Thursday, November 26, 2026

ਪੰਜਾਬੀ

ਸੈਕਰਡ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ

ਜੰਡਿਆਲਾ ਗੁਰੂ, 7 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਖਿਲਚੀਆਂ ਅੱਡੇ `ਤੇ ਸਥਿਤ ਸੈਕਰਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਜੀਨ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਦਾ ਵਿਦਿਅਕ ਟੂਰ ਅਯੋਜਿਤ ਕੀਤਾ ਗਿਆ।ਬੱਚਿਆਂ ਨੂੰ ਡਾਕਘਰ ਅਤੇ ਪ੍ਰੋਵੀਜ਼ਨਲ ਸਟੋਰ ਵਿਖੇ ਕੀਤੇ ਜਾ ਰਹੇ ਕੰਮ-ਕਾਜ਼ ਤੋਂ ਜਾਣੂ ਕਰਵਾਇਆ।ਹਵੇਲੀ ਦੀ ਯਾਤਰਾ ਸਮੇਂ ਬੱਚਿਆਂ ਨੇ ਮਦਾਰੀ ਦਾ ਤਮਾਸ਼ਾ ਅਤੇ ਖਾਣੇ ਦਾ ਆਨੰਦ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਗੁ: ਸੁਲਤਾਨਪੁਰ ਲੋਧੀ ਦੇ ਕੀਤੇ ਦਰਸ਼ਨ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਸ਼ਤਾਬਦੀ ਸਮਾਗਮਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਨੂੰ ਜਾਣਨ ਅਤੇ ਉਨ੍ਹਾਂ ਦੀ ਚਰਨਛੋਹ ਪ੍ਰਾਪਤ ਅਸਥਾਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਲਜ ਵਿਦਿਆਰਥਣਾਂ ਦੀ ਧਾਰਮਿਕ ਯਾਤਰਾ ਕਰਵਾਈ ਗਈ।     ਕਾਲਜ ਪ੍ਰਿੰ: ਡਾ. ਹਰਪ੍ਰੀਤ ਕੌਰ …

Read More »

ਗ੍ਰੇਸ ਪਬਲਿਕ ਸਕੂਲ ਦੇ ਬੱਚਿਆਂ ਨੇ ਜਿੱਤਿਆ ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟ

ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਬੀਤੇ ਦਿਨੀ  ਮਲੇਸ਼ੀਆਂ ਵਿਖੇ ਹੋਈ 5ਵੀਂ ਇੰਟਰਨੈਸ਼ਨਲ ਓਪਨ ਕਰਾਟੇ ਚੈਮਪੀਅਨਸ਼ਿਪ ਵਿੱਚ ਭਾਰਤ ਵਲੋਂ ਗੇ੍ਸ ਪਬਲਿਕ ਸੀ.ਸੈ. ਸਕੂਲ ਦੀਆਂ ਦੋ ਖਿਡਾਰਣਾ ਨੇ ਹਿੱਸਾ ਲਿਆ।ਲੜਕੀਆਂ ਦੇ ਜੂਨੀਅਰ 48 ਕਿਲੋ ਭਾਰ ਵਰਗ ਵਿੱਚ ਕਿਰਨਦੀਪ ਕੋਰ ਨੇ ਸੀਨੀਅਰ 50 ਕਿਲੋ ਭਾਰ ਵਿੱਚ ਤਰਨਪ੍ਰੀਤ ਕੌਰ ਨੇ ਕਾਸੀ ਦਾ ਮੈਡਲ ਜਿੱਤ ਕੇ ਭਾਰਤ ਅਤੇ ਸਕੂਲ ਦਾ ਨਾ ਰੋਸ਼ਨ ਕੀਤਾ।ਸਕੂਲ …

Read More »

ਥਾਣਾ ਛੇਹਰਟਾ ਦੀ ਪੁਲਿਸ ਵਲੋਂ ਪੱਤਰਕਾਰਾਂ ਨਾਲ ਜ਼ਿਆਦਤੀ ਬਰਦਾਸ਼ਤ ਨਹੀ- ਪ੍ਰਧਾਨ ਮਲਹੋਤਰਾ

ਜੰਡਿਆਲਾ ਗੁਰੂ, 6 ਦਸੰਬਰ (ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ.) ਦੇ ਪੰਜਾਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਚੇਅਰਮੈਨ ਸੁਨੀਲ ਦੇਵਗਨ ਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਨੇ ਥਾਣਾ ਛੇਹਰਟਾ ਦੀ ਪੁਲਿਸ ਵਲੋਂ ਪੱਤਰਕਾਰ ਰਣਜੀਤ ਸਿੰਘ ਮਸੌਣ ਨਾਲ ਕੀਤੀ ਗਈ ਜ਼ਿਆਦਤੀ ਅਤੇ ਉਸ ਨੂੰ ਪੁਲਿਸ ਵਲੋਂ ਬੰਧਕ ਬਣਾ ਕੇ ਕੀਤੀ ਮਾਰ ਕੁੱਟਾਈ `ਤੇ ਨਿਰਾਸ਼ਾ ਪ੍ਰਗਟ ਕਰਦਿਆਂ ਇਸ ਦੀ ਨਿਖੇਧੀ ਕੀਤੀ …

Read More »

ਅਭਿਸ਼ੇਕ ਵਰਮਾ ਦੇ ਲਾਈ ਡਿਟੈਕਟਰ ਟੈਸਟ ਨਾਲ ਟਾਈਟਲਰ ਦੇ ਬੇਪਰਦਾ ਗੁਨਾਹ ਹੋਏ – ਜੀ.ਕੇ

ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ ਨਵੀਂ ਦਿੱਲੀ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਆਈ ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟਾਈਟਲਰ ਦੇ ਖਾਸ ਰਾਜਦਾਰ ਅਭਿਸ਼ੇਕ ਵਰਮਾ ਦੇ ਕੱਲ ਹੋਏ ਲਾਈ …

Read More »

ਸਿਖਿਆ ਮੰਤਰੀ ਸੋਨੀ ਵਲੋਂ ਕੁਸ਼ਟ ਆਸ਼ਰਮ ਨੂੰ 10 ਲੱਖ ਦਾ ਚੈਕ ਭੇਟ

ਵਾਰਡ ਨੰ: 68 ਅਧੀਨ ਆਉਂਦੇ ਇਲਾਕਿਆਂ ਦਾ ਕੀਤਾ ਦੌਰਾ ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)    – ਸਿਖਿਆ ਅਤੇ ਫੂਡ ਪ੍ਰਾਸੈਸਿੰਗ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰਬਰ 68 ਦੇ ਵੱਖ-ਵੱਖ ਇਲਾਕਿਆਂ ਦੇੇ ਦੌਰੇ ਦੌਰਾਨ ਝਬਾਲ ਰੋਡ ਸਥਿਤ ਕੁਸ਼ਟ ਆਸ਼ਰਮ ਦੇ ਵਿਕਾਸ ਲਈ 10 ਲੱਖ ਰੁਪਏ ਦਾ ਚੈਕ ਭੇੇਂਟ ਕੀਤਾ।       ਸੋਨੀ ਨੇ ਦੱਸਿਆ ਕਿ ਵਾਰਡ …

Read More »

ਇਨਵੈਸਟ ਪੰਜਾਬ ਦੇ ਸੀ.ਈ.ਓ ਨੇ ਨਿਵੇਸ਼ਕਾਂ ‘ਤੇ ਉਦਮੀਆਂ ਨਾਲ ਕੀਤਾ ਮੰਥਨ

ਉਦਯੋਪਤੀਆਂ ਦੀ ਮੰਗ ਅਨੁਸਾਰ ਸਨਅਤੀ ਨੀਤੀ ‘ਚ ਬਦਲਾਅ ਲਈ ਤਿਆਰ ਹੈ ਸਰਕਾਰ – ਅਗਰਵਾਲ ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)    – ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਐਮ.ਡੀ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ ਆਈ.ਏ.ਐਸ ਰਜ਼ਤ ਅਗਰਵਾਲ ਨੇ ਦੇਸ਼-ਵਿਦੇਸ਼ ‘ਚ ਵੱਸੇ ਉਦਯੋਗਪਤੀਆਂ ਨੂੰ ਪੰਜਾਬ ‘ਚ ਪੂੰਜੀ ਨਿਵੇਸ਼ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਇਸ ਸਮੇਂ ਸਮੁੱਚੇ …

Read More »

ਅੱਜ ਬਿਜਲੀ ਬੰਦ ਰਹੇਗੀ

ਭੀਖੀ/ਮਾਨਸਾ, 7 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਬ ਡਵੀਜ਼ਨ ਦੇ ਜੇ.ਈ ਬਿੱਕਰ ਸਿੰਘ ਨੇ ਦੱਸਿਆ ਕਿ ਭਲਕੇ ਭੀਖੀ ਫੀਡਰ ਸੁਨਾਮ-ਮਾਨਸਾ ਰੋਡ ਬਰਨਾਲਾ ਰੋਡ ਤੇ ਪਿੰਡ ਸਮਾਓਂ ਦੀ ਬਿਜਲੀ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਬੰਦ ਰਹੇਗੀ।ਪੁਰਾਣੇ ਟਰਾਂਸਫਰਮਾਂ ਦੀ ਬਦਲੀ ਕੀਤੀ ਜਾ ਰਹੀ ਹੈ।  

Read More »

ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਯਾਦ `ਚ ਮਨਾਇਆ ਝੰਡਾ ਦਿਵਸ

ਭੀਖੀ/ਮਾਨਸਾ, 7 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤੀ ਸੈਨਾਵਾਂ ਵਲੋਂ ਭਾਰਤ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸੈਨਿਕ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਵਿਖੇ ਫੋਰਸਿਜ਼ ਫਲੈਗ ਡੇਅ (ਝੰਡਾ ਦਿਵਸ) ਮਨਾਇਆ ਗਿਆ।ਝੰਡਾ ਦਿਵਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਰਾਜੇਸ਼ ਤ੍ਰਿਪਾਠੀ ਦੇ ਝੰਡਾ ਬੈਜ਼ ਲਗਾ ਕੇ ਕੀਤੀ ਗਈ।ਉਨ੍ਹਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ …

Read More »

ਮਿਲਟਰੀ ਰੰਗ ਦੀ ਵਰਦੀ ਤੇ ਵਹੀਕਲਾਂ ਦੀ ਵਰਤੋਂ `ਤੇ ਰੋਕ

ਭੀਖੀ/ਮਾਨਸਾ, 7 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮਾਨਸਾ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੁਆਰਾ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ਤੇ ਪੂਰਨ ਤੌਰ `ਤੇ ਪਾਬੰਦੀ ਲਗਾਈ ਹੈ।             ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਭਾਰਤ ਵਿਚ …

Read More »