ਫਾਜ਼ਿਲਕਾ, 2 ਦਸੰਬਰ (ਵਿਨੀਤ ਅਰੋੜਾ)- ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਕੁਝ ਪ੍ਰਾਈਵੇਟ ਸੰਸਥਾਵਾਂ/ ਅਕੈਡਮੀਆਂ ਵੱਲੋਂ ਪਟਵਾਰ ਸਿਖਲਾਈ ਦਾ ਕੋਰਸ ਗੈਰ ਕਾਨੂੰਨੀ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਪਟਵਾਰ ਸਿਖਲਾਈ ਦਾ ਕੋਰਸ ਕੇਵਲ ਪੰਜਾਬ ਸਰਕਾਰ ਵੱਲੋਂ ਸੰਚਾਲਤ ਸਟੇਟ ਪਟਵਾਰ ਸਕੂਲ ਜਲੰਧਰ ਵਿਖੇ ਹੀ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ …
Read More »ਪੰਜਾਬੀ
ਕੌਮਾਂਤਰੀ ਪਾਈਟੈਕਸ ਟਰੇਡ ਐਕਸਪੋ ਵਿੱਚ ਸਾਰਕ ਦੇਸ਼ਾਂ ਦੇ ਪ੍ਰਤੀਨਿੱਧ ਕਰਨਗੇ ਵਪਾਰਕ ਵਿਚਾਰਾਂ – ਰਵੀ ਭਗਤ
ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਸਥਾਨਕ ਰਣਜੀਤ ਐਵੀਨਿਊ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਕੌਮਾਂਤਰੀ ਪਾਈਟੈਕਸ ਟਰੇਡ ਐਕਸਪੋ ਵਿੱਚ ਸਾਰਕ ਦੇਸ਼ਾਂ ਦੇ ਪ੍ਰਤੀਨਿਧ ਵੱਖ-ਵੱਖ ਦੇਸ਼ਾਂ ਦੇ ਸਨਅਤੀ ਅਤੇ ਆਰਥਿਕ ਵਿਕਾਸ ਦੀ ਰਫਤਾਰ ਨੂੰ ਹੋਰ ਹੁਲਾਰਾ ਦੇਣ ਲਈ ਅਹਿਮ ਵਪਾਰਕ ਵਿਚਾਰਾਂ ਕਰਨਗੇ। ਇਸ ਐਕਸਪੋ ਵਿੱਚ ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਸ਼੍ਰੀਲੰਕਾ, ਬੰਗਲਾ ਦੇਸ਼, ਮਿਸਰ ਤੋਂ ਸਨਅਤਕਾਰ ਕਰਨਗੇ ਸ਼ਿਰਕਤ ਕਰਨਗੇ। ਅੱਜ ਇਥੇ ਪੱਤਰਕਾਰ ਸੰਮੇਲਨ …
Read More »ਇੰਟੈਕ ਦੀ ਟੀਮ ਵਲੋਂ ਡੀ.ਸੀ ਦਫਤਰ ਵਿੱਚ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ
ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਬੀਤੇ ਦਿਨੀਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਚ ਲੱਗੀ ਅੱਗ ਨਾਲ ਹੋਏ ਭਾਰੀ ਨੁਕਸਾਨ ਦਾ ਅੱਜ ਦਿੱਲੀ ਤੋਂ ਆਈ ਇੰਟੈਕ ਦੀ ਟੀਮ ਨੇ ਜਾਇਜਾ ਲੈਂਦਿਆਂ ਕਿਹਾ ਕਿ ਇਮਾਰਤ ਦੀ ਵਿਰਾਸਤੀ ਦਿੱਖ ਬਹਾਲ ਕਰਨ ਲਈ ਉਹ ਜਲਦੀ ਹੀ ਖਾਕਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਰਿਪੋਰਟ ਸੌਪਣਗੇ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੀ ਟੀਮ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਐਰੋਲਿਮਪਿਕਸ਼ 2015 ਵਿਚ ਪਹਿਲਾ ਸਥਾਨ ਹਾਸਿਲ ਕੀਤਾ
ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਲਈ ਇਹ ਬੜੇ ਹੀ ਗੌਰਵ ਦੀ ਗੱਲ ਹੈ ਕਿ ਉਨ੍ਹਾਂ ਨੇ ਨੈਸ਼ਨਲ ਐਰੋਲਿਮਪਿਕ ਵਿਚ ਭਾਗ ਲਿਆ ਜੋ ਕਿ ਬੈਂਗਲੋਰ ਵਿਚ ਹੋਇਆ ਸੀ। ਸਕਰਨਿੰਗ ਪ੍ਰਤੀਯੋਗਿਤਾ ਤੋਂ ਬਾਅਦ ਇਸ ਨੂੰ ਂਗਰੀਨਰ ਇਅਰਕਰਾਫਟਂ ਦਾ ਨਾਮ ਦਿੱਤਾ ਗਿਆ ਜਿਸ ਲਈ ਸਕੂਲ ਨੇ ਆਪਣੀ ਰਿਪੋਰਟ ਭੇਜੀ ਅਤੇ ਸਕੂਲ ਰਾਸ਼ਟਰੀ ਸਤਰ ਪ੍ਰਤੀਯੋਗਿਤਾ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ‘ਵਰਲਡ ਏਡਜ ਡੇਅ’ ਮਨਾਇਆ
ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਿਖੇ ‘ਵਰਲਡ ਏਡਜ ਡੇਅ’ ਮਨਾਇਆ ਗਿਆ।ਇਸ ਮੌਕੇ ਮੈਂਬਰ ਇੰਚਾਰਜ਼ ਡਾ. ਮੰਨਮੋਹਨ ਸਿੰਘ ਖੰਨਾ ਅਤੇ ਸ੍ਰ. ਅਮਰਜੀਤ ਸਿੰਘ ਸੱਭਰਵਾਲ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।ਡਾ. ਮਨਮੋਹਨ ਸਿੰਘ ਖੰਨਾ ਜੀ ਨੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਅਯੋਜਨ ਕੀਤਾ। ਉਹਨਾਂ ਨੇ ਵਿਸ਼ਵ ਦੀ ਸਭ ਤੋਂ …
Read More »ਸਿੱਖ ਏਕਤਾ ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਹੇੜੀਕੇ ਰਿਹਾਅ
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਵਿਚ ਅਹਿਮ ਰੋਲ ਅਤੇ ਅਦਾ ਕਰ ਰਹੇ ਸਿੱਖ ਏਕਤਾ ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਹੇੜੀਕੇ, ਡਾ. ਗੁਰਵਿੰਦਰ ਸਿੰਘ ਹੇੜੀਕੇ ਅਤੇ ਮਨਿੰਦਰ ਸਿੰਘ ਹੇੜੀਕੇ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਲੈ ਕੇ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਸੀ, ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ।ਰਿਹਾਈ ਉਪਰੰਤ ਪੱਤਰਕਾਰਾਂ …
Read More »ਦਿੱਲੀ ਵਾਲੇ ‘ਆਪ’ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੇ – ਹਰਿੰਦਰ ਖਾਲਸਾ
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ ਭੱਟ)- ਹਲਕਾ ਫਤਿਹਗੜ੍ਹ ਸਾਹਿਬ ਦੇ ਸਾਂਸਦ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਤੋਂ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਭੇਜੀ ਗਈ ਇੱਕ ਟੀਮ ਉੇਪਰ ਵਰਦਿਆਂ ਕਿਹਾ ਕਿ ਕੇਜਰੀਵਾਲ ਵਲੋਂ ਭੇਜੇ ਗਏ ਦਿੱਲੀ ਵਾਲੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੇ।ਸ. ਖਾਲਸਾ ਨੇ ਕੇਜਰੀਵਾਲ ਵਿਰੁੱਧ ਆਪਣਾ ਤਿੱਖਾ ਪ੍ਰਤੀਕਰਮ ਦਿਖਾਉਂਦਿਆਂ ਕਿਹਾ …
Read More »ਨਵੇਂ ਥਾਣਾ ਮੁਖੀ ਸੰਦੌੜ ਨੇ ਅਹੁੱਦਾ ਸੰਭਾਲਿਆ
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ ਭੱਟ)- ਪੁਲਿਸ ਥਾਣਾ ਸੰਦੌੜ ਦੇ ਮੁਖੀ ਕੁਲਦੀਪ ਸਿੰਘ ਦੀ ਹੋਈ ਬਦਲੀ ਤੋਂ ਬਾਅਦ ਮਨਧੀਰ ਸਿੰਘ ਨੂੰ ਨਵਾਂ ਥਾਣਾ ਮੁਖੀ ਮਨਾਇਆ ਗਿਆ ਹੈ ਜਦਕਿ ਕੁਲਦੀਪ ਸਿੰਘ ਇੱਥੋਂ ਬਦਲ ਕੇ ਮਲੇਰਕੋਟਲਾ ਚਲੇ ਗਏ ਹਨ।ਆਪਣੀ ਪਹਿਲੀ ਪ੍ਰੈੱਸ ਵਾਰਤਾ ਦੌਰਾਨ ਗੱਲਬਾਤ ਕਰਦੇ ਹੋਏ ਮਨਧੀਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਗੁੰਡਾ ਅਨਸਰਾਂ ਤੇ ਨਸ਼ੇ ਦੇ ਤਸਕਰਾਂ ਦੇ ਖ਼ਿਲਾਫ਼ ਸਖ਼ਤੀ …
Read More »ਬਠਿੰਡਾ ਪ੍ਰੈਸ ਕਲੱਬ ਵਲੋਂ ਸੁਪਰੀਮ ਕੋਰਟ ਤੇ ਪ੍ਰਧਾਨ ਮੰਤਰੀ ਦੇ ਨਾਂ ਡੀ.ਸੀ ਬਠਿੰਡਾ ਨੂੰ ਮੰਗ ਪੱਤਰ
ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਪ੍ਰੈਸ ਦੀ ਆਜਾਦੀ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸੁਪਰੀਮ ਕੋਰਟ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਅੱਜ ਇੱਕ ਮੰਗ ਪੱਤਰ ਦੇਕੇ ਤੁਰੰਤ ਦਖਲਅੰਦਾਜੀ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਰਾਜਸੀ ਬਦਲਾਖੋਰੀ ਦੇ ਚਲਦਿਆਂ ਪਿਛਲੇ ਦਿਨੀਂ ਪਟਿਆਲਾ ਪੁਲਿਸ …
Read More »ਪੋਲਿਓ ਰੋਧਕ ਦੀ ਨਵੀ ਆ ਰਹੀ ਵੈਕਸੀਨ (ਆਈ.ਪੀ.ਵੀ) ਦੀ ਸ਼ੁਰੂਆਤ
ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੋਲਿਓ ਰੋਧਕ ਦੀ ਨਵੀ ਆ ਰਹੀ ਵੈਕਸੀਨ (ਆਈ.ਪੀ.ਵੀ.) ਦੀ ਸ਼ੁਰੂਆਤ ਕਰਦਿਆਂ ਜਿਲ੍ਹਾ ਬਠਿੰਡਾ ਵਿਖੇ ਵੈਕਸੀਨ (ਆਈ.ਪੀ.ਵੀ.) ਦੀ ਇਕ ਸਮਾਰੋਹ ਦੋਰਾਨ ਔਰਤਾਂ ਅਤੇ ਬੱਚਿਆ ਦੇ ਹਸਪਤਾਲ ਵਿਖੇ ਕੀਤਾ ਗਿਆ। ਸਮਾਰੋਹ ਵਿੱਚ ਆਈ.ਐਮ.ਏ., ਆਈ.ਸੀ.ਡੀ.ਐਸ., ਸੋਸਵਾ ਦੇ ਕੁਆਰਡੀਨੇਟਰ, ਸਮਾਜ ਸੇਵੀ ਸੰਸਥਾਵਾਂ ਦੇ …
Read More »
Punjab Post Daily Online Newspaper & Print Media