Wednesday, November 25, 2026

ਪੰਜਾਬੀ

ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ 200 ਅਖੰਡ ਪਾਠਾਂ ਦੀ ਲੜੀ ਅਰੰਭ- ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤਸਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੇ ਗੁ: ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਅਖੰਡ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਰਬਿੰਦਰਨਾਥ ਟੈਗੋਰ ਨੂੰ ਭੇਟ ਕੀਤੀ ਸ਼ਰਧਾਂਜਲੀ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਨੋਬਲ ਪੁਰਸਕਾਰ ਵਿਜੇਤਾ ਰਬਿੰਦਰਨਾਥ ਟੈਗੋਰ ਨੂੰ ਉਹਨਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਜਲੀ ਭੇਂਟ ਕਰਨ ਲਈ ਇੱਕ ਵਿਸ਼ੇਸ਼ ਸਵੇਰ ਸਭਾ ਦਾ ਆਯੋਜਨ ਕੀਤਾ।ਉਹ ਇੱਕ ਲੇਖਕ, ਕਵੀ, ਨਾਵਲਕਾਰ, ਦਾਰਸ਼ਨਿਕ, ਕਲਾਕਾਰ ਅਤੇ ਪੇਂਟਰ ਸਨ, ਜਿੰਨ੍ਹਾਂ ਨੇ ਆਪਣੇ ਰਾਸ਼ਟਰ ਲਈ ਅਮੁੱਲ ਯੋਗਦਾਨ ਦਿੱਤਾ।ਰਬਿੰਦਰਨਾਥ ਟੈਗੋਰ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ …

Read More »

ਅਕੇਡੀਆ ਵਰਲਡ ਸਕੂਲ ਵਿੱਚ ਕਰਵਾਇਆ ਗਿਆ ਪੰਜਾਬੀ ਐਕਸਟੈਂਪੋਰ ਮੁਕਾਬਲਾ

ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ‘ਤੇ ਪੰਜਾਬੀ ਐਕਸਟੈਂਪੋਰ ਪ੍ਰਤੀਯੋਗਤਾ ਕਰਵਾਈ ਗਈ।ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਇਹ ਮੁਕਾਬਲਾ ਪੰਜਵੀਂ ਅਤੇ ਛੇਵੀਂ ਜਮਾਤ ਦਰਮਿਆਨ ਹੋਇਆ।ਪਹਿਲੇ ਰਾਊਂਡ ਵਿਚੋਂ 15 ਵਿਦਿਆਰਥੀ ਫਾਇਨਲ ਮੁਕਾਬਲੇ ਲਈ ਚੁਣੇ ਗਏ। ਜਿਸ ਵਿੱਚੋਂ ਪਹਿਲੇ ਸਥਾਨ ‘ਤੇ ਛੇਵੀਂ ਜਮਾਤ ਦੀ ਵਿਦਿਆਰਥਣ ਦਿਵਾਂਸ਼ਪ੍ਰੀਤ ਕੌਰ, ਦੂਜਾ ਸਥਾਨ ਮਾਨਵਜੀਤ ਸਿੰਘ (ਪੰਜਵੀਂ ਲਾਈਲੈਕ) ਨੇ ਹਾਸਲ ਕੀਤਾ …

Read More »

ਖਨਾਲ ਖੁਰਦ ਦੇ ਸਰਕਾਰੀ ਸਕੂਲ ਦਾ ਨਾਮ ਸੂਬੇਦਾਰ ਕੌਰ ਸਿੰਘ ਦੇ ਨਾਂ `ਤੇ ਰੱਖਿਆ ਜਾਵੇਗਾ – ਵਿੱਤ ਮੰਤਰੀ ਚੀਮਾ

ਮਹਾਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਦੇਸ਼ ਦੇ ਮਹਾਨ ਮੁੱਕੇਬਾਜ਼ ਪਦਮ ਸ੍ਰੀ ਕੌਰ ਸਿੰਘ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਅੱਜ ਵੱਡੀ ਗਿਣਤੀ ‘ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਪਿੰਡ ਖਨਾਲ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਰੋਹ …

Read More »

ਲਾਇਨ ਐਡਵੋਕੇਟ ਸ਼ੋਭਿਤ ਸਿੰਗਲਾ ਬਣੇ ਰਿਜ਼ਨ 11 ਦੇ ਚੇਅਰਮੈਨ

ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਦੁਨੀਆਂ ਦੇ 214 ਦੇਸ਼ਾਂ ਵਿੱਚ ਸਮਾਜ ਸੇਵੀ ਕਾਰਜ਼ਾਂ ਲਈ ਯਤਨਸ਼ੀਲ ਸੰਸਥਾ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸੰਗਰੂਰ ਮੇਨ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਐਡਵੋਕੇਟ ਸੋਭਿਤ ਕੁਮਾਰ ਸਿੰਗਲਾ ਨੂੰ ਰਿਜ਼ਨ-11 ਦਾ ਰਿਜ਼ਨ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਲਾਇਨਜ਼ ਕਲੱਬ ਦੇ ਡਿਸਟ੍ਰਿਕਟ 321-ਐਫ ਦੇ ਲਾਇਨਿਸਟਕ ਵਰ੍ਹੇ 2023-24 ਦੇ ਜਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਵਲੋਂ ਆਪਣੀ ਟੀਮ …

Read More »

ਖਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ਮਿਸ਼ਰਤ ਅਨਾਜ਼ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਅੰਤਰਰਾਸ਼ਟਰੀ ਮਿਸ਼ਰਤ ਅਨਾਜ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਅਤੇ ਲੋਕਾਂ ‘ਚ ਮਿਸ਼ਰਤ ਅਨਾਜਾਂ ਦੇ ਪੌਸ਼ਟਿਕ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਨ੍ਹਾਂ ਦੀ ਖੱਪਤ ਨੂੰ ਉਤਸ਼ਾਹਿਤ ਕਰਨਾ ਸੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਲੀਕੇ ਇਸ ਪ੍ਰੋਗਰਾਮ …

Read More »

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਦੇ ਯੂਨੀਵਰਸਿਟੀ ਨਤੀਜੇ ਰਹੇ ਸ਼ਾਨਦਾਰ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਖਾਲਸਾ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਨੇ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ 7ਵਾਂ ਦੀ ਵਿਦਿਆਰਥਣ ਨੰਦਿਨੀ ਨੇ ਕੁੱਲ 500 ਅੰਕਾਂ ‘ਚੋਂ 352 ਅੰਕਾਂ ਨਾਲ ਯੂਨੀਵਰਸਿਟੀ ‘ਚੋਂ ਤੀਜਾ ਸਥਾਨ ਹਾਸਲ ਕੀਤਾ।ਜਦਕਿ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਸ਼ਿਵਾਂਗੀ ਭਾਟੀਆ ਨੇ ਕੁੱਲ 600 ਅੰਕਾਂ ਚੋਂ 425, ਸੋਫੀਆ ਨੇ 420 ਅਤੇ ਇਸ਼ਮਪ੍ਰੀਤ ਕੌਰ …

Read More »

ਵਿਧਾਇਕ ਡਾ. ਸੰਧੂ ਵਲੋਂ ਵਾਰਡ ਨੰਬਰ 84 ਦੇ ਆਜ਼ਾਦ ਰੋਡ ਵਿਖੇ ਸੜਕ ‘ਤੇ ਪ੍ਰੀਮਿਕਸ ਪਾਉਣ ਦਾ ਉਦਘਾਟਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਅੱਜ ਵਾਰਡ ਨੰਬਰ 84 ਦੇ ਆਜ਼ਾਦ ਰੋਡ ਵਿਖੇ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ।ਇਹ ਸੜਕ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਦੇ ਜੋ ਵਿਕਾਸ ਕੰਮ ਪਿੱਛਲੀਆਂ ਸਰਕਾਰ ਦੇ ਸਮੇਂ ਨਜ਼ਰਅੰਦਾਜ਼ ਕੀਤੇ ਗਏ ਸੀ, ਉਹ ਕੰਮ …

Read More »

ਜ਼ਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਚੇਅਰਮੈਨ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਸ. ਰਛਪਾਲ ਸਿੰਘ, ਪੀ.ਸੀ.ਐਸ ਕਮ ਸੀ.ਜੇ.ਐਮ ਅੰਮ੍ਰਿਤਸਰ ਦੀ ਅਗਵਾਈ ਹੇਠ ਵੇਰਕਾ ਬਲਾਕ ‘ਚ ਆਉਦੇ ਪਿੰਡ ਸਚੰਦਰ ਅਤੇ ਪਿੰਡ ਮੀਰਾ ਕੋਟ ਖੁਰਦ ਦਾ ਦੌਰਾ ਕੀਤਾ …

Read More »

ਆਪ ਮੁਹਾਰੇ ਅੱਥਰੂ….

ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ, ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ। ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ। ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।   ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ, ਘਰ ਪਰਿਵਾਰ ਤਾਈਂ ਕਰ …

Read More »