ਲੌਂਗੋਵਾਲ, 29 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੀਮਾ ਮੰਡੀ ਜਿਲਾ ਸੰਗਰੂਰ ਵਾਸੀ ਤਰਲੋਚਨ ਸਿੰਘ ਅਤੇ ਮੀਨੂੰ ਗੋਇਲ ਵਲੋਂ ਅਰਮਾਨ ਗੋਇਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Daily Archives: April 29, 2019
ਬੇਸਹਾਰਾ ਗਊਆਂ ਦੀ ਸੰਭਾਲ ਅਤੇ ਇਲਾਜ ਕਰਵਾਉਣਾ ਸ਼ਲਾਘਾਯੋਗ ਕੰਮ – ਢੀਂਡਸਾ
ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਗਊਸ਼ਾਲਾ ਦਾ ਦੌਰਾ ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਸਥਾਨਕ ਉਭਾਵਾਲ ਰੋਡ ‘ਤੇ ਸਥਿਤ ਗਊਸ਼ਾਲਾ ਦਾ ਦੌਰਾ ਕਰਕੇ ਉਥੇ ਬੇਸਹਾਰਾ ਗਊਆਂ ਦੀ ਕੀਤੀ ਜਾਣ ਵਾਲੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ …
Read More »ਅਕੇਡੀਆ ਵਰਲਡ ਸਕੂਲ ਦੀ ਸਿਮਰਨ ਨੇ ਨੈਸ਼ਨਲ ਖੇਡਾਂ `ਚ ਧਰਿਆ ਪਹਿਲਾ ਕਦਮ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਊਧਮ ਸਿੰਘ ਵਾਲਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਬੇਸਬਾਲ ਜੂਨੀਅਰ ਦੀ ਨੈਸ਼ਨਲ ਦੀ ਟੀਮ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਸਕੂਲ, ਮਾਪਿਆਂ ਅਤੇ ਸੁਨਾਮ ਸ਼ਹਿਰ ਦਾ ਨਾਂ ਭਾਰਤੀ ਨਕਸ਼ੇ ਵਿੱਚ ਚਮਕਾ ਦਿੱਤਾ ਹੈ।ਬੀਤੇ ਦਿਨੀਂ ਕਰੀਮਨਗਰ (ਤੇਲੰਗਾਨਾ) …
Read More »ਡੀ.ਟੀ.ਐਫ ਪ੍ਰੀਖਿਆ `ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚੇ ਸਨਮਾਨਿਤ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡੀ.ਟੀ.ਐਫ ਵਜ਼ੀਫ਼ਾ ਪ੍ਰੀਖਿਆ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ 13 ਵਿੱਚੋਂ 12 ਸਥਾਨ ਪ੍ਰਾਪਤ ਕੀਤੇ ਹਨ।ਵਜ਼ੀਫਾ ਪ੍ਰੀਖਿਆ ਵਿੱਚ ਜ਼ਿਲ੍ਹੇ ਵਿਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਦਮਨਜੀਤ, ਹਰਮਨ ਮੰਡੇਰ ਅਤੇ ਕਰਨਵੀਰ ਨੂੰ …
Read More »ਦੂਜੀ ਸਾਲਾਨਾ ਕਨਵੋਕੇਸ਼ਨ `ਚ ਅਕਾਲ ਗਰੁੱਪ ਇੰਸਟੀਚਿਊਟ ਦੇ 492 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨ ਵੱਲੋਂ ਦੂਜੀ ਸਾਲਾਨਾ ਕਨਵੋਕੇਸ਼ਨ ਕਰਵਾਈ ਗਈ। ਇਸ ਮੌਕੇ ਡਾ. ਬੀ.ਐਸ ਘੁੰਮਣ, ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਨਵੋਕੇਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਕੀਤੀ ਗਈ। ਡਾ. ਬੀ.ਐਸ ਪੂਨੀਆ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦੇ …
Read More »ਪਿੰਡ ਲੋਹਾਖੇੜਾ `ਚ ਕੇਵਲ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਪਿੰਡ ਲੋਹਾਖੇੜਾ ਵਿਖੇ ਸਰਪੰਚ ਜਗਸੀਰ ਸਿੰਘ ਸਿੱਧੂ ਅਤੇ ਪਿੰਡ ਦੀ ਪੰਚਾਇਤ ਵਲੋਂ ਲੱਡੂਆਂ ਨਾਲ ਤੋਲਿਆ ਗਿਆ। ਇਸ ਸਮੇਂ ਸਰਪੰਚ ਜਗਸੀਰ ਸਿੰਘ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਅਸੀਂ ਆਪਣੇ ਇਲਾਕੇ ਵਿੱਚੋੰ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਲੀਡ ਨਾਲ …
Read More »ਹਲਕਾ ਧੂਰੀ ਦੇ ਪਿੰਡਾਂ `ਚ ਕੇਵਲ ਸਿੰਘ ਢਿੱਲੋਂ ਵਲੋਂ ਤੂਫਾਨੀ ਦੌਰੇ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਲਕਾ ਧੂਰੀ ਦੇ ਪਿੰਡ ਕਾਤਰੋਂ,ਕਹੇਰੂ, ਕੱਕੜਵਾਲ, ਲੱਡਾ, ਪੁਨਾਵਾਲ, ਘਨੌਰੀ ਕਲਾਂ, ਜਹਾਂਗੀਰ ਆਦਿ ਵਿੱਚ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਤੂਫ਼ਾਨੀ ਦੌਰੇ ਕੀਤੇ ਗਏ।ਉਨ੍ਹਾਂ ਨਾਲ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਮਾਈ ਰੂਪ ਕੌਰ ਬਾਗੜੀਆਂ ਅਤੇ ਵੱਖ ਵੱਖ …
Read More »ਸਾਹੋਕੇ-ਢੱਡਰੀਆਂ ਸਕੂਲ ਦਾ ਵਿਦਿਆਰਥੀ ਪੀ.ਟੀ.ਸੀ ਵਾਈਸ ਪੰਜਾਬ ਲਈ ਚੁਣਿਆ ਗਿਆ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਸਾਹੋਕੇ ਢੱਡਰੀਆਂ ਦਾ ਵਿਦਿਆਰਥੀ ਰੋਹਿਤ ਸਿੰਘ ਪੀ.ਟੀ.ਸੀ ਵਾਈਸ ਆਫ਼ ਪੰਜਾਬ ਵਲੋਂ ਸ਼ੁਰੂ ਕੀਤੇ ਗਏ `ਛੋਟਾ ਚੈਂਪ` ਗਾਇਕੀ ਪ੍ਰਤੀਯੋਗਤਾ ਲਈ ਚੁਣਿਆ ਗਿਆ ਹੈ।ਇਹ ਮੁਕਾਬਲਾ ਪੀ.ਟੀ.ਸੀ ਨਿਊਜ਼ `ਤੇ ਸ਼ੁਰੂ ਹੋ ਰਿਹਾ ਹੈ।ਅੰਮਿ੍ਰਤਸਰ ਵਿਖੇ ਹੋਏ ਆਡੀਸ਼ਨ ਵਿੱਚ ਸੱਤਵੀਂ ਕਲਾਸ ਦੇ ਇਸ ਵਿਦਿਆਰਥੀ ਨੇ ਢੱਡਰੀਆਂ ਹਾਈ ਸਕੂਲ, ਆਪਣੇ …
Read More »ਲੌਂਗੋਵਾਲ ਬਣਿਆ ਨਰਕ ਦਾ ਨਮੂਨਾ – ਸਿਮਰਨਜੀਤ ਸਿੰਘ ਮਾਨ
ਰਾਮ ਬਾਗ਼ ਨੂੰ ਜਾਂਦੀ ਸੜਕ ਦਾ ਆਪ ਲਿਆ ਜਾਇਜ਼ਾ ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵਲੋਂ ਪਿੰਡ ਲੌਂਗੋਵਾਲ ਦਾ ਚੋਣ ਦੌਰਾ ਕੀਤਾ ਗਿਆ।ਉਨ੍ਹਾਂ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ `ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹਨਾਂ …
Read More »ਠੇਕੇਦਾਰ ਬਿੰਦਰ ਸਿੰਘ ਦੇ ਗ੍ਰਹਿ ਗੁਰਮਤਿ ਸਮਾਗਮ – ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕਈ ਸ਼ਖ਼ਸੀਅਤਾਂ ਦਾ ਸਨਮਾਨ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਰੋਡ `ਤੇ ਸਥਿਤ ਗੋਬਿੰਦ ਵਿਹਾਰ ਕਲੋਨੀ ਵਿਖੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਰਹੇ ਉਨ੍ਹਾਂ ਦੇ ਸਾਥੀ ਮਿਸਤਰੀ ਸੁਖਦੇਵ ਸਿੰਘ ਵਲੋਂ ਨਵੇਂ ਬਣਾਏ ਘਰ `ਚ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ …
Read More »
Punjab Post Daily Online Newspaper & Print Media