Wednesday, November 25, 2026

ਪੰਜਾਬੀ

ਲੋਹੜੀ ਦੀ ਰਾਤ ਕਤਲ ਕੀਤੇ ਨੌਜਵਾਨ ਦਾ ਸੇਜ਼ਲ ਅੱਖਾਂ ਨਾਲ ਅੰਤਿਮ ਸਸਕਾਰ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਸੁਲਤਾਨਵਿੰਡ ਇਲਾਕੇ ਵਿੱਚ ਥਾਣਾ ਬੀ-ਡਵੀਜ਼ਨ ਅਧੀਨ ਆਉਂਦੀ ਅਬਾਦੀ ਤੇਜ਼ ਨਗਰ ਵਾਸੀ ਫੋਟੋਗ੍ਰਾਫੀ ਦਾ ਕੰਮ ਕਰਦੇ ਤਕਰੀਬਨ 28 ਸਾਲਾ ਨੌਜਵਾਨ ਕੰਵਲਜੀਤ ਸਿੰਘ ਮਿੰਕੂ ਪੁੱਤਰ ਮਨਜੀਤ ਸਿੰਘ ਜਿਸ ਦੀ ਲੌਹੜੀ ਦੀ ਰਾਤ ਮੌਕੇ ਮਾਮੂਲੀ ਤਕਰਾਰ ਤੋਂ ਹੋਏ ਝਗੜੇ ਦੌਰਾਨ ਮੌਕੇ `ਤੇ ਹੀ ਮੌਤ ਹੋ ਗਈ ਸੀ।ਉਸ ਦਾ ਸਥਾਨਕ ਚਾਟੀਵਿੰਡ ਸਥਿਤ ਸ਼ਮਸਸ਼ਾਨ ਘਾਟ ਵਿਖੇ ਅੰਤਿਮ ਸਸਕਾਰ …

Read More »

ਜੀਵਨ ਬੀਮਾ ਨਿਗਮ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਹੋਣਹਾਰ ਬੱਚਿਆਂ ਦਾ ਸਨਮਾਨ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)  – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ `ਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਜੀਵਨ ਬੀਮਾ ਨਿਗਮ ਵਲੋਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਬਰਾਂਚ ਮੈਨਜਰ ਐਸ.ਕੇ ਸ਼ਰਮਾ ਅਤੇ ਸਲਾਹਕਾਰ ਕਿਰਨ ਕੁਮਾਰ ਸ਼ਰਮਾ ਵਲੋਂ 2017-8 ਦੌਰਾਨ ਚੰਗੇ ਨੰਬਰਾਂ ਨਾਲ …

Read More »

ਮਾਘੀ `ਤੇ ਵੱਡੀ ਗਿਣਤੀ `ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਮਾਘੀ ਦੇ ਪਾਵਨ ਦਿਹਾੜੇ ਵੱਡੀ ਗਿਣਤੀ `ਚ ਸੰਗਤਾਂ ਨੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਜੇ ਦੀਵਾਨ ਵਿੱਚ ਢਾਡੀ ਸਿੰਘਾਂ ਨੇ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰ ਇਤਹਿਾਸ ਸਰਵਣ ਕਰਵਾਇਆ।ਸੰਗਤਾਂ ਨੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ …

Read More »

ਮਾਣ ਧੀਆਂ ਤੇ ਸੰਸਥਾ ਨੇ ਧੀਆਂ ਦੀ ਲੋਹੜੀ ਵੰਡੀ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਅਮਨ) – ਪ੍ਰਸਿੱਧ ਸਮਾਜ ਸੇਵਕ ਅਤੇ ਮਾਣ ਧੀਆਂ ਤੇ ਸਮਾਜ ਸੇਵੀ ਸੰਸਥਾਂ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋ ਆਪਣੇ ਗ੍ਰਹਿ ਕੋਟ ਖਾਲਸਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਮੱਟੂ ਨੇ ਆਪਣੀ ਨੇਕ ਕਮਾਈ ਵਿੱਚੋ ਧੀਆਂ ਨੂੰ ਨਗਦ ਇਨਾਮ ਦਿੱਤੇ ਅਤੇ ਪ੍ਰਣ ਲਿਆ ਕਿ ਅਗਲੇ ਸਾਲ ਧੀਆਂ ਨੂੰ ਦੇਣ ਵਾਲੀ ਰਾਸ਼ੀ ਨਗਦ ਦੁੱਗਣੀ ਦਿੱਤੀ ਜਾਵੇ।ਧੀਆਂ ਨੂੰ …

Read More »

ਪੱਤਰਕਾਰ ਲੋਕ ਸਮੱਸਿਆਵਾਂ ਨੂੰ ਉਜਾਗਰ ਕਰਨ `ਚ ਯੋਗਦਾਨ ਪਾਉਣ – ਮਲਹੋਤਰਾ

ਜੰਡਿਆਲਾ ਗੁਰੂ, 14 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਲੋਹੜੀ ਮੌਕੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਇਕ ਮੀਟਿੰਗ ਸਥਾਨਕ ਹੋਟਲ ਵਿੱਚ ਹੋਈ।ਜਿਸ ਦੌਰਾਨ ਸਾਲ 2018 `ਚ ਪੱਤਰਕਾਰ ਭਾਈਚਾਰੇ ਨੂੰ ਆਈਆਂ ਮੁਸ਼ਕਿਲਾਂ ਅਤੇ ਪ੍ਰਾਪਤੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ 2019 ਦਾ ਸਵਾਗਤ ਕਰਦੇ ਹੋਏ ਪੱਤਰਕਾਰ ਭਾਈਚਾਰੇ ਵਲੋਂ ਇਕਜੁੱਟਤਾ ਨਾਲ ਹਰ ਮੁਸ਼ਕਲ ਨੂੰ ਹੱਲ ਕਰਨ ਦਾ ਮਤਾ ਰੱਖਿਆ …

Read More »

ਇਟਲੀ ਤੋਂ ਭਾਰਤ ਆ ਕੇ ਮਨਾਈ ਬੇਟੀ ਦੀ ਪਹਿਲੀ ਲੋਹੜੀ

ਜੰਡਿਆਲਾ ਗੁਰੂ, 14 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਆਪਣੀ ਬੇਟੀ ਦੀ ਪਹਿਲੀ ਲੋਹੜੀ ਮਨਾਉਣ ਇਟਲੀ ਤੋਂ ਸਨੀ ਪਾਪਨੇਜਾ ਵਿਸ਼ੇਸ਼ ਤੌਰ `ਤੇ ਭਾਰਤ ਆਏ। ਇਸ ਸਮੇਂ ਉਨਾਂ ਨੇ ਕਿਹਾ ਕਿ ਅੱਜਕਲ ਲੜਕੇ ਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ।ਲੜਕੀਆਂ ਹਰ ਖੇਤਰ ਵਿਚ ਅੱਗੇ ਆ ਗਈਆਂ ਹਨ।ਪਰ ਕਈ ਜਗ੍ਹਾ `ਤੇ ਅਜੇ ਵੀ ਲੜਕੀਆਂ ਨੂੰ ਬਣਦਾ ਸਨਮਾਨ ਨਹੀਂ ਮਿਲਦਾ।ਜਿਸ …

Read More »

ਅੰਮ੍ਰਿਤਸਰ ਏਅਰਪੋਰਟ ਨੂੰ ਲੋਹੜੀ ਮੌਕੇ ਪਲਾਸਟਿਕ ਲਿਫਾਫਿਆਂ ਤੋਂ ਮੁਕਤ ਕਰਨ ਦਾ ਉਪਰਾਲਾ

ਅੰਮ੍ਰਿਤਸਰ,14 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਸਟਾਫ ਵਲੋਂ ਹਵਾਈ ਅੱਡੇ ‘ਤੇ ਲੋਹੜੀ ਮਨਾਈ ਗਈ।ਹਵਾਈ ਅੱਡੇ ਨੂੰ ਪਲਾਸਟਿਕ ਲਿਫਾਫਿਆਂ ਤੋਂ ਮੁਕਤ ਕਰਵਾਉਣ ਲਈ ਅੰਮ੍ਰਿਤਸਰ ਵਿਕਾਸ ਮੰਚ ਤੇ ਫਲਾਈ ਅੰਮ੍ਰਿਤਸਰ ਉਪਰਾਲੇ ਨਾਲ ਤਿਆਰ ਕਰਵਾਏ ਗਏ ਵਿਸ਼ੇਸ਼ ਥੈਲਿਆਂ ਵਿਚ ਮੁੰਗਫਲੀ ਤੇ ਚਾਕਲੇਟ ਤੋਹਫੇ ਵਜੋਂ ਦਿੱਤੇ ਗਏ ਤੇ ਅਪੀਲ ਕੀਤੀ ਗਈ ਕਿ ਉਹ ਵਾਤਾਵਰਣ ਨੂੰ …

Read More »

ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਦਾਖਲਾ ਟੈਸਟ 19 ਜਨਵਰੀ ਨੂੰ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਸਵੇਰੇ 10.30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੈਕਚਰ ਥਿਏਟਰ ਕੰਪਲੈਕਸ ਵਿਚ ਕਰਵਾਇਆ ਜਾ ਰਿਹਾ ਹੈ।ਇਹ ਟੈਸਟ 90 ਮਿੰਟ ਦਾ ਹੋਵੇਗਾ, ਜਿਸ ਵਿਚ 100 ਬਹੁ ਚੋਣ ਸਵਾਲ ਹੋਣਗੇ। ਟੈਸਟ ਸੈਂਟਰ ਦੇ ਇੰਚਾਰਜ ਪ੍ਰੋਫੈਸਰ ਅਵਿਨਾਸ਼ …

Read More »

ਜੀਵ ਵਿਗਿਆਨ `ਚ ਖੋਜ ਪਹੁੰਚ ਵਿਧੀ ਵਿਸ਼ੇ ‘ਤੇ ਵਰਕਸ਼ਾਪ ਸੰਪਨ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਰਿਸਰਚ ਪ੍ਰੋ. ਏ.ਕੇ ਠੁਕਰਾਲ ਨੇ ਕਿਹਾ ਕਿ ਪਿਛਲੇ ਦਹਾਕਿਆਂ ਦੌਰਾਨ ਦੇਸ਼ ਭਰ ਵਿਚ ਉੱਚ ਸਿੱਖਿਆ ਦੇ ਸੰਸਥਾਵਾਂ ਨੂੰ ਵਧਾਉਣ ਦੇ ਬਾਵਜੂਦ ਦੇਸ਼ ਵਿਚ ਸਿੱਖਿਆ ਦੀ ਗੁਣਵੱਤਾ ਹੋਰ ਜ਼ਿਆਦਾ ਲੋੜ ਹੈ।ਪ੍ਰੋ. ਠੁਕਰਾਲ ਨੇ ‘ਜੀਵ ਵਿਗਿਆਨ ਵਿਚ ਖੋਜ ਪਹੁੰਚ ਵਿਧੀ’ ਵਿਸ਼ੇ ‘ਤੇ ਵਰਕਸ਼ਾਪ ਵਿਚ ਮੁੱਖ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਰਲੀਜ਼

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਨਵੇਂ ਸਾਲ ਦਾ ਵਾਲ ਕੈਲੰਡਰ ਰਲੀਜ਼ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀ ਜਿਥੇ ਕਲਾਸ ਰੂਮ ਵਿਚ ਸਿਖਿਆ ਪ੍ਰਾਪਤ ਕਰਦੇ ਹਨ, ਉਥੇ ਉਨ੍ਹਾਂ ਨੂੰ ਸੈਲਫ ਸਟੱਡੀ ਨੂੰ ਵੀ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ …

Read More »