ਬਠਿੰਡਾ, 12 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਜੰਮੂ ਕਸ਼ਮੀਰ ਵਿੱਚ ਬੀਤੇ ਦਿਨੀ ਅੱਤਵਾਦੀਆਂ ਵਲੋਂ ਅਮਰਨਾਥ ਯਾਤਰੀਆਂ
`ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦਿਆਂ ਵੱਖ-ਵੱਖ ਹਿੰਦੂ ਸੰਗਠਨਾਂ ਦੇ ਅਹੁੱਦੇਦਾਰਾਂ ਨੇ 14 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।ਇਸ ਸਬੰਧੀ ਹੋਈ ਇੱਕ ਮੀੀਟੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਹਿੰਦੂ ਤਖ਼ਤ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਪਾਠਕ ਅਤੇ ਸਿਵ ਸੈਨਾ ਪੰਜਾਬ ਦੇ ਪ੍ਰਚਾਰਕ ਸੰਜੀਵ ਸਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿਵ ਭਗਤਾਂ `ਤੇ ਕੀਤੇ ਹਮਲੇ ਦੇ ਦੋਸ਼ੀਆਂ ਖਿਲਾਫ ਸਖ਼ਤ ਤੋ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸ਼ਹੀਦ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।ਉਹਨਾਂ ਆਮ ਲੋਕਾਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ 14 ਜੁਲਾਈ ਨੂੰ ਹਿੰਦੂ ਸੰਗਠਨਾਂ ਨਾਲ ਮਿਲ ਕੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਅਤੇ ਹਿੰਦੂ ਸਿੱਖ ਏਕਤਾ ਦੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ।
ਮੀਟਿੰਗ ਵਿੱਚ ਇਕੱਤਰ ਹੋਏ ਵਰਕਰਾਂ ਨੇ ਹਮਲੇ ਵਿੱਚ ਸ਼ਹੀਦ ਹੋਏ ਬੇਗੁਨਾਹ ਤੀਰਥ ਯਾਤਰੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੌਨ ਰੱਖਿਆ।ਇਸ ਮੋਕੇ ਹਿੰਦੂ ਤਖਤ ਦੇ ਮਾਲਵਾ ਇੰਚਾਰਜ ਧਰਮਿੰਦਰ ਦਮਦਮੀ, ਜਿਲਾ ਪ੍ਰਚਾਰਕ ਅਸ਼ਵਨੀ ਸ਼ੂਕਲਾ, ਹਿੰਦ ਸਟੂਡੈਂਟ ਫੈਡਰੇਸ਼ਨ ਪ੍ਰਧਾਨ ਮਨੀਕਾਂਤ ਸਿੰਗਲਾ, ਸੰਜੀਵ ਸਰਮਾਂ ਐਕਟਿਵ ਐਸ਼ੋਸੀਏਸ਼ਨ ਆਫ ਬ੍ਰਾਹਮਣ ਸਭਾ, ਸਿਵ ਸੈਨਾ ਹਿੰਦੂਸਤਾਨ ਜਿਲਾ ਪ੍ਰਧਾਨ ਰੋਹਿਤ ਸਰਮਾ, ਰਜ਼ਨੀਸ ਕੁਮਾਰ ਗੋਨਿਆਣਾ ਮੰਡੀ, ਐਡਵੋਕੇਟ ਰਿਤੇਸ਼ ਸਿੰਗਲਾ ਰਾਮਪੁਰਾ ਫੂਲ, ਰਾਜਵੀਰ ਸਿੰਘ, ਐਡਵੋਕੇਟ ਨਰਿੰਦਰ ਸਿੰਗਲਾ, ਸੁਰਜੀਤ ਸਰਮਾਂ, ਅਕਾਸ਼ਦੀਪ ਗੋਇਲ, ਪ੍ਰਦੀਪ ਕੁਮਾਰ ਅਤੇ ਗੋਪਾਲ ਕੁਮਾਰ ਆਦਿ ਮੌਜੂਦ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media