ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜੀ.ਐਸ.ਕੇ ਪ੍ਰੋਡਕਸ਼਼ਨ ਵਲੋਂ ਪ੍ਰੋ. ਨਰੇਸ਼ ਕੁਮਾਰ ਵਲੋਂ ਸੰਪਾਦਿਤ ਨਾਟ ਪੁਸਤਕ `ਜਗਦੀਸ਼ ਸਚਦੇਵਾ ਦਾ ਰੰਗ ਮੰਚ ਸੰਸਾਰ` ਲੋਕ ਅਰਪਿਤ ਕੀਤੀ ਗਈ।ਰੰਗ ਕਰਮੀ ਵਿਜੇ ਸ਼ਰਮਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ `ਚ ਸ਼ਾਇਰ ਦੇਵ ਦਰਦ ਵਲੋਂ ਪੁਸਤਕ ਬਾਰੇ ਜਾਣ ਪਛਾਣ ਕਰਵਾਈ।ਪ੍ਰੋ. ਨਰੇਸ਼ ਨੇ ਪੁਸਤਕ ਬਾਰੇ ਲਿਖਿਆ ਅਰਥ ਭਰਪੂਰ ਪਰਚਾ ਪੜ੍ਹਿਆ ਗਿਆ।
ਵਿਚਾਰ ਚਰਚਾ ਦਾ ਆਰੰਭ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਜਗਦੀਸ਼ ਸਚਦੇਵਾ ਤੰਗੀਆਂ ਤੁਰਸ਼ੀਆਂ ਹੰਡਾਉਂਦੇ ਮਨੁੱਖ ਨੂੰ ਨਾਟਕੀ ਪਾਤਰਾਂ ਦਾ ਹਿੱਸਾ ਬਣਾਉਂਦਾ ਹੈ, ਜਿਹੜੇ ਕਿਤੇ ਵੀ ਟੁੱਟਦੇ ਖਿਲਰਦੇ ਨਹੀਂ ਸਗੋਂ ਸੰਘਰਸ਼ ਕਰਦੇ ਹਨ।ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਇਹ ਪੁਸਤਕ ਨਾਟ ਪ੍ਰੇਮੀਆਂ ਲਈ ਲਾਹੇਵੰਦ ਸਾਬਤ ਹੋਵੇਗੀ।ਡਾ. ਹੀਰਾ ਸਿੰਘ ਨੇ ਕਿਹਾ ਕਿ ਖੋਜ ਕਾਰਜਾਂ `ਚ ਅਜਿਹੀਆਂ ਪੁਸਤਕਾਂ ਜਾਣਕਾਰੀ ਲਾਭਦਾਇਕ ਹੁੰਦੀਆਂ ਹਨ।ਜਤਿੰਦਰ ਬਰਾੜ, ਸ਼ੁਰੇਸ਼ ਪੰਡਿਤ ਅਤੇ ਅਮਰਪਾਲ ਨੇ ਵੀ ਲੇਖਕ ਨੂੰ ਵਧਾਈ ਦਿਤੀ।
ਇਸ ਮੌਕੇ ਦਲਜੀਤ ਅਰੋੜਾ, ਗੁਲਸ਼਼ਨ ਸੱਗੀ, ਵਿਪਨ ਧਵਨ, ਸੀਮਾ ਸ਼ਰਮਾ, ਅਸ਼ਵਨੀ ਪਰਾਸ਼ਰ ਤੇ ਆਰਟਿਸਟ ਸੰਦੀਪ ਅਦਿ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …