Wednesday, November 25, 2026

ਪੰਜਾਬੀ

ਆਪ ਦੇ ਹਲਕਾ ਪੂਰਬੀ ਅਤੇ ਉਤਰੀ ਤੋਂ ਐਲਾਨੇ ਉਮੀਦਵਾਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਅਤੇ ਉਤਰੀ ਤੋਂ ਐਲਾਨੇ ਗਏ ਕ੍ਰੰਮਵਾਰ ਉਮੀਦਵਾਰ ਸਰਬਜੋਤ ਸਿੰਘ ਧੰਜਲ ਅਤੇ ਮਨੀਸ਼ ਅਗਰਵਾਲ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਵਲੰਟੀਅਰਾਂ ਸਮੇਤ ਸ਼੍ਰੀ ਹਰਮੰਦਿਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਹੋਏੇ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੋਤ ਸਿੰਘ ਨੇ ਕਿਹਾ ਕਿ ਉਹ ਪਰਮਾਤਮਾ ਵੱਲੋਂ …

Read More »

ਜਿਲ੍ਹਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ

ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਗਣਤੰਤਰ ਦਿਵਸ ਦੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੇਸ਼ ਭਗਤੀ, ਉਤਸ਼ਾਹ ਅਤੇ ਪੂਰੀ ਸ਼ਾਨੋ -ਸ਼ੌਕਤ ਨਾਲ ਮਨਾਉਣ ਲਈ ਲੋੜੀਂਦੇ ਪ੍ਰਬੰਧਾਂ ਸਬੰਧੀ ਮੀਟਿੰਗ  ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਜਰਨੈਲ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਮਾਣ, ਗੌਰਵ, ਅਜ਼ਾਦੀ ਤੇ ਸਵੈ-ਮਾਣ ਦੇ ਪ੍ਰਤੀਕ ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ …

Read More »

ਪੁਲਿਸ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਵਿਚ ਡਿਊਟੀ ਟੀਮਾਂ ਲਈ ਜਾਰੀ ਕੀਤਾ ਜਾਵੇਗਾ ਐਪ – ਜ਼ਿਲ੍ਹਾ ਪੁਲਿਸ ਮੁਖੀ

ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਅੱਜ ਇੱਥੇ ਆਰ.ਓਜ਼, ਏ.ਆਰ.ਓਜ਼, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਵਿਧਾਨ ਸਭਾ ਚੋਣਾਂ -2017 ਵਿਚ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਕਰਨ। ਤਾਇਨਾਤ ਕੀਤੀਆਂ ਗਈਆਂ ਟੀਮਾਂ ਆਪਣਾ ਕੰਮ 24 ਘੰਟੇ …

Read More »

ਡੀ.ਸੀ ਈਸ਼ਾ ਕਾਲੀਆ ਦੇ ਆਦੇਸ਼ `ਤੇ ਵਿਦਿਆਰਥਣਾਂ ਨੂੰ ਦਿਖਾਈ ਬਾਲੀਵੁੱਡ ਦੀ ਨਵੀ ਫਿਲਮ ਦੰਗਲ

ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਫ਼ਿਲਮੀ ਦੁਨੀਆਂ ਵਿੱਚ ਤਹਿਲਕਾ ਮਚਾ ਰਹੀ ਬਾਲੀਵੁਡ ਸਟਾਰ ਅਮੀਰ ਖਾਨ ਦੀ ਨਵੀਂ ਫ਼ਿਲਮ ਦੰਗਲ ਦਾ ਇਕ ਖਾਸ ਸ਼ੋਅ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਾਜ਼ਿਲਕਾ ਦੀਆਂ ਬਾਰਵੀਂ ਜਮਾਤ ਦੀਆਂ 500 ਕੁੜੀਆਂ ਨੂੰ ਅਬੋਹਰ ਦੇ ਮਿਰਾਜ਼ ਸਿਨੇਮਾ ਵਿਖੇ ਦਿਖਾਇਆ ਗਿਆ।ਕੁੜੀਆਂ ਨੁੰ ਇਹ ਸ਼ੋਅ ਫਾਜ਼ਿਲਕਾ ਦੀ ਮਾਨਯੋਗ ਡੀ.ਸੀ ਈਸ਼ਾ ਕਾਲੀਆ ਦੇ ਹੁਕਮਾਂ `ਤੇ ਜ਼ਿਲ੍ਹਾ ਰੇਡ ਕਰਾਸ ਸੋਸਾਇਟੀ ਵੱਲੋ …

Read More »

ਅਕਾਲੀ-ਭਾਜਪਾ ਗੱਠਜੋੜ ਨੂੰ ਹਮੇਸ਼ਾਂ ਦਲਿਤ ਵਰਗ ਦਾ ਸਾਥ ਮਿਲਿਆ – ਹਰਨੇਕ ਦੀਵਾਨਾ

ਧੂਰੀ, 6 ਜਨਵਰੀ (ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਪੁਰਾਣੀ ਅਨਾਜ ਮੰਡੀ ਧੂਰੀ ਵਿਖੇ ਅਕਾਲੀ ਵਰਕਰਾਂ ਨੇ ਮੀਟਿੰਗ ਕੀਤੀ।ਜਿਸ ਵਿੱਚ ਹਰਨੇਕ ਸਿੰਘ ਦੀਵਾਨਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ `ਅਜ਼ਾਦ ਸੋਚ` ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਹੀ ਸੱਚਾਈ ਦਾ ਸਾਥ ਦਿੱਤਾ ਹੈ ਅਤੇ ਦਲਿੱਤ ਵਰਗ …

Read More »

ਵਿਰਸਾ ਵਿਹਾਰ ਵੱਲੋਂ ਉਘੇ ਅਦਾਕਾਰ ਓਮ ਪੁਰੀ ਨਮਿਤ ਸ਼ੋਕ ਸਭਾ

ਅੰਮ੍ਰਿਤਸਰ, 6 ਜਨਵਰੀ (ਦੀਪ ਦਵਿੰਦਰ ਸਿੰਘ)- ਸਥਾਨਕ ਵਿਰਸਾ ਵਿਹਾਰ ਵਲੋਂ ਉਘੇ ਰੰਗਕਰਮੀ, ਟੈਲੀਵਿਜਨ ਅਤੇ ਬਾਲੀਵੂਡ ਤੇ ਹਾਲੀਵੂਡ ਦੇ ਪ੍ਰਸਿੱਧ ਫਿਲਮ ਅਦਾਕਾਰ ਓਮ ਪੁਰੀ ਦੀ ਹੋਈ ਬੇਵੱਕਤ ਮੌਤ ਦੇ ਸਬੰਧ ਵਿੱਚ ਇਕ ਸੋਕ ਸਭਾ ਦਾ ਆਯੋਜਨ ਵਿਰਸਾ ਵਿਹਾਰ ਦੇ ਆਂਗਣ ਵਿੱਚ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਕੀਤਾ ਗਿਆ।ਇਸ ਸੋਕ ਸਭਾ ਵਿੱਚ ਅੰਮ੍ਰਿਤਸਰ ਦੇ ਨਾਮੀ ਰੰਗਕਰਮੀਆਂ, ਲੇਖਕਾਂ …

Read More »

ਧਰਮ ਜਾਤ ਤੇ ਫਿਰਕੇ ਦੇ ਨਾਂ ਤੇ ਵੋਟਾਂ ਮੰਗਣ ਖਿਲਾਫ ਸੁਪਰੀਮ ਕੋਰਟ ਦਾ ਫੈਸਲਾ ਅਹਿਮ ਤਰਕਸ਼ੀਲ ਸੁਮੀਤ ਸਿੰਘ

ਅੰਮ੍ਰਿਤਸਰ, 6 ਜਨਵਰੀ (ਦੀਪ ਦਵਿੰਦਰ ਸਿੰਘ) -ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਮਹੀਨਾਵਾਰ ਮੀਟਿੰਗ ਉਘੇ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਦੀ ਪ੍ਰਧਾਨਗੀ ਹੇਠ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ, ਜਿਸ ਵਿਚ ਸਮਾਜ ਨੂੰ ਲੋਕਪੱਖੀ ਤੇ ਅਗਾਂਹਵਧੂ ਸਭਿਆਚਾਰਕ ਬਦਲ ਦੇਣ ਅਤੇ ਧਰਮ ਤੇ ਜਾਤ ਰਹਿਤ ਰਾਜਨੀਤੀ ਦੇ ਗੰਭੀਰ ਮੁੱਦਿਆਂ ਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ।         ਆਪਣੇ ਸੰਬੋਧਨ ਡਾ. ਦੀਪਤੀ ਨੇ ਕਿਹਾ …

Read More »

ਅਮਰੀਕੀ ਫੌਜ ਵਿਚ ਦਸਤਾਰ ਤੇ ਦਾੜੀ ਰੱਖਣ ਦੀ ਇਜ਼ਾਜਤ ਦਾ ਫੈਸਲਾ ਸਵਾਗਤਯੋਗ- ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 6 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕੀ ਫੌਜ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਅਤੇ ਦਾੜੀ (ਕੇਸ) ਰੱਖਣ ਦੀ ਇਜ਼ਾਜਤ ਦੇਣ ਦੇ ਫੈਸਲੇ ਦਾ ਪੁਰਜ਼ੋਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਮਾਨਤਾ ਦੇਣ ਵਾਲੇ ਨਵੇਂ ਨੇਮਾਂ ਨਾਲ ਸਿੱਖ ਪਛਾਣ ਦੀ ਮਾਨਤਾ …

Read More »

ਭਾਰਤੀ ਚੋਣ ਆਯੋਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਣ ਅਧਿਕਾਰੀ – ਜਿਲਾ ਚੋਣ ਅਫਸਰ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਭਾਰਤੀ ਚੋਣ ਆਯੋਗ ਦੇ ਆਦੇਸ਼ਾਂ ਅਨੁਸਾਰ ਅੱਜ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਇਕ ਵਿਸ਼ੇਸ ਮੀਟਿੰਗ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੋਰਾਨ ਉਨ੍ਹਾਂ ਨੇ ਅਦਰਸ਼ ਚੋਣ ਜਾਬਤਾ ਲਾਗੂ ਹੋਣ `ਤੇ ਭਾਰਤੀ ਚੋਣ ਆਯੋਗ ਦੀਆਂ ਹਦਾਇਤਾਂ …

Read More »

ਪੀਲੀ ਕੁੰਗੀ ਤੋਂ ਡਰਨ ਦੀ ਨਹੀਂ, ਨਿਰੰਤਰ ਨਿਰੀਖਣ ਕਰਕੇ ਇਲਾਜ ਕਰਨ ਦੀ ਲੋੜ- ਡਾ. ਅਮਰੀਕ ਸਿੰਘ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਣਕ ਦੀ ਫਸਲ ਉਪਰ ਪੀਲੀ ਕੁੰਗੀ ਬਿਮਾਰੀ ਪ੍ਰਤੀ ਜਾਗੁਰਕ ਕਰਨ ਲਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਬਲਾਕ ਪਠਾਨਕੋਟ ਦੇ ਪਿੰਡਾਂ ਘਰੋਟਾ, ਸਿੰਬਲੀ ਗੁਜਰਾਂ,ਨੌਸ਼ਹਿਰਾ ਨਲਬੰਦਾ,ਢਾਕੀ ਸੈਦਾਂ ਆਦਿ ਦਾ ਦੌਰਾ ਕੀਤਾ। ਡਾ ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਬਣਾਈ ਇਸ ਟੀਮ …

Read More »