ਜੰਡਿਆਲਾ ਗੁਰੂ, 30 ਦਸੰਬਰ (ਪੰਜਾਬ ਪੋਸਟ-ਹਰਿੰਦਰ ਪਾਲ ਸਿੰਘ) – ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅੱਜ ਭੁਪਿੰਦਰ ਸਿੰਘ ਹੈਪੀ ਕੋਂਸਲਰ ਦੇ ਘਰ ਪਹੁੰਚੇ।ਜਿਥੇ ਉਨਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲ਼ਾਂ ਸੁਣੀਆਂ ਅਤੇ ਕਈ ਮੌਕੇ ਤੇ ਹੱਲ ਕਰਵਾ ਦਿਤੀਆਂ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਕਿਹਾ ਕਿ ਸ਼ਹਿਰ ਦੀ ਮੁੱਖ ਮੰਗ ਲੋਕਲ ਬੱਸ ਸਟੈਂਡ ਵਿਚ ਹੋਏ ਨਜਾਇਜ ਕਬਜੇ ਹਟਾਉਣ ਦੀ ਹੈ, ਜਿਸ ਨੂੰ ਸਬੰਧਤ ਵਿਭਾਗ …
Read More »ਪੰਜਾਬੀ
ਸਹਾਇਕ ਜੂਨੀਅਰ ਇੰਜੀਅਰ ਕਰਨੈਲ ਸਿੰਘ ਨੂੰ ਸੇਵਾ ਮੁਕਤੀ `ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ
ਸਮਰਾਲਾ, 30 ਦਸੰਬਰ (ਪੰਜਾਬ ਪੋਸਟ- ਕੰਗ) – ਕਰਨੈਲ ਸਿੰਘ ਸਹਾਇਕ ਜੂਨੀਅਰ ਇੰਜੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਆਪਣੀ 36 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ ਸਬ ਡਵੀਜਨ ਬਹਿਲੋਲਪੁਰ ਤੋਂ ਸੇਵਾ ਮੁਕਤ ਹੋ ਗਏ ਹਨ।ਸ਼ਾਨਦਾਰ ਸੇਵਾਵਾਂ ਬਦਲੇ ਬਹਿਲੋਲਪੁਰ ਸਬ ਡਵੀਜਨ ਵਿਖੇ ਉਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਬਿਜਲੀ ਬੋਰਡ ਦੇ ਵੱਖ-ਵੱਖ ਮੁਲਾਜਮਾਂ ਵਿੱਚ ਸਾਬਕਾ ਐਸ.ਡੀ.ਓ ਪ੍ਰੇਮ ਸਿੰਘ, ਸਿਕੰਦਰ ਸਿੰਘ …
Read More »ਸ਼੍ਰੋਮਣੀ ਕਮੇਟੀ ਵਲੋਂ ਸੇਵਾਦਾਰ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਮੁਖਤਿਆਰ ਸਿੰਘ ਨੂੰ ਅੱਜ ਸੇਵਾ ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਮਨਜੀਤ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਬਲਵਿੰਦਰ ਸਿੰਘ ਜੌੜਾ ਸਿੰਘ ਵੱਲੋਂ ਮੁਖਤਿਆਰ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸ੍ਰੀ ਸਾਹਿਬ, …
Read More »ਨਵ-ਨਿਯੁੱਕਤ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਪਟਿਆਲਾ ਨੇ ਅਹੁੱਦਾ ਸੰਭਾਲ਼ਿਆ
ਸੰਦੌੜ, 30 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਵਿਖੇ ਆਪਣਾ ਅਹੁੱਦਾ ਸੰਭਾਲਦੇ ਹੋਏ ਨਵ-ਨਿਯੁੱਕਤ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਪਟਿਆਲਾ, ਨਾਲ ਹਨ ਲੈਕਚਰਾਰ ਮੁਹੰਮਦ ਇਸਤਿਆਕ ਮਲੇਰਕੋਟਲਾ, ਪੰਚ ਡਾ. ਈਸ਼ਰਪਾਲ ਸਿੰਘ, ਪੰਚ ਬਲਜੀਤ ਸਿੰਘ, ਮਾ. ਰਾਜਵਿੰਦਰ ਸਿੰਘ ਅਤੇ ਮਾ. ਜਸਪਾਲ ਸਿੰਘ ਦਸੋਦਾ ਸਿੰਘ ਵਾਲਾ ਆਦਿ।
Read More »ਪੰਡਿਤ ਰਾਓ ਧਰੇਨਵਰ ਵਲੋਂ ਲੱਚਰ ਗਾਇਕੀ ਖਿਲਾਫ ਇਸਲਾਮ ਧਰਮ ਦੇ ਮੁਫ਼ਤੀ-ਏ-ਆਜ਼ਮ ਨੂੰ ਸੋਂਪਿਆ ਮੰਗ ਪੱਤਰ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦੇ ਚੁੱਕੇ ਹਨ ਪੱਤਰ ਸੰਦੌੜ, 30 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਮਾਂ ਬੋਲੀ ਨੂੰ ਪ੍ਰਫ਼ੁਲਿਤ ਕਰਨ ਦੇ ਮਕਸਦ ਨਾਲ ਕਰਨਾਟਕਾ ਸੂਬੇਾ ਦੇ ਜੰਮਪਲ ਸਹਾਇਕ ਪ੍ਰੋਫ਼ੈਸਰ ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਂ ਬੋਲੀ ਪੰਜਾਬੀ ਨੂੰ ਦਰਸਾਉਂਦਾ ਇਕ ਫ਼ਲੈਕਸ …
Read More »ਕੌਮੀ ਸਕੂਲ ਖੇਡਾਂ ’ਚ 17 ਤਗਮਿਆਂ ਵਿਚੋਂ 11 ਇਕੱਲੇ ਬਠਿੰਡੇ ਦੇ ਨਾਮ
ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪ੍ਰਾਇਵੇਟ ਜਗਾ ’ਤੇ ਇਕ ਸਾਦੇ ਜਿਹੇ ਸਮਾਗਮ ‘ਚ ਜਿਲਾ ਖੇਡ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਜਿਸ ਵਿੱਚ ਤੇਲੰਗਾਨਾ ਵਿਖੇ ਸਮਾਪਤ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਟੀਮ ਦੇ ਕੁਲ 17 ਤਗਮਿਆਂ ਵਿੱਚੋਂ ਇਕੱਲੇ ਬਠਿੰਡਾ ਜ਼ਿਲੇ ਦੇ ਭਾਰ ਤੋਲਕਾਂ ਨੇ 11 ਤਗਮੇ ਜਿੱਤੇ ਹਨ, …
Read More »ਤੁੰਗਵਾਲੀ ਦੇ 30ਵਾਂ ਕਬੱਡੀ ਕੱਪ 29-30 ਜਨਵਰੀ ਨੂੰ
ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਬੱਡੀ ਦੇ ਮਹਾਂਕੁੰਭ ਦਾ 30ਵਾਂ ਕਬੱਡੀ ਕੱਪ 29/30 ਜਨਵਰੀ ਨੂੰ ਹੋਣ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਹੈ ਕਿ ਇਸ ਵਿੱਚ ਕਬੱਡੀ ਕੱਪ ‘ਚ ਪਹਿਲੀ ਵਾਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਖੇਡੇ ਜਾਣਗੇ।ਜਿਸ …
Read More »ਨਵੇ ਸਾਲ ਦੀ ਪੂਰਵ ਸੰਧਿਆ `ਤੇ ਸਿਟੀ ਪੁਲਿਸ ਵਲੋਂ ਰਹਿਣਗੇ ਸਖ਼ਤ ਸੁਰੱਖਿਆ ਪ੍ਰਬੰਧ
ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਵ ਨੇ ਸੁਰਖਿਆ ਪਲਾਨ ਬਾਰੇ ਦਿੱਤੀ ਜਾਣਕਾਰੀ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਨਵੇ ਸਾਲ ਦੀ ਪੂਰਵ ਸੰਧਿਆ `ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਵਲੋਂ ਅੱਜ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਤਿਆਰ ਕੀਤੇ ਗਏ ਸੁਰਖਿਆ ਪਲਾਨ ਬਾਰੇ ਜਾਣਕਾਰੀ ਦਿੱਤੀ।ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਨੇ …
Read More »ਚਰਨਜੀਤ ਚੱਢਾ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ਼
ਇੰਦਰਪਾਲ ਚੱਢਾ ਨੂੰ ਵੀ ਮੀਤ ਪ੍ਰਧਾਨ ਤੇ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਲਾਂਭੇ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਅੱਜ ਹੋਈ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਵਿੱਚ ਚਰਨਜੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ, ਹੋਰ ਸਾਰੇ ਸਬੰਧਤ ਅਹੁੱਦਿਆਂ ਅਤੇ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। …
Read More »ਸ੍ਰੀ ਬ੍ਰਾਹਮਣ ਸਭਾ ਪੰਜਾਬ ਵਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਦੀ ਛੁੱਟੀ ਬੰਦ ਕਰਨ ਦੀ ਨਿਖੇਧੀ
ਸਮਰਾਲਾ, 29 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਸਰਕਾਰ ਵਲੋਂ ਸਾਲ 2018 ਵਿੱਚ ਬੰਦ ਕੀਤੀਆਂ 18 ਛੁੱਟੀਆਂ ਵਿੱਚ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਕੀਤੀ ਜਾਂਦੀ ਸਰਕਾਰੀ ਛੁੱਟੀ ਬੰਦ ਕੀਤੇ ਜਾਣ `ਤੇ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਵਲੋਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ. ਵਿਕਰਮ ਸ਼ਰਮਾ ਅਤੇ ਜਨਰਲ ਸਕੱਤਰ …
Read More »
Punjab Post Daily Online Newspaper & Print Media