Wednesday, November 25, 2026

ਪੰਜਾਬੀ

ਲੇਖਕ ਮੰਚ ਸਮਰਾਲਾ ਦੀ ਇਕੱਤਰਤਾ ਵਿੱਚ ਚੱਲਿਆ ਗੀਤ, ਗਜ਼ਲ ਅਤੇ ਕਹਾਣੀਆਂ ਦਾ ਦੌਰ

ਸਮਰਾਲਾ, 10 ਅਪ੍ਰੈਲ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗੀਤ, ਕਵਿਤਾਵਾਂ, ਕਹਾਣੀਆਂ ਅਤੇ ਗਜ਼ਲਾਂ ਨਾਲ ਹਾਜ਼ਰ ਲੇਖਕਾਂ ਨੇ ਰੰਗ ਬੰਨਿਆ। ਮੰਚ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਇਕੱਤਰਤਾ ਦਾ ਅਰੰਭ ਕਰਦੇ ਹੋਏ ਲੇਖਕ ਸਾਥੀਆਂ ਨੂੰ ਜੀ ਆਇਆ ਜੀ ਆਖਿਆ। …

Read More »

ਭੰਡਾਲ ਪਰਿਵਾਰ ਵੱਲੋਂ ਗੁ: ਬਾਬਾ ਬਕਾਲਾ ਸਾਹਿਬ ਦੇ ਮੁੱਖ ਦੁਆਰ ਉਪਰ ਸੋਨੇ ਦੀ ਸੇਵਾ

ਬਾਬਾ ਬਕਾਲਾ ਸਾਹਿਬ (ਚੌਂਕ ਮਹਿਤਾ), 10 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)-  ਯੂ.ਕੇ ਨਿਵਾਸੀ ਉਘੇ ਦਾਨੀ ਸੱਜਣ ਅਤੇ ਪ੍ਰਵਾਸੀ ਭਾਰਤੀ ਦੀਦਾਰ ਸਿੰਘ ਭੰਡਾਲ, ਕਪੂਰਥਲਾ ਨੇ ਅੱਜ ਇੱਥੇ ਅਕਾਲ ਪੁਰਖ ਦੀਆਂ ਬੇਅੰਤ ਬਖਸ਼ਿਸ਼ਾਂ ਦੇ ਸ਼ੁਕਰਾਨੇ ਵਜੋਂ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਉਪਰੰਤ ਗੁ: ਬਾਬਾ ਬਕਾਲਾ ਸਾਹਿਬ ਦੇ ਮੁੱਖ ਦੁਆਰ ਉਪਰ ਸੋਨੇ ਦੀ …

Read More »

ਪੰਜਾਬੀ ਸਾਹਿਤ ਸਭਾ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ

ਪ੍ਰਿੰ: ਰਘਬੀਰ ਸਿੰਘ ਸੋਹਲ ਦੀ ਕਾਵਿ ਪਸੁਤਕ “ਉੱਘੜ ਦੁੱਘੜ ਲਕੀਰਾਂ” ਲੋਕ ਅਰਪਿਤ ਚੌਂਕ ਮਹਿਤਾ, 10 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ 31 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਦਾਅਵਤ ਪੈਲੇਸ, ਬਾਬਾ ਬਕਾਲਾ ਸਾਹਿਬ ਰੋਡ, ਮਹਿਤਾ ਚੌਂਕ ਵਿਖੇ …

Read More »

ਵਿਧਾਨ ਸਭਾ ਸੈਸ਼ਨ ‘ਚ 1984 ਦੇ ਸਿੱਖ ਕਤਲੇਆਮ ਖ਼ਿਲਾਫ਼ ਨਿਖੇਧੀ ਦਾ ਮਤਾ ਲਿਆਵੇ ਕਾਂਗਰਸ – ਮਜੀਠੀਆ

ਮਜੀਠਾ/ ਜੈਂਤੀਪੁਰ, 10 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਕੈਨੇਡੀਅਨ ੳਂਟਾਰੀਓ ਸਰਕਾਰ ਦੀ ਤਰਾਂ ਨਵੰਬਰ ’84 ਦੇ ਸਿੱਖ ਕਤਲੇਆਮ ਖ਼ਿਲਾਫ਼ ਨਿਖੇਧੀ ਦਾ ਮਤਾ ਲੈ ਕੇ ਆਉਣ ਦੀ ਮੰਗ ਕੀਤੀ ਹੈ। ਮਜੀਠੀਆ ਪਿੰਡ ਮਰੜੀ ਖੁਰਦ ਵਿਖੇ ਇੱਕ ਧੰਨਵਾਦੀ ਸਮਾਗਮ ਵਿੱਚ …

Read More »

ਜਨਤਕ ਥਾਵਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਪ੍ਰਵੇਸ਼ ‘ਚ ਅੜਚਣ ਨਾ ਬਣਨ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਦਿਮਾਗੀ ਜਾਂ ਸਰੀਰਕ ਤੌਰ ’ਤੇ ਕਮਜੋਰ ਉਹ ਵਿਅਕਤੀ, ਜਿੰਨਾਂ ਦੀਆਂ ਵਿਸ਼ੇਸ਼ ਲੋੜਾਂ ਹਨ, ਉਹ ਵਿਅਕਤੀ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨਾਂ ਦਾ ਵੀ ਸਾਡੀਆਂ ਜਨਤਕ ਥਾਵਾਂ, ਜਿਵੇਂ ਕਿ ਸਰਕਾਰੀ ਦਫਤਰ, ਹਸਪਤਾਲ, ਸਕੂਲ, ਕਾਲਜ ਆਦਿ ’ਤੇ ਉਨਾਂ ਹੀ ਅਧਿਕਾਰ ਹੈ, ਜਿੰਨਾ ਕਿ ਇਕ ਆਮ ਵਿਅਕਤੀ ਦਾ। ਇਸ ਲਈ ਜ਼ਰੂਰੀ ਹੈ ਕਿ ਸਾਰੀਆਂ …

Read More »

ਕਿਸਾਨ ਨਰੋਈ ਖੇਤੀ ਤੇ ਵੱਧ ਮੁਨਾਫੇ ਲਈ ਮੂੰਗੀ ਦੀ ਕਾਸ਼ਤ ਕਰਨ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)-‘ਜੇਕਰ ਕਿਸਾਨ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਵਾਤਾਵਰਣ ਅਤੇ ਰੋਜ਼ੀ-ਰੋਟੀ ਲਈ ਉਪਜਾਊ ਜ਼ਮੀਨ ਵਿਰਸੇ ਵਿਚ ਦੇਣੀ ਹੈ, ਤਾਂ ਇਸ ਲਈ ਉਸਨੂੰ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਹੰਭਲਾ ਮਾਰਨਾ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਉਹ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਮਿੱਟੀ ਵਿਚ ਹੀ …

Read More »

ਯਾਦਗਾਰੀ ਹੋ ਨਿਬੜਿਆ ‘ਏਕਮ’ ਦਾ ਪਲੇਠਾ ਪੁਰਸਕਾਰ ਸਮਾਗਮ – ਸ਼ਾਇਰਾਂ ਨੇ ਰੰਗ ਬੰਨਿਆ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬੀ ਸਾਹਿਤ ’ਚ ਨਿਵੇਕਲੀਆਂ ਪੈੜਾਂ ਸਿਰਜਣ ਵਾਲੇ ਸਾਹਿਤਕ ਰਸਾਲੇ ‘ਏਕਮ’ ਦੇ ਪੰਜ ਵਰ੍ਹੇ ਪੂਰੇ ਹੋਣ ’ਤੇ ਏਕਮ ਸਾਹਿਤਕ ਮੰਚ ਵੱਲੋਂ ਸਥਾਨਕ ਵਿਰਸਾ ਵਿਹਾਰ ’ਚ ਸਾਹਿਤਕ ਸਨਮਾਨ ਸਮਾਰੋਹ ਅਤੇ ਕਾਵਿ ਮਹਿਫਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਦੇ ਚਰਚਿਤ ਸ਼ਾਇਰ ਵਾਹਿਦ ਦੇ ਗਜ਼ਲ ਸੰਗ੍ਰਹਿ ‘ਪ੍ਰਿੰਜਮ ’ਚੋਂ ਲੰਘਦਾ ਸ਼ਹਿਰ’ ਅਤੇ ਸ਼ਾਇਰਾ ਸੰਦੀਪ ਦੀ ਕਾਵਿ …

Read More »

ਨਸ਼ਿਆਂ ਨੂੰ ਛੱਡ ਕੇ ਖੂਨਦਾਨ ਲਹਿਰ ਵਿੱਚ ਯੋਗਦਾਨ ਪਾਉਣ ਨੌਜਵਾਨ ਐਸ.ਐਸ.ਓ ਕੋਟਫੱਤਾ

ਬਠਿੰਡਾ, 10 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਯੂਨਾਈਟਿਡ ਵੈਲਫੇਅਰ ਸੁਸਾਇਟੀ  ਵੱਲੋਂ ਖੂਨਦਾਨ ਲਹਿਰ ਨੂੰ ਘਰ ਘਰ ਵਿਚੋਂ ਇੱਕ ਲੋਕ ਲਹਿਰ ਬਨਾਉਣ ਲਈ ਆਰੰਭੀ ਮੁਹਿੰਮ ਦੇ  ਤਹਿਤ  ਸ਼ਹਿਰ ਬਠਿੰਡਾ ਤੋਂ ਹੁਣ ਪਿੰਡ ਪਿੰਡ ਵੀ ਲਹਿਰ ਜਾਰੀ ਹੈ ਇਸ ਲਹਿਰ ਤਹਿਤ ਹੀ ਸ਼ਹਿਰ ਦੇ ਨਜਦੀਕ ਪਿੰਡ ਕੋਟਸ਼ਮੀਰ ਵਿਖੇ ਇੱਕ ਸਵੈ ਇੱਛਕ ਖੂਨਦਾਨ ਕੈਂਪ ਦਸ਼ਮੇਸ਼ ਵੈਲਫੇਅਰ ਕਲੱਬ,ਕੋਟਸ਼ਮੀਰ ਵਲੋਂ ਪਿੰਡ …

Read More »

ਸ਼ਬਦ ਗੁਰੂ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ 16 ਅਪ੍ਰੈਲ ਤੋਂ ਸ਼ੁਰੂ

ਬਠਿੰਡਾ, 10 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵੱਲੋਂ ਸ਼ਬਦ ਗੁਰੂ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ 16 ਤੋਂ 23 ਅਪ੍ਰੈਲ ਤੱਕ ਗੁਰਮਤਿ ਮਿਸਨਰੀ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਗੁਰਸਿੱਖਾਂ ਦੇ ਗ੍ਰਹਿ ਵਿਖੇ …

Read More »

ਬੀ.ਪੀ.ਐਲ.ਪਰਿਵਾਰ ਦੀੳਾ ਔਰਤਾਂ ਵਲੋਂ ਸਵੈ-ਰੋਜ਼ਗਾਰ ’ਚ ਨਵੀਆਂ ਪੁਲਾਂਘਾ

ਬਠਿੰਡਾ, 10 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਆਫ਼ ਇੰਡੀਆ ਦੁਆਰਾ ਰੈਡ ਕਰਾਸ ਭਵਨ ਵਿਖੇ ਚਲਾਏ ਜਾ ਰਹੇੇ ਪੇਂਡੂ ਸਵੈ-ਰੋਜਗਾਰ ਸਿਖਲਾਈ ਕੇਂਦਰ (ਆਰ-ਸੇਟੀ) ’ਚ ਸਿਖਲਾਈ ਲੈ ਕੇ ਬੀ.ਪੀ.ਐਲ ਪਰਿਵਾਰਾਂ ਦੀਆਂ ਔਰਤਾਂ ਨੇ ਨਾ ਸਿਰਫ਼ ਸਵੈ-ਰੋਜਗਾਰ ਦੇ ਖੇਤਰ ਵਿਚ ਨਵੀਆਂ ਪੁਲਾਂਘਾ ਪੁੱਟੀਆਂ ਬਲਕਿ ਆਪਣੇ ਪਰਿਵਾਰਾਂ ਦੀ ਆਮਦਨ ’ਚ ਵੀ ਵਾਧਾ ਕੀਤਾ ਹੈ। ਇਨ੍ਹਾਂ ਔਰਤਾਂ ਨੇ ਇਸ …

Read More »