Tuesday, November 24, 2026

Daily Archives: September 25, 2021

ਪੰਜਾਬ ਕੈਬਨਿਟ ‘ਚ 7 ਨਵੇਂ ਮੰਤਰੀ ਹੋਣਗੇ ਸ਼ਾਮਲ, ਪੰਜ ਦੀ ਹੋ ਸਕਦੀ ਹੈ ਛੁੱਟੀ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਹਾਈਕਮਾਨ ਵਲੋਂ ਲੰਮੀ ਸੋਚ ਵਿਚਾਰ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ 7 ਨਵੇਂ ਮੰਤਰੀ ਸ਼ਾਮਲ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ।ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸ਼ਾਮਲ 5 ਮੰਤਰੀਆਂ ਦੀ ਮੰਤਰੀ ਮੰਡਲ ਵਿਚੋਂ ਛੁੱਟੀ ਕੀਤੀ ਜਾ ਸਕਦੀ ਹੈ।ਸੂਤਰਾਂ ਅਨੁਸਾਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਲਾਹ ਮਸ਼ਵਰਾ …

Read More »

ਆਰਮੀ ਕੰਟਰੈਕਟਰ ਸਵ. ਜੰਗ ਬਹਾਦਰ ਸਿੰਘ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਉਘੇ ਕਾਰੋਬਾਰੀ ਤੇ ਆਰਮੀ ਕੰਟਰੈਕਟਰ ਸਵ. ਜੰਗ ਬਹਾਦਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ।ਉਨਾਂ ਦੇ ਗ੍ਰਹਿ ਮੋਹਨ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਏ-ਬੀ ਬਲਾਕ ਅੰਮ੍ਰਿਤਸਰ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ।ਜਿਸ ਦੌਰਾਨ ਰਾਗੀ ਜਥੇ …

Read More »

ਪੁਲਿਸ ਵਲੋਂ 5 ਕਿਲੋ ਹੈਰੋਇਨ ਸਪਲਾਈ ਮਾਮਲੇ ‘ਚ ਲੋੜੀਂਦਾ ਦਿੱਲੀ ਦਾ ਭਗੌੜਾ ਜੋੜਾ ਗ੍ਰਿਫਤਾਰ

ਪੰਜਾਬ ਦੀ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਜੋੜੇ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਕੀਤਾ ਪਿੱਛਾ ਕਪੂਰਥਲਾ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਭਗੌੜੇ ਅਪਰਾਧੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਕਪੂਰਥਲਾ ਪੁਲਿਸ ਨੇ ਦਿੱਲੀ ਦੇ ਭਗੌੜੇ ਜੋੜੇ ਨੂੰ ਰੇਲ ਵਿੱਚ ਸਫਰ ਕਰਦੇ ਸਮੇਂ ਟ੍ਰੈਕ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਉਹ ਸਾਲ 2019 ਤੋਂ 5 ਕਿਲੋ ਹੈਰੋਇਨ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਲੋਂ `ਹਿੰਦੀ ਭਾਸ਼ਾ ਕਾ ਵੈਸ਼ਵਿਕ ਪਰੀਦ੍ਰਿਸ਼ਯ` ਵਿਸ਼ੇ `ਤੇ ਵੈਬੀਨਾਰ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਹਿੰਦੀ ਵਿਭਾਗ ਦੁਆਰਾ `ਹਿੰਦੀ ਪਖਵਾੜਾ` ਦੇ ਅੰਤਰਗਤ `ਹਿੰਦੀ ਭਾਸ਼ਾ ਕਾ ਵੈਸ਼ਵਿਕ ਪਰੀਦ੍ਰਿਸ਼ਯ` ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸਦੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ ਬੇਦੀ (ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼) ਸਨ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ …

Read More »

ਓਪਨ ਜਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਚਮਕੇ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਜਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ 19 ਸਤੰਬਰ ਨੂੰ ਜੇ.ਜੇ.ਐਸ ਸਪੋਰਟਸ ਕੰਪਲੈਕਸ ਰਣਜੀਤ ਐਵਨਿਊ ਵਿਖੇ ਆਯੋਜਿਤ ਓਪਨ ਜਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ ਹੈ।             ਆਰੋਹੀ ਠਾਕੁਰ (ਜਮਾਤ ਤੀਸਰੀ) ਨੂੰ ਅੰਡਰ-11 (ਲੜਕੀਆਂ) ਵਿੱਚ ਜੇਤੂ ਅਤੇ ਭਾਗਿਆ ਮਹਿਤਾ (ਜਮਾਤ …

Read More »

ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022 ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022 ਦੇ ਦਾਖਲੇ ਵਾਸਤੇ ਆਨਲਾਇਨ ਫਾਰਮ www.navodaya.gov.in ਰਾਹੀੰ ਭਰੇ ਜਾ ਰਹੇ ਹਨ।ਇਹ ਇਮਤਿਹਾਨ 30 ਅਪ੍ਰੈਲ 2022 ਨੂੰ ਹੋਵੇਗਾ।ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਜਿਲਾ ਅੰਮ੍ਰਿਤਸਰ ਵਿੱਚ ਪੰਜਵੀਂ ਕਲਾਸ ਵਿੱਚ ਸੈਸ਼ਨ 2021-22 ਵਿੱਚ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਹਨ, ਉਹ ਆਨਲਾਇਨ ਫਾਰਮ …

Read More »

ਸੀ.ਆਰ.ਪੀ.ਐਫ ਵੱਲੋਂ ਆਯੋਜਿਤ ਸਾਇਕਲ ਰੈਲੀ ਦਾ ਜਲ੍ਹਿਆਵਾਲਾ ਬਾਗ ਪੁੱਜਣ ‘ਤੇ ਸਵਾਗਤ

ਮਿਲਕ ਪਲਾਂਟ ਵੇਰਕਾ ਨੇ ਵੀ ਸਾਈਕਲ ਰੈਲੀ ਦਾ ਕੀਤਾ ਭਰਵਾਂ ਸਵਾਗਤ ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) -ਅਜ਼ਾਦੀ ਦੇ 75ਵੇਂ ਅਜ਼ਾਦੀ ਅਮਰੂਤ ਮਹਾਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਆਯੋਜਿਤ ਸਾਇਕਲ ਰੈਲੀ ਆਈ.ਜੀ ਮੂਲਚੰਦ ਪਵਾਰ ਡੀ.ਆਈ.ਜੀ ਸੀ.ਆਰ.ਪੀ.ਐਫ ਭਾਨੂ ਪ੍ਰਤਾਪ ਦੀ ਅਗਵਾਈ ਹੇਠ ਜਲ੍ਹਿਆਵਾਲਾ ਬਾਗ ਵਿਖੇ ਪੁੱਜੀ।ਜਿਥੇ ਪੰਜਾਬ ਪੁਲਸ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਅੰਮ੍ਰਿਤਸਰ ਪੀ.ਐਸ ਭੰਡਾਲ ਵਲੋਂ ਸਾਈਕਲ ਰੈਲੀ ਦਾ ਸਵਾਗਤ ਕੀਤਾ ਗਿਆ।ਆਈ.ਜੀ …

Read More »

ਯੂਨੀਵਰਸਿਟੀ ਵਿਖੇ ਵਾਲਾਂ ਤੇ ਚਮੜੀ ਦੀ ਦੇਖਭਾਲ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 25 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵਲੋਂ ਵਾਲਾਂ ਅਤੇ ਚਮੜੀ ਦੀ ਦੇਖਭਾਲ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਅੱਜ ਇੱਥੇ ਵਿਭਾਗ ਵਿਖੇ ਕਰਵਾਇਆ ਗਿਆ। ਇਸ ਭਾਸ਼ਣ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।                 ਯੂਨੀਵਰਸਿਟੀ ਦੇ ਜੀ.ਐਨ.ਡੀ.ਯੂ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਦੀ ਮੁਖੀ ਪ੍ਰੋ. ਸ਼ਿਵੇਤਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਣੇਗੀ ਨਵੀਂ ਸ਼ੂਟਿੰਗ ਰੇਂਜ, ਟੱਕ ਲਾਇਆ

ਜੀ.ਐਨ.ਡੀ.ਯੂ ਮਿਆਸ ਡਿਪਾਰਟਮੈਂਟ ਸਪੋਰਟਸ ਸਾਇੰਸਜ਼ ਦੀ ਬਿਲਡਿੰਗ `ਚ ਹੋਵੇਗਾ ਵਾਧਾ ਅੰਮ੍ਰਿਤਸਰ, 25 ਸਤੰਬਰ (ਖੁਰਮਣੀਆਂ) – ਖਿਡਾਰੀਆਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦਾ ਮੁੱਢਲਾ ਢਾਂਚਾ ਅਤੇ ਲੋੜੀਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾਂ ਹੀ ਵਚਨਬੱਧ ਰਹੀ ਹੈ।ਜਿਸ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀਆਂ ਯੂਨੀਵਰਸਿਟੀਆਂ `ਚ ਆਪਣਾ ਨਾਂ ਦਰਜ਼ ਕਰਵਾ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਨੂੰ ਸਾਹਮਣੇ …

Read More »

ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਦੀ ਕਰਾਂਗੇ ਡਟਵੀਂ ਹਮਾਇਤ – ਬਬਲੀ ਢੱਡਰੀਆਂ

ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਭਾਰਤ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤੇ 500 ਤੋਂ ਵੀ ਜਿਆਦਾ ਕਿਸਾਨਾਂ ਨੇ ਕਾਨੂੰਨ ਰੱਦ ਕਰਵਾਉਣ ਖਾਤਰ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਹੈ, ਪਰ ਕੇਂਦਰ ਸਰਕਾਰ ਗੂੰਗੀ ਅਤੇ ਬਹਿਰੀ ਬਣ ਕੇ ਬੈਠੀ ਹੈ।ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ …

Read More »