Wednesday, November 25, 2026

ਪੰਜਾਬੀ

ਉੱਘੇ ਸਮਾਜ ਸੇਵੀ ਮਨਜਗਮੀਤ ਸਿੰਘ ਦੀ ਸਟੇਟ ਐਵਾਰਡ ਲਈ ਹੋਈ ਚੋਣ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਖੂਨਦਾਨ ਸੰਸਥਾ ਯੂਨਾਈਟਿਡ ਵੈਲਫੇਅਰ ਸੋਸਾਇਟੀ ਦੀ ਸਰਪ੍ਰਸਤੀ ਹੇਠ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਸਮਾਜ ਸੇਵੀ ਮਨਜਗਮੀਤ ਸਿੰਘ ਦੀ ਸਟੇਟ ਅਵਾਰਡ ਲਈ ਚੋਣ ਹੋਈ ਹੈ। ਸਮਾਜ ਸੇਵੀ ਮਨਜਗਮੀਤ ਸਿੰਘ ਬਠਿੰਡਾ ਜਿਲ੍ਹੇ ਦੇ ਸੰਗਤ ਮੰਡੀ ਦੇ ਰਹਿਣ ਵਾਲੇ ਹਨ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ …

Read More »

ਦਿਲ ਦੇ ਰੋਗਾਂ ਤੋਂ ਬਚਣ ਲਈ ਰੋਜ਼ਾਨਾ ਵਰਜ਼ਿਸ ਜ਼ਰੂਰੀ – ਡਾ: ਰੋਹਿਤ ਮੋਦੀ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਥਰਮਲ ਪਲਾਂਟ ਲਹਿਰਾ ਮੁਹਬੱਤ ਵਿਖੇ ਦਿਲ ਦੇ ਰੋਗਾਂ ਸਬੰਧੀ ਸੈਮੀਨਾਰ ਦਾ ਆਯੋਜ਼ਿਨ ਟਰੇਨਿੰਗ ਵਿਭਾਗ ਵਲੋਂ ਕਰਵਾਇਆ ਗਿਆ।ਜਿਸ ਵਿੱਚ ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰ ਰੋਹਿਤ ਮੋਦੀ ਵਲੋਂ ਦਿਲ ਦੇ ਰੋਗਾਂ ਦੇ ਕਾਰਨ, ਲਛਣ ਅਤੇ ਇਲਾਜ ਸਬੰਧੀ ਭਰਪੁਰ ਜਾਣਕਾਰੀ ਦਿੱਤੀ ਗਈ। ਡਾ:ਮੋਦੀ ਵਲੋ ਦਸਿਆ ਗਿਆ ਕਿ ਕੋਲੈੱਸਟਰੋਲ ਦੀ ਵਜ੍ਹਾ ਕਰਕੇ ਲਗਭਗ 47 ਪ੍ਰਤੀਸਤ …

Read More »

ਖਾਲਸਾ ਸਕੂਲ ਦੇ ਖਿਡਾਰੀ ਨੂੰ ਕੁਸ਼ਤੀ ਵਿੱਚ ਤੀਜਾ ਸਥਾਨ ਹਾਸਲ ਕਰਨ ‘ਤੇ ਵਧਾਈ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ ਕਿ 22-11-15 ਤੋਂ 24-11-15 ਦੌਰਾਨ ਮੰਡੋਰ (ਪਟਿਆਲਾ) ਵਿਖੇ ਹੋਈਆਂ ,ਜਿਸ ਵਿੱਚੋਂ ਕੁਸ਼ਤੀ ਮੁਕਾਬਲਾ (ਅੰਡਰ-19) ਵਿੱਚ ਤੀਜਾ ਸਥਾਨ ਹਾਸਲ ਕੀਤਾ।ਵਿਦਿਆਰਥੀ ਦੀ ਇਸ ਉਪਲੱਬਧੀ …

Read More »

ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਸਾਰ ਵਿਚ ਵੱਧ ਰਹੇ ਏਡਜ਼ ਦੇ ਖਤਰੇ ਪ੍ਰਤੀ ਜਾਗਰੂਕ ਕਰਨ ਲਈ ਵਰਲਡ ਏਡਜ਼ ਦਿਵਸ ਦੇ ਮੌਕੇ ‘ਤੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਭਾਸ਼ਣ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੇ ਬੜੀ ਗੰਭੀਰਤਾ ਨਾਲ ਇਯ ਵਿਸ਼ੇ ‘ਤੇ …

Read More »

ਡਬਲਿਯੂ. ਡਬਲਿਯੂ. ਆਈ. ਸੀ. ਐਸ ਵਿਰੁੱਧ ਸ਼ਿਕਾਇਤ ਬਠਿੰਡਾ ਕੋਰਟ ਵਲੋਂ ਖਾਰਜ਼

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਨਿਵਾਸੀ ਸੁਭਾਸ਼ ਚੰਦ ਸਿੰਗਲਾ ਵਲੋਂ ਦਾਇਰ ਕੀਤੇ ਗਏ ਕੋਰਟ ਕੇਸ ਨੂੰ ਵਰਲਡ ਵਾਈਡ ਇੰਮੀਗ੍ਰੇਸ਼ਨ ਕੰਸਲਟੇਂਸੀ ਸਰਵਿਸ (ਡਬਲਿਯੂ. ਡਬਲਿਯੂ. ਆਈ. ਸੀ. ਐਸ.) ਨੇ ਜਿੱਤ ਲਿਆ ਹੈ। ਕੰਪਨੀ ਦੇ ਵਿਰੁੱਧ ਇਹ ਸ਼ਿਕਾਇਤ ਵਾਅਦੇ ਦੇ ਮੁਤਾਬਿਕ ਸੇਵਾਵਾਂ ਨਾ ਪ੍ਰਦਾਨ ਕਰਨ ਦੇ ਆਧਾਰ ‘ਤੇ ਕੀਤੀ ਗਈ ਸੀ। 2005 ਵਿਚ ਅਖਬਾਰ ਵਿਚ ਇਕ ਇਸਤਿਹਾਰ ਪੜ੍ਹਨ …

Read More »

ਕੈਬਨਿਟ ਮੰਤਰੀ ਮਲੂਕਾ ‘ਤੇ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਨੂੰ ਮਿਲੀ ਜਮਾਨਤ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀਂ ਥਾਂ ਪਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧਤ ਗੁੱਸੇ ਕਾਰਨ ਕੈਬਨਿਟ ਸਿੰਕਦਰ ਸਿੰਘ ਮਲੂਕਾ ਤੇ ਪਿੰਡ ਹਮੀਰਗੜ੍ਹ ਵਾਲਾ ਵਿਖੇ ਹਮਲਾ ਦੀ ਕੋਸ਼ਿਸ ਕਰਨ ਵਾਲੇ ਨੂੰ ਜਰਨੈਲ ਸਿੰਘ ਨੂੰ ਅਦਾਲਤ ਵੱਲੋ ਜਮਾਨਤ ਦੇਣ ਉਪੰਰਤ ਬਠਿੰਡਾ ਦੀ ਕੇਂਦਰੀ ਜੇਲ ਵਿਚ ਰਿਹਾਅ ਕਰ ਦਿੱਤਾ ਗਿਆ। ਰਾਮਪੁਰਾ ਫੂਲ ਵਿਖੇ ਮਾਨਯੋਗ …

Read More »

ਪਿਤਾ ਤੇ ਪੁੱਤਰ ਦੇ ਚੰਗੇਰੇ ਸਬੰਧਾਂ ਬਾਰੇ ਕੈਲੰਡਰ ਦੀ ਪਹਿਲੀ ਕਾਪੀ ਮਨਜੀਤ ਸਿੰਘ ਸਕ’ਤਰ ਨੂੰ ਭੇਟ

ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ)- ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲਿਆਂ ਨੇ ਗੁਰਬਾਣੀ ‘ਤੇ ਅਧਾਰਿਤ ਪਿਤਾ ਤੇ ਪੁੱਤਰ ਸਬੰਧੀ ਰਿਸ਼ਤਿਆਂ ਬਾਰੇ ਕੈਲੰਡਰ ਦੀ ਪਹਿਲੀ ਕਾਪੀ ਭੇਟ ਕੀਤੀ। ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਨੇ ਬੋਲਦਿਆਂ ਕਿਹਾ ਕਿ ਭਾਈ ਰੇਸ਼ਮ ਸਿੰਘ ਗੁਰੂ ਘਰ ਦੇ ਸ਼ਰਧਾਲੂ ਤੇ ਸਿਦਕਵਾਨ ਸਿੱਖ ਹਨ।ਉਨ੍ਹਾਂ ਕਿਹਾ ਕਿ ਭਾਈ ਰੇਸ਼ਮ …

Read More »

ਜਥੇ: ਅਵਤਾਰ ਸਿੰਘ ਨੇ ਉਵਿੱਚ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ

ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧਕੀ ਨੁਕਤਾ ਨਿਗਾਹ ਨੂੰ ਮੁੱਖ ਰੱਖਦਿਆਂ ਉੱਚ ਅਧਿਕਾਰੀਆਂ ਦੀਆਂ ਤਬਦੀਲੀਆਂ ਕੀਤੀਆਂ ਹਨ।ਉਨ੍ਹਾਂ ਸ. ਸੁਖਦੇਵ ਸਿੰਘ ਭੂਰਾਕੋਹਨਾ ਦੀ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ, ਸ. ਕੁਲਵਿੰਦਰ ਸਿੰਘ ‘ਰਮਦਾਸ’ ਦੀ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਤਬਦੀਲੀ ਕੀਤੀ ਹੈ।ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ …

Read More »

ਧਰਮ ਪ੍ਰਚਾਰ ਕਮੇਟੀ ਦੀ ਧਾਰਮਿਕ ਪ੍ਰੀਖਿਆ ਵਿੱਚ ਬੈਠੇ ਇੱਕ ਲੱਖ ਤੋਂ ਵੱਧ ਵਿਦਿਆਰਥੀ

ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੋਣ ਦੇ ਨਾਤੇ ਆਪਣੀ ਧਰਮ ਪ੍ਰਚਾਰ ਪ੍ਰਤੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੀ ਹੈ।ਇਸ ਆਸ਼ੇ ਤਹਿਤ ਨੌਜਵਾਨਾਂ ਨੂੰ ਧਾਰਮਿਕ ਅਤੇ ਨੈਤਿਕ ਸਰੋਕਾਰਾਂ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਇਸ ਦੇ ਧਾਰਮਿਕ ਵਿੰਗ ਧਰਮ ਪ੍ਰਚਾਰ ਕਮੇਟੀ ਦੀਆਂ ਗਤੀਵਿਧੀਆਂ ਸਿੱਖ ਧਰਮ ਦੇ ਪ੍ਰਚਾਰ ਦੀਆਂ ਨਵੀਆਂ …

Read More »