Wednesday, November 25, 2026

ਪੰਜਾਬੀ

ਬਾਬਾ ਫ਼ਰੀਦ ਗਰੁੱਪ ਨੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ

ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱੱ ਆਫ਼ ਇੰਸਟੀਚਿਊਸ਼ਨਜ਼ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਅਤੇ ਡਾਇਰੈਕਟਰ ਐਡਮਨ ਅਮਿਤੋਜ ਧਾਲੀਵਾਲ ਨੇ …

Read More »

ਐਸ.ਐਸ.ਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਵਲੋਂ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ `ਤੇ ਪ੍ਰੋਗਰਾਮ

ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵੱਲੋਂ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮਕਸਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨਾ ਸੀੇ। ਪ੍ਰੋ: ਨਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਕਿਵੇਂ …

Read More »

ਸ਼ਾਨਦਾਰ ਰਿਹਾ ਐਸ.ਐਸ.ਡੀ ਗਰਲਜ਼ ਕਾਲਜ ਦੇ ਦੂਜੇ ਸਮੈਸਟਰ ਦਾ ਨਤੀਜਾ

ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਘੋਸਿਤ ਬੀ.ਕਾਮ. ਭਾਗ ਦੁਜਾ ਸਮੈਸਟਰ ਚੌਥੇ ਦੇ ਨਤੀਜੇ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ 100% ਰਿਹਾ ਹੈ ਇਸ ਵਿੱਚ ਮਾਨਸੀ ਨੇ 84% ਅੰਕ ਪ੍ਰਾਪਤ ਕਰ ਕੇ ਪਹਿਲਾ, ਆਸ਼ੀਮਾ ਨੇ 82.4% ਅੰਕ ਲੈ ਕੇ ਦੂਜਾ ਅਤੇ ਨੇਹਾ ਗੋਇਲ ਨੇ 84.2% ਅੰਕ ਹਾਸਿਲ ਕਰ ਕੇ ਤੀਜਾ ਸਥਾਨ …

Read More »

ਬੀ.ਐਡ ਸਮੈਸਟਰ ਚੌਥਾ ਦੇ ਨਤੀਜੇ `ਚ ਅਹਿਮ ਪ੍ਰਾਪਤੀਆਂ

ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਗਰਲਜ਼ ਕਾਲਜ ਆਫ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਵਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਜਾਰੀ ਕੀਤੇ ਬੀ.ਐਡ ਸਮੈਸਟਰ ਚੌਥਾ ਦੇ ਨਤੀਜੇ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਸਾਰੀਆਂ ਵਿਦਿਆਰਥਣਾਂ ਬੁਹਤ ਚੰਗੀਆਂ ਪੁਜ਼ੀਸ਼ਨਾਂ ਵਿੱਚ ਪਾਸ ਹੋਈਆਂ ਹਨ। ਗੁਰਨਿਮਰਤ ਕੌਰ ਨੇ 83.2 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ।ਰੀਨਾ ਨੇ 81.6 ਫੀਸਦੀ ਅੰਕ …

Read More »

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮਾਸਟਰ ਕੇਡਰ ਦਾ ਵਫਦ ਬਾਜਵਾ ਨੂੰ ਮਿਲਿਆ

ਅਰਧ-ਸੈਨਿਕ ਬਲਾਂ ਦੀ ਨਿਗਰਾਨੀ `ਚ ਕਰਵਾਈਆਂ ਜਾਣ ਚੋਣਾਂ- ਬੁੱਟਰ ਬਟਾਲਾ, 30 (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ  ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਵਸਿੰਗਟਨ ਸਿੰਘ ਸਮੀਰੋਵਾਲ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਰਿਆੜ, ਮਨਜਿੰਦਰ ਸਿੰਘ ਤਰਨਤਾਰਨ, ਰਮਨ ਕੁਮਾਰ, ਕਾਜਲ, ਮਨਜਿੰਦਰ ਸਿੰਘ, ਹਰਬੰਸ ਲਾਲ, ਜਗਜੀਤ ਸਿੰਘ, ਲੁਧਿਆਣਾ, ਜਗਤਾਰ ਸਿੰਘ ਈਲ ਵਾਲ, ਬਲਜਿੰਦਰ ਸਿੰਘ ਮੋਗਾ, ਹਰਸੇਵਕ ਸਿੰਘ …

Read More »

ਜਨਮ ਦਿਨ ਮੁਬਾਰਕ – ਨਵਦੀਪ ਸਿੰਘ

ਧੂਰੀ, 30 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿੰਡ ਬੁਰਜ ਸੇਢਾ ਜਿਲਾ ਸੰਗਰੂਰ ਵਾਸੀ ਪਿਤਾ ਕੁਲਦੀਪ ਸਿੰਘ ਤੇ ਮਾਤਾ ਜਸਵੀਰ ਕੌਰ ਨੂੰ ਹੋਣਹਾਰ ਬੇਟੇ ਨਵਦੀਪ ਸਿੰਘ ਦੇ ਜਨਮ ਦਿਨ ਦੀਆਂ  ਬੁਹੁਤ-ਬਹੁਤ ਮੁਬਾਰਕਾਂ ।

Read More »

ਸਰਕਾਰੀ ਸੀਨੀ. ਸੈਕੰ. ਸਕੂਲ (ਲੜ੍ਹਕੇ) ਵਿਖੇ ਸਰਜੀਕਲ ਸਟਰਾਈਕ ਦਿਵਸ ਮਨਾਇਆ

ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜ੍ਹਕੇ) ਸਮਰਾਲਾ ਵਿਖੇ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਜੇਦੀਪ ਸਿੰਘ, ਪ੍ਰਬੰਧ ਅਫਸਰ ਕਰਨਲ ਵਾਈ.ਐਸ ਰੇਡੂ ਅਤੇ ਸੂਬੇਦਾਰ ਮੇਜਰ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਸਰਜੀਕਲ ਸਟਰਾਈਕ ਦਿਵਸ ਬੜ੍ਹੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਕੂਲ …

Read More »

ਸਰਕਾਰੀ ਸਕੂਲ ਕੋਟਾਲਾ ਦੀ ਕਬੱਡੀ ਨੈਸ਼ਨਲ ਅੰਡਰ-17 (ਲੜਕੇ) ਨੇ ਜਿੱਤਿਆ ਗੋਲਡ ਮੈਡਲ

ਲਵਰਾਜ ਸਿੰਘ 64ਵੀਆਂ ਨੈਸ਼ਨਲ ਸਕੂਲ ਖੇਡਾਂ ਦੇਵਾਸ (ਮੱਧ ਪ੍ਰਦੇਸ਼) ਲਈ ਰਵਾਨਾ ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਹੋਣਹਾਰ ਖਿਡਾਰੀਆਂ ਨੇ 64ਵੀਆਂ ਜ਼ਿਲਾ ਲੁਧਿਆਣਾ ਸਕੂਲ ਖੇਡਾਂ ਵਿੱਚ ਕਬੱਡੀ (ਨੈਸ਼ਨਲ ) ਅੰਡਰ-17 ਲੜਕੇ ਨੇ ਪਹਿਲਾ ਸਥਾਨ, ਕਬੱਡੀ ਅੰਡਰ-19 ਲੜਕਿਆਂ ਵਿੱਚ ਚਾਰ ਖਿਡਾਰੀ ਦੂਜਾ ਸਥਾਨ, ਬੈਡਮਿੰਟਨ ਅੰਡਰ-19 ਲੜਕੀਆਂ ਤੀਜਾ ਸਥਾਨ, ਫੁੱਟਬਾਲ ਅੰਡਰ-17 ਲੜਕੀਆਂ ਤੀਜਾ ਸਥਾਨ ਅਤੇ …

Read More »

ਪੰਜਾਬ ਸਰਕਾਰ ਨੰਬਰਦਾਰਾਂ ਨੂੰ ਮੁਫ਼ਤ ਮੈਡੀਕਲ ਸੇਵਾ ਦੀ ਸਹੂਲਤ ਦੇਵੇ – ਹਰਬੰਸਪੁਰਾ

ਪਿਛਲੇ 4 ਮਹੀਨੇ ਦਾ ਬਕਾਇਆ ਮਾਣਭੱਤਾ ਜਲਦੀ ਦਿੱਤੇ ਜਾਣ ਦੀ ਕੀਤੀ ਮੰਗ ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਅੱਜ ਨੰਬਰਦਾਰ ਐਸੋਸੀਏਸ਼ਨ (ਰਜਿ: 253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਪੰਜਾਬ …

Read More »

ਪ੍ਰਧਾਨ ਮੰਤਰੀ ਨੇ ਪਰਾਕ੍ਰਮ ਪਰਵ ਮੌਕੇ ਕੋਣਾਰਕ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਸੰਯੁਕਤ ਕਮਾਂਡਰਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅੱਜ ਜੋਧਪੁਰ ਪਹੁੰਚੇ।ਜੋਧਪੁਰ ਵਿੱਚ ਏਅਰਫੋਰਸ ਸਟੇਸ਼ਨ ਪਹੁੰਚਣ ‘ਤੇ ਉਨ੍ਹਾਂ ਨੇ ਤਿੰਨੋਂ ਸੇਨਾਵਾਂ ਦੀ ਸੈਨਿਕ ਸਲਾਮੀ ਦਾ ਨਿਰੀਖਣ ਕੀਤਾ।ਉਨ੍ਹਾਂ ਨੇ ਕੋਣਾਰਕ ਯੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਸੈਨਾਲੀ ਪੁਸਤਕ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਦੇਸ਼ ਨੂੰ ਹਥਿਆਰਬੰਦ ਬਲਾਂ ‘ਤੇ ਮਾਣ …

Read More »