Wednesday, November 25, 2026

Daily Archives: May 19, 2016

ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1984 ਸਿੱਖ ਕਤਲੇਆਮ ਦੀ ਮੁਆਫੀ ਮੰਗਣ ਦੀ ਦਿੱਤੀ ਸਲਾਹ

ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਤੇ ਅੱਜ ਕੈਨੇਡਾ ਦੀ ਸੰਸਦ (ਹਾਊਸ ਆੱਫ ਕਾੱਮਨਜ਼) ਵਿਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਸਿੱਖ ਕਤਲੇਆਮ ਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ …

Read More »

ਡੀ.ਏ.ਵੀ ਪਬਲਿਕ ਸਕੂਲ ‘ਚ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਨੇ ਯੋਗ ਕੈਂਪ ਲਗਾਇਆ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਗਰੁੱਪ ਹੈਡ ਕਵਾਟਰ ਅੰਮ੍ਰਿਤਸਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ ਅਤੇ 2 ਪੰਜਾਬ ਏਅਰ ਸਕਵੈਡਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਬੀ.ਕੇ ਰਮੇਲਾ ਦੇ ਨਿਰਦੇਸ਼ਨ ਵਿੱਚ ਯੋਗਾ ਅੰਤਰਸ਼ਰਾਸ਼ਟਰੀ ਦਿਵਸ ਦੇ ਅੰਤਰਗਤ 10 ਦਿਨਾਂ ਲਈ ਯੋਗ ਸ਼ਿਵਿਰ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਲਈ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਲਗਾਇਆ ਗਿਆ। ਜਿਸ …

Read More »

ਬਾਲ ਰੰਗਮੰਚ ਕਲਾਕਾਰ ਸਵ: ਰਾਜਵੀਰ ਸਿੰਘ ਦੀ ਯਾਦ ਵਿੱਚ ਵਿਸੇਸ਼ ਸਮਾਗਮ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਜਵਾਨੀ ਦੀ ਸਿਖਰ ਦੁਪਹਿਰੇ ਦੁਨੀਆਂ ਨੂੰ ਅਲਵਿਦਾ ਆਖ ਕੇ ਸੰਸਾਰ ਤੋਂ ਵਿਦਾ ਹੋਏ ਬਾਲ ਰੰਗਮੰਚ ਕਲਾਕਾਰ ਸਵ: ਰਾਜਵੀਰ ਸਿੰਘ ਦੀ ਯਾਦ ਵਿੱਚ ਬੱਚਿਆਂ ਦੇ ਹੱਕਾਂ ਦੀ ਪਹਿਰੇਦਾਰ ਸੰਸਥਾ ਬਾਲ ਵਿਕਾਸ ਕਲਾ ਕੇਂਦਰ (ਰਜਿ:) ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਇਕ ਵਿਸੇਸ਼ ਸਮਾਗਮ ਦਾ ਆਯੋਜਨ ਅਦਾਕਾਰ ਮਰਕਸਪਾਲ ਗੁੰਮਟਾਲਾ ਦੀ ਅਗਵਾਈ …

Read More »

ਸਪੈਸ਼ਲ ਉਲੰਪਿਕ ਭਾਰਤ ਦਾ ਇਕ ਰੋਜਾ ਕੋਚਿੰਗ ਕੈਂਪ ਲਗਾਇਆ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਕੋਚ ਸ਼੍ਰੀ ਹਰੀਸ਼ ਕੁਮਾਰ ਦੀ ਅਗਵਾਈ ਹੇਠ ਯੂਨੀਫਾਈਡ ਐਥਲੈਟਿਕਸ ਦਾ ਬੱਚਿਆਂ ਸੰਬੰਧੀ ਕੋਚਿੰਗ ਕੈਂਪ ਸਥਾਨਕ ਪਹਿਲ ਸਪੈਸ਼ਲ ਰਿਸੋਰਸ ਕੇਂਦਰ ਵਿਖੇ ਲਗਾਇਆ ਗਿਆ, ਜਿਸ ਵਿੱਚ 200 ਤੋਂ ਵੱਧ ਸਪੈਸ਼ਲ ਬੱਚਿਆਂ, ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਤੇ ਕੋਚਾਂ ਨੇ ਭਾਗ ਲਿਆ। ਇਸ ਮੌਕੇ ਕੋਚ ਹਰੀਸ਼ ਕੁਮਾਰ ਵਲੋਂ ਆਏ ਹੋਏ ਬੱਚਿਆਂ ਤੇ …

Read More »

ਸਾਬਕਾ ਐਮ.ਪੀ ਤਰਲੋਚਨ ਸਿੰਘ ਵਲੋਂ ਦੀ ਪੁਸਤਕ ‘ਸਿੱਖ ਸਮਾਜ ਦੇ ਮਸਲੇ’ 21 ਮਈ ਢੀਂਡਸਾ ਕਰਨਗੇ ਰੀਲੀਜ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ) – ਸਿੱਖ ਪੰਥ ਦੀ ਉਘੀ ਸ਼ਖ਼ਸੀਅਤ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਸਾਬਕਾ ਐਮ.ਪੀ ਵਲੋਂ ਲਿਖੀ ਗਈ ਪੁਸਤਕ ਸਿੱਖ ਸਮਾਜ ਦੇ ਮਸਲੇ 21 ਮਈ, 2016 ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਕਲਗੀਧਰ ਐਡੀਟੋਰੀਅਮ ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਵਲੋਂ ਰੀਲੀਜ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਸਮਾਗਮ ਵਿਚ ਹਰਚਰਨ ਸਿੰਘ ਚੀਫ਼ …

Read More »

ਆਪ ਦਾ ਮੁੱਖ ਮੰਤਰੀ ਘਿਰਾਓ ਡਰਾਮਾ ਬੁਰੀ ਤਰ੍ਹਾਂ ਫਲਾਪ- ਚੇਅਰਮੈਨ ਮਲੂਕਾ

ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋ ਚੰਡੀਗੜ ਵਿਖੇ ਮਾਨਯੋਗ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਰਾਜਨੀਤੀਕ ਡਰਾਮਾ ਬੁਰੀ ਤਰ੍ਹਾਂ ਨਾਲ ਫਲਾਪ ਸ਼ੋਅ ਸਾਬਿਤ ਹੋਇਆ ਹੈ। ਇਸ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪੀ੍ਰਤ ਸਿੰਘ ਮਲੂਕਾ ਨੇ ਕਿਹਾ ਕਿ ਚੰਡੀਗੜ ਵਿੱਚ ਲੱਖਾਂ ਦੀ ਭੀੜ ਇਕੱਠੀ ਕਰਨ ਦੇ ਦਾਅਵੇ …

Read More »

ਡੀ.ਸੀ ਦਫਤਰ ਤੇ ਮਨਿਸਟਰੀਅਲ ਕਾਮਿਆਂ ਦੀ ਚੱਲ ਰਹੀ ਹੜਤਾਲ 19 ਮਈ ਤੱਕ ਚੱਲੇਗੀ -ਸਿੱਧੂ

ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡੀ.ਸੀ ਦਫ਼ਤਰ ਅਤੇ ਮਨਿਸਟਰੀਅਲ ਕਾਮਿਆ ਵਲੋਂ ਮੰਗਾਂ ਨੂੰ ਲੈ ਕੇ ਆਪਣੀ ਹੜਤਾਲ ਜਾਰੀ ਰੱਖ਼ਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆ ਖਿਲਾਫ਼ ਜੰਮ ਕੇ ਭੜਾਸ ਕੱਢਦਿਆਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ਼ ਮੁਜਾਹਰਾਂ ਕੀਤਾ।ਜਥੇਬੰਦੀ ਨੇ ਗੱਲ ਕਿਸੇ ਵੀ ਤਣ ਪੱਤਣ ਨਾ ਲੱਗਣ ਕਰਕੇ ਹੜਤਾਲ 2 ਦਿਨਾਂ ਹੋਰ ਵਧਾਉਣ ਦਾ ਫ਼ੈਸਲਾ ਕੀਤਾ।ਜਿਲ੍ਹਾ ਪ੍ਰਧਾਨ ਮੇਘ ਸਿੰਘ …

Read More »

ਵਾਲਮੀਕਿ ਧਰਮ ਸੰਸਦ ਦਾ ਪੋਸਟਰ ਮੇਅਰ ਨਗਰ ਨਿਗਮ ਵੱਲੋਂ ਰਿਲੀਜ

ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਜਿਲਾ ਸੰਗਠਨ, ਬਠਿੰਡਾ ਵਲੋਂ ਵਾਲਮੀਕਿ ਧਰਮ ਸੰਸਦ ਦਾ ਪੋਸਟਰ ਨਗਰ ਨਿਗਮ ਵਿਖੇ ਬਲਵੰਤ ਰਾਏ ਨਾਥ ਮੇਅਰ ਨਿਗਮ ਬਠਿੰਡਾ ਵੱਲੋਂ ਰਿਲੀਜ ਕੀਤਾ ਗਿਆ।ਮੇਅਰ ਸਾਹਿਬ ਨੇ ਇਸ ਸਮੇਂ ਸਮੂਹ ਵਾਲਮੀਕਿ ਸਮਾਜ ਨੂੰ ਇਸ ਧਰਮ ਸੰਸਦ ਵਿਚ ਪਹੁੰਚਣ ਦੀ ਬੇਨਤੀ ਕੀਤੀ।ਜਿਲਾ ਪ੍ਰਧਾਨ ਭਾਵਾਧਸ ਗੋਰਵ ਨਿਦਾਨਿਆ ਨੇ ਦੱਸਿਆ ਕਿ …

Read More »

ਡਾ: ਮਨਮੋਹਨ ਸਿੰਘ ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚਾਅ ਸਕਣਗੇ- ਪ੍ਰੋ: ਬਲਜਿੰਦਰ ਕੌਰ

ਬਠਿੰਡਾ , 18 ਮਈ (ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਨੈਸ਼ਨਲ ਕੌਸਲ ਦੇ ਮੈਬਰ ਤੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੋਰ ਨੇ ਅਖਬਾਰਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋ ਲੱਗੇ ਬਿਆਨ ਸਬੰਧੀ ਟਿਪਣੀ ਕਰਦਿਆਂ ਆਖਿਆ ਕਿ ਪੰਜਾਬ ਵਿਚ ਜੋ ਕਾਂਗਰਸ ਪਾਰਟੀ ਦੀ ਡੁਬਦੀ ਬੇੜੀ ਨੂੰ ਬਚਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ …

Read More »

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਨਤੀਜਿਆਂ ‘ਚ ਮਾਰੀ ਬਾਜ਼ੀ

ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਬੱਚਿਆਂ ਨੇ 12 ਵੀਂ ਕਲਾਸ ਵਿੱਚੋਂ ਫਿਰ ਬਾਜੀ ਮਾਰ ਲਈ। ਸਾਇੰਸ ਗਰੁੱਪ ਵਿੱਚ ਪਹਿਲੀਆਂ ਦੋ ਟੋਪ ਪੁਜ਼ੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ। ਸਾਇੰਸ ਗਰੁੱਪ ਦੀ ਸੁਖਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 91 ਪ੍ਰਤੀਸ਼ਤ, ਹਰਪ੍ਰੀਤ ਸਿੰਘ ਪੁੱਤਰ ਸੱਤਗੁਰ …

Read More »