ਜੰਡਿਆਲਾ ਗੁਰੂ, 7 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਖਿਲਚੀਆਂ ਅੱਡੇ `ਤੇ ਸਥਿਤ ਸੈਕਰਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਜੀਨ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਦਾ ਵਿਦਿਅਕ ਟੂਰ ਅਯੋਜਿਤ ਕੀਤਾ ਗਿਆ।ਬੱਚਿਆਂ ਨੂੰ ਡਾਕਘਰ ਅਤੇ ਪ੍ਰੋਵੀਜ਼ਨਲ ਸਟੋਰ ਵਿਖੇ ਕੀਤੇ ਜਾ ਰਹੇ ਕੰਮ-ਕਾਜ਼ ਤੋਂ ਜਾਣੂ ਕਰਵਾਇਆ।ਹਵੇਲੀ ਦੀ ਯਾਤਰਾ ਸਮੇਂ ਬੱਚਿਆਂ ਨੇ ਮਦਾਰੀ ਦਾ ਤਮਾਸ਼ਾ ਅਤੇ ਖਾਣੇ ਦਾ ਆਨੰਦ ਮਾਣਿਆ।ਬੱਚਿਆਂ ਨੂੰ ਫੁੱਲ ਬੂਟਿਆਂ ਦੀ ਨਰਸਰੀ ਵੀ ਦਿਖਾਈ ਗਈ।ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਇਸ ਵਿਦਿਅਕ ਟੂਰ ਦੀ ਭਰਪੂਰ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …