Saturday, July 26, 2025
Breaking News

Monthly Archives: January 2018

ਗਣਤੰਤਰ ਦਿਵਸ ਮੌਕੇ ਕਮਿਸ਼ਨਰ ਪੁਲਿਸ ਰੀਡਰ ਤਰਸੇਮ ਸਿੰਘ ਦਾ ਸਨਮਾਨ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਊਟੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਮਿਸ਼ਨਰ ਪੁਲਿਸ ਦੇ ਰੀਡਰ ਏ.ਐਸ.ਆਈ ਤਰਸੇਮ ਸਿੰਘ ਦਾ ਗਣਤੰਤਰ ਦਿਵਸ ਮੌਕੇ ਪ੍ਰਸੰਸਾ ਪੱਤਰ ਨਾਲ ਸਨਮਾਨ ਕਰਦੇ ਹੋਏ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਅਨੁਸੂਚਿਤ ਤੇ ਪੱਛੜੀਆਂ ਸ਼੍ਰੇਣੀਆਂ ਮੰਤਰੀ ਸਾਧੂ ਸਿੰਘ ਧਰਮਸੋਤ, ਨਾਲ ਹਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ।

Read More »

ਵਧੀਆ ਸੇਵਾਵਾਂ ਬਦਲੇ ਕੰਡਕਟਰ ਜੱਜਬੀਰ ਸਿੰਘ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਧੀਆ ਸੇਵਾਵਾਂ ਨਿਭਾਉਣ ਬਦਲੇ  ਕੰਡਕਟਰ (ਡਿਊਟੀ ਮਕੈਨਿਕ) ਜੱਜਬੀਰ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼  ਅੰਮ੍ਰਿਤਸਰ- 2 ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਪ੍ਰਸੰਸਾ ਪੱਤਰ ਪ੍ਰਾਪਤ ਕਰਦੇ ਹੋਏ ਜੱਜਬੀਰ ਸਿੰਘ।

Read More »

ਦਿੱਲੀ ਕਮੇਟੀ ਹਰ ਸਾਲ ਮਨਾਏਗੀ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ – ਜੀ.ਕੇ

ਅੰਮ੍ਰਿਤਸਰ (ਦਿਲੀ), 28 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਹਰ ਸਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਮਨਾਏਗੀ।ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁ: ਬੰਗਲਾ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਨੂੰ …

Read More »

ਉਘੀਆਂ ਸ਼ਖਸੀਅਤਾਂ ਵਲੋਂ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਸਮੇਤ ਵੱਖ-ਵੱਖ ਵਿਦਿਅਕ ਅਦਾਰਿਆਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਅੰਮਿ੍ਤਸਰ, 28 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲ ਪਤੀ ਡਾ: ਜਸਪਾਲ ਸਿੰਘ ਸੰਧੂ ਦੇ ਪਿਤਾ ਅਤੇ ਹੱਡੀਆਂ ਦੇ ਉੱਘੇ ਮਾਹਿਰ ਡਾਕਟਰ ਰਸ਼ਪਾਲ ਸਿੰਘ ਨਮਿਤ ਗੁਰਦਵਾਰਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਰੋਹ …

Read More »

ਪੰਜਾਬ ਉਰਦੂ ਅਕੈਡਮੀ ਵਲੋਂ “ਤਮਸ਼ੀਲੀ ਮੁਸ਼ਾਇਰਾ” ਕਰਵਾਇਆ ਗਿਆ

ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਉਰਦੂ ਅਕੈਡਮੀ ਵੱਲੋਂ ਸਕੱਤਰ ਡਾਕਟਰ ਰੁਬੀਨਾ ਸ਼ਬਨਮ ਦੀ ਅਗਵਾਈ ਵਿੱਚ “ਤਮਸ਼ੀਲੀ ਮੁਸ਼ਾਇਰਾ” ਕਰਵਾਇਆ ਗਿਆ।ਜਿਸ ਵਿੱਚ ਅਕੈਡਮੀ ਦੀ ਉਪ ਚੇਅਰਪਰਸਨ ਅਤੇ ਰਾਜ ਮੰਤਰੀ ਸਮਾਜਿਕ ਸੁਰੱਖਿਆ, ਮਹਿਲਾ ਬਾਲ ਵਿਕਾਸ ਵਿਭਾਗ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਅਕੈਡਮੀ ਵੱਲੋਂ ਅਰੰਭੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਭਰਪੂਰ ਸਹਿਯੋਗ ਦਾ ਵਾਅਦਾ ਕੀਤਾ ਅਤੇ …

Read More »

ਮੈਡੀਕਲ ਕੈਂਪ ਦੌਰਾਨ 300 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ

ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸ਼ੇਰਵਾਨੀ ਕੋਟ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਸਤਵਿੰਦਰ ਸਿੰਘ ਗੋਗੀ ਦੀ ਅਗਵਾਈ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਕਾਰੀ ਹਸਪਤਾਲ ਦੇ ਬੀਮਾਰੀਆਂ ਦੇ ਮਾਹਿਰ ਡਾਕਟਰ ਮੁਹੰਮਦ ਬਿਲਾਲ ਅਤੇ ਦੰਦਾਂ ਦੀਆਂ ਬੀਮਾਰੀਆਂ ਦੀ ਮਾਹਿਰ ਡਾਕਟਰ ਮਨੀਸ਼ਾ ਭਾਰਤੀ ਵੱਲੋਂ ਕਰੀਬ 300 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।ਚੈਕਅੱਪ ਦੋਰਾਨ ਲੋੜੀਂਦੇ …

Read More »

ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਨੇ ‘ਧੀਅ ਪੰਜਾਬ ਦੀ’ ਐਵਾਰਡ ਨਾਲ ਸਨਮਾਨੀ ਮਿਸ: ਸ਼ਬਾਨਾ

ਮਾਲੇਰਕੋਟਲਾ, 28 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਦੇ ਯੁੱਗ ਅੰਦਰ ਜਿਥੇ ਲੜਕੀਆਂ ਹਰੇਕ ਖੇਤਰ ‘ਚ ਲੜਕਿਆਂ ਨੂੰ ਪਛਾੜ ਕੇ ਅੱਗੇ ਨਿੱਕਲ ਰਹੀਆਂ ਹਨ ਉਥੇ ਹਾਅ-ਦਾ-ਨਾਅਰਾ ਦੀ ਪਵਿੱਤਰ ਧਰਤੀ ‘ਤੇ ਜਨਮੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜੀਓਲਜੀ ਵਿਸ਼ੇ ‘ਚ ਪੀ.ਐਚ.ਡੀ ਕਰ ਰਹੀ ਮਾਲੇਰਕੋਟਲਾ ਦੀ ਇੱਕ ਹੋਣਹਾਰ ਧੀਅ ਮਿਸ: ਸ਼ਬਾਨਾ ਨੇ ਵੱਖ-ਵੱਖ ਖੇਤਰਾਂ ਅੰਦਰ ਆਪਣੀ ਮਿਹਨਤ ਤੇ ਲਗਨ ਨਾਲ ਸ਼ਾਨਾਮਤੀ …

Read More »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਅਤੇ ਮਾਘੀ ਲੋਹੜੀ ਨੂੰ ਸਮਰਪਿਤ ਮਹੁੱਲਾ ਨਿਵਾਸੀਆਂ ਨੇ ਕਿਲ੍ਹਾ ਰੋਡ ’ਤੇ ਛੋਲੇ ਪੁਰੀਆਂ ਦਾ ਲੰਗਰ ਲਗਾਇਆ ਗਿਆ।ਕਿਲ੍ਹਾ ਰੋਡ ਮਹੁੱਲਾ ਤੇਲੀਆਂ ਵਾਲਾ ਰਹਿਣ ਵਾਲੇ ਸਮੂਹ ਨਿਵਾਸੀਆਂ ਵਲੋਂ ਲੰਗਰ ਤਿਆਰ ਕਰਨ ਅਤੇ ਵਰਤਾਉਣ ’ਚ ਭਾਗ ਲਿਆ ਗਿਆ।ਇਸ ਮੌਕੇ  ਭਾਈ ਘਨੱਈਆ ਸੇਵਕ ਦਲ, ਭਾਈ …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫਤਾਵਾਰੀ ਧਾਰਮਿਕ ਸਮਾਗਮ ਕਰਵਾਏ ਗਏ

ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) –  ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਦੀਵਾਨ ਅੰਮ੍ਰਿਤ ਵੇਲੇ ਨਾਨਕ ਨਾਮ ਲੇਵਾ ਨਰਿੰਦਰ ਸਿੰਘ ਅਜੀਤ ਰੋਡ ਅਤੇ ਹਰਪਾਲ ਸਿੰਘ ਨੇੜੇ ਗੀਤਾ ਭਵਨ ਹਰਪਾਲ ਨਗਰ ਵਿਖੇ ਕੀਤੇ ਗਏ।ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਜੀ …

Read More »

ਡਿਪਟੀ ਕਮਿਸ਼ਨਰ ਦੀਪਵਰਾ ਲਾਕਰਾ ਵਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਮੁਹਿੰਮ ਸ਼ੁਰੂ

ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵਲੋਂ ਕੌਮੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਅਰਬਨ ਪੀ.ਐਚ.ਸੀ ਬੇਅੰਤ ਨਗਰ ਤੋਂ ਡਿਪਟੀ ਕਮਿਸ਼ਨਰ ਦੀਪਵਰਾ ਲਾਕਰਾ ਵਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ ਗਈ।ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ, ਡੀ.ਐਮ.ਸੀ ਡਾ: ਐਸ.ਐਸ.ਰੁਮਾਣਾ, …

Read More »