ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਵੱਲੋਂ ਵਿਸਾਖੀ ਨੂੰ ਸਮਰਪਿਤ ਮੁਫ਼ਤ ਕੈਂਸਰ ਮੈਡੀਕਲ ਚੈਕ-ਅਪ ਤੇ ਜਾਗਰੂਕਤਾ ਤਿੰਨ ਰੋਜ਼ਾ ਕੈਂਪ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਗਾਉਣ ਤੋਂ ਬਾਅਦ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਰਲਡ ਕੈਂਸਰ ਕੇਅਰ ਪੰਜਾਬ ਦੇ ਇੰਚਾਰਜ ਡਾਕਟਰ ਧਰਮਿੰਦਰ ਢਿੱਲੋ ਨੇ ਦੱਸਿਆ ਕਿ ਤਿੰਨ ਰੋਜਾ ਕੈਂਪ ਦੌਰਾਨ …
Read More »ਪੰਜਾਬੀ
32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਾਲਮਾਰਟ ਵੂਮਨ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ (ਡਬਲਿਊ.ਈ.ਡੀ.ਪੀ) ਅਧੀਨ 32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ। ਇਸ ਪ੍ਰੋਗਰਾਮ ’ਚ ਇਨ੍ਹਾਂ ਔਰਤ ਉਦਮੀਆਂ ਨੂੰ ਵਪਾਰਕ ਅਤੇ ਸਾਫਟ ਸਕਿਲਸ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲੇਗੀ।ਗਰੈਜੁਏਟ ਹੋਣ ਦੇ ਇਸ ਪ੍ਰੋਗਰਾਮ ’ਚ ਮਹਿਲਾ ਉਦਮੀਆਂ,ਰਿਟੇਲ ਇੰਡਸਟਰੀ ਦੇ ਮਾਹਿਰਾਂ,ਗੈਰ ਸਰਕਾਰੀ …
Read More »ਨਵੇਂ ਗ੍ਰਹਿ ਦੀ ਖੁਸ਼ੀ ’ਚ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਸ਼ੁਕਰਵਾਰ ਵਾਲੇ ਦਿਨ ਸਵਰਨ ਸਿੰਘ ਦਾਨੇਵਾਲੀਆਂ ਦੇ ਨਵੇਂ ਗ੍ਰਹਿ ਵਿਖੇ ਵਾਹਿਗੂੁਰੂ ਦਾ ਸ਼ੁਕਰਾਨਾ ਅਰਦਾਸ ਧਾਰਮਿਕ ਸਮਾਗਮ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ …
Read More »ਬਾਬਾ ਸਾਹਿਬ ਡਾ: ਬੀ. ਆਰ ਅੰਬੇਦਕਰ ਦੀ ਜਯੰਤੀ ਮਨਾਈ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਬੀ.ਆਰ ਅੰਬੇਦਕਰ ਦਾ 126ਵਾਂ ਜਨਮ ਦਿਵਸ ਜਯੰਤੀ ਦੇ ਰੂਪ ਵਿਚ ਸਰਬ ਸਾਂਝਾ ਰੰਗਰੇਟਾ ਦਲ ਦੇ ਵਲੋਂ ਗਲੀ ਮੰਦਰ ਵਾਲੀ ਫੈਜਪੁਰਾ ਨਵੀਂ ਅਬਾਦੀ ਵਿਖੇ ਮਨਾਇਆ ਗਿਆ। ਦਲ ਦੀ ਸੁਬਾਈ ਚੇਅਰਪਰਸਨ ਬੀਬੀ ਕਰਤਾਰ ਕੋਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਦਲ ਦੇ …
Read More »ਪਲੇਠੀ ਹੈਰੀਟੇਜ਼ ਸਿਟੀ ਹਾਫ ਮੈਰਾਥਨ ਸਬੰਧੀ ਸਭ ਤਿਆਰੀਆਂ ਮੁਕੰਮਲ
16 ਅਪ੍ਰੈਲ ਨੂੰ ਫਿਲਮ ਸਟਾਰ ਰਣਦੀਪ ਹੁੱਡਾ ਕਰਨਗੇ ਸ਼ੁਭਅਰੰਭ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) ਐਨ.ਸੀ.ਆਰ ਅਧਾਰਿਤ ਜੀ.ਆਰ.ਆਰ ਕੰਪਨੀ ਵਲੋਂ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਾਫ ਸੁਥਰਾ, ਹਰਿਆ ਭਰਿਆ ਤੇ ਸਿਹਤਮੰਦ ਬਣਾਉਣ ਦੇ ਮੰਤਵ ਨਾਲ 16 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਪਹਿਲੀ ਹੈਰੀਟੇਜ਼ ਹਾਫ ਮੈਰਾਥਨ ਨੂੰ ਲੈ ਕੇ ਜਿਥੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ …
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਸੁਰਿੰਦਰ ਕੁਮਾਰ ਅਤੇ ਵੀਨਾ ਰਾਣੀ
ਅੰਮ੍ਰਿਤਸਰ ਵਾਸੀ ਸੁਰਿੰਦਰ ਕੁਮਾਰ ਅਤੇ ਵੀਨਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 37ਵੀਂ ਵਰ੍ਹੇਗੰਢ ਮੁਬਾਰਕ ਸਰਜੀਤ ਸਿੰਘ ਅਤੇ ਪੂਰੋ ਕੌਰ
ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੰਡਨ (ਯੂ.ਕੇ) ਵਾਸੀ ਸਰਜੀਤ ਸਿੰਘ ਅਤੇ ਪੂਰੋ ਕੌਰ ਨੂੰ ਵਿਆਹ ਦੀ 37ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਦਸਤਾਰ ਚੇਤਨਾ ਮਾਰਚ ਦਾ ਅਲਗੋਂ ਕੋਠੀ ਪਹੁੰਚਣ ‘ਤੇ ਭਰਵਾਂ ਸਵਾਗਤ
ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਕੱਡੀ ਸਰਕਲ ਵਲੋਂ ਹਰ ਸਾਲ ਦੀ ਤਰਾਂ ਦਸਤਾਰ ਚੇਤਨਾ ਅਤੇ ਨਸ਼ਾ ਮੁਕਤੀ ਮਾਰਚ ਬਾਬਾ ਦੀਪ ਸਿੰਘ ਦੀ ਦੇ ਜਨਮ ਅਸਥਾਨ ਪਹੁਵਿੰਡ ਵਿਖੇ ਰਵਾਨਾ ਹੋਇਆ।ਜਿਸ ਵਿਚ ਸਿਰਫ ਸਾਬਤ ਸੂਰਤ ਦਸਤਾਰਧਾਰੀ ਨੌਂਜਵਾਨਾਂ ਨੇ ਹੀ ਹਿੱਸਾ ਲਿਆ।ਇਹ ਮਾਰਚ ਗੁਰਦਵਾਰਾ ਗੁਰੂ ਤੇਗ ਬਹਾਦੁਰ ਅਮਰਕੋਟ ਤੋਂ ਅਰੰਭ ਹੋ …
Read More »ਡਾਕਟਰ ਮਨੋਹਰ ਲਾਲ ਮੈਮੋਰੀਅਲ ਪਬਲਿਕ ਸਕੂਲ ਅਮਰਕੋਟ ਵਿਖੇ ਛਾਂ-ਦਾਰ ਬੂਟੇ ਲਗਾਏ
ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਨੌਜਵਾਨ ਵਾਤਾਵਰਨ ਸੰਭਾਲ ਲਹਿਰ ਤਹਿਤ ਡਾਕਟਰ ਮਨੋਹਰ ਲਾਲ ਮੈਮੋਰੀਅਲ ਪਬਲਿਕ ਸਕੂਲ ਅਮਰਕੋਟ ਵਿਖੇ ਛਾਂ-ਦਾਰ ਬੂਟੇ ਲਗਾਏ ਗਏ।ਲਹਿਰ ਦੇ ਮੁਖੀ ਵੀਰ ਬਲਜੀਤ ਸਿੰਘ ਅਜਾਦ ਵਲੋਂ ਜਥੇਬੰਦੀ ਦੇ ਕੰਮਾਂ ‘ਤੇ ਚਾਨਣਾ ਪਾਇਆ ਗਿਆ।ਵੀਰ ਦਿਲਬਾਗ ਸਿੰਘ ਧਾਰੀਵਾਲ, ਜਗਦੀਪ ਸਿੰਘ ਸੈਦਪੁਰ, ਗੁਰਦੇਵ ਸਿੰਘ ਗਿਲ੍ਹ, ਡਾ: ਦਲਜੀਤ ਸਿੰਘ ਮੱਦਰ, ਮਲਕੀਅਤ ਸਿੰਘ ਭਾਈ ਲੱਧੂ ਵਾਲਿਆਂ ਨੇ ਬੱਚਿਆਂ …
Read More »ਵਿਦਿਆਰਥੀਆਂ ਦੀ ਅਪੀਲ ਦਲੀਲ ਨੂੰ ਦਰਕਿਨਾਰ ਕਰ ਜ਼ਲੀਲ ਕਰਨਾ ਚਿੰਤਾਜਨਕ – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਅੰਦਰ ਵਿੱਤੀ ਸੰਕਟ ਦੇ ਹੱਲ ਲਈ ਫੀਸਾਂ ਵਿਚ ਕੀਤਾ ਬੇਤਹਾਸ਼ਾ ਵਾਧਾ ਸਰਾਸਰ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਹੈ।ਉਹਨਾਂ ਦੀ ਅਪੀਲ ਦਲੀਲ ਨੂੰ ਦਰਕਿਨਾਰ ਕਰਨਾ ਜ਼ਲੀਲ ਕਰਨ ਦੇ …
Read More »
Punjab Post Daily Online Newspaper & Print Media