ਬਠਿੰਡਾ, 9 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਬਾਂਡੀ ਵਿੱਚ ਬਲਾਕ ਸੰਗਤ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲ੍ਹਾ ਕਮੇਟੀ ਮੈਂਬਰ ਮਹਿੰਗਾ ਸਿੰਘ ਬਾਂਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮਾਫ਼ੀ ਸ਼ਕੀਮ ‘ਚੋਂ ਬਾਹਰ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ।ਉਹਨਾਂ ਕਿਹਾ ਕਿ ਚੌਣਾਂ ਦੌਰਾਨ ਪੈਨਸ਼ਨਾਂ, ਸ਼ਗਨ ਸਕੀਮ ਦੀ ਰਾਸ਼ੀ ਵਿੱਚ ਵਾਧਾ ਕਰਨ ਅਤੇ ਘਰ ਘਰ ਵਿੱਚ ਰੁਜ਼ਗਾਰ ਦੇਣ ਦਾ ਵਾਅਦਾ ਲਾਗੂ ਕਰਨ ਦੀ ਵਜਾਏ ਖੇਤ ਮਜ਼ਦੂਰਾਂ ਨੂੰ ਮਿਲਦਿਆਂ ਸਹੂਲਤਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਪੜਤਾਲ ਦੇ ਨਾਂ ਹੇਠ ਲੋੜਵੰਦ ਦੀਆਂ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਹਨ।ਮਨਰੇਗਾ ਦੇ ਬਕਾਇਆਂ ਦੀ ਪ੍ਰਾਪਤੀ ਲਈ ਖੇਤ ਮਜ਼ਦੂਰ ਸਰਕਾਰੀ ਦਫ਼ਤਰਾਂ ਦੀ ਖਾਕ ਛਾਣਦੇ ਫਿਰ ਰਹੇ ਹਨ।ਸੂਬਾ ਪ੍ਰਧਾਨ ਨੇ ਜਥੇਬੰਦੀ ਦੇ ਫੈਸਲੇ ਸਬੰਧੀ ਜ਼ਿਕਰ ਕੀਤਾ ਕਿ ਹੁਣ ਤੱਕ ਬਣੀਆਂ ਰੰਗ ਬਰੰਗੀਆਂ ਸਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਮਜ਼ਦੂਰ ਵਿਰੋਧੀ ਰੱਵੀਈਏ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਹੈ ਕਿ ਜਥੇਬੰਦੀ ਵੱਲੋਂ ਪਲਾਟ ਲੈਣ ਸੰਬਧੀ ਜਮਾਂ ਕਰਵਾਏ ਫਾਰਮਾਂ ਦੀ ਸਮੇਂ ਸਿਰ ਪੜਤਾਲ ਕਰਵਾ ਕੇ ਪਲਾਟ ਲੈਣ ਲਈ ਪੈਰਵਈ ਮੁਹਿੰਮ ਤਹਿਤ 19 ਫਰਵਰੀ ਤੋਂ 27 ਫਰਵਰੀ ਤੱਕ ਸੂਬਾ ਪੱਧਰ ’ਤੇ ਜਨਤਕ ਵਫ਼ਦ ਬੀ.ਡੀ.ਪੀ.ਓ ਨੂੰ ਮਿਲਣਗੇ।ਸੰਗਤ ਬਲਾਕ ਤੇ ਮਜ਼ਦੂਰ 27 ਫਰਵਰੀ ਨੂੰ ਬੀ.ਡੀ.ਪੀ.ਓ ਸੰਗਤ ਨੂੰ ਮਿਲ ਕੇ ਪਲਾਂਟ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੇ।ਉਹਨਾਂ ਐਲਾਨ ਕੀਤਾ ਕਿ ਜੇਕਰ ਮਜ਼ਦੂਰਾਂ ਨੂੰ ਪਲਾਟ ਦੇਣ ਵਿੱਚ ਦੇਰੀ ਅਤੇ ਪੜਤਾਲ ਕਰਨ ਵਿੱਚ ਹੇਰਾਫੇਰੀ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।ਉਹਨਾ ਨੇ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਜਨਤਕ ਵਫ਼ਦ ਵਿੱਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …