ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਬਧੇਸ਼ਾ ਵਿਖੇ ਸੈਂਟਰ ਹੈਡ ਟੀਚਰ ਮੈਡਮ ਹਰਕੇਸ਼ ਕੌਰ ਅਤੇ ਸੀ.ਐਮ.ਟੀ ਜਸਪਾਲ ਸਿੰਘ ਦੀ ਅਗਵਾਈ ਦੇ ਵਿੱਚ 9 ਸਕੂਲਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।ਜਾਣਕਾਰੀ ਦਿੰਦਿਆਂ ਰਾਜੇਸ਼ ਰਿਖੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਨੇ ਪਹਿਲੀ ਤੋਂ ਪੰਜਵੀ ਤੱਕ ਦੇ ਪਹਾੜਿਆਂ ਦੇ ਸਾਰੇ ਮੁਕਾਬਲੇ ਜਿੱਤ ਕੇ ਬੱਲੇ ਬੱਲੇ ਕਰਵਾ ਦਿੱਤੀ।ਰੁੜਕਾ ਸਕੂਲ ਦੇ ਪਹਿਲੀ ਜਮਾਤ ਦੇ ਵਿਦਿਆਰਥਣ ਆਸੀਆ ਨੇ 51 ਤੱਕ ਪਹਾੜੇ ਸੁਣਾ ਕੇ ਪਹਿਲਾ, ਮਾਣਕੀ ਨੇ ਦੂਸਰਾ ਤੇ ਪੰਜਗਰਾਈਆਂ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ।ਦੂਸਰੀ ਜਮਾਤ ਵਿੱਚੋ ਰੁੜਕਾ ਦੇ ਅਰਮਾਨ ਸਾਹ ਨੇ ਪਹਿਲਾ, ਈਸਾਪੁਰ ਨੇ ਦੂਸਰਾ, ਗੁਰਬਖਸ਼ਪੁਰਾ ਨੇ ਤੀਸਰਾ, ਤੀਸਰੀ ਜਮਾਤ ਵਿੱਚੋਂ ਰੁੜਕਾ ਦੇ ਦਲਵੀਰ ਸਿੰਘ ਨੇ ਪਹਿਲਾ, ਪੰਜਗਰਾਈਆਂ ਸਕੂਲ ਦੀ ਆਸੀਆ ਬੇਗਮ ਨੇ ਦੂਸਰਾ,ਤੇ ਗੁਰਬਖਸ਼ਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ।ਚੌਥੀ ਜਮਾਤ ਵਿੱਚੋਂ ਮੁਹੰਮਦ ਆਰਿਫ ਰੁੜਕਾ ਨੇ ਪਹਿਲਾ, ਗੁਰਬਖਸ਼ਪੁਰਾ ਨੇ ਦੂਸਰਾ ਤੇ ਦਸੌਦਾ ਸਿੰਘ ਵਾਲਾ ਨੇ ਤੀੂਸਰਾ, ਪੰਜਵੀਂ ਜਮਾਤ ਵਿਚੋਂ ਸ਼ਿਵਾਨੀ ਰੁੜਕਾ ਨੇ ਪਹਿਲਾ, ਪੰਜਗਰਾਈਆਂ ਦੀ ਨਾਜ਼ੀਆਂ ਨੇ ਦੂਸਰਾ ਤੇ ਗੁਰਬਖਸ਼ਪੁਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਪੰਜਾਬੀ ਪੜ੍ਹਨ ਵਿੱਚ ਬਦੇਸ਼ਾ ਨੇ ਪਹਿਲਾ, ਦਸੌਦਾ ਸਿੰਂਘ ਵਾਲਾ ਨੇ ਦੂਸਰਾ ਤੇ ਭੂਦਨ ਨੇ ਤੀਸਰਾ, ਹਿੰਦੀ ਪੜ੍ਹਨ ਵਿੱਚ ਰੁੜਕਾ ਨੇ ਪਹਿਲਾ ਤੇ ਬਧੇਸਾ ਨੇ ਦੂਸਰਾ, ਅੰਂਗਰੇਜੀ ਪੜ੍ਹਨ ਵਿੱਚ ਮਾਹਮਦਪੁਰ ਨੇ ਪਹਿਲਾ ਤੇ ਦਸੌਦਾ ਸਿੰਘ ਵਾਲਾ ਨੇ ਦੂਸਰਾ ਸਥਾਨ ਹਾਸਲ ਕੀਤਾ।ਸੁੰਦਰ ਲਿਖਾਈ ਪੰਜਾਬੀ ਵਿੱਚ ਰੁੜਕਾ ਨੇ ਪਹਿਲਾ, ਮਾਹਮਦਪੁਰ ਨੇ ਦੂਸਰਾ, ਸੁੰਦਰ ਲਿਖਾਈ ਅੰਗਰੇਜੀ ਵਿੱਚ ਭੂਦਨ ਨੇ ਪਹਿਲਾ, ਗੁਰਬਖਸ਼ਪੁਰਾ ਨੇ ਦੂਸਰਾ ਤੇ ਰੁੜਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਹਿੰਦੀ ਲਿਖਾਈ ਦੇ ਵਿੱਚ ਰੁੜਕਾ ਨੇ ਪਹਿਲਾ, ਮਾਹਮਦਪੁਰ ਨੇ ਦੂਸਰਾ ਤੇ ਈਸਾਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਧਿਆਪਕਾਂ ਦੀ ਸੁੰਦਰ ਲਿਖਾਈ ਦੇ ਮਾਕਾਬਲਿਆਂ ਵਿੱਚੋਂ ਪੰਜਾਬੀ ਦੇ ਵਿੱਚ ਗੁਰਿੰਦਰ ਸਿੰਘ ਮਾਹਮਦਪੁਰ ਨੇ ਪਹਿਲਾ, ਅੰਗਰੇਜੀ ਵਿੱਚ ਰਵਿੰਦਰ ਕੌਰ ਭੂਦਨ ਨੇ ਪਹਿਲਾ ਅਤੇ ਹਿੰਦੀ ਵਿੱਚ ਜਸਵਿੰਦਰ ਸਿੰਘ ਮਾਣਕੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਬਲਵੀਰ ਚੰਦ, ਸੀ.ਐਮ.ਟੀ ਜਸਪਾਲ ਸਿੰਘ, ਦਲੀਪ ਸਿੰਘ, ਰਾਜੇਸ਼ ਕੁਮਾਰ ਰਿਖੀ, ਕਮਲਜੀਤ ਸਿੰਘ, ਸੁਖਵਿੰਦਰ ਸਿੰਂਘ, ਜਸਵੀਰ ਸਿੰਘ ਬਾਪਲਾ, ਰੇਸ਼ਮ ਸਿੰਂਘ, ਮੁਹੰਮਦ ਅਕਰਮ, ਮੈਡਮ ਗਗਨਦੀਪ ਕੌਰ, ਸਤਵਿੰਦਰ ਕੌਰ, ਯਸ਼ਵਿੰਦਰ ਸਿੰਘ, ਨਰਿੰਦਰ ਸਿੰਘ ਪੰਜਗਰਾਈਆਂ, ਸਿੰਦਰਪਾਲ ਕੌਰ, ਕੁਲਵੀਰ ਸਿੰਂਘ ਮੈਡਮ ਜੀਨਤ ਫਾਤਿਮਾ, ਕੁਲਵੀਰ ਕੌਰ ਸਮੇਤ ਸੈਂਟਰ ਦੇ ਕਈ ਅਧਿਆਪਕ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …