Tuesday, November 24, 2026

Daily Archives: March 28, 2020

ਕੋਰੋਨਾ ਟੈਸਟ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਦੀ ਸਮਰਥਾ ਦੁੱਗਣੀ – ਤਿਵਾੜੀ

ਚੰਡੀਗੜ੍ਹ, 28 ਮਾਰਚ (ਪੰਜਾਬ ਪੋਸਟ ਬਿਊਰੋ) – ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਟੈਸਟ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ।ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਦਿੱਤੀ। …

Read More »

ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ

ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਕੀਤੀ ਜਾ ਰਹੀ ਹੈ ਮੁਫ਼ਤ ਸਪਲਾਈ ਚੰਡੀਗੜ੍ਹ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੀ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਬੇਨਤੀ `ਤੇ ਪੰਜਾਬ ਡਿਸਟਿਲਰੀਜ਼ ਸੈਨੇਟਾਈਜ਼ਰ ਤਿਆਰ ਕਰ ਰਹੀਆਂ ਹਨ।              ਇਹ ਜਾਣਕਾਰੀ ਦਿੰਦਿਆਂ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਐਨ.ਵੀ ਡਿਸਟਿਲਰੀ ਪਟਿਆਲਾ, ਚੰਡੀਗੜ੍ਹ ਡਿਸਟਿਲਰੀਜ਼ …

Read More »

ਦੁਨੀਆਂ

ਦੁਨੀਆਂ ਲੱਗੇ ਖ਼ਾਰ ਜਿਹੀ ਦੋ ਧਾਰੀ ਤਲਵਾਰ ਜਿਹੀ। ਕਈ ਦਰਦ ਵੰਡਾ ਰਹੇ ਕਿਤੇ ਮੱਚੀ ਹਾਹਾਕਾਰ ਜਿਹੀ। ਆਪੋ-ਆਪਣੀ ਚਿੰਤਾ ਛੱਡ ਕੇ, ਸਭ ਲਈ ਬਣੀਏ ਢਾਲ ਜਿਹੀ। ‘ਕੋਰੋਨਾ’ ਮੌਤ ਫਿਰੇ ਮੰਡਰਾਉਂਦੀ, ਲੁੱਟ ਮਚਾਈ ਸ਼ਰਮਸਾਰ ਜਿਹੀ। ਨੇਕੀ ਦੇ ਕੰਮ ਕਰ ਜਾ ਬੰਦਿਆ, ਨਹੀਂ ਤੇ ਹੋ ਜਾਊ ਹਾਰ ਜਿਹੀ। ਮਦਦ ਕਰਦਿਆਂ ਮਿਲਣ ਅਸੀਸਾਂ, `ਸੁਖ` ਜ਼ਿੰਦਗੀ ਦਿਨ ਚਾਰ ਜਿਹੀ।       ਸੁਖਬੀਰ ਸਿੰਘ ਖੁਰਮਣੀਆਂ …

Read More »

ਕੁਦਰਤੀ ਕਲੋਜ਼ਿੰਗ – ਕੋਰੋਨਾ (ਵਿਅੰਗ)

          “ਓ ਬਾਂਦਰਾ, ਟਪੂਸੀਆਂ ਮਾਰੀ ਜਾਨੈ ਸੁੰਨੀਆਂ ਸੜਕਾਂ ‘ਚ! ਕੋਈ ਸਬਕ ਤੂੰ ਵੀ ਸਿੱਖ ਲੈ!” ਚੀਂ-ਚੀਂ ਕਰਦੀ ਚਿੜੀ ਨੇ ਸੁੰਨੀ ਪਈ ਸ਼ਹਿਰ ਦੀ ਗਲੀ ‘ਚ ਟਹਿਲਦੇ ਬਾਂਦਰ ਨੂੰ ਟਕੋਰ ਲਾਈ।          “ਤੈਨੂੰ ਬੜੀਆਂ ਗੱਲਾਂ ਆਉਂਦੀਆਂ ਅੱਜ! ਪਹਿਲਾਂ ਤਾਂ ਕਦੀ ਨਜ਼ਰ ਨਈਂ ਆਈ ਸੀ ਤੂੰ! ਹੁਣ ਮੈਨੂੰ ਟਿੱਚਰਾਂ ਕਰਦੀਆਂ ਪਈਆਂ ਜੇ!”- ਅੱਗੋਂ ਬਾਂਦਰ ਨੇ …

Read More »