Wednesday, November 25, 2026

ਪੰਜਾਬੀ

12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲਾ ਤਾਇਕਵਾਂਡੋ ਚੈਂਪੀਅਨ ਐਸੋਸੀਏਸ਼ਨ ਵਲੋਂ 12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਗੋਲ ਬਾਗ ਦੇ ਬੈਡਮਿੰਟਨ ਹਾਲ ਵਿੱਚ ਆਯੋਜਿਤ ਕੀਤੀ ਗਈ।ਕੋਚ ਪਵਨ ਚੋਲੀ ਦੀ ਪ੍ਰਧਾਨਗੀ ਹੇਠ ਮੁਕਾਬਲਿਆਂ ਵਿੱਚ 10 ਸਕੂਲਾਂ ਦੇ ਕਰੀਬ 350 ਖਿਡਾਰੀਆਂ ਨੇ ਸ਼ਮੂਲੀਅਤ ਕਰ ਕੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।ਪ੍ਰਿੰਸੀਪਲ ਸੁਮਿਤ ਪੁਰੀ, ਰਿਤੁ ਪੁਰੀ, ਇਲੈਕਟਰੀਕਲ ਟਰੇਡਰਜ਼ ਐਸੋਸੀਏਸ਼ਨ ਦੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਅੰਤਰ ਧਰਮ ਸੰਵਾਦ ਸੰਮੇਲਨ 8 ਨਵੰਬਰ ਨੂੰ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਤਹਿਤ 8 ਨਵੰਬਰ 2019 ਨੂੰ ਅੰਤਰ ਧਰਮ ਸੰਵਾਦ ਸੰਮੇਲਨ ਕਰਵਾਇਆ ਜਾਵੇਗਾ।ਇਹ ਸੰਮੇਲਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ।ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ …

Read More »

550ਵੇਂ ਪ੍ਰਕਾਸ਼ ਪੁਰਬ ਸਬੰਧੀ ਆਸਾਮ ਦੇ ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤਾ ਸੱਦਾ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਮੁੱਖ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਦੇ ਮੁੱਖ ਮੰਤਰੀ ਸ੍ਰੀ ਸਰਬਾਨੰਦਾ ਸੋਨੋਵਾਲ ਨੂੰ ਸੱਦਾ ਪੱਤਰ ਦਿੱਤਾ ਗਿਆ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤਰਫੋਂ ਸ੍ਰੀ …

Read More »

ਸਾਕਾ ਜਲਿਆਂਵਾਲਾ ਬਾਗ ਨਾਟਕ ਵੇਖਣ ਪੁਹੰਚੀ ਹੀਰੋਇਨ ਸੰਜਨਾ ਕਪੂਰ ਦਾ ਭਰਵਾਂ ਸਵਾਗਤ

ਫਿਲਮੀ ਤੇ ਸਟੇਜ ਕਲਾਕਾਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਵੇਖਿਆ ਨਾਟਕ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸਾਕਾ ਜਲਿਆਂਵਾਲਾ ਬਾਗ ਨਾਟਕ ਦੇਖਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੀ ਬਾਲੀਵੁੱਡ ਐਕਟਰ ਸਵ. ਸ਼ਸ਼ੀ ਕਪੂਰ ਦੀ ਧੀ, ਉਘੀ ਥਿਏਟਰ ਤੇ ਫਿਲਮੀ ਕਲਾਕਾਰ ਸੰਜਨਾ ਕਪੂਰ ਨੂੰ ਜਤਿੰਦਰ ਬਰਾੜ ਨੇ ਫੁੱਲਾਂ ਦਾ ਗੁਲਦਸਤਾ ਭੇਂਟ `ਜੀ ਆਇਆਂ` ਕਿਹਾ।ਸੰਜਨਾ ਕਪੂਰ …

Read More »

ਕਿਸਾਨ ਮਾਰੂ ਸਮਝੌਤੇ ਵਿਚੋਂ ਪੂਰੀ ਤਰਾਂ ਬਾਹਰ ਆਉਣ ਸੰਘਰਸ਼ ਜਾਰੀ ਰਹੇਗਾ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਕਿਹਾ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੇ ਦਬਾਅ ਹੇਠ ਨਹੀਂ ਕੀਤੇ ਆਰ.ਸੀ.ਈ.ਪੀ ਸਮਝੌਤੇ `ਤੇ ਦਸਤਖਤ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਮੋਦੀ ਸਰਕਾਰ ਜਦ ਤੱਕ ਕਿਸਾਨ ਮਾਰੂ ਸਮਝੌਤੇ ਵਿੱਚੋ ਪੂਰੀ ਤਰਾਂ ਬਾਹਰ ਆਉਣ ਦਾ ਐਲਾਨ ਨਹੀ ਕਰਦੀ, ਉਨਾਂ ਚਿਰ ਕਿਸਾਨ ਮਜ਼ਦੂਰ ਜਥੇਬੰਦੀ ਵੱਲੋ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।16 ਦੇਸ਼ਾਂ ਦੇ ਕਰ ਮੁਕਤ ਵਪਾਰ ਸਮਝੌਤੇ (ਆਰ.ਸੀ.ਈ.ਪੀ) `ਤੇ ਬੈਂਕਾਕ …

Read More »

ਮੰਡੀ ਮੰਡ ਕੁੱਲਾ ਵਿਖੇ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਦਾ ਸ਼ਾਨਦਾਰ ਆਗਾਜ਼

 ਕਪੂਰਥਲਾ ਦੀ ਧਰਤੀ ’ਤੇ ਬਿਆਸ ਦਰਿਆ `ਚ ਵਹੀ ਅਧਿਆਤਮਕਤਾ ਦੀ ਧਾਰਾ ਭੁਲੱਥ (ਕਪੂਰਥਲਾ), 7 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਨਾਲ ਕਪੂਰਥਲਾ ਦੀ ਧਰਤੀ ’ਤੇ ਵਹਿ ਰਹੇ ਬਿਆਸ ਦਰਿਆ ’ਤੇ ਪਹਿਲੀ ਵਾਰ ਅਧਿਆਤਮਕਤਾ ਦੀ ਅਜਿਹੀ ਧਾਰਾ ਵਹੀ, ਜਿਸ …

Read More »

ਸਮੂਹ ਜੁਡੀਸ਼ੀਅਲ ਅਫਸਰਾਨ ਤੇ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ

ਸੁਲਤਾਨਪੁਰ ਲੋਧੀ (ਕਪੂਰਥਲਾ), 7 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ, ਸਮੂਹ ਜੂਡੀਸ਼ੀਅਲ ਅਫਸਰਾਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਂਝੇ ਸਹਿਯੋਗ ਨਾਲ ਲਗਾਏ ਜਾ ਰਹੇ 2 ਰੋਜਾ ਲੰਗਰ ਦੇ ਪਹਿਲੇ ਦਿੱਨ ਅੱਜ ਮਿਤੀ 06-11-2019 ਨੂੰ ਪਿੰਡ ਕਾਦੂਪੁਰ ਨੇੜੇ ਜੂਡੀਸ਼ੀਅਲ ਕੋਰਟ ਕੰਪਲੈਕਸ, ਕਪੂਰਥਲਾ ਵਿਖੇ ਲੰਗਰ ਲਗਾਇਆ …

Read More »

ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦੀ ਦੂਜੇ ਦਿਨ ਵੀ ਸਫ਼ਲ ਰਹੀ ਅਲੌਕਿਕ ਪੇਸ਼ਕਾਰੀ

ਗੁਰੂ ਨਾਨਕ ਦਾ ਫਲਸਫ਼ਾ ਖੁਸ਼ਹਾਲ ਸਮਾਜ ਸਿਰਜਣ ਦੇ ਸਮਰੱਥ-ਸੰੁਦਰ ਸ਼ਾਮ ਅਰੋੜਾ ਸੁਲਤਾਨਪੁਰ ਲੋਧੀ (ਕਪੂਰਥਲਾ), 7 ਨਵੰਬਰ (ਪੰਜਾਬ ਪੋਸਟ ਬਿਊਰੋ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਲੜੀ ਹੇਠ ਇਥੇ ਵਿਸ਼ੇਸ਼ ਤੌਰ ’ਤੇ ਸਥਾਪਤ ਕੀਤੇ ਗਏ ‘ਰਬਾਬ’ ਨਾ ਦੇ ਵਿਸ਼ਾਲ ਪੰਡਾਲ ਵਿੱਚ ਰੌਸ਼ਨੀ ਅਤੇ ਆਵਾਜ ਦੇ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ ਗਿਆਰਵਾਂ ਸਲਾਨਾ ਸਮਾਰੋਹ ਕਰਵਾਇਆ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਦਾ ਗਿਆਰਵਾਂ ਸਲਾਨਾ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਸਮਾਗਮ ਦੀ ਸ਼ੁਰਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਅਤੇ ਅਰਦਾਸ ਨਾਲ ਕੀਤੀ।ਜਿਸ ਉਪਰੰਤ ਬੱਚਿਆਂ ਨੇ ਵੈਲਕਮ ਗੀਤ ਪੇਸ਼ ਕੀਤਾ ਤੇ ਕਵਿਤਾਵਾਂ ਪੜੀਆਂ।ਬੱਚਿਆਂ ਨੇ ਮੋਬਾਇਲ ਫੋਨ ਦੀ ਘੱਟ ਵਰਤੋਂ, ਪਾਣੀ …

Read More »

ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਸੰਭਾਲੀ ਵਜਰਾ ਕੋਰ ਦੀ ਕਮਾਨ

ਜਲੰਧਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਅੱਜ ਉਘੀ ਵਜਰਾ ਕੋਰ ਦੇ ਅਫਸਰ ਕਮਾਂਡਿੰਗ ਦੇ ਤੌਰ ‘ਤੇ ਕਮਾਨ ਸੰਭਾਲੀ।ਉਨ੍ਹਾਂ ਨੇ ਦਸੰਬਰ 1983 ਵਿਚ ਰਾਜਪੁਤਾਨਾ ਰਾਈਫ਼ਲਜ਼ ਵਿੱਚ ਕਮਿਸ਼ਨ ਪ੍ਰਾਪਤ ਕੀਤਾ।ਉਹ ਰੱਖਿਆ ਸੇਵਾ ਸਟਾਫ ਕਾਲਜ, ਕਾਲਜ ਆਫ ਡਿਫੈਂਸ ਮੈਨਜਮੈਂਟ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ।          ਜਨਰਲ ਅਫਸਰ ਨੇ ਉਤਰ-ਪੂਰਬ ‘ਚ ਸਰਗਰਮ ਕਾਊਂਟਰ ਇੰਸਰਜੈਂਸੀ …

Read More »