Sunday, September 8, 2024

Daily Archives: July 26, 2023

‘ਸੁਰ ਉਤਸਵ’ ਦਾ ਚੌਥਾ ਦਿਨ ਮਸ਼ਹੂਰ ਬਾਲੀਵੁਡ ਗਾਇਕ ਸਵ: ਲਾਭ ਜੰਜੂਆ ਨੂੰ ਕੀਤਾ ਸਮਰਪਿਤ

ਅੰਮ੍ਰਿਤਸਰ, 26 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਕਾਰਾਂ ਨੂੰ ਸਮਰਪਿਤ ਚੱਲ ਰਹੇ ਦੂਜੇ 8 ਰੋਜ਼ਾ ‘ਸੁਰ ਉਤਸਵ’ ਦੇ ਚੌਥੇ ਦਿਨ ਬਾਲੀਵੁਡ ਦੇ ਮਸ਼ਹੂਰ ਗਾਇਕ ਸਵ: ਲਾਭ ਜੰਜੂਆ ਨੂੰ ਸਮਰਪਿਤ ਕੀਤਾ।ਚੌਥੇ ਦਿਨ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ …

Read More »

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਅਕਾਲ ਚਲਾਣੇ `ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਸੰਗਰੂਰ, 26 ਜਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮਸ਼ਹੂਰ ਲੋਕ ਗਾਇਕ ਹਾਕਮ ਸਿੰਘ ਬਾਖਤੜੀਵਾਲਾ ਨੇ ਪੰਜਾਬ ਦੇ ਬੁਲੰਦ ਸ਼਼੍ਰੋਮਣੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਅਕਾਲ ਚਲਾਣੇ `ਤੇ ਦੁੱਖ ਪ੍ਰਗਟਾਇਆ ਹੈ।ਉਨ੍ਹਾਂ ਗੱਲਬਾਤ ਕਰਦਿਆਂ ਉਨਾਂ ਸੁਰਿੰਦਰ ਛਿੰਦੇ ਦੇ ਤੁਰ ਜਾਣ ਨੂੰ ਪੰਜਾਬੀ ਗਾਇਕੀ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਇਕ ਯੁੱਗ ਦਾ ਅੰਤ ਦੱਸਿਆ ਹੈ।ਉਨ੍ਹਾਂ ਕਿਹਾ ਕਿ “ਪੰਜਾਬੀ ਗਾਇਕੀ ਦੀ ਬੁਲੰਦ …

Read More »

ਲਾਇਨ ਪਰਮਜੀਤ ਸਿੰਘ ਆਨੰਦ ਦੀ ਲਾਇਨਜ਼ ਜਿਲ੍ਹਾ 321 ਐਫ ਦੀ ਕੈਬਨਿਟ ‘ਚ ਸ਼ਾਮਲ

ਸੰਗਰੂਰ, 26 ਜਲਾਈ (ਜਗਸੀਰ ਲੌਂਗੋਵਾਲ) – ਲਾਇਨਜ ਇੰਟਰਨੈਸ਼ਨਲ ਦੇ ਜਿਲਾ 321 ਐਫ ਦੇ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਨੇ ਲਾਇਨਜ਼ ਕਲੱਬ ਸੁਨਾਮ ਮੇਨ ਦੇ ਸਾਬਕਾ ਪ੍ਰਧਾਨ ਲਾਇਨ ਪਰਮਜੀਤ ਸਿੰਘ ਆਨੰਦ ਦੀਆਂ ਕਲੱਬ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ, ਉਨ੍ਹਾ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ।ਗਵਰਨਰ ਕਾਲੜਾ ਵਲੋਂ ਭੇਜੇ ਗਏ ਪੱਤਰ ਵਿੱਚ ਲਾਇਨ ਪਰਮਜੀਤ ਸਿੰਘ ਆਨੰਦ ਦੀ ਕੈਬਨਿਟ ਵਿੱਚ ਨਿਯੁੱਕਤੀ …

Read More »

ਅਕਾਲ ਅਕੈਡਮੀ ਰੱਤਾ ਖੇੜਾ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਮਾਰੀਆਂ ਮੱਲਾਂ

ਸੰਗਰੂਰ, 26 ਜਲਾਈ (ਜਗਸੀਰ ਲੌਂਗੋਵਾਲ) – ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਚੱਲ੍ਹ ਰਹੀ ਅਕਾਲ ਅਕੈਡਮੀ ਰੱਤਾ ਖੇੜਾ ਫਿਰੋਜ਼ਪੁਰ ਗਿਆਰਵੀਂ ਜਮਾਤ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਈ ਗਈ ਦਾਖ਼ਲਾ ਪ੍ਰੀਖਿਆ ਵਿੱਚ ਮੱਲਾਂ ਮਾਰੀਆਂ ਹਨ।ਪਰਮਜੀਤ ਸਿੰਘ ਨੇ ਇਸ ਦਾਖ਼ਲਾ ਪ੍ਰੀਖਿਆ ‘ਚ ਪੂਰੇ ਪੰਜਾਬ ਵਿਚੋਂ 27ਵਾਂ ਰੈਂਕ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਮੈਡਮ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦਾ ਹੋਇਆ ਜਨਰਲ ਇਜਲਾਸ

ਵਾਈਸ ਚਾਂਸਲਰ ਵਲੋਂ ਕੀਤੀਆਂ ਤਰੱਕੀਆਂ ਵਾਸਤੇ ਕੀਤਾ ਧੰਨਵਾਦ – ਰਜ਼ਨੀਸ਼ ਭਾਰਦਵਾਜ ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਵਲੋਂ ਅੱਜ ਜਨਰਲ ਬਾਡੀ ਦੀ ਇਕੱਤਰਤਾ ਯੂਨੀਵਰਸਿਟੀ ‘ਚ ਸਥਿਤ ਬਾਬਾ ਬੁੱਢਾ ਕਾਲਜ ਭਵਨ ਹੋਈ।ਜਿਸ ਵਿੱਚ ਵੱਡੀ ਗਿਣਤੀ ਵਿਚ ਅਫਸਰਾਂ ਨੇ ਸ਼ਿਰਕਤ ਕੀਤੀ।ਸਕੱਤਰ ਮਨਪ੍ਰੀਤ ਸਿੰਘ ਨੇ ਇਜਲਾਸ ਦੀ ਸ਼ੁਰੂਆਤ ਕਰਦਿਆਂ ਐਸੋਸੀਏਸ਼ਨ ਵਲੋਂ ਕਰਵਾਏ ਗਏ ਕੰਮਾਂ ਤੋਂ ਜਾਣੂ ਕਰਵਾਇਆ।ਵਾਈਸ …

Read More »

ਕੋਟਲੀ ਅੰਬ ਤੇ ਇਬਰਾਹੀਮਪੁਰ ਡਰੇਨਾਂ ਵਿੱਚਲੀ ਬੂਟੀ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ -ਡੀ.ਸੀ

ਤੁੰਗ ਢਾਬ ਡਰੇਨ ਦੀ ਸਫਾਈ ਦੇ ਕੰਮਾਂ ਦਾ ਲਿਆ ਜਾਇਜ਼ਾ ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਤਹਿਤ ਮੀਂਹ ਦੀ ਮਾਰ ਝੱਲ ਰਹੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਾਗਿੰਗ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ …

Read More »

ਮੁੱਖ ਮੰਤਰੀ ਵਲੋਂ ਨੌਕਰੀ ਦੌਰਾਨ ਹਾਦਸੇ ‘ਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ

ਕਾਰਗਿਲ ਵਿਜੈ ਦਿਵਸ ਮੌਕੇ ਮੁੱਖ ਮੰਤਰੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਦੇਸ਼ ਦੇ ਬਹਾਦਰ ਸੈਨਿਕਾਂ ਦੇ ਸਤਿਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੌਜੀ ਸੈਨਿਕ ਦੀ ਨੌਕਰੀ ਦੌਰਾਨ ਕਿਸੇ ਹਾਦਸੇ ਵਿੱਚ ਮੌਤ ਹੋ ਜਾਣ (ਫਿਜ਼ੀਕਲ ਕੈਜ਼ੁਅਲਟੀ) ਦੀ ਸੂਰਤ ਵਿੱਚ ਪਰਿਵਾਰ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਇਹ …

Read More »

ਜਿਲ੍ਹਾ ਪੱਧਰੀ ਰੂਟੀਨ ਟੀਕਾਕਰਨ ਅਤੇ ਵੈਕਸੀਨ ਪ੍ਰੀਵੈਂਟੇਬਲ ਡਸੀਜ਼ ਸਰਵੇਲੈਂਸ ਬਾਰੇ ਵਰਕਸ਼ਾਪ

ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਪ੍ਰਿੰਸੀਪਲ ਡਾ. ਅਨੁਪਮਾ ਮਹਾਜਨ ਦੀ ਦੇਖ-ਰੇਖ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਰੂਟੀਨ ਟੀਕਾਕਰਨ ਅਤੇ ਵੈਕਸੀਨ ਪ੍ਰੀਵੈਨਟੇਬਲ ਡਸੀਜ਼ ਸਰਵੇਲੈਂਸ ਬਾਰੇ ਵਰਕਸ਼ਾਪ ਕਰਵਾਈ ਗਈ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਰੂਟੀਨ ਟੀਕਾਕਰਨ ਵੱਲੋਂ 0-5 ਸਾਲ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣ …

Read More »

ਬਾਬਾ ਬਲਬੀਰ ਸਿੰਘ ਨੇ ਗਿ: ਰਘਬੀਰ ਸਿੰਘ ਤੇ ਗਿ: ਸੁਲਤਾਨ ਸਿੰਘ ਨੂੰ ਜਥੇਦਾਰ ਦੀ ਸੇਵਾ ਮਿਲਣ ‘ਤੇ ਦਿੱਤੀ ਵਧਾਈ

ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ) – ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਿਦੇਸ਼ ਤੋਂ ਪਰਤਣ ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮਹਾਨ ਸੇਵਾ ਮਿਲਣ ਤੇ ਵਧਾਈ ਦਿੱਤੀ ਅਤੇ …

Read More »

ਜਨਮ ਦਿਨ ਮੁਬਾਰਕ – ਹਰਗੁਣ ਕੌਰ

ਸੰਗਰੂਰ, 26 ਜੁਲਾਈ (ਜਗਸੀਰ ਲੌਂਗੋਵਾਲ) – ਕਰਮਜੀਤ ਸਿੰਘ ਪਿਤਾ ਤੇ ਮਾਤਾ ਮਨਦੀਪ ਕੌਰ ਵਾਸੀ ਪੱਤੀ ਸੁਨਾਮੀ ਪਿੰਡ ਲੌਂਗੋਵਾਲ (ਸੰਗਰੂਰ) ਨੂੰ ਹੋਣਹਾਰ ਬੇਟੀ ਹਰਗੁਣ ਕੌਰ ਦੇ ਜਨਮ ਦਿਨ ਦੀਆਂ ਮੁਬਾਰਕਾਂ।

Read More »