Wednesday, November 25, 2026

ਪੰਜਾਬੀ

ਥਾਣਾ ਮੁਖੀ ਸਿਟੀ ਧੂਰੀ ਨੇੇ ਵੱਖ-ਵੱਖ ਅਦਾਰਿਆਂ ਨਾਲ ਕੀਤੀ ਮੀਟਿੰਗ

ਇਲਾਕੇ ਨੂੰ ਅਸਲਾ ਮੁਕਤ ਖੇਤਰ ਬਣਾਇਆ ਜਾਵੇਗਾ – ਰਾਜੇਸ਼ ਸਨੇਹੀ ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਰਾਜੇਸ਼ ਸਨੇਹੀ ਵਲੋਂ ਸ਼ਹਿਰ ਦੇ ਪੈਲੇਸ ਮਾਲਕਾਂ, ਰੈਸਟੋਰੈਂਟ, ਹੋਟਲ ਮਾਲਕਾਂ, ਸਿਨੇਮਾ ਘਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਇਨ੍ਹਾਂ ਥਾਵਾਂ ਉਪਰ ਅਸਲਾ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ …

Read More »

ਨੈਸ਼ਨਲ ਯੂਥ ਡੇਅ ਮਨਾਇਆ

ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਐਨ.ਵਾਈ.ਕੇ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧੂਰੀ ਬਲਾਕ ਦੇ ਐਨ.ਵਾਈ.ਕੇ ਇੰਚਾਰਜ ਵਿੱਕੀ ਸ਼ਰਮਾ ਨੇ ਆਦਿ ਧਰਮ ਸਮਾਜ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਡੇਅ ਮਨਾਇਆ ਅਤੇ ਸਵਾਮੀ ਵਿਵੇਕਾਨੰਦ ਦੇ ਦਿਖਾਏ ਰਸਤੇ ਉੱਪਰ ਚਲਣ ਲਈ ਪ੍ਰੇਰਿਤ ਕੀਤਾ।ਵਿੱਕੀ ਸ਼ਰਮਾ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਅੱਜ ਦੇ ਯੂਥ ਨੂੰ ਸੁਨੇਹਾ ਦਿੱਤਾ ਕਿ …

Read More »

ਪੁਲਿਸ ਕਮਿਸ਼ਨਰ ਨੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਹੋਰਨਾਂ ਨੂੰ ਕੀਤਾ ਸਨਮਾਨਿਤ

ਸੜਕ ਸੁਰੱਖਿਆ ਸਪਤਾਹ ਦੇ ਸਮਾਪਤੀ ਸਮਾਰੋਹ ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਸੱਗੂ)   ਸੜਕ ਸੁਰੱਖਿਆ ਸਪਤਾਹ ਦਾ ਸਮਾਪਤੀ ਸਮਾਰੋਹ ਅੱਜ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ, ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ, ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ.ਪੀ-2 ਲਖਬੀਰ ਸਿੰਘ, ਏ.ਡੀ.ਸੀ.ਪੀ ਟਰੈਫਿਕ ਸ੍ਰੀਮਤੀ ਜਸਵੰਤ ਕੌਰ ਰਿਆੜ, ਏ.ਸੀ.ਪੀ. ਟ੍ਰੈਫਿਕ ਸਰਬਜੀਤ ਸਿੰਘ ਬਾਜਵਾ, …

Read More »

ਕਮਿਸ਼ਨਰ ਪੁਲਿਸ ਵਲੋਂ ਸ਼ਹਿਰ ਦੇ ਹੋਟਲਾਂ/ਰੈਸਟੋਰੇਂਟ ਮਾਲਕਾਂ ਨਾਲ ਸੁਰੱਖਿਆ ਮੀਟਿੰਗ- ਦਿੱਤੀਆਂ ਕਈ ਹਦਾਇਤਾਂ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਅੰਮ੍ਰਿਤਸਰ ਦੀ ਅਗਵਾਈ ਹੇਠ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਜਗਜੀਤ ਸਿੰਘ ਵਾਲੀਆ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-1, ਨਰਿੰਦਰ ਸਿੰਘ ਪੀ.ਪੀ.ਐਸ ਏ.ਸੀ.ਪੀ-ਸੈਟਰਲ, ਇੰਸ: ਰਾਜਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਵਲੋਂ ਸਾਂਝੇ ਤੌਰ `ਤੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਾਂ/ਰੈਸਟੋਰੇਂਟ ਦੇ ਮਾਲਕਾਂ ਨਾਲ ਭਾਈ ਗੁਰਦਾਸ ਹਾਲ, ਨੇੜੇ ਕੋਤਵਾਲੀ, ਅੰਮ੍ਰਿਤਸਰ ਵਿੱਖੇ ਮੀਟਿੰਗ ਕੀਤੀ …

Read More »

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਕਮਰਿਆਂ ਦਾ ਸ਼ੁੱਭ ਮਹੂਰਤ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਤਕਰੀਬਨ 20 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਗਏ 3 ਆਲੀਸ਼ਾਨ ਕਮਰਿਆਂ ਸ਼ੁੱਭ ਮਹੂਰਤ 5 ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ।ਮਹੂਰਤ ਸਬੰਧੀ …

Read More »

ਭਾਸ਼ਣ ਮੁਕਾਬਲਾ, ਰੋਡ ਸ਼ੋਅ, ਸੈਮੀਨਾਰ ਅਤੇ ਮੁਫਤ ਮੈਡੀਕਲ ਤੇ ਪ੍ਰਦੂਸ਼ਣ ਚੈਕਅੱਪ ਕੈਂਪ ਲਗਾਇਆ

 ਸੜਕ ਸੁਰੱਖਿਆ ਸਪਤਾਹ ਦਾ ਛੇਵਾਂ ਦਿਨ ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਤਹਿਤ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੇ ਛੇਵੇਂ ਦਿਨ ਟਰੈਫਿਕ ਪੁਲਿਸ ਵੱਲੋ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।ਅਲੈਗਜੈਂਡਰਾ ਸਕੂਲ ਵਿਖੇ ਟਰੈਫਿਕ ਨਿਯਮਾਂ ਅਤੇ ਸੜਕ ਹਾਦਸਿਆਂ ਬਾਰੇ ਬਾਸ਼ਣ ਮੁਕਬਲਾ ਕਰਵਾਇਆ ਗਿਆ।ਜਿਸ ਵਿੱਚ ਹੋਲੀ ਹਾਰਟ ਪ੍ਰੈਜੀਡੈਂਸੀ ਦੀ ਵਿਦਿਆਰਥਣ ਪਲਵੀਨ ਕੌਰ ਤੇ ਜਗਤ ਜਯੋਤੀ …

Read More »

`ਆਰਟਿਸਟ ਹੱਬ` ਦੇ ਬੈਨਰ ਹੇਠ ਲਗਾਈ ਭਾਰਤ ਦੀ ਝਲਕ ਦਰਸਾਉਂਦੀ ਆਰਟ ਪ੍ਰਦਰਸ਼ਨੀ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਆਪਣੀ ਕਲਾ ਨੂੰ ਲੋਕਾਂ ਸਾਹਮਣੇ ਰੱਖਣ ਲਈ ਸਥਾਨਕ ਆਰਟ ਗੈਲਰੀ ਵਿਖੇ ਅੱਜ 8 ਕਲਾਕਾਰਾਂ ਵਲੋਂ `ਆਰਟਿਸਟ ਹੱਬ` ਦੇ ਬੈਨਰ ਹੇਠ ਭਾਰਤ ਦੀ ਝਲਕ ਸਬੰਧੀ ਪ੍ਰਦਰਸ਼ਨੀ ਲਗਾ ਲਗਾਈ ਗਈ।ਜਿਸ ਦਾ ਉਦਘਾਟਨ ਅੰਮ੍ਰਿਤਸਰ ਦੇ ਉਘੇ ਆਰਟਿਸਟ ਤੇ ਮਾਨਯੋਗ ਸਿਵਲ ਜੱਜ ਅੰਮ੍ਰਿਤਸਰ ਅਰਜੁਨ ਸਿੰਘ ਨੇ ਕੀਤਾ। ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦੇਂਦਿਆਂ ਡਾਕਟਰ ਅਰਵਿੰਦਰ ਸਿੰਘ …

Read More »

ਸੈਰ ਸਪਾਟਾ ਉਦਯੋਗ ਲਈ ਲਾਹੇਵੰਦ ਹੋਵੇਗੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਨ- ਵਿਕਾਸ ਮੰਚ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਕਿਹਾ ਹੈ ਕਿ 20 ਫਰਵਰੀ ਤੋਂ ਨਵੀਂ ਸ਼ੁਰੂ ਹੋ ਰਹੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਨ ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਲਈ ਲਾਹੇਵੰਦ ਸਾਬਤ ਹੋਵੇਗੀ।ਮੰਚ ਦੇ ਪ੍ਰਧਾਨ ਪ੍ਰਿੰ. ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਇਕਤੱਰਤਾ ਜਿਸ ਵਿਚ ਮਨਮੋਹਨ ਸਿੰਘ ਬਰਾੜ, ਮਾਈਕਲ, ਹਰਦੀਪ ਸਿੰਘ ਚਾਹਲ, ਮਨਜੀਤ ਸਿੰਘ ਸੈਣੀ, ਲਖਬੀਰ ਸਿੰਘ …

Read More »

ਟੀਚਰ ਯੂਨੀਅਨ ਨੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ ਦਿੱਤਾ ਧਰਨਾ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਪੰਜਾਬ ਚੰਡੀਗੜ ਕਾਲਜ ਟੀਚਰ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੀ ਲੋਕਲ ਯੂਨਿਟ ਦੇ ਮੈਂਬਰਾਂ ਨੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ ਦੋ ਘੰਟੇ ਦਾ ਧਰਨਾ ਦੇ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ।ਯੂਨਿਟ ਪ੍ਰਧਾਨ ਡਾ. ਸਿਮਰਦੀਪ ਕੌਰ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਮੌਜੂਦਾ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ।ਉਨ੍ਹਾਂ ਨੇ ਦੱਸਿਆ …

Read More »

ਕਿਸਾਨੀ ਮੰਗਾਂ ਸੰਬੰਧੀ ਡੀ.ਸੀ ਨੇ ਕਿਸਾਨ ਜਥੇਬੰਦੀ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 17 ਜਨਵਰੀ – (ਪੰਜਾਬ ਪੋਸਟ- ਮਨਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਿਸਾਨ ਵਫਦ ਦੀ ਡੀ.ਸੀ ਅੰਮ੍ਰਿਤਸਰ ਨੇ ਮੀਟਿੰਗ ਕਰਕੇ ਕਿਸਾਨੀ ਮੰਗਾਂ ਅਤੇ ਤਰਸਿੱਕਾ ਬਲਾਕ ਦੇ ਧਰਨੇ ਦੀਆਂ ਮੰਗਾਂ ਸੰਬੰਧੀ ਵਿਚਾਰ ਚਰਚਾ ਕੀਤੀ।ਜਿਸ ਵਿੱਚ ਕਮਲਦੀਪ ਸਿੰਘ ਸੰਘਾ, ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ ਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਹੋਏ।ਜਥੇਬੰਦੀ ਵੱਲੋਂ ਸੂਬਾ ਸੀਨੀ. ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਿਲਾ ਆਗੁ …

Read More »