Wednesday, November 25, 2026

ਪੰਜਾਬੀ

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸ਼ਹਿਰ `ਚ ਬਣਾਈਆਂ ਜਾ ਰਹੀਆਂ ਹਨ ਨਾਨਕ ਬਗੀਚੀਆਂ – ਅਮਿਤ ਵਿੱਜ

ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਾਲ 2019 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ 550 ਪੋਦੇ ਲਗਾਉਣ ਦੀ ਪ੍ਰਕਿਰਿਆ ਅਰੰਭੀ ਗਈ ਹੈ ਜਿਸ ਅਧੀਨ ਸਾਲ 2019 ਦੇ ਜੁਲਾਈ ਅਤੇ ਅਗਸਤ ਮਹੀਨੇ ਦੋਰਾਨ ਹਰੇਕ …

Read More »

ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਅਧੀਨ ਰਜਿਸਟ੍ਰੇਸ਼ਨ ਸਿਰਫ ਆਨਲਾਈਨ

ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨੋਜ ਸ਼ਰਮਾ ਇਨਫੋਰਸਮੈਂਟ ਅਫਸਰ ਲੇਬਰ ਵਿਭਾਗ ਪਠਾਨਕੋਟ ਨੇ ਜਾਰੀ ਬਿਆਨ ਰਾਹੀਂ ਦੱਸਿਆ ਹੈ ਕਿ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਅਧੀਨ ਰਜਿਸਟ੍ਰੇਸ਼ਨ ਸਿਰਫ ਆਨਲਾਈਨ ਉਪਲੱਬਧ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨ, ਹਸਪਤਾਲ, ਰੈਸਟੋਰੈਂਟ, ਹੋਟਲ ਆਦਿ ਦੇ ਮਾਲਕ ਇਨਵੈਸਟ ਪੰਜਾਬ ਦੀ ਵੈਬ ਸਾਇਟ ਤੋਂ ਉਕਤ ਐਕਟ ਅਧੀਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ …

Read More »

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਹਸਪਤਾਲ ਵਿਖੇ ਟੀ.ਡੀ ਵੈਕਸੀਨ ਦੀ ਕੀਤੀ ਸ਼ੁਰੂਆਤ

ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਟੀ.ਡੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗਈ।ਡਾ. ਨੈਨਾ ਸਲਾਥੀਆ ਸਿਵਲ ਸਰਜਨ ਨੇ ਵੈਕਸੀਨ ਦਾ ਸ਼ੂਭਆਰੰਭ ਕਰਨ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਵੈਕਸੀਨ ਟੈਟਨਸ ਅਤੇ ਡਿਪਥੀਰੀਆ ਦੋਨਾਂ ਬਿਮਾਰੀਆਂ ਤੋਂ ਬਚਾਏਗੀ।ਉਨ੍ਹਾਂ ਦੱਸਿਆ ਕਿ …

Read More »

ਹਜ਼ੁਰ ਸਾਹਿਬ ਵਿਖੇ ਕਾਰ ਸੇਵਾ ਨਾਲ ਗੋਦਾਵਰੀ ਨਦੀ `ਚ ਪਾਣੀ ਦੀ ਸੰਭਾਲ ਤੇ ਸਵੱਛਤਾ ਸੇਵਾ ਸ਼ੁਰੂ

ਗੁਰਦੁਆਰਾ ਲੰਗਰ ਸਾਹਿਬ ਨੇ ਸ਼ੁਰੂ ਕੀਤੀ ਸੇਵਾ- ਸ਼ਰਧਾਲੁਆਂ ਨੂੰ ਮਿਲੇਗਾ ਸਵੱਛ ਪਾਣੀ  ਹਜੂਰ ਸਾਹਿਬ (ਨਾਂਦੇੜ), 11 ਜੁਲਾਈ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ੍ਰੀ ਹਜੂਰ ਸਾਹਿਬ ਵਿੱਚ ਦੂਸ਼ਿਤ ਹੁੰਦੀ ਜਾ ਰਹੀ ਗੋਦਾਵਰੀ ਨਦੀ ਦੀ ਗੰਦਗੀ ਅਤੇ ਝਾੜੀਆਂ ਤੇ ਹੋਰ ਫਾਲਤੂ ਬਨਸਪਤੀ ਆਦਿ ਹਟਾਉਣ ਤੇ ਪਾਣੀ ਦੀ ਇਕੱਠਾ ਕਰਨ ਦੇ ਮਕਸਦ ਨਾਲ ਗੁਰਦੁਆਰਾ ਲੰਗਰ ਸਾਹਿਬ ਵਲੋਂ ਕਾਰਸੇਵਾ ਸ਼ੁਰੂ ਕੀਤੀ ਗਈ।ਗੁਰਦੁਆਰਾ …

Read More »

ਪਾਵਰਕਾਮ ਦੇ ਪੈਨਸ਼ਨਰਾਂ ਦੀ ਕਨਵੈਸ਼ਨ ਦੀ ਤਿਆਰੀ ਮੀਟਿੰਗ ਹੋਈ

ਸਮਰਾਲਾ, 11 ਜੁਲਾਈ (ਪੰਜਾਬ ਪੋਸਟ –  ਇੰਦਰਜੀਤ ਕੰਗ) – ਪਾਵਰਕਾਮ ਦੇ ਸਮੂਹ ਪੈਨਸ਼ਨਰਾਂ ਦੀ ਅਹਿਮ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਦੀਆਂ ਮੰਗਾਂ ਜਿਵੇਂ ਕਿ ਬਿਜਲੀ ਯੂਨਿਟਾਂ ਦੀ ਰਿਆਇਤ, ਮੈਡੀਕਲ ਸਹੂਲਤਾਂ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਅਤੇ 2016 ਦੇ ਸੋਧੇ ਸਕੇਲ ਲਾਗੂ ਕਰਾਉਣ ਦੀ ਪੂਰਤੀ ਲਈ …

Read More »

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ ਸਬ-ਕਮੇਟੀ ਦੀ ਇਕੱਤਰਤਾ 12 ਨੂੰ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਉਣ ਦੀ ਵੀ ਯੋਜਨਾ ਬਣਾਈ ਗਈ ਹੈ। ਬੇਸ਼ੱਕ ਇਸ ਤੋਂ ਪਹਿਲਾਂ ਕੁਝ ਸੈਮੀਨਾਰ ਕਰਵਾਏ ਵੀ ਜਾ ਚੁੱਕੇ ਹਨ, ਪਰੰਤੂ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਕੁਝ ਸੈਮੀਨਾਰ ਅਗਲੇ ਦਿਨਾਂ ਵਿਚ …

Read More »

ਕਿਰਾਏਦਾਰ ਮਨਿੰਦਰਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਮਾਲਕੀ ਵਾਲੀ ਜਗ੍ਹਾ ਕੀਤੀ ਵਾਪਸ

ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੀ ਅਕਾਲੀ ਮਾਰਕੀਟ ਵਿਖੇ ਮਲਕੀਅਤੀ ਜਗ੍ਹਾਂ ਦੇ ਲੰਮੇ ਸਮੇਂ ਤੋਂ ਇਕ ਕਿਰਾਏਦਾਰ ਵੱਲੋਂ 2 ਹਜ਼ਾਰ ਗਜ਼ ਤੋਂ ਵੱਧ ਜਗ੍ਹਾ ਸ੍ਰੀ ਦਰਬਾਰ ਸਾਹਿਬ ਨੂੰ ਵਾਪਸ ਸੌਂਪ ਦਿੱਤੀ ਹੈ।     ਦੱਸਣਯੋਗ ਹੈ ਕਿ ਅਕਾਲੀ ਮਾਰਕੀਟ ਵਾਲੀ ਇਸ ਜਗ੍ਹਾ ’ਤੇ ਕਈ ਕਿਰਾਏਦਾਰ ਲੰਮੇ ਸਮੇਂ …

Read More »

ਵਾਤਾਵਰਣ ਸਵੱਛ ਹੋਵੇਗਾ ਤਾਂ ਸਾਡਾ ਆਲਾ ਦੁਆਲਾ ਵੀ ਹਰਿਆ ਭਰਿਆ ਹੋਵੇਗਾ – ਸੋਨੀ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਰੀਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਰਾਣੀ ਕਾ ਬਾਗ ਵਿਖੇ ਪੌਦੇ ਲਗਾਏ ਗਏ।      ਸੋਨੀ ਨੇ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਦੇ ਸਬੰਧ ਵਿੱਚ ਹਰੇਕ ਪਿੰਡ …

Read More »

ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰ ਕੀਤੀ ਵਿਸ਼ੇਸ਼ ਸਿਲੇਬਸ ਦੀ ਕਿਤਾਬ ਰਲੀਜ਼

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਸਥਾਨਕ ਵਿਰਸਾ ਵਿਹਾਰ ਵਿਖੇ ਤਰਕਸ਼ੀਲ ਆਗੂ ਕਾ. ਬਲਵਿੰਦਰ ਦੁਧਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੁਸਾਇਟੀ ਵਲੋਂ ਸਮੁੱਚੇ ਪੰਜਾਬ ਵਿਚ ਆਯੋਜਿਤ ਕੀਤੀ ਜਾ ਰਹੀ ਤੀਜੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਤਿਆਰ ਕੀਤੀ ਵਿਸ਼ੇਸ਼ ਸਿਲੇਬਸ ਦੀ ਕਿਤਾਬ ਨੂੰ ਰਲੀਜ਼ ਕੀਤਾ ਗਿਆ।           ਇਸ ਸਬੰਧੀ …

Read More »

ਮ੍ਰਿਤਕ ਸਫ਼ਾਈ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ `ਤੇ ਤੁਰੰਤ ਮਿਲੇ ਨੌਕਰੀ – ਮੰਜੂ ਦਿਲੇਰ

ਸਫਾਈ ਕਰਮਚਾਰੀਆਂ ਦੀ ਤਨਖਾਹ ਨੂੰ ਬੈਂਕ ਖਾਤਿਆਂ ਵਿਚ ਭੇਜਣਾ ਬਣਾਇਆ ਜਾਵੇ ਯਕੀਨੀ ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮ੍ਰਿਤਕ ਸਫ਼ਾਈ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ `ਤੇ ਤੁਰੰਤ ਨਿਯੁੱਕਤ ਕੀਤਾ ਜਾਵੇ ਅਤੇ ਇਸ ਦੀ ਸੂਚਨਾ ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀ ਭਾਰਤ ਸਰਕਾਰ ਨੂੰ ਭੇਜੀ ਜਾਵੇ।       ਇਹ ਜਾਣਕਾਰੀ ਨੈਸ਼ਨਲ ਕਮਿਸ਼ਨ ਸਫ਼ਾਈ ਕਰਮਚਾਰੀ ਭਾਰਤ ਸਰਕਾਰ ਦੀ …

Read More »