Tuesday, November 24, 2026

Monthly Archives: March 2019

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ 8 ਮਾਰਚ ਨੂੰ – ਬਲਿਹਾਰ ਸਿੰਘ

ਲੁਧਿਆਣਾ, 6 ਮਾਰਚ (ਪੰਜਾਬ ਪੋਸਟ – ਬੁਢੇਵਾਲ) – ਵੱਖ-ਵੱਖ ਮਹਿਕਮਿਆ ਵਿੱਚ ਬਤੌਰ ਠੇਕੇਦਾਰੀ ਸਿਸਟਮ ਰਾਹੀ ਆਪਣੀਆਂ ਸੇਵਾਵਾਂ ਦੇ ਰਹੇ ਮੁਲਾਜਮਾਂ ਨੂੰ ਆਪਣੇ ਆਪਣੇ ਸਬੰਧਤ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ਸ਼ੀਲ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ 8 ਮਾਰਚ ਨੂੰ ਲੁਧਿਆਣਾ ਦੇ ਈਸੜੂ ਭਵਨ ਵਿਖੇ ਹੋਵੇਗੀ।ਇਹ ਜਾਣਕਾਰੀ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਰੇਸ਼ਮ ਗਿੱਲ, ਕੁਲਦੀਪ ਸਿੰਘ …

Read More »

ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਸਿੱਖ ਕੌਮ ਨਾਲ ਕੀਤਾ ਖਿਲਵਾੜ – ਬ੍ਰਹਮਪੁਰਾ

50 ਲੱਖ ਦੀ ਲਾਗਤ ਦੀਆਂ ਨਵੀਆਂ ਲਿੰਕ ਸੜਕਾਂ ਦਾ ਰੱਖਿਆ ਨੀਂਹ ਪੱਥਰ ਤਰਨ ਤਾਰਨ, 6 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਆਪਣੇ ਐਮ.ਪੀ ਲੈਡ ਫੰਡ ਵਿਚੋਂ ਲੋਕ ਸਭਾ ਹਲਕਾ ਖਡੂਰ ਦਾ ਵਿਕਾਸ ਵੱਡੇ ਪੈਮਾਨੇ ਤੇ ਕਰਾਇਆ ਜਾ ਰਿਹਾ ਹੈ।ਇਥੇ ਤਰਨ ਤਾਰਨ ਦੇ ਇਤਿਹਾਸਕ ਕਸਬਾ ਚੋਹਲਾ ਸਾਹਿਬ ਤੇ …

Read More »

ਮਹਾਂਸ਼ਿਵਰਾਤਰੀ ਮੌਕੇ ਕੈਬਨਿਟ ਮੰਤਰੀ ਸੋਨੀ ਨੇ ਕੀਤੀ ਲੰਗਰ ਦੀ ਸ਼ੁਰੂਆਤ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਪਰਮਜੀਤ ਸਿੰਘ ਬੱਤਰਾ ਦੀ ਰਹਿਨੁਮਾਈ ਹੇਠ ਲੰਗਰ ਦਾ ਆਯੋਜਨ ਹਾਈਡ ਮਾਰਕੀਟ ਵਿਖੇ ਕੀਤਾ ਗਿਆ।ਇਸ ਦੌਰਾਨ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਪਹੁੰਚੇ।ਸੋਨੀ ਨੇ ਸੰਗਤ ਵਿੱਚ ਲੰਗਰ ਵਰਤਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ, ਪੀਰਾਂ ਨੇ ਲੰਗਰ ਦੀ ਪ੍ਰਥਾ ਚਲਾਈ ਸੀ।ਉਨ੍ਹਾਂ ਕਿਹਾ ਕਿ ਪੰਗਤ ਵਿੱਚ …

Read More »

ਸ਼ਿਵਾਲਾ ਗੰਗਾ ਰਾਮ ਮੰਦਿਰ ਦੇ ਚੈਰੀਟੇਬਲ ਹਸਪਤਾਲ ਦੇ ਲਈ ਦਿੱਤਾ 10 ਲੱਖ ਦਾ ਚੈਂਕ – ਸੋਨੀ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਂਸ਼ਿਵਰਾਤਰੀ ਮੌਕੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਵਾਲਾ ਗੰਗਾ ਰਾਮ ਮੰਦਿਰ ਬਾਜ਼ਾਰ ਸਿਰਕੀ ਬੰਦਾ ਵਿਖੇ ਮੱਥਾ ਟੇਕਿਆ ਅਤੇ ਸ਼ਹਿਰ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ।ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਧਾਰਮਿਕ ਤਿਓਹਾਰ ਮਨਾਉਣੇ ਚਾਹੀਦੇ ਹਨ ਜਿਸ ਨਾਲ ਸਮਾਜ ਵਿੱਚ ਏਕਤਾ ਦਾ ਪ੍ਰਸਾਰ ਹੁੰਦਾ ਹੈ।      ਸੋਨੀ ਨੇ …

Read More »

ਪੋਲਿੰਗ ਸਟੇਸ਼ਨਾਂ ਦੀ ਗਿਣਤੀ/ ਤਬਦੀਲੀ ਬਾਰੇ ਰਾਜਨੀਤਕ ਪਾਰਟੀਆਂ ਨਾਲ ਮੀਟਿੰਗ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਲੋਕ ਸਭਾ ਚੋਣਾਂ 2019  ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਅੰਮ੍ਰਿਤਸਰ-1 ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਅਜਨਾਲਾ ਰਜ਼ਤ ਓਬਰਾਏ, ਐਸ.ਡੀ.ਐਮ ਬਾਬਾ ਬਕਾਲਾ ਅਸ਼ੋਕ ਕੁਮਾਰ, ਜਾਇੰਟ ਕਮਿਸ਼ਨਰ ਨਗਰ ਨਿਗਮ …

Read More »

ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਵੱਲੋ ਦੋ ਹੋਰ ਵਿਦੇਸ਼ੀ ਯੂੂਨੀਵਰਸਿਟੀਆਂ ਨਾਲ ਹੋਵੇਗਾ ਸਮਝੌਤਾ

 ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ  ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੇਣੀ-1 ਵਿਚ ਆਉਣ ਦੇ ਬਾਅਦ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਸਮਝੌਤੇ ਕਰਨ ਦੀ ਸਮਰੱਥਾ ਵਿਚ ਸ਼ਾਮਲ ਹੋਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਊਥ ਫਲੋਰੀਡਾ ਯੂਨੀਵਰਸਿਟੀ ਦੇ ਨਾਲ ਸਮਝੋਤਾ ਕਰਨ ਦੇ ਬਾਅਦ ਦੋ ਹੋਰ …

Read More »

ਮਹਾਂ ਸ਼ਿਵਰਾਤਰੀ ਦੇ ਤਿਉਹਾਰ `ਤੇ ਲੰਗਰ ਲਗਾਇਆ

ਜੰਡਿਆਲਾ ਗੁਰੂ, 6 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦੇ ਤਿਉਹਾਰ `ਤੇ ਸ਼ਹਿਰ ਦੇ ਮਾਤਾ ਮੰਗਲਾਕਾਲੀ ਮੰਦਿਰ ਦੀ ਮਹੰਤ ਗੁਰਮੀਤ ਦੇਵਾ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਗੁਰਮੀਤ ਦੇਵਾ ਨੇ ਆਪ ਵੀ ਲੰਗਰ ਦੀ ਸੇਵਾ ਕੀਤੀ।ਇਹ ਲੰਗਰ 11 ਵਜੇ ਸ਼ੁਰੂ ਕਰਕੇ ਸ਼ਾਮ ਤੱਕ ਪੂੜੀਆਂ ਸ਼ੋਲੇ, ਨਿਊਟਰੀ, ਦੁੱਧ ਆਦਿ …

Read More »

ਸਰਕਾਰੀ ਕੰਨਿਆ ਸੀਨੀ. ਸੈਕ. ਸਕੂਲ ਮੰਡੀ ਹਰਜੀ ਰਾਮ ਵਿਖੇ ਲੜਕੀਆਂ ਨੂੰ ਸਾਈਕਲ ਵੰਡੇ

ਮਲੋਟ, 6 ਮਾਰਚ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਪੰਜਾਬ ਸਰਕਾਰ ਵਲੋਂ  ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ।ਇਸ ਮੌਕੇ ਇੱਕ ਸਾਦਾ ਸਮਾਗਮ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਦੇਵਰਾਜ ਪੱਪੀ ਸਾਬਕਾ ਪ੍ਰਧਾਨ ਨਗਰ ਪਾਲਿਕਾ ਮਲੋਟ, ਨੱਥੂ ਰਾਮ ਗਾਂਧੀ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ, ਮੁਨੀਸ਼ ਵਰਮਾ ਸਾਬਕਾ ਸੈਨੇਟ ਮੈਂਬਰ, …

Read More »

ਮਹਿਦੂਦਾਂ ਦੀ ਬਲਰਾਜਪਰੀਤ 2 ਗੋਲਡ ਤੇ 2 ਸਿਲਵਰ ਮੈਡਲ ਜਿੱਤ ਕੇ ਬਣੀ ਕਾਲਜ ਦੀ ਰਨਰਅਪ

ਸਮਰਾਲਾ, 6 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਗੁਰੂ ਨਾਨਕ ਦੇਵ ਬਹੁ-ਤਕਨੀਕੀ ਕਾਲਜ ਵਿਖੇ 59ਵੀ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ।ਇਸ 2 ਰੋਜਾ ਐਥਲੈਟਿਕਸ ਮੀਟ ਵਿੱਚ ਸਮਰਾਲਾ ਤਹਿਸੀਲ ਦੇ ਪਿੰਡ ਮਹਿਦੂਦਾਂ ਦੀ ਰਹਿਣ ਵਾਲੀ  ਕੰਪਿਊਟਰ ਸਾਇੰਸ ਡਿਪਲੋਮੇ ਦੀ ਅਖੀਰਲੇ ਵਰ੍ਹੇ ਦੀ ਵਿਦਿਆਰਥਣ ਬਲਰਾਜਪਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਉਸ ਨੇ ਜਿਥੇ 400 ਮੀਟਰ ਦੌੜ ਵਿੱਚ ਗੋਲਡ ਮੈਡਲ, 800 …

Read More »

ਬਾਬਾ ਪ੍ਰਤਾਪ ਨਾਥ ਦੀ 30ਵੀਂ ਬਰਸੀ ਮਨਾਈ ਗਈ

ਸਮਰਾਲਾ, 5 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਲਕਾ ਸਮਰਾਲਾ ਦੇ ਪਿੰਡ ਮਹਿਦੂਦਾਂ ਵਿਖੇ ਯੋਗੀ ਨਾਥ ਨੌਜਵਾਨ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪ੍ਰਤਾਪ ਨਾਥ ਦੀ 30ਵੀਂ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਨਾਈ ਗਈ।ਪ੍ਰਧਾਨ ਮਲਕੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਮਹਿਦੂਦਾਂ ਵਿਖੇ ਯੋਗੀ ਭਾਈਚਾਰੇ ‘ਚ ਆਉਂਦਾ ਤੂਰ ਪਰਿਵਾਰ …

Read More »