ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ 10ਵੀਂ ਸਲਾਨਾ ਸਪੋਰਟਸ ਮੀਟ ਕਰਵਾਈ ਗਈ।ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਜਿਵੇ ਬਲੂਨ ਬਰਸਟਿੰਗ ਰੇਸ, ਸਲੋ ਸਾਇਕਲਿੰਗ, ਪਟਾਟੋ ਰੇਸ, ਬਿਸਕੁਟ ਪਲੇਟ ਰੇਸ, ਬੈਕ ਰੇਸ, ਸੋਕਸ ਐਂਡ ਸ਼ੂ-ਰੇਸ, ਰੱਸਾ-ਕਸ਼ੀ ਆਦਿ ਖੇਡਾਂ ਵਿਚ ਭਾਗ ਲਿਆ।ਸਪੋਰਟਸ ਮੀਟ ਸ਼ੁਰੂ ਹੋਣ ਤੋਂ ਪਹਿਲਾ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ ਇਸ ਤੋਂ ਬਾਅਦ ਮਾਰਚ ਪਾਸਟ, ਨੈਸਨਲ ਐਨਥਮ ਤੋਂ ਬਾਅਦ ਗੁਬਾਰੇ ਛੱਡ ਕੇ ਸਪੋਰਟਸ ਮੀਟ ਦੀ ਸੁਰੂਆਤ ਕੀਤੀ ਗਈ।ਬਹੁਤ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਪੁਹੰਚ ਕੇ ਸਪੋਰਟਸ ਮੀਟ ਦਾ ਅਨੰਦ ਮਾਣਦੇ ਹੋਏ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਬੱਚਿਆਂ ਅਤੇ ਮਾਤਾ -ਪਿਤਾ ਨਾਲ ਵਿਚਾਰ ਸਾਂਝੇ ਕਰਦੇ ਹੋਏ ਜਿਥੇ ਸਕੂਲ ਦੀਆਂ ਪ੍ਰਾਪਤੀਆਂ ਦੱਸੀਆਂ ਉੱਥੇ ਹੀ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਜਿਥੇ ਖੇਡਾਂ ਬੱਚਿਆਂ ਨੂੰ ਮਾਨਸਿਕ ਤਣਾਅ ਤਂੋ ਮੁਕਤ ਕਰਦੀਆਂ ਹਨ ਉੱਥੇ ਹੀ ਬੱਚਿਆਂ ਨੁੰ ਸਰੀਰਕ ਸਕਤੀ ਪ੍ਰਦਾਨ ਕਰਦੀਆਂ ਹਨ ਇਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਦਾ ਹੋਣਾ ਬਹੁਤ ਜਰੂਰੀ ਹੈ। ਖੇਡਾਂ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਦੇ ਹਨ।ਇਸ ਸਮੇਂ ਮਨਦੀਪ ਸ਼ਰਮਾਂ, ਡੀ.ਪੀ.ਈ ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਬਲਜੋਤ ਸਿੰਘ, ਹਰਵਿੰਦਰ ਸਿੰਘ ਭੂਦਨ, ਕੁਲਵੀਰ ਸਿੰਘ, ਮੈਡਮ ਸਫੀਨਾਂ, ਇੰਦਰਜੀਤ ਕੌਰ, ਰਾਜਦੀਪ ਕੌਰ ਬਾਠ ਅਤੇ ਸਟਾਫ ਮੈਂਬਰ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …