Wednesday, November 25, 2026

ਪੰਜਾਬੀ

ਜਮਾਂਦਰੂ ਬੋਲੋਪਨ ਤੋ ਪੀੜਤ ਬੱਚੇ ਨੂੰ ਸਿਹਤ ਵਿਭਾਗ ਨੇ ਲਗਾਇਆ ਮੁਫਤ ਇਲੈਕਟ੍ਰਾਨਿਕ ਉਪਕਰਣ

ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਬਾਲ ਸਵੱਸਥ ਕਾਰੀਆਕ੍ਰਮ (ਆਰ.ਬੀ.ਐਸ.ਕੈ) ਅਧੀਨ ਜਮਾਂਦਰੂ ਬੋਲੋਪਨ ਤੋ ਪੀੜਤ ਪਠਾਨਕੋਟ ਵਾਸੀ ਵਿਦਾਂਸ਼ ਪੁੱਤਰ ਅਜੇ ਕੁਮਾਰ ਨੂੰ ਸਿਹਤ ਵਿਭਾਗ ਵਲੋ ਇੱਕ ਇਲੈਕਟ੍ਰਾਨਿਕ ਉਪਕਰਣ ਪੀ.ਜੀ.ਆਈ ਚੰਡੀਗੜ ਤੋ ਮੁਫਤ ਲਗਵਾਇਆ ਗਿਆ, ਜਿਸ ਦੀ ਅੰਦਾਜਨ ਕੀਮਤ 6.50 ਲੱਖ ਦੇ ਕਰੀਬ ਹੈ।ਸਿਵਲ ਸਰਜਨ ਦਫਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ …

Read More »

ਨੌਰੰਗਪੁਰ ਵਿਖੇ ਲਾਏ ਜਾ ਰਹੇ ਜ਼ਿਲਾ ਪੱਧਰੀ ਕਿਸਾਨ ਮੇਲੇ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾਂ ਨਿਰਦੇਸ਼ਾਂ `ਤੇ ਖੇਤੀਬਾੜੀ ਵਿਭਾਗ ਵਲੋਂ ਸਾਉਣੀ ਦੀਆਂ ਫਸਲਾਂ ਦੀ ਕਾਸਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਦਾਣਾ ਮੰਡੀ ਨੌਰੰਗਪੁਰ ਵਿਖੇ ਲਗਾਏ ਜਾ ਰਹੇ ਜ਼ਿਲਾ ਪੱਧਰੀ ਕਿਸਾਨ ਮੇਲੇ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਮੀਟਿੰਗ ਕੀਤੀ ਗਈ।ਡਾ. ਅਮਰੀਕ ਸਿੰਘ, ਡਾ. ਹਰਿੰਦਰ ਸਿੰਘ ਬੈਂਸ …

Read More »

ਸਟੈਂਪ ਆਨ ਸੁਸਾਇਟੀ ਨੇ ਕਰਵਾਇਆ 390 ਬੇਜ਼ੁਬਾਨ ਪਸ਼ੂਆਂ ਦਾ ਇਲਾਜ

ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੇਸਹਾਰਿਆਂ ਨੂੰ ਸਹਾਰਾ ਦੇਣ ਵਾਲੀ ਸਥਾਨਕ ਦੀ ਸਟੈਂਪ ਆਨ ਸੁਸਾਇਟੀ ਵਲੋਂ ਰੋਜ਼ਾਨਾ 7-8 ਬੇਜੁਬਾਨ ਗਊਆਂ ਅਤੇ ਜ਼ਖਮੀ ਢੱਠਿਆਂ ਦਾ ਇਲਾਜ ਕੀਤਾ ਜਾਂਦਾ ਹੈ।ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ।ਗਊ ਰੱਖਿਆ ਸੇਵਾ ਟੀਮ ਉਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ …

Read More »

ਪੰਜ ਜ਼ਰੂਰਤਮੰਦ ਲੜਕੀਆਂ ਦੇ ਵਿਆਹ 31 ਮਾਰਚ ਨੂੰ

ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸ਼ਿਵ ਭੋਲਾ ਸੇਵਾ ਸੰਮਤੀ ਵਲੋਂ ਜ਼ਰੂਰਤਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵਲੋਂ 11ਵੀਂ ਵਾਰ ਲੋੜਵੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।ਇਸ ਮੌਕੇ ਲੜਕੀਆਂ ਨੂੰ …

Read More »

ਤਾਲਿਬਾਨੀ ਸੋਚ ਵਾਲੀ ਪੰਚਾਇਤ ਨੂੰ ਸਖਤ ਸਜ਼ਾ ਦੇਵੇ ਯੂ.ਪੀ ਦੀ ਯੋਗੀ ਸਰਕਾਰ- ਮੈਡਮ ਚਾਵਲਾ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ)- ਸਾਬਕਾ ਸਿਹਤ ਮੰਤਰੀ ਪੰਜਾਬ ਤੇ ਉਘੀ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ ਉਠਾਇਆ ਹੈ ਕਿ ਸਿਆਸੀ ਮੰਚਾਂ ਵਲੋਂ ਤਾਂ `ਧੀਅ ਬਚਾਓ ਅਤੇ ਤੀਵੀਂ ਸਸ਼ਕਤੀਕਰਣ` ਦੇ ਵੱਡੇ ਨਾਅਰੇ ਲੱਗਦੇ ਹਨ, ਔਰਤਾਂ ਦੀ ਸਮਾਨਤਾ ਦੀ ਵੀ ਗੱਲ ਹੁੰਦੀ ਹੈ, ਪਰ ਲੋਕਾਂ ਦੇ ਮਨ ਵਿੱਚ ਔਰਤਾਂ ਪ੍ਰਤੀ ਜੋ ਹੀਣ ਭਾਵ ਵੱਸਿਆ ਹੈ, ਉਸ ਨੂੰ ਕੱਢਣ …

Read More »

ਨਹੀਂ ਰਿਲੀਜ਼ ਹੋਵੇਗੀ `ਨਾਨਕ ਸ਼ਾਹ ਫਕੀਰ` ਫ਼ਿਲਮ – ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੰਗਤਾਂ ਵੱਲੋਂ ਵੱਡੇ ਪੱਧਰ `ਤੇ ਕੀਤੇ ਗਏ ਇਤਰਾਜ਼ ਤੋਂ ਬਾਅਦ ਫ਼ਿਲਮ `ਨਾਨਕ ਸ਼ਾਹ` ਫਕੀਰ ਦੀ ਰਲੀਜ਼ ਰੋਕ ਦਿੱਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਫਿਲਮ ਨੂੰ ਓਨਾ ਚਿਰ ਰਿਲੀਜ਼ ਨਹੀਂ ਕੀਤਾ ਜਾ ਸਕੇਗਾ, ਜਿਨ੍ਹਾਂ ਚਿਰ ਇਸ ਫ਼ਿਲਮ ਸੰਬੰਧੀ ਸੰਗਤਾਂ ਦੀਆਂ ਭਾਵਨਾਵਾਂ …

Read More »

`ਬੇਟੀ ਬਚਾਓ ਬੇਟੀ ਪੜਾਓ` ਅਧੀਨ ਜਿਲ੍ਹਾ ਪੱਧਰੀ ਸਿਹਤ ਮੇਲੇ ਦਾ ਆਯੋਜਨ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਅਰਬਨ ਪ੍ਰਾਇਮਰੀ ਹੈਲਥ ਸੈਟਰ ਫਤਾਹਪੁਰ ਵਿਖੇ ਇੱਕ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਮੇਲੇ ਵਿਚ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਅਤੇ ਨਰਸਿੰਗ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ …

Read More »

ਮਾਨਤਾ ਪ੍ਰਾਪਤ ਸਕੂਲਾਂ ਦੀ ਜਰੂਰੀ ਮੀਟਿੰਗ ਅੱਜ ਸ਼ੁਕਰਵਾਰ ਨੂੰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਮਾਨਤਾ ਪ੍ਰਾਪਤ ਸਕੂਲਾਂ ਦੀ ਜਰੂਰੀ ਮੀਟਿੰਗ ਸੀ.ਐਲ.ਐਚ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ 11.30 ਵਜੇ ਮੀਟਿੰਗ ਰੱਖੀ ਗਈ ਹੈ।ਈਮੇਲ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਰਾਸਾ ਦੇ ਪੰਜਾਬ ਜਨਰਲ ਸਕੱਤਰ ਕੁਲਵੰਤ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਮੈਂਬਰਾਂ ਦੀ ਚੋਣ ਹੋਵੇਗੀ ਅਤੇ ਸਕੂਲਾਂ ਦੇ …

Read More »

ਚੋਰੀ ਦੇ 15 ਵਾਹਣਾਂ ਸਮੇਤ ਤਿੰਨ ਗ੍ਰਿਫਤਾਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁੁਲਿਸ ਚੌਕੀ ਮਜੀਠਾ ਰੋਡ ਦੇ ਐਸ.ਆਈ ਪ੍ਰੇਮ ਪਾਲ ਅਤੇ ਏ.ਐਸ.ਆਈ ਬਲਦੇਵ ਸਿੰਘ ਵਲੋਂ ਗਸ਼ਤ ਦੌਰਾਨ ਸਥਾਨਕ ਮੈਡੀਕਲ ਕਾਲਜ ਨੇੜੇ ਮੰਗਲ ਸਿੰਘ ਉਰਫ ਮੰਗਾ ਪੁੱਤਰ ਅਰੂੜ ਸਿੰਘ ਵਾਸੀ ਇੰਦਰਾ ਕਲੌਨੀ ਮੁਸਤਫਾਬਾਦ ਅੰਮ੍ਰਿਤਸਰ, ਅਮਿਤ ਕੁਮਾਰ ਉਰਫ ਕਾਕਾ ਪੁੱਤਰ ਅਸ਼ੋਕ ਕੁਮਾਰ ਵਾਸੀ ਤੁੰਗ ਬਾਲਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਤਰਲੋਕ ਸਿੰਘ ਵਾਸੀ ਪ੍ਰੀਤ ਨਗਰ …

Read More »

ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ- ਪ੍ਰਧਾਨ ਲੌਂਗੋਵਾਲ

ਭੋਪਾਲ ਵਿਖੇ ਗੁਰਮਤਿ ਸਮਾਗਮ `ਚ ਕੀਤੀ ਸ਼ਮੂਲੀਅਤ ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਲੰਘੇ ਸੋਮਵਾਰ ਨੂੰ ਭੋਪਾਲ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਸਿਕਲੀਗਰ ਸਿੱਖਾਂ ਵੱਲੋਂ ਕਰਵਾਏ ਗਏ ਇਕ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦਾ ਅਹਿਮ ਅੰਗ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਦੇ …

Read More »