ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਚੌਂਕੀ ਕਾਲੇ ਘਨੂਪੁਰ ਦੇ ਇੰਚਾਰਜ ਏ.ਐਸ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਾਮਲੂਮ ਔਰਤ ਦੀ ਲਾਸ਼ ਗੰਦਾ ਨਾਲਾ ਸਾਹਮਣੇ ਡੇਰਾ ਬਾਬਾ ਦਰਸ਼ਨ ਸਿੰਘ ਚੌਂਕੀ ਕਾਲੇ ਘਨੂਪੁਰ ਤੋਂ ਮਿਲੀ ਹੈ।ਬੁਲਾਰੇ ਨੇ ਦੱਸਿਆ ਮ੍ਰਿਤਕਾ ਦੀ ਉਮਰ ਕਰੀਬ 30-35 ਸਾਲ, ਕੱਦ ਕਰੀਬ 5’ ਫੁੱਟ ਅਤੇ ਨੀਲੇ ਰੰਗ ਦੀ ਗਰਮ ਪਜਾਮੀ ਪਾਈ ਹੋਈ ਹੈ …
Read More »Monthly Archives: December 2018
ਡੇਅਰੀ ਉਦਮ ਸਿਖਲਾਈ ਕੋਸਲਿੰਗ 4 ਜਨਵਰੀ ਤੋਂ
ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ 4 ਹਫਤੇ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ 14 ਜਨਵਰੀ ਤੋਂ 12 ਫਰਵਰੀ, 2019 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਅੰਮਿ੍ਰਤਸਰ (ਵੇਰਕਾ) ਵਿਖੇ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਡੇਅਰੀ ਫਾਰਮਰ ਜੋ ਘੱਟੋ-ਘੱਟ 10ਵੀਂ ਪਾਸ, ਉਮਰ …
Read More »ਐਲਬਰਟਾ ਸਰਕਾਰ ਨਾਲ ਪੰਜਾਬ ਸਰਕਾਰ ਕਰੇਗੀ ਐਮ.ਓ.ਯੂ ਸਾਈਨ-ਡਿਪਟੀ ਕਮਿਸ਼ਨਰ
ਕਨੇਡਾ ਸਰਕਾਰ ਦੇ ਨੁਮਾਇੰਦਿਆਂ ਨੇ ਸਕਿੱਲ ਡਿਵੈਲਪਮੈਂਟ ਸੈਟਰਾਂ ਦਾ ਕੀਤਾ ਦੌਰਾ ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਨੇਡਾ ਸਰਕਾਰ ਦੀ ਇਕ ਟੀਮ ਵੱਲੋਂ ਅੰਮ੍ਰਿਤਸਰ ਵਿਖੇ ਸਥਿਤ ਸਿਪਟ ਸੈਂਟਰ ਅੰਮ੍ਰਿਤਸਰ, ਮਲੀਟੀ ਸਕਿੱਲ ਡਿਵੈਲਪਮੈਂਟ ਸੇਂਟਰ, ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਜਿਲ੍ਹਾ ਰੁਜ਼ਗਾਰ ਬਿਊਰੋ ਦਫਤਰ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਰਾਹੁਲ ਸ਼ਰਮਾ ਮੈਨੇਜਿੰਗ ਡਾਇਰੈਕਟਰ ਗੌਰਮਿੰਟ ਆਫ ਐਲਬਰਟਾ ਇਸ ਵਿੱਚ …
Read More »ਪ੍ਰਸਾਸਨ ਵੱਲੋਂ ਦੁੱਧ ਡੇਅਰੀ ਤੇ ਵੱਡੀ ਪੱਧਰ `ਤੇ ਛਾਪੇਮਾਰੀ
ਤਹਿਸੀਲਦਾਰ ਧੂਰੀ ਅਤੇ ਫੂਡ ਸੇਫਟੀ ਅਫਸਰ ਦੀ ਸਾਂਝੀ ਟੀਮ ਨੇ ਭਰੇ ਸੈਂਪਲ ਧੂਰੀ, 13 ਦਸਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਤਹਿਸੀਲਦਾਰ ਧੂਰੀ ਸੁਰਾਜ ਅਹਿਮਦ ਨੇ ਤਹਿਸੀਲ ਧੂਰੀ ਦਾ ਵਾਧੂ ਚਾਰਜ਼ ਸੰਭਾਲਣ ਤੋ ਤੁਰੰਤ ਬਾਅਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸ਼ਹਿਰ ਦੇ ਡੇਅਰੀ ਦਾ ਕੰਮ ਕਰਨ ਵਾਲਿਆਂ `ਤੇ ਛਾਪੇਮਾਰੀ ਕਰਦਿਆਂ ਦੁੱਧ, …
Read More »ਡੀ.ਏ.ਵੀ ਪਬਲਿਕ ਸਕੂਲ ਦਾ ਨੈਸ਼ਨਲ ਸਪੋਰਟਸ `ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਨੈਸ਼ਨਲ ਸਪੋਰਟਸ ਗਰਲਜ਼ ਟੂਰਨਾਮੈਂਟ ਡੀ.ਏ.ਵੀ ਪਬਲਿਕ ਸਕੂਲ ਰਜਿੰਦਰ ਨਗਰ ਸਾਹਿਬਾਬਾਦ ਯੂ.ਪੀ ਵਿਖੇ ਕਰਵਾਇਆ ਗਿਆ।ਜਿਸ ਵਿੱਚ 15 ਜੋਨਾਂ ਦੇ 3000 ਵਿਦਿਆਰਥੀਆਂ ਨੇ ਭਾਗ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਪੰਜ ਖੇਡਾਂ ਵਿੱਚ ਆਪਣੀ ਆਲ੍ਹਾ ਕਾਰਗੁਜਾਰੀ ਦਿਖਾਈ । ਲਆਨ ਨਟੈਨਿਸ ਅੰਡਰ-19 `ਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਅਲੀਸ਼ਾਹ ਮੰਨਾ ਨੇ ਸੋਨੇ ਦਾ …
Read More »ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਪੰਜਵਾਂ ਅੰਮ੍ਰਿਤ ਵਰਖਾ ਕੀਰਤਨ ਦਰਬਾਰ ਕਰਵਾਇਆ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਪੰਜਵਾਂ ਅੰਮ੍ਰਿਤ ਵਰਖਾ ਕੀਰਤਨ ਸਮਾਗਮ ਖ਼ਾਲਸਾ ਪਰਿਵਾਰ, ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਥਾਨਕ ਸੁਲਤਾਨਵਿੰਡ ਰੋਡ ਸਥਿਤ ਨਿਉ ਗੁਰਨਾਮ ਨਗਰ ਵਿਖੇ ਆਯੋਜਿਤ ਇਸ ਕੀਰਤਨ ਦਰਬਾਰ ‘ਚ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁ. ਫਤਿਹਗੜ੍ਹ ਸਾਹਿਬ, ਹਜੂਰੀ ਰਾਗੀ ਸ੍ਰੀ ਦਰਬਾਰ …
Read More »ਗੁ. ਗੁਰੂ ਕੇ ਮਹਿਲ ਵਿਖੇ ਮਨਾਇਆ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ
ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਅਜੀਤ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅੱਜ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਸ਼੍ਰੋਮਣੀ ਕਮੇਟੀ ਅਤੇ ਬਾਬਾ ਸੇਵਾ ਸਿੰਘ ਲਾਭ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਸਵੇਰ ਵੇਲੇ ਤੋਂ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਉਘੇ ਰਾਗੀ, ਢਾਡੀ ਅਤੇ …
Read More »ਕਿਸਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਮਾਨਸਾ ਦੇ ਪਿੰਡ ਉਡਤ ਭਗਤ ਰਾਮ ਦੇ 42 ਸਾਲਾ ਕਿਸਾਨ ਬਸੰਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੇ ਸਿਰ ਚੜੇ ਕਰਜੇ ਤੋਂ ਪਰੇਸ਼ਾਨ ਹੋ ਕੇ ਆਪਣੇ ਹੀ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ।ਮ੍ਰਿਤਕ ਦੇ ਪਰਿਵਾਰ ਕੋਲ ਮਹਿਜ਼ ਚਾਰ ਕਿਲੇ ਜਮੀਨ ਹੈ, …
Read More »ਪੰਜਾਬ ਰਾਜ ਖੇਡਾਂ-2019 `ਚ ਭਾਗ ਲੈਣ ਵਾਲੇ 300 ਖਿਡਾਰੀਆਂ ਨੂੰ ਬੂਟ ਵੰਡੇ
ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਖੇਡ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਪਾਵਰ ਲਿਮਟਿਡ ਵੇਦਾਂਤਾ ਗਰੁੱਪ ਵਲੋਂ ਜਨਵਰੀ ਅਤੇ ਮਾਰਚ 2019 ਵਿੱਚ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਣ ਵਾਲੇ ਕਰੀਬ 300 ਖਿਡਾਰੀਆਂ ਲਈ ਬੂਟ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ …
Read More »ਮੋਜੋ ਖੁਰਦ ਦਾ ਵਿਅਕਤੀ ਲਾਪਤਾ
ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਮੋਜੋ ਖੁਰਦ ਦੇ 50 ਸਾਲਾ ਵਿਅਕਤੀ ਦੀ ਪਿਛਲੇ 6 ਦਿਨਾਂ ਤੋਂ ਕੋਈ ਉੱਘ-ਸੁੱਘ ਨਹੀ।ਵਾਰਸਾਂ ਵੱਲੋ ਥਾਣਾ ਭੀਖੀ ਦਿੱਤੀ ਇਤਲਾਹ ਮੁਤਾਬਿਕ ਪਿੰਡ ਮੋਜੋ ਖੁਰਦ ਦਾ 50 ਸਾਲਾ ਰਣਧੀਰ ਸਿੰਘ 6 ਦਸੰਬਰ ਦੀ ਸ਼ਾਮ ਤੋ ਲਾਪਤਾ ਹੈ ਜਿਸ ਦਾ ਅਜੇ ਤੱਕ ਕੁੱਝ ਵੀ ਨਹੀ ਲੱਗ ਸਕਿਆ।
Read More »
Punjab Post Daily Online Newspaper & Print Media