ਅੰਮ੍ਰਿਤਸਰ, 9 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ’ਤੇ ਚਲਾਏ ਜਾ ਰਹੇ ਇਕ ਬਿਊਟੀ ਪਾਰਲਰ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ’ ਰੱਖੇ ਜਾਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਕਾਰਵਾਈ ਕਰਨ ’ਤੇ ਦੋਸ਼ੀਆਂ ਨੇ ਮੁਆਫੀ ਮੰਗ ਲਈ ਹੈ।ਦੱਸਣਯੋਗ ਹੈ ਕਿ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਨੇ ਅਪਾਣੇ ਪ੍ਰਚਾਰਕਾਂ ਰਾਹੀਂ ਇਸ ਮਾਮਲੇ …
Read More »ਪੰਜਾਬੀ
139 ਸਕੂਲੀ ਬੱਚਿਆਂ ਦੇ ਦੰਦਾਂ ਦਾ ਕੀਤਾ ਚੈਕਅੱਪ ਅਤੇ ਮੁਫਤ ਵੰਡੇ ਬੁਰਸ਼ ਤੇ ਪੇਸਟ
ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਧੂਰੀ, 9 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ ਲਛਮੀ ਬਾਗ ਵਿਖੇ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਵੱਲੋਂ ਪ੍ਰਧਾਨ ਮਾਸਟਰ ਤਰਸੇਮ ਮਿੱਤਲ ਤੇ ਚੇਅਰਮੈਨ ਮਲਕੀਤ ਸਿੰਘ ਚਾਂਗਲ਼ੀ ਦੀ ਅਗੁਵਾਈ ਵਿੱਚ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੀਨਾ ਸ਼ਰਮਾਂ ਵੱਲੋਂ ਸਕੂਲ ਦੇ 139 ਬੱਚਿਆਂ ਦੇ ਦੰਦਾਂ ਦਾ …
Read More »ਵਿਧਾਇਕ ਗੋਲਡੀ ਖੰਗੂੜਾ ਵਲੋਂ ਪਿੰਡ ਖੇੜੀ ਜੱਟਾਂ ਦੇ ਟਰੈਕ ਤੇ ਪਾਰਕ ਦਾ ਉਦਘਾਟਨ
ਪਿੰਡ ਮੀਮਸਾ ਦੇ ਚਾਰ ਟੋਭਿਆਂ ਨੂੰ ਜੋੜਨ ਦੇ ਕੰਮ ਦੀ ਕੀਤੀ ਸ਼ੁਰੂਆਤ ਧੂਰੀ, 9 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵਲੋਂ ਸ਼ਹਿਰਾਂ ਦੀ ਤਰਜ਼ ’ਤੇ ਪਿੰਡ ’ਚ ਪਾਰਕ ਅਤੇ ਟਰੈਕ ਬਣਾਉਣ ਦੀ ਕੀਤੀ ਗਈ ਸ਼ੁਰੂਆਤ ਦੀ ਲੜੀ ਤਹਿਤ ਅੱਜ਼ ਪਿੰਡ ਖੇੜੀ ਜੱਟਾਂ ਵਿਖੇ ਟਰੈਕ ਅਤੇ ਪਾਰਕ ਦਾ ਉਦਘਾਟਨ ਕਰਦਿਆਂ ਪਿੰਡ ਨਿਵਾਸੀਆਂ ਨੂੰ ਮੁਬਾਰਕਵਾਦ ਦਿੱਤੀ …
Read More »ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਨਾਲ ਸੂਬੇ ਦੀ ਅਰਥ-ਵਿਵਸਥਾ ਡਗਮਗਾਈ – ਛੀਨਾ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿਮਘ ਖੁਰਮਣੀਆ) – ਪੰਜਾਬ ਭਾਜਪਾ ਦੇ ਸੂਬਾਈ ਐਗਜੈਕਟਿਵ ਮੈਂਬਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੈਪਟਨ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਸੂਬੇ ਨੂੰ ਆਰਥਿਕ ਐਮਰਜੈਂਸੀ ’ਚ ਧਕੇਲ੍ਹਣ ਲਈ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਹਾਲਤ ਇੰਨ੍ਹੇ ਮਾੜੇ ਹੋ ਗਏ ਹਨ ਕਿ ਸਰਕਾਰ ਮੁਲਾਜ਼ਮਾਂ ਨੂੰ ਅੱਧੀਆਂ ਤਨਖਾਹਾਂ ਦੇਣ ਦੀ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉੱਚ …
Read More »ਪਹਾੜੇ ਮੁਕਾਬਲਿਆਂ `ਚ ਰੁੜਕਾ ਪਹਿਲੇ ਤੇ ਪੰਜਗਰਾਈਆਂ ਦੂਸਰੇ ਸਥਾਨ `ਤੇ
ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਬਧੇਸ਼ਾ ਵਿਖੇ ਸੈਂਟਰ ਹੈਡ ਟੀਚਰ ਮੈਡਮ ਹਰਕੇਸ਼ ਕੌਰ ਅਤੇ ਸੀ.ਐਮ.ਟੀ ਜਸਪਾਲ ਸਿੰਘ ਦੀ ਅਗਵਾਈ ਦੇ ਵਿੱਚ 9 ਸਕੂਲਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।ਜਾਣਕਾਰੀ ਦਿੰਦਿਆਂ ਰਾਜੇਸ਼ ਰਿਖੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਨੇ ਪਹਿਲੀ ਤੋਂ ਪੰਜਵੀ ਤੱਕ ਦੇ ਪਹਾੜਿਆਂ ਦੇ ਸਾਰੇ ਮੁਕਾਬਲੇ ਜਿੱਤ ਕੇ …
Read More »ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਕਰਵਾਈ ਸਪੋਰਟਸ ਮੀਟ
ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ 10ਵੀਂ ਸਲਾਨਾ ਸਪੋਰਟਸ ਮੀਟ ਕਰਵਾਈ ਗਈ।ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਜਿਵੇ ਬਲੂਨ ਬਰਸਟਿੰਗ ਰੇਸ, ਸਲੋ ਸਾਇਕਲਿੰਗ, ਪਟਾਟੋ ਰੇਸ, ਬਿਸਕੁਟ ਪਲੇਟ ਰੇਸ, ਬੈਕ ਰੇਸ, ਸੋਕਸ ਐਂਡ ਸ਼ੂ-ਰੇਸ, ਰੱਸਾ-ਕਸ਼ੀ ਆਦਿ ਖੇਡਾਂ ਵਿਚ ਭਾਗ ਲਿਆ।ਸਪੋਰਟਸ ਮੀਟ ਸ਼ੁਰੂ ਹੋਣ ਤੋਂ ਪਹਿਲਾ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ …
Read More »ਸਮਾਜ ਦਾ ਬੇੜਾ ਗਰਕ ਕਰ ਰਹੇ ਹਨ ਕੱਚ ਘਰੜ ਗਾਇਕ – ਗੁਰਚਰਨ ਬਰਾੜ
ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਜੋਕੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਮਾਰੂ ਦਲਦਲ ਵਿੱਚ ਬੁਰੀ ਤਰਾਂ ਨਾਲ ਗ੍ਰਸਤ ਹੁੰਦੀ ਜਾ ਰਹੀ ਹੈ।ਸਾਡੇ ਨੌਜਵਾਨਾਂ ‘ਚ ਨਸ਼ਿਆਂ ਦੀ ਲਲਕ ਪੈਦਾ ਕਰਨ ‘ਚ ਸਭ ਤੋਂ ਅਹਿਮ ਰੋਲ ਕੁੱਝ ਕੱਚ ਘਰੜ ਤੇ ਅਖੌਤੀ ਗਾਇਕ ਅਦਾ ਕਰ ਰਹੇ ਹਨ, ਜੋ ਕਿ ਇਲੈਕਟਾਨਿਕ ਮੀਡੀਆ (ਟੀ.ਵੀ) ਰਾਹੀਂ ਆਪਣਾ ਉਲੂ ਸਿੱਧਾ ਕਰਨ ਲਈ ਆਪਣੇ ਗੀਤਾਂ …
Read More »ਪਲਾਟ ਅਲ਼ਾਟਮੈਂਟ ਸਬੰਧੀ ਮਜ਼ਦੂਰਾਂ ਦਾ ਜਨਤਕ ਵਫ਼ਦ ਬੀ.ਡੀ.ਪੀ.ਓ ਨੂੰ ਮਿਲੇਗਾ
ਬਠਿੰਡਾ, 9 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਬਾਂਡੀ ਵਿੱਚ ਬਲਾਕ ਸੰਗਤ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲ੍ਹਾ ਕਮੇਟੀ ਮੈਂਬਰ ਮਹਿੰਗਾ ਸਿੰਘ ਬਾਂਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮਾਫ਼ੀ ਸ਼ਕੀਮ ‘ਚੋਂ ਬਾਹਰ ਕਰਕੇ ਮਜ਼ਦੂਰ ਵਿਰੋਧੀ …
Read More »ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਨੇ ਹਾਸਲ ਕੀਤੀਆਂ ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ
ਬਠਿੰਡਾ, 9 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਬਾਇਓਟੈੱਕ) ਦੇ ਵੱਖ-ਵੱਖ ਸਮੈਸਟਰਾਂ ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ ਕਰਕ ਸੰਸਥਾ ਦਾ ਨਾਂ ਚਮਕਾਇਆ ਹੈ।ਪੰਜਾਬੀ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ (ਬਾਇਓਟੈਕ) ਦੂਜਾ ਸਮੈਸਟਰ ਦੇ ਨਤੀਜੇ ਵਿੱਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ …
Read More »ਪੀ.ਆਈ.ਟੀ ਨੰਦਗੜ੍ਹ ਵਿਖੇ ਕੈਰੀਅਰ ਕਾਊਸਲਿੰਗ ਸੈਮੀਨਰ ਦਾ ਆਯੋਜਨ
ਬਠਿੰਡਾ, 9 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ (ਪੀ.ਆਈ.ਟੀ) ਨੰਦਗੜ੍ਹ (ਅਦਾਰਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ) ਵਿਖੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਾਇਰੈਕਟਰ ਡਾ. ਬਲਵਿੰਦਰ ਸਿੰਘ ਦੇ ਉਦਮ ਸਦਕਾ ਇਕ ਕੈਰੀਅਰ ਕਾਊਸਲਿੰਗ ਸੈਮੀਨਾਰ ਦਾ ਆਯੋਜਨ ਪੀ.ਆਈ.ਟੀ ਨੰਦਗੜ੍ਹ ਦੇ ਸਮੂਹ ਸਟਾਫ ਅਤੇ ਗਿਆਨੀ ਜੈਲ …
Read More »
Punjab Post Daily Online Newspaper & Print Media