Wednesday, November 25, 2026

ਪੰਜਾਬੀ

17 ਮਈ ਨੂੰ ਸ਼ਾਮ 6 ਵਜੇ ਤੋਂ 19 ਮਈ ਸ਼ਾਮ 6 ਵਜੇ ਤੱਕ ਤੇ 23 ਮਈ ਨੂੰ ਡਰਾਈ ਡੇਅ ਐਲਾਨੇ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –    ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੇਸ ਤ੍ਰਿਪਾਠੀ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ 17 ਮਈ ਨੂੰ  ਸ਼ਾਮ 6 ਵਜੇ ਤੋਂ ਲੈ ਕੇ 19 ਮਈ ਨੂੰ ਵੋਟਾਂ ਵਾਲੇ ਦਿਨ ਸ਼ਾਮ 6 ਵਜੇ ਤੱਕ ਅਤੇ 23 ਮਈ ਨੂੰ  (ਵੋਟਾਂ ਦੀ ਗਿਣਤੀ …

Read More »

ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਸ਼ੇਰੋਂ ਦਾ ਨਤੀਜਾ 100% ਰਿਹਾ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੇਰੋਂ ਵਿਖੇ ਦਸਵੀਂ ਕਲਾਸ ਦਾ ਨਤੀਜਾ 100% ਰਿਹਾ।ਇਸ ਸਕੂਲ ਦੇ 10 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਸੇਤੀਆ ਦੀ ਅਗਵਾਈ `ਚ ਸਮੂਹ ਸਟਾਫ ਵਲੋਂ ਵੱਧ ਤੋਂ ਵੱਧ ਮਿਹਨਤ ਕਰਵਾਈ ਗਈ।ਇਸ ਸਕੂਲ ਦੇ ਵਿਦਿਆਰਥੀ ਗੁਰਸੇਵਕ …

Read More »

ਪੰਜਾਬ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨ ਦਾ ਮੈਰਿਟ `ਚ 7ਵਾਂ ਰੈਂਕ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਪੰਜਾਬ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨ ਕੌਰ ਪੁੱਤਰੀ ਹਰਪਾਲ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ `ਚ ਪੰਜਾਬ ਭਰ ਵਿੱਚੋਂ 7ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਹਲਕੇ ਦਾ ਨਾਂ ਰੌਸ਼ਨ ਕੀਤਾ ਹੈ।ਪੰਜਾਬ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦਵਿੰਦਰ ਸਿੰਘ ਨੇ ਇਸ ਹੋਣਹਾਰ ਵਿਦਿਆਰਥਣ …

Read More »

ਸੋਸ਼ਲ ਸਾਇੰਸ ਟੀਚਰਾਂ ਲਈ `ਇੰਸਟ੍ਰਕਸ਼ਨਲ ਰਣਨੀਤੀਆਂ` ਵਿਸ਼ੇ `ਤੇ ਵਰਕਸ਼ਾਪ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ (ਪੀ.ਐਮ.ਐਮ.ਐਨ.ਐਨ.ਟੀ.ਟੀ) ਸਕੀਮ, ਐਮ.ਐਚ.ਆਰ.ਡੀ ਦੇ ਸਕੂਲ ਆਫ ਐਜੂਕੇਸ਼ਨ ਦੇ ਸੈਂਟਰ ਆਫ ਲਰਨਿੰਗ ਐਂਡ ਪੈਡਾਗੋਗਿਕ ਸਟੱਡੀਜ਼ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੋਸ਼ਲ ਸਾਇੰਸ ਟੀਚਰਜ਼ ਲਈ ਇੰਸਟ੍ਰਕਸ਼ਨਲ ਰਣਨੀਤੀਆਂ ਵਿਸ਼ੇ ‘ਤੇ ਦੋ ਹਫਤਿਆਂ ਦੀ ਵਰਕਸਾਪ …

Read More »

ਓਕਲਾਹਾਮਾ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਰਮਿਆਨ ਅਹਿਮ ਸਮਝੌਤਾ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਅਮਰੀਕਾ ਵਿਚ ਸਿਖਿਆ ਅਤੇ ਖੋਜ ਵਿਚ ਆਪਣੇ ਕਦਮ ਵਧਾਉਣ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਹੋਰ ਅਹਿਮ ਸਮਝੌਤੇ ਨੂੰ ਨੇਪਰੇ ਚਾੜ੍ਹਿਆ ਹੈ।ਓਕਲਾਹੋਮਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਕਾਰ ਇਕ ਵਿਸ਼ੇਸ ਸਮਝੌਤਾ ਹੋਇਆ ਜਿਸ ਅਧੀਨ ਸਿਖਿਆ, ਖੋਜ ਅਤੇ ਵਿਸ਼ੇਸ ਕਰ ਮੈਡੀਕਲ ਖੇਤਰ ਵਿਚ ਖੋਜਾਰਥੀਆਂ, ਵਿਦਿਆਰਥੀਆਂ …

Read More »

ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ `ਫ਼ਸਟ ਸਿੱਖ ਟੈਂਪਲ` ਦੀ ਨਵੀਂ ਦੋ ਮੰਜ਼ਲਾ ਇਮਾਰਤ ਦਾ ਉਦਘਾਟਨ

ਅੰਮ੍ਰਿਤਸਰ (ਆਸਟਰੇਲੀਆ), 11 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਕਿਸਾਨਾਂ ਦੀ ਆਬਾਦੀ ਵਾਲੇ ਪਿੰਡ ਵੁਲਗੂਲਗਾ ਵਿੱਚ ਜੂਨ 1968 ਵਾਲੇ ਦਿਨ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ।ਉਸ ਦੀ ਵਿਸ਼ਾਲ ਅਤੇ ਨਵੀਂ ਦੋ ਮੰਜ਼ਲਾ ਇਮਾਰਤ ਦਾ ਉਦਘਾਟਨ ਪਿੱਛਲੇ ਦਿਨੀ ਬੜੇ ਉਤਸ਼ਾਹ ਅਤੇ ਧਾਰਮਿਕ ਭਾਵਨਾ ਸਹਿਤ, ਕੀਤਾ ਗਿਆ।ਤਿੰਨੇ ਦਿਨ ਧਾਰਮਿਕ ਦੀਵਾਨ ਸਜਦੇ ਰਹੇ।ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।ਸ਼ਨੀਵਾਰ ਵਾਲੇ ਦਿਨ ਪਿੰਡ …

Read More »

ਵੱਧ ਰਹੀ ਤਪਸ਼ `ਚ ਲੂ ਤੋਂ ਬਚੋ, ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ – ਸਿਵਲ ਸਰਜਨ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵੱਧ  ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਵਲੋਂ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਸਬੰਧੀ ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਨੇ ਦੱਸਿਆ ਕਿ ਵੱਧ ਰਹੀ ਤਪਸ਼ ਵਿਚ ਲੂ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ। ਸਿਵਲ ਸਰਜਨ …

Read More »

ਕੇਜਰੀਵਾਲ 14 ਮਈ ਨੂੰ ਭਗਵੰਤ ਮਾਨ ਦੇ ਹੱਕ `ਚ ਕਰਨਗੇ ਚੋਣ ਪ੍ਰਚਾਰ

ਧੂਰੀ, 11 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14 ਮਈ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।ਭਗਵੰਤ ਮਾਨ ਦੇ ਮੀਡੀਆ ਇੰਚਾਰਜ ਬਚਨ ਬੇਦਿਲ ਅਤੇ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਨੇ ਜਾਣਕਾਰੀ …

Read More »

ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਅਹੁੱਦੇਦਾਰ ਐਲਾਨੇ

ਧੂਰੀ, 11 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਜਾਬ ਦੇ ਮਾਲਵਾ ਜ਼ੋਨ-2 ਵਿੱਚ ਨਵੀਂਆਂ ਨਿਯੁੱਕਤੀਆਂ ਕਰਦੇ ਹੋਏ ਹਰਪਾਲ ਸਿੰਘ ਮਾਨਵਾਲਾ, ਗੁਰਮਿੰਦਰ ਸਿੰਘ ਮਿੱਠੂ ਜੈਨਪੁਰ, ਕਰਮਜੀਤ ਸਿੰਘ ਭੱਦਲਵੱਡ, ਪਰਮਿੰਦਰ ਸਿੰਘ ਪੇਧਨੀ, ਜਗਜੀਤ ਸਿੰਘ ਲੀਲਾ ਬੁਗਰਾ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਮੀਮਸਾ, ਗੁਰਵਿੰਦਰ ਸਿੰਘ ਭਸੌੜ, ਰੇਸ਼ਮ ਸਿੰਘ ਬਾਲੀਆਂ ਨੂੰ ਮੀਤ ਪ੍ਰਧਾਨ, ਸਤਗੁਰ ਸਿੰਘ ਕੰਧਾਰਗੜ੍ਹ, ਜਗਜੀਤ …

Read More »

ਦੇਸ਼ ਦੇ ਲੋਕ ਕੇਂਦਰ ਵਿੱਚ ਐਨ.ਡੀ.ਏ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ – ਢੀਂਡਸਾ

ਧੂਰੀ, 11 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਚਲਾਈਆਂ ਵੱਖ-ਵੱਖ ਲੋਕ ਪੱਖੀ ਨੀਤੀਆਂ ਅਤੇ ਦੇਸ਼ ਨੂੰ ਮਜਬੂਤ ਸ਼ਕਤੀ ਵਜੋਂ ਉਭਾਰਨ ਲਈ ਲਏ ਗਏ ਫੈਸਲਿਆਂ ਤੋਂ ਖੁਸ਼ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਤੋਂ ਕੇਂਦਰ ਵਿਚ ਐਨ.ਡੀ.ਏ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) …

Read More »