ਅਰਧ-ਸੈਨਿਕ ਬਲਾਂ ਦੀ ਨਿਗਰਾਨੀ `ਚ ਕਰਵਾਈਆਂ ਜਾਣ ਚੋਣਾਂ- ਬੁੱਟਰ
ਬਟਾਲਾ, 30 (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਵਸਿੰਗਟਨ ਸਿੰਘ ਸਮੀਰੋਵਾਲ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਰਿਆੜ, ਮਨਜਿੰਦਰ ਸਿੰਘ ਤਰਨਤਾਰਨ, ਰਮਨ ਕੁਮਾਰ, ਕਾਜਲ, ਮਨਜਿੰਦਰ ਸਿੰਘ, ਹਰਬੰਸ ਲਾਲ, ਜਗਜੀਤ ਸਿੰਘ, ਲੁਧਿਆਣਾ, ਜਗਤਾਰ ਸਿੰਘ ਈਲ ਵਾਲ, ਬਲਜਿੰਦਰ ਸਿੰਘ ਮੋਗਾ, ਹਰਸੇਵਕ ਸਿੰਘ ਸਾਧੂਵਾਲ, ਗੁਰਪ੍ਰੀਤ ਸਿੰਘ ਰੰਧਾਵਾ ਫਰੀਦਕੋਟ, ਮਹਿੰਦਰ ਸਿੰਘ ਰਾਣਾ, ਹਰਪ੍ਰੀਤ ਸਿੰਘ ਖੁੰਡਾ, ਨਿਰਮਲ ਸਿੰਘ ਰਿਆੜ, ਪ੍ਰਿਤਪਾਲ ਸਿੰਘ ਬਠਿੰਡਾ, ਕੁਲਜੀਤ ਮਾਨ, ਦੀ ਅਗਵਾਈ ਬੀਤੀਆਂ ਜਿਲਾ ਪ੍ਰੀਸ਼ਦ ਚੋਣਾ ਦੀ ਸਮੀਖਿਆ ਕਰਨ ਤੋ ਬਾਅਦ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਕੁਲਵਿੰਦਰ ਸਿੰਘ ਸਿੱਧੂ ਐਮ.ਸੀ.ਯੂ ਪ੍ਰਧਾਨ ਗੁਰਦਾਸਪੁਰ ਦੀ ਅਗਵਾਈ ਵਿਚ ਮਾਸਟਰ ਕੇਡਰ ਜਥੇਬੰਦੀ ਵੱਲੋ ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਬਜਾਵਾ ਨੂੰ ਮੰਗ ਦਿਤਾ ਜਿਸ ਵਿਚ ਯੁਨੀਅਨ ਵਲੋ ਭਵਿੱਖ ਵਿਚ ਆਉਦੀਆਂ ਪੰਚਾਇਤੀ ਚੋਣਾਂ ਸਬੰਧੀ ਦੱਸਿਆ ਚੋਣ ਡਿਉਟੀ ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਦਾ ਵਿਸੇਸ਼ ਧਿਆਨ ਰੱਖਿਆ ਜਾਵੇ ਜਿਸ ਸਬੰੱਧੀ ਦੱਸਿਆ ਕਿ ਮੁਲਾਜਮਾਂ ਦਾ ਖਿੱਚ ਧੂਹ ਹੁੰਦੀ ਜਦ ਕਿ ਸਰਪੰਚੀ ਦੇ ਉਮੀਦ ਪਾਰਟੀਬਾਜ਼ੀ ਤਹਿਤ ਮੁਲਾਜਮਾਂ ਨੂੰ ਮੰਦਾ ਚੰਗਾ ਵੀ ਬੋਲਦੇ ਹਨ।ਇਸ ਕਰਕੇ ਪੰਚਾਇਤੀ ਚੋਣਾਂ ਦੀ ਗਿਣਤੀ ਕਿਸੇ ਦਿਨ ਵੀ ਬਲਾਕ ਪੱਧਰ ਤੇ ਕਰਵਾਈ ਜਾਵੇ। ਇਹਨਾ ਸਿਆਸੀ ਦਾਅ ਪੇਚਾਂ ਕਰਕੇ ਕਈ ਵਾਰ ਮੁਲਾਜਮਾਂ ਦੇ ਮਾਣ ਸਨਮਾਨ ਦਾ ਮਸਲਾ ਵੀ ਅਕਸਰ ਹੈ।ਇਸ ਵਾਸਤੇ ਯੂਨੀਅਨ ਮੰਗ ਕਰਦੀ ਹੈ ਪੰਜਾਬ ਵਿਚ ਪੰਚਾਇਤੀ ਚੋਣ ਅਰਧ ਸੈਨਿਕ ਦਲਾਂ ਦੀ ਸੁਰੱਖਿਆ ਹੇਠ ਕਰਵਾਈਆ ਜਾਣ। ਚੋਣ ਅਮਲੇ ਦੀ ਘੱਟੋ ਘੱਟ 10 ਲੱਖ ਰੁਪੈ ਦੀ ਇੰਸ਼ੋਰੈਸ ਕੀਤੀ ਜਾਵੇ।ਇਸਤਰੀ ਮੁਲਾਜਮਾਂ ਦੀ ਪੰਚਾਇਤੀ ਚੋਣਾ ਵਿਚ ਡਿਉਟੀ ਕਿਸੇ ਵੀ ਹੱਦ ਤੱਕ ਨਾ ਲਗਾਈ ਜਾਵੇ, ਜੇਕਰ ਲਗਾਈ ਹੀ ਜਾਂਦੀ ਹੈ ਤਾ ਉਹਨਾ ਦੇ ਸਿਖਿਅ ਬਲਾਕ ਵਿਚ ਹੀ ਲਗਾਈ ਜਾਵੇ।ਡਿਊਟੀ ਤੇ ਤਾਇਨਾਤ ਅਮਲੇ ਨੂੰ ਵੋਟ ਦਾ ਅਧਿਕਾਰ ਵੀ ਦਿਤਾ ਜਾਵੇ।ਜੋੜੇ ਕੇਸਾਂ ਵਿਚ ਡਿਊਟੀ ਇਕ ਦੀ ਲਗਾਈ ਜਾਵੇ, ਮੁਲਾਜਮਾਂ ਦੇ ਮਾਣ ਭੱਤੇ ਦੀ ਗੱਲ ਸਬੰਧੀ ਇਹਨਾ ਦਾ ਮਾਣ ਭੱਤਾ ਰਿਹਰਸਲ ਤੇ ਭੁਗਤਾਨ ਕਰ ਦਿਤਾ ਜਾਵੇ।ਇਸ ਤੋ ਇਲਾਵਾ ਸਮਾਨ ਜਮਾਂ ਕਰਵਾਉਦੇ ਸਮੇ ਮੁਲਾਜਮਾਂ ਦੀ ਖੱਜਲ ਖੁਆਰੀ ਨੁੰ ਰੋਕਿਆ ਜਾਵੇ।ਇਸ ਪਹਿਲਾ ਹੀ ਲਿਖਤੀ ਰੂਪ ਵਿਚ ਲਿਸਟ ਦੇ ਦਿੱਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਦਿਕਤ ਪੇਸ਼ ਨਾ ਆਏ।ਬਾਜਵਾ ਨੇ ਭਰੋਸਾ ਦਿੱਤਾ ਕਿ ਮਾਸਟਰ ਕੇਡਰ ਦੀਆਂ ਮੰਗਾ ਤੇ ਪੂਰਾ ਧਿਆਨ ਦਿਤਾ ਜਾਵੇਗਾ।
ਬਾਜਵਾ ਦੇ ਗ੍ਰਹਿ ਵਿਖੇ ਮੰਗ ਪੱਤਰ ਦੇਣ ਵਾਲਿਆਂ ਵਿਚ ਦਲਵਿੰਦਰ ਜੀਤ ਸਿੰਘ ਗਿੱਲ, ਸਮਸੇਰ ਸਿੰਘ ਕਾਹਲੋ, ਗੁਰਮੀਤ ਸਿੰਘ ਪਾਰੋਵਾਰ, ਨਰਿੰਦਰ ਚੀਮਾਂ, ਰਜਿੰਦਰ ਸ਼ਰਮਾ, ਬਲਵਿੰਦਰ ਸਿੰਘ ਡੀ.ਪੀ, ਸਰਵਨ ਸਿੰਘ, ਨਿਰਮਲ ਸਿੰਘ ਰਿਆੜ, ਮੁਕੇਸ਼, ਰਾਜ ਕੁਮਾਰ, ਪ੍ਰੇਮ ਪਾਲ ਸਿੰਘ ਢਿਲੋ, ਅਮਰੀਕ ਸਿੰਘ, ਨਰਿੰਦਰ ਸਿੰਘ, ਵਿਪਨ ਕੁਮਾਰ ਆਦਿ ਮਾਸਟਰ ਕੇਡਰ ਦੇ ਅਧਿਆਪਕ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …