ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਪੇਂਡੂ ਖੇਤਰ ’ਚ ਵਿੱਦਿਅਕ ਚਾਨਣ ਮੁਨਾਰੇ ਵਜੋਂ ਵੱਖ-ਵੱਖ ਸਰਗਰਮੀਆਂ ’ਚ ਆਪਣਾ ਨਾਂਅ ਬੁਲੰਦ ਕਰ ਰਿਹਾ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ 2 ਰੋਜ਼ਾ ਮੈਡੀਕਲ ਕੈਂਪ ਲਗਾਇਆ ਗਿਆ।ਖਾਲਸਾ ਕਾਲਜ ਡਾਇਗਨੋਸਟਿਕ ਲੈਬ, ਅੰਮ੍ਰਿਤਸਰ ਵੱਲੋਂ ਸਕੂਲ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ ਦੀ ਦੇਖ-ਰੇਖ ਲਗਾਏ ਕੈਂਪ ’ਚ ਸਕੂਲ ਵਿਦਿਆਰਥੀਆਂ ਦਾ ਮੈਡੀਕਲ …
Read More »Daily Archives: December 23, 2018
ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੀ ਰਾਜ ਪੱਧਰੀ ਮੁਕਾਬਲਿਆਂ `ਚ ਸ਼ਾਨਦਾਰ ਜਿੱਤ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਕਰਵਾਏ ਗਏ ਰਾਜ ਪੱਧਰ ਦੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ’ਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ …
Read More »ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ `ਗਲਵੱਕੜੀ ਚਾਰ ਸਾਹਿਬਜ਼ਾਦੇ` ਸਪਤਾਹ ਮਨਾਇਆ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ ਰੋਡ ਵਿਖੇ “ਗਲਵੱਕੜੀ ਚਾਰ ਸਾਹਿਬਜ਼ਾਦੇ” ਪ੍ਰੋਗਰਾਮ ਅਧੀਨ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਧਾਰਮਿਕ ਅਧਿਆਪਕਾਂ ਵੱਲੋਂ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਜਾਣੂ ਕਰਵਾਉਣ ਦੇ ਨਾਲ ਹੀ ਸਕੂਲ ਦੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ `ਚ ਧਾਰਮਿਕ ਸੈਮੀਨਾਰਾਂ ਦਾ ਅਯੋਜਨ ਕੀਤਾ ਗਿਆ।ਧਾਰਮਿਕ ਅਧਿਆਪਕਾਂ ਨੇ ਪੀ.ਪੀ.ਟੀ ਦੀ ਸਹਾਇਤਾ …
Read More »ਐਮਾਜੋਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਕੀਤਾ ਪਛਤਾਵਾ
ਸ਼੍ਰੋਮਣੀ ਕਮੇਟੀ ਵੱਲੋਂ ਲੀਗਲ ਨੋਟਿਸ ਦੇ ਜਵਾਬ ’ਚ ਕੀਤਾ ਪ੍ਰਗਟਾਵਾ ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਦਿੰਦਿਆਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜੋਨ ਨੇ ਆਪਣੀ ਗਲਤੀ ’ਤੇ ਮੁਆਫੀ ਮੰਗੀ ਹੈ।ਕੰਪਨੀ ਵੱਲੋਂ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਟਾਇਲਟ ਸੀਟ ਦੇ ਮੈਟ ’ਤੇ ਲਗਾਉਣ ਤੋਂ …
Read More »ਪਾਣੀ ਦੇ ਓਵਰਫਲੋਅ ਕਾਰਨ ਸ਼ਹਿਰ ਵਿੱਚੋਂ ਲੰਘਦਾ ਰਜਵਾਹਾ ਟੁੱਟਿਆ
ਆਲੇ-ਦੁਆਲੇ ਦੇ ਏਰੀਏ ਦੇ ਲੋਕਾਂ ਦੇ ਘਰਾਂ `ਚ ਵੜਿਆ ਪਾਣੀ ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਅੰਦਰੋਂ ਲੰਘਦਾ ਰਜਵਾਹਾ ਜੋ ਕਿ ਬੀਤੇ ਕੁੱਝ ਦਿਨਾਂ ਤੋਂ ਬੰਦ ਪਿਆ ਸੀ, ਵਿੱਚ ਪਾਣੀ ਛੱਡਣ ਕਾਰਨ ਅੱਜ ਰੇਲਵੇ ਫਾਟਕਾਂ ਤੋਂ ਮਾਲੇਰਕੋਟਲਾ ਵਾਲੇ ਪਾਸੇ ਜਨਤਾ ਨਗਰ ਨੇੜਲੇ ਏਰੀਏ ਵਿਖੇ ਪਾਣੀ ਦਾ ਓਵਰਫਲੋਅ ਹੋਣ ਕਾਰਨ ਰਜਵਾਹਾ ਟੁੱਟ ਗਿਆ ਅਤੇ ਪਾਣੀ ਲੋਕਾਂ ਦੇ …
Read More »ਜਗਜੀਤ ਸਿੰਘ ਲੀਲਾ ਪਿੰਡ ਬੁਗਰਾ ਦੇ ਤੀਜੀ ਵਾਰ ਬਣੇ ਪੰਚ
ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਮੈਂਬਰ ਤੇ ਅਕਾਲੀ ਆਗੂ ਜਗਜੀਤ ਸਿੰਘ ਲੀਲਾ ਨੂੰ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਪਿੰਡ ਬੁਗਰਾ ਦੇ ਵਾਰਡ ਨੰਬਰ 6 ਤੋਂ ਪੰਚ ਚੁਣਿਆ ਗਿਆ ਹੈ।ਜਗਜੀਤ ਸਿੰਘ ਲੀਲਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਪਿੰਡ ਬੁਗਰਾ ਦੀ ਪੰਚੀ ਚੋਣ ਜਿੱਤੀ ਸੀ ਅਤੇ ਦੂਜੀ ਵਾਰ ਪਿੰਡ ਵੱਲੋਂ ਉਹਨਾਂ ਨੂੰ ਸਰਬਸੰਮਤੀ …
Read More »ਕੁੰਦਨ ਲਾਲ ਆਈ.ਟੀ.ਆਈ ਵਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ
ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) -ਸਥਾਨਕ ਕੁੰਦਨ ਲਾਲ ਆਈ.ਟੀ.ਆਈ ਵਲੋਂ ਕਾਲਜ ਦੇ ਚੇਅਰਮੈਨ ਟੇਕ ਚੰਦ ਜਿੰਦਲ ਦੀ ਅਗਵਾਈ `ਚ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੈਸ਼ਨ 2018 ਵਿੱਚ ਕੋਪਾ, ਫੈਸ਼ਨ ਟੈਕਨਾਲਜੀ, ਇਲੈਕਟ੍ਰੀਸ਼ਨ ਅਤੇ ਪਲ਼ੰਬਰ ਟਰੇਡ ਦੇ ਪਾਸਆਊਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ ਗਏ।ਵਿਦਿਆਰਥੀਆਂ ਨੇ ਨਸ਼ਿਆਂ ਸਬੰਧੀ ਜਾਗਰੂਕ ਕਰਨ ਬਾਰੇ ਨਾਟਕ ਪੇਸ਼ ਕਰਨ ਦੇ ਨਾਲ-ਨਾਲ ਡਾਂਸ, ਭੰਗੜਾ ਆਦਿ …
Read More »ਪੰਚਾਇਤੀ ਚੋਣਾਂ `ਚ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ- ਐਸ.ਐਸ.ਪੀ
ਕਿਹਾ ਉਮੀਦਵਾਰਾਂ ਦੀ ਹਰ ਗਤੀਵਿਧੀ `ਤੇ ਪੁਲਿਸ ਦੀ ਰਹੇਗੀ ਬਾਜ਼ ਅੱਖ ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਜਿਲ੍ਹਾ ਮਾਨਸਾ ਦੇ ਬਾਸ਼ਿੰਦਿਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਵੰਡਣ ਦੀ ਕਿਸੇ ਵੀ ਕਾਰਵਾਈ ਬਾਰੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕਰਦਿਆਂ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਕਿਹਾ ਹੈ ਕਿ ਇਸ ਸਰਹੱਦੀ ਜਿਲ੍ਹੇ `ਚ ਕਿਸੇ ਵੀ ਤਰ੍ਹਾਂ ਦਾ ਨਸ਼ਾ …
Read More »14ਵਾਂ ਲੋਹੜੀ ਮੇਲਾ ਡਾ. ਅੰਮ੍ਰਿਤਪਾਲ ਗੋਇਲ ਨੂੰ ਹੋਵੇਗਾ ਸਮਰਪਿਤ
ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 14ਵਾਂ ਲੋਹੜੀ ਮੇਲਾ ਮਾਨਸਾ ਦੇ ਉਘੇ ਸਵਰਗੀ ਡਾਕਟਰ ਅੰਮ੍ਰਿਤਪਾਲ ਗੋਇਲ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।ਧੀਆਂ ਦੀ ਲੋਹੜੀ ਨਾਲ ਸਬੰਧਤ ਇਹ ਲੋਹੜੀ ਮੇਲਾ 6 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਬਲਰਾਜ ਨੰਗਲ ਅਤੇ ਮੀਡੀਆ ਇੰਚਾਰਜ ਹਰਦੀਪ ਸਿੱਧੂ …
Read More »ਚਾਈਨਾ ਡੋਰ ਦੇ ਨੁਕਸਾਨ ਬਾਰੇ ਸਿਖਿਆ ਵਿਭਾਗ ਪੰਜਾਬ ਬੱਚਿਆਂ ਨੂੰ ਕਰੇਗਾ ਜਾਗਰੂਕ- ਪ੍ਰਿੰ. ਕਮਲੇਸ਼ ਕੌਰ
ਇੰਟਰਨੈਟ ਤੇ ਸੋਸ਼ਲ ਸਾਈਟਾਂ `ਤੇ ਵੀ ਚਾਈਨਾ ਡੋਰ ਦੀ ਵਿਕਰੀ ਬੰਦ ਕੀਤੀ ਜਾਵੇ – ਰਵਿੰਦਰਪਾਲ ਸਿੰਘ ਚਾਹਲ ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜਿਉਂ ਦੀ ਪਤੰਗ ਬਾਜੀ ਦੇ ਦਿਨ ਆਉਂਦੇ ਹਨ ਤੇ ਨਾਲ ਹੀ ਹਰ ਪਾਸੇ ਚਾਈਨਾ ਡੋਰ, ਡਰੈਗਨ ਡੋਰ, ਜਾਂ ਜਾਨ ਲੇਵਾ ਡੋਰ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਨਾਲ ਹੀ ਇਸ ਡੋਰ ਨਾਲ ਹੋਏ …
Read More »
Punjab Post Daily Online Newspaper & Print Media