Wednesday, November 25, 2026

ਪੰਜਾਬੀ

ਅਕਾਲੀਆਂ ਨੇ ਪੈਰਿਸ ਵਿਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ)- ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਦੀ ਅਗਵਾਈ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਦੌਰਾਨ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 150 ਨਿਰਦੌਸ਼ ਵਿਅਕਤੀਆਂ ਦੀ ਅੱਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਗੋਲਡੀ ਨੇ ਇਸ ਮੌਕੇ ਕਿਹਾ ਕਿ ਉਹ ਇਸ ਬੇਹੱਦ ਕਾਇਰਾਨਾ ਅਤੇ ਜਾਲਮਾਨਾ ਘਟਨਾ ਦੀ ਪੁਰਜ਼ੋਰ …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ‘ਤੇ ਅੱਜ ਛੁੱਟੀ ਰਹੇਗੀ

ਅੰਮ੍ਰਿਤਸਰ, 16 ਨਵੰਬਰ (ਚਰਨਜੀਤ ਸਿੰਘ ਛੀਨਾ) – ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਦੇ ਸਬੰਧ ਵਿੱਚ ਮਿਤੀ 16-11-2015 ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਜਨਤਕ ਛੁੱਟੀ ਆਂੇਲਾਨੀ ਗਈ ਹੈ । ਇਸ ਲਈ ਉਪ ਕੁਲਪਤੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ‘ਚ 16-11-2015 ਨੂੰ ਛੁੱਟੀ ਹੋਵੇਗੀ ।

Read More »

ਧਰਮ ਪ੍ਰਚਾਰਕਾਂ ਦੇ ਘਰਾਂ ਦੀ ਘੇਰਾਬੰਦੀ ਸ਼੍ਰੋਮਣੀ ਅਕਾਲੀ ਦਲ ਲਈ ਘਾਤਕ ਸਿੱਧ ਹੋਵੇਗੀ – ਪੰਥਕ ਤਾਲਮੇਲ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਲਈ ਅਵਾਜ਼ ਬੁਲੰਦ ਕਰਨ ਵਾਲੇ ਅਤੇ ਪੰਥ ਦੋਖੀਆਂ ਵਿਰੁੱਧ ਸ਼ਾਂਤਮਈ ਸੰਘਰਸ਼ ਕਰਨ ਵਾਲੇ ਨਿਰੋਲ ਧਰਮ ਪ੍ਰਚਾਰਕਾਂ ਦੇ ਘਰਾਂ ਦੀ ਘੇਰਾਬੰਦੀ ਤਾਨਾਸ਼ਾਹੀ ਕਾਰਵਾਈ ਹੈ।ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਬਹਾਨੇ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਲਈ ਘਾਤਕ ਸਿੱਧ ਹੋਣਗੀਆਂ ਅਤੇ ਸੰਗਤਾਂ ਨਾਲੋਂ ਨਾਤਾ …

Read More »

ਦੋ ਰੋਜ਼ਾ ਪਸ਼ੂ ਧਨ ਮੇਲਾ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਸਮਾਪਤ

ਪਠਾਨਕੋਟ, 15 ਨਵੰਬਰ (ਪ.ਪ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਪਸ਼ੂ ਧਨ ਮੇਲਾ ਅੱਜ ਇੰਡਸਟਰੀਅਲ ਗਰੋਥ ਸੈਂਟਰ, ਪਿੰਡ ਝੰਜੇਲੀ ਵਿਖੇ ਸਮਾਪਤ ਹੋ ਗਿਆ। ਇਨਾਮ ਵੰਡ ਸਮਾਗਮ ਵਿੱਚ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਮੁੱਖ ਮਹਿਮਾਨ ਅਤੇ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ । ਇਸ …

Read More »

ਬਾਬਾ ਭੋੜੇ ਵਾਲਾ ਰਾਮਲੀਲਾ ਕਲੱਬ ਤੇ ਗਾਊਸ਼ਾਲਾ ਕਮੇਟੀ ਨੇ ਸਲਾਨਾ ਜਾਗਰਣ ਕਰਵਾਇਆ

ਛੇਹਰਟਾ, 15 ਨਵੰਬਰ (ਨਿਤਿਨ ਕਾਲੀਆ)- ਛੇਹਰਟਾ ਸਥਿਤ ਬਾਬਾ ਭੌੜੇ ਵਾਲਾ ਮੰਦਿਰ ਵਿਖੇ ਬਾਬਾ ਭੌੜੇ ਵਾਲਾ ਜੀ ਰਾਮ ਲੀਲਾ ਕਲੱਬ ਤੇ ਬਾਬਾ ਭੌੜੇ ਵਾਲਾ ਗਾਊਸ਼ਾਲਾ ਕਮੇਟੀ ਵਲੋਂ ਸਾਂਝੇ ਤੌਰ ਤੇ ਪ੍ਰਧਾਨ ਸਮੀਰ ਸ਼ਰਮਾ ਤੇ ਪ੍ਰਧਾਨ ਰਿਕੋ ਦੀ ਅਗਵਾਈ ਹੇਂਠ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ, ਜਿਸ ਦੋਰਾਨ ਇਲਾਕੇ ਦੀਆਂ ਸੰਗਤਾਂ ਨੇ ਮਹਾਂਮਾਈ ਦੇ ਚਰਨਾਂ ਵਿਚ ਬੜੇ ਉਤਸ਼ਾਹ ਨਾਲ ਹਾਜਰੀ ਭਰੀ।ਵੱਖ ਵੱਖ ਭਜਨ …

Read More »

ਚੌਂਕ ਮਹਿਤਾ ‘ਚ ਮੁਫਤ ਮੈਡੀਕਲ ਕੈਂਪ ਲਗਾਇਆ

  ਚੌਂਕ ਮਹਿਤਾ, 15 ਨਵੰਬਰ (ਜੋਗਿੰਦਰ ਸਿੰਘ ਮਾਣਾ)- ਅੱਜ ਇੱਥੇ ਸਥਾਨਕ ਸ਼ਕਤੀ ਮੰਦਿਰ ਵਿਖੇ ਲੋੜਵੰਦ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਮੰਦਿਰ ਕਮੇਟੀ ਤੇ ਜਤਿੰਦਰਪਾਲ ਸਿੰਘ ਸੋਨਾ (ਬੱਲ ਫਾਇਨਾਂਸ) ਦੇ ਸਹਿਯੋਗ ਨਾਲ ਲਗਾਏ ਗਏ ਇਸ ਮੈਡੀਕਲ ਕੈਂਪ ਦਾ ਉਦਘਾਟਨ ਸਾਬਕਾ ਚੇਅਰਮੈਨ ਤੇ ਉੱਘੇ ਕਾਂਗਰਸੀ ਆਗੂ ਡਾ. ਪਰਮਜੀਤ ਸਿੰਘ ਸੰਧੂ ਨੇ ਕੀਤਾ।ਕੈਂਪ ਦੌਰਾਨ ਹਰਜਿੰਦਰ ਸਿੰਘ ਗੋਰਾਇਆ ਦੀ ਅਗਵਾਈ ‘ਚ ਅਮਨਦੀਪ ਹਸਪਤਾਲ …

Read More »

ਜਲੇਬੀਆਂ ਦਾ ਕੀਤਾ ਭੰਡਾਰਾ

ਸੰਦੌੜ, ਨਥਾਣਾ, 15 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਬਾਬਾ ਦੀਪ ਸਿੰਘ ਕਮੇਟੀ ਬੱਜੋਆਣਾ ਵੱਲੋਂ ਸੱਤਵਾਂ ਵਿਸ਼ਾਲ ਜਲੇਬੀਆਂ ਦਾ ਭੰਡਾਰਾ ਕੀਤਾ ਗਿਆ। ਕਮੇਟੀ ਪ੍ਰਧਾਨ ਜਸਵੀਰ ਸਿੰਘ, ਖ਼ਜ਼ਾਨਚੀ ਜਗਤਾਰ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਚਮਕੌਰ ਸਿੰਘ, ਨਿਰਮਲ ਸਿੰਘ, ਨਿੱਕਾ ਸਿੰਘ, ਤੋਤਾ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਸੁਖਪਾਲ ਸਿੰਘ, ਬੰਤ ਸਿੰਘ, ਬਲਕਰਨ ਸਿੰਘ, ਨਵਜੀਤ ਸਿੰਘ, ਬਲੋਰ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਬਾਬਾ ਦੀਪ …

Read More »

ਦਸਮੇਸ਼ ਸਕੂਲ ਵਿਚ ਅਥਲੈਟਿਕ ਮੀਟ ਕਰਵਾਈ ਗਈ

ਸੰਦੌੜ, ਨਥਾਣਾ, 15 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਬਾਲ ਦਿਵਸ ਨੂੰ ਸਮਰਪਿਤ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਦੀ ਪ੍ਰਿੰਸੀਪਲ ਮੈਡਮ ਦੀਪ ਕਮਲ ਮਾਨ ਨੇ ਦੱਸਿਆਂ ਕਿ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਕਰਵਾਈ, ਜਿਸ ਵਿਚ ਲੈਮਨ ਰੇਸ,ਬੈਲੂਨ ਰੇਸ, ਜੰਪਿੰਗ ਰੇਸ, ਬੈਕ ਰੇਸ, ਰੱਸੀ …

Read More »

ਦੁਕਾਨਦਾਰਾਂ ਦੀ ਕੁੱਟਮਾਰ ਕਰ ਕੇ ਕੀਤੀ ਲੁੱਟ ਖੋਹ, 6 ਨਾਮਜ਼ਦ

ਸੰਦੌੜ, ਨਥਾਣਾ, 15 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਪਿੰਡ ਕਲਿਆਣ ਸੁੱਖਾ ਵਿਖੇ ਇੱਕ ਗਿਰੋਹ ਦੁਆਰਾ ਦੁਕਾਨਦਾਰਾਂ ਦੀ ਕੁੱਟਮਾਰ ਕਰ ਕੇ ਲੁੱਟ ਖੋਹ ਕਰਨ ਬਾਰੇ ਜਾਣਕਾਰੀ ਮਿਲੀ ਹੈ। ਪੁਲਸ ਨੇ ਇਸ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਹੈ। ਗਗਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਲਿਆਣ ਸੁੱਖਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਕੁਲਦੀਪ ਸਿੰਘ ਅਤੇ …

Read More »

ਸਰਵਹਿੱਤਕਾਰੀ ਵਿਦਿਆ ਮੰਦਿਰ ਦੇ 10 ਵਿਦਿਆਰਥੀਆਂ ਨੇ ਵਿਗਿਆਨ ਮੇਲੇ ਵਿੱਚ ਪ੍ਰਾਪਤ ਕੀਤੇ ਇਨਾਮ

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਿਰ ਦੇ 10 ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿੱਚ ਉੱਤਰ ਖੇਤਰ ਵਿਗਿਆਨ ਮੇਲਾ ਵਿੱਚ ਭਾਗ ਲਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕੀਤੇ। ਉਕਤ ਪ੍ਰਤੀਯੋਗਤਾ ਵਿੱਚ ਅੰਡਰ 11 ਸੰਸਕ੍ਰਿਤ ਗਿਆਨੀ ਪ੍ਰਸ਼ਨ ਮੰਚ ਵਿੱਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਹਰੇਕ ਵਿਦਿਆਰਥੀ ਨੂੰ ਟਰਾਫੀ ਨਾਲ 700 ਰੁਪਏ ਦੀ ਨਕਦ ਰਾਸ਼ੀ …

Read More »