ਦੋ ਫਰਵਰੀ ਨੂੰ ਮਾਲਵਾ ਖਾਲਸਾ ਸਕੂਲ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ।ਇਸ ਪੁਸਤਕ ‘ਤੇ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਅਤੇ ਨਵਿੰਦਰ ਪੰਧੇਰ ਆਪਣੇ ਪਰਚੇ ਪੜ੍ਹਣਗੇ।ਉੱਘੇ ਲੋਕ ਕਵੀ ਭੁਪਿੰਦਰ ਜਗਰਾਓਂ ਨਾਲ ਰੁਬਰੂ ਕੀਤਾ ਜਾਵੇਗਾ।
ਮੀਟਿੰਗ ਦੇ ਦੂਜੇ ਦੌਰ ਵਿੱਚ ਉੱਘੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਕਵਿਤਾ ੳੁੱਪਰ ਉਠਾਏ ਜਾ ਰਹੇ ਫਿਰਕੂ ਪ੍ਰਚਾਰ ਦੀ ਨਿੰਦਿਆ ਕਰਦਿਆਂ ਪੰਜਾਬੀ ਲੋਕਾਂ ਅਤੇ ਲੇਖਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਧਰਮ ਨਿਰਪੱਖ, ਸਾਂਝੀਵਾਲਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਉੱਪਰ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਿਆਂ ਕੀਤੀ। ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਵਿੱਚ ਮਿਲੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਡਟ ਜਾਣ ਦੀ ਅਪੀਲ ਵੀ ਕੀਤੀ। ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਪੱਖਪਾਤੀ ਸੀ.ਏ.ਏ ਕਾਨੂੰਨ ਰੱਦ ਕੀਤਾ ਜਾਵੇ।
ਇਸ ਉਪਰੰਤ ਲੋਹੜੀ ਨੂੰ ਸਮਰਪਿੱਤ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਰਾਜਿੰਦਰ ਪਾਲ ਧੂਰੀ, ਸੁਖਦੇਵ ਸ਼ਰਮਾਂ ਧੂਰੀ, ਨਰੰਜਣ ਸਿੰਘ ਦੋਹਲਾ, ਜਗਦੇਵ ਸ਼ਰਮਾਂ, ਗੀਤਕਾਰ ਦਰਦੀ ਚੁੰਘਾਵਾਲਾ, ਅਮਰਜੀਤ ਸਿੰਘ ਅਮਨ, ਗਿਆਨੀ ਰਾਮ ਲਾਲ ਧੂਰੀ, ਕਾਮਰੇਡ ਰਮੇਸ਼ ਜੈਨ, ਪੇਂਟਰ ਸੁਖਦੇਵ ਧੂਰੀ, ਹਰਦਿਆਲ ਸਿੰਘ ਭਾਰਦਵਾਜ, ਸੰਤ ਸਿੰਘ ਬੀਹਲਾ, ਡਾ. ਰਾਕੇਸ਼ ਸ਼ਰਮਾਂ, ਮਾ. ਕ੍ਰਿਸ਼ਨ ਚੰਦ ਗਰਗ, ਨਾਹਰ ਸਿੰਘ ਮੁਬਾਰਕਪੁਰੀ, ਮਾ. ਗੁਰਮੇਲ ਸਿੰਘ ਮਡਾਹੜ੍ਹ, ਮਿੱਠਾ ਸਿੰਘ ਮਡਾਹੜ੍ਹ, ਪਰਵਿੰਦਰ ਸਿੰਘ ਘਨੌਰ, ਇੰਸਪੈਕਟਰ ਜਗਰੂਪ ਸਿੰਘ ਦੋਹਲਾ, ਸੁਰਿੰਦਰ ਸ਼ਰਮਾਂ ਨਾਗਰਾ, ਗੁਰਜੀਤ ਸਿੰਘ ਜਹਾਂਗੀਰ, ਕਾਮਰੇਡ ਬਲਦੇਵ ਸਿੰਘ ਧਾਂਦਰਾ, ਸੁਰਿੰਦਰ ਸ਼ਰਮਾਂ ਹਰਚੰਦਪੁਰ, ਸੁਰਿੰਦਰ ਸਿੰਘ ਰਾਜਪੂਤ, ਕਵੀ ਅਸ਼ੋਕ ਭੰਡਾਰੀ, ਫੌਜੀ ਸ਼ੇਰ ਸਿੰਘ ਬੇਨੜਾ ਆਦਿ ਨੇ ਆਪੋ-ਆਪਣੇ ਗੀਤ, ਕਵਿਤਾਵਾਂ, ਕਲੀਆਂ, ਵਿਅੰਗ ਆਦਿ ਸੁਣਾ ਕੇ ਰੰਗ ਬੰਨ੍ਹਿਆਂ। ਸੁਰਿੰਦਰ ਸ਼ਰਮਾ ਨਾਗਰਾ ਨੇ ਆਪਣੀ ਛਪ ਰਹੀ ਕਿਤਾਬ ਦੀ ਖੁਸ਼ੀ ਵਿੱਚ ਸਾਰੇ ਆਏ ਲੇਖਕਾਂ, ਪਾਠਕਾਂ ਨੂੰ ਡਾਇਰੀਆਂ ਅਤੇ ਪੈੱਨ ਵੰਡੇ।
ਅੰਤ ‘ਚ ਉਪ ਜਰਨਲ ਸਕੱਤਰ ਸੁਖਦੇਵ ਸ਼ਰਮਾ ਅਤੇ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਧੀਆਂ ਦੀ ਲੋਹੜੀ ਮਨਾਉਣ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ।ਆਏ ਸਾਰੇ ਲੇਖਕਾਂ ਦਾ ਧੰਨਵਾਦ ਕਰਦਿਆਂ ਸਭਾ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ।ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਹਿੱਤ ਅਚਾਰੀਆ ਪੁਰਸਕਾਰ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਹਰਮਿੰਦਰ ਕੌਰ ਦੀ ਯਾਦ ਵਿੱਚ ਦਿੱਤਾ ਜਾਵੇਗਾ।ਸਟੇਜ਼ ਦੀ ਕਾਰਵਾਈ ਗੁਲਜ਼ਾਰ ਸਿੰਘ ਸ਼ੌਂਕੀ ਨੇ ਬਾਖੂਬੀ ਨਿਭਾਈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …