Wednesday, November 25, 2026

ਪੰਜਾਬੀ

ਇਮਾਨਦਾਰੀ ਅਜੇ ਵੀ ਜਿਉਂਦੀ ਹੈ!

ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਦੇ ਚਿਰਾਗ ਬਾਂਸਲ, ਵੀਰੇਂਦਰ ਕੁਮਾਰ ਅਤੇ ਬਾਬੂ ਵਲੋਂ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਗੁਆਚਾ ਹੋਇਆ ਉਸ ਦੇ ਮਾਲਿਕ ਨੂੰ ਲੱਭ ਕੇ ਵਾਪਸ ਕਰ ਦਿੱਤੇਨਜਾਣ ਦੀ ਖਬਰ ਹੈ। ਇਹ ਪਰਸ ਚਿਰਾਗ ਬਾਂਸਲ ਨੂੰ ਪਾਣੀ ਵਾਲੀ ਟੈਂਕੀ, ਡੱਬੀ ਬਾਜ਼ਾਰ ਸਮਰਾਲਾ ਦੇ ਨੇੜੇ ਮਿਲਿਆ ਤੇ ਇਸ ਬਾਰੇ ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਫਿਰ …

Read More »

ਨਗਰ ਨਿਗਮ ਸਫਾਈ ਮਜਦੂਰ ਯੂਨੀਅਨ (ਬਿੱਟਾ ਗਰੁੱਪ) ਨੇ ਪ੍ਰਾਵੀਡੈਂਟ ਫੰਡ ਘੋਟਾਲੇ ਦੇ ਦੋਸ਼ੀਆਂ ਵਿਰੁੱਧ ਮੰਗੀ ਕਾਰਵਾਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਸਫਾਈ ਮਜਦੂਰ ਯੂਨੀਅਨ (ਬਿੱਟਾ ਗਰੁੱਪ) ਦੇ ਵਿਨੋਦ ਕੁਮਾਰ ਬਿੱਟਾ ਪ੍ਰਧਾਨ ਦੀ ਅਗਵਾਈ `ਚ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਕਰਮਜੀਤ ਸਿੰਘ ਕੇ.ਪੀ, ਕੇਵਲ ਕੁਮਾਰ ਆਦਿ ਯੂਨੀਅਨ ਦੇ ਨੁਮਾਇੰਦਿਆਂ ਦੇ ਇਕ ਵਫਦ ਨੇ ਮੇਅਰ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਦੀ ਨਾਲ ਮੀਟਿੰਗ ਕਰ ਕੇ ਨਗਰ ਨਿਗਮ ਵਿਚ ਹੋਏ ਪ੍ਰਾਵੀਡੈਂਟ ਫੰਡ ਘੋਟਾਲੇ ਦੇ …

Read More »

ਖ਼ਾਲਸਾ ਕਾਲਜ ਵਿਖੇ ‘ਮੀਡੀਆ ’ਚ ਉਭਰਦੇ ਰੁਝਾਨ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ

ਪੱਤਰਕਾਰਤਾ ਇਕ ਚੁਣੌਤੀਪੂਰਵਕ ਕਿੱਤਾ – ਰਾਜੀਵ ਨਾਗ ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਮਾਸ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਵਿਭਾਗ ਵੱਲੋਂ ‘ਮੀਡੀਆ ’ਚ ਉਭਰਦੇ ਰੁਝਾਨ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨਿਊਸਟਰੈਕ ਟੈਲੀਵਿਜ਼ਨ ਦੇ ਸੀਨੀਅਰ ਸੰਪਾਦਕ ਸ੍ਰੀ ਰਾਜੀਵ ਰੰਜਨ ਨਾਗ …

Read More »

432.75 ਲੱਖ ਦੀ ਲਾਗਤ ਨਾਲ ਧੂਰੀ-ਮੂਲੋਵਾਲ ਸੜਕ ਦੇ ਕੰਮ ਦੀ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਸ਼ੁਰੂਆਤ

ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ- ਵਿਜੈਇੰਦਰ ਸਿੰਗਲਾ ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ 11 ਕਿਲੋਮੀਟਰ ਲੰਬੀ ਅਤੇ 5 ਮੀਟਰ ਚੌੜੀ ਧੂਰੀ-ਮੂਲੋਵਾਲ ਸੜਕ ਨੂੰ ਮਜਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਹਾਜਰੀ ਵਿੱਚ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ …

Read More »

ਵਿਧਾਇਕ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਨਾਜ ਮੰਡੀ ਧੂਰੀ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਸਰਕਾਰੀ ਏਜੰਸੀਆਂ ਨੂੰ ਕਿਹਾ ਕਿ ਬਾਰਦਾਨਾ ਬੋਲੀ ਤੇ ਪਹਿਲਾਂ ਏਜੰਸੀ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ ਨੂੰ ਸੀਜ਼ਨ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ।ਉਹਨਾਂ ਕਿਹਾ ਕਿ ਸਾਲ 2002 ਤੋਂ 2007 ਤੱਕ ਕੈਪਟਨ ਅਮਰਿੰਦਰ …

Read More »

ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਹੋਈ ਇਕੱਤਰਤਾ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਲ ਭਵਨ ਮਾਨਸਾ ਵਿਖੇ ਜਿਲ੍ਹਾ ਪੱਧਰੀ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਇਕੱਤਰਤਾ ਹੋਈ।ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ ਅਤੇ ਸੂਬਾ ਸਰਪ੍ਰਸਤ ਜਗਤਾਰ ਸਿੰਘ ਝੱਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਵਲੋਂ ਪਰਖਕਾਲ ਅਤੇ ਕੰਫਰਮੇਸ਼ਨ ਸਬੰਧੀ ਜਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰ ਦਿੱਤਾ …

Read More »

ਅਸਲ ਮੁੱਦਿਆਂ ਨੂੰ ਵਿਸਾਰ ਕੇ ਨਿੱਜੀ ਹਿੱਤਾਂ ਲਈ ਤਰਲੋਮੱਛੀ ਹਨ ਅਕਾਲੀ ਤੇ ਕਾਂਗਰਸੀ – ਮਾਨਸ਼ਾਹੀਆ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਲੋਕਾਂ ਦੇ ਅਸਲ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਨਿੱਜੀ ਹਿੱਤਾਂ ਦੇ ਲਈ ਤਰਲੋ ਮੱਛੀ ਹੁੰਦੀਆਂ ਨਜ਼ਰ ਆ ਰਹੀਆਂ ਹਨ, ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੀਤਾ।      ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿਹੜੀ ਕਿ ਲੋਕਾਂ ਨਾਲ ਕਿਸਾਨੀ …

Read More »

ਗਰੀਬ ਪਰਿਵਾਰ ਦੇ ਘਰ ਦੀਆਂ ਡਿੱਗੀਆਂ ਛੱਤਾਂ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਰੇਟਾ ਦੀ ਵਾਰਡ ਨੰ. 6 ਦੇ ਵਸਨੀਕ ਪੰਡਿਤ ਅਮਰਨਾਥ ਦੇ ਮਕਾਨ ਦੇ ਕਮਰਿਆਂ ਦੇ ਗਾਡਰਾਂ ਦੇ ਅਚਾਨਕ ਟੱਟ ਜਾਣ ਕਾਰਨ ਛੱਤ ਡਿੱਗ ਗਈ ਛੱਤ ਡਿੱਗਣ ਸਮੇਂ ਬੱਚੇ ਸਕੂਲ ਜਾ ਚੁੱਕੇ ਸਨ ਅਤੇ ਉਹ ਖੁਦ ਆਪਣੀ ਮਾਂ ਕੋਲ ਹਸਪਤਾਲ ਗਿਆ ਹੋਇਆ ਸੀ।ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਹੇਠਾਂ ਪਿਆ …

Read More »

ਸ਼ਹੀਦ ਲੈਫ. ਗੁਰਦੇਵ ਸਿੰਘ ਯਾਦਗਾਰੀ ਕਲੱਬ ਵਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੀਤੀ ਦਿਨੀ ਸ਼ਹੀਦ ਹੋਏ ਲੈਫ. ਗੁਰਦੇਵ ਸਿੰਘ ਦੀ ਯਾਦ ਚ’ ਹੋਏ 51ਵੇਂ ਕਬੱਡੀ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਬਦਲੇ ਪ੍ਰਧਾਨ ਮਲਕੀਤ ਸਿੰਘ ਬਾਬੇਕਾ, ਜਗਸੀਰ ਸਿੰਘ, ਰੂਪ ਸਿੰਘ, ਬਲਦੇਵ ਸਿੰਘ ਵਲੋਂ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਸ਼ਹੀਦ ਲੈਫ. ਗੁਰਦੇਵ ਸਿੰਘ ਯਾਦਗਾਰੀ ਕਲੱਬ ਭੀਖੀ …

Read More »

ਰਮਸਾ ਅਧਿਆਪਕਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਕੈਬਨਿਟ ਵਲੋਂ ਐਸ.ਐਸ.ਏ, ਰਮਸਾ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਮੁਢਲੀ ਤਨਖਾਹ `ਤੇ ਵਿਭਾਗ ਵਿੱਚ ਰੈਗੂਲਰ ਕਰਨ ਫੈਸਲੇ ਨਾਲ ਖੁਸ਼ੀ ਦਾ ਥਾਂ ਤੇ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਨਿਰਾਸ਼ਾ ਅਤੇ ਰੋਸ ਦਾ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਨਾਅਰੇਬਾਜ਼ੀ …

Read More »