ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਪਾਵਰਕਾਮ ਦੇ ਇਸ ਨਾਂਹ ਪੱਖੀ ਰਵੱਈਏ ਵਿਰੁੱਧ ਕਿਸਾਨ ਆਗੁਆਂ ਨੇ 3
ਅਗਸਤ ਨੂੰ ਚੀਫ ਪਾਵਰਕਾਮ ਅੰਮ੍ਰਿਤਸਰ ਵਿਖੇ ਰੋਹ ਭਰਪੂਰ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਹੈ।ਇਸ ਧਰਨੇ ਦੀ ਤਿਆਰੀ ਸਬੰਧੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜਿਲਾ ਅੰਮ੍ਰਿਤਸਰ ਦੀ ਮੀਟਿੰਗ ਮੁੱਖ ਦਫਤਰ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਾਰ ਭਵਨ ਚੱਬਾ ਵਿਖੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਸੂਬਾ ਸੀਨੀ: ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ।ਮੀਟਿੰਗ ਦੌਰਾਨ ਜੋਨ ਆਗੂਆਂ ਨਾਲ ਜੋਨ ਅਤੇ ਪਿੰਡ ਪੱਧਰ `ਤੇ ਮੀਟਿੰਗਾਂ ਕਰ ਕੇ ਧਰਨੇ ਸਬੰਧੀ ਲਾਮਬੰਦੀ ਕਰਨ ਦੀ ਰੂਪ ਰੇਖਾ ਉਲੀਕੀ ਗਈ।
ਕਿਸਾਨ ਆਗੁਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਅਧਿਕਾਰੀਆਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਪਟਿਆਲਾ ਵਿਖੇ ਪਾਵਰਕਾਮ ਦੇ ਐਮ.ਡੀ ਵੇਣੂ ਪ੍ਰਸ਼ਾਦ ਨਾਲ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਵਿੱਚ ਵੀ ਮੰਨਿਆ ਗਿਆ ਸੀ ਕਿ 11 ਜਨਵਰੀ ਤੱਕ ਪੈਸੇ ਭਰ ਚੁੱਕੇ ਕਿਸਾਨਾ ਨੂੰ 15 ਜੂਨ ਤੱਕ ਟਿਊਬਵੈੱਲ ਕੁਨੈਕਸ਼ਨ ਦੇ ਦਿੱਤੇ ਜਾਣਗੇ।11 ਜਨਵਰੀ ਤੋਂ ਬਾਅਦ ਵੀ ਜਿੰਨਾਂ ਕਿਸਾਨਾਂ ਨੇ ਪੈਸੇ ਜਮਾਂ ਕਰਵਾ ਦਿੱਤੇ ਹਨ ਜਾਂ ਜਿੰਨਾਂ ਕਿਸਾਨਾ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਉਹਨਾਂ ਕਿਸਾਨਾ ਨੂੰ ਵੀ ਕੁਨੈਕਸ਼ਨ ਦਿਤੇ ਜਾਣਗੇ।ਲੇਕਿਨ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਟਿਊਬਵੈਲ ਤੁਰੰਤ ਕੁਨੈਕਸ਼ਨ, ਵੀ.ਡੀ.ਐਸ ਸਕੀਮ 1200 ਰੁਪਏ ਪ੍ਰਤੀ ਹਾਰਸ ਪਾਵਰ ਕਰਨ, ਬੋਰ ਖਰਾਬੀ ਸਮੇਂ 3 ਏਕੜ ਵਿੱਚ ਸ਼ਿਫਟਿੰਗ ਕਰਨ ਦੀ ਖੁੱਲ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਸਰਕਾਰੀ ਗੱਡੀ `ਤੇ ਚੜਾਉਣ, 10 ਕੇ.ਵੀ ਤੋਂ 100 ਕੇ.ਵੀ ਤੱਕ ਟਰਾਂਸਫਾਰਮਰਾਂ ਦੀ ਘਾਟ ਸਟੋਰਾਂ ਵਿੱਚੋਂ ਦੂਰ ਕਰਨ, ਹਰੇਕ ਸਬ-ਡਵੀਜਨ ਵਿੱਚ ਚੈਨ ਬਲਾਕ ਤੇ ਗੱਡੀ ਦਾ ਪ੍ਰਬੰਧ ਕਰਨ, ਜੇ.ਈ ਤੇ ਮੁਲਾਜਮਾਂ ਦੀ ਘਾਟ ਦੂਰ ਕਰਨ, 1 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ, ਖੇਤੀ ਮੋਟਰਾਂ ਨੂੰ ਮਿਲਦੀ ਘੱਟ ਬਿਜਲੀ ਨੂੰ ਅਗਲੇ ਦਿਨ ਕੰਪਨਸ਼ੇਟ ਕਰਨ, ਜੁਰਮਾਨੇ ਪਾਉਣ ਦੀ ਵਿਧੀ ਸਰਲ ਕਰਨ ਅਤੇ ਰੀਵਿਉ ਕਰਨ ਦਾ ਅਧਿਕਾਰ ਐਸ.ਡੀ.ਓ, ਐਕਸੀਅਨ ਪੱਧਰ ਕਰਨ, ਮਜ਼ਦੂਰਾਂ ਦੇ ਬਿੱਲ ਬਕਾਏ ਖਤਮ ਕਰਨ, ਐਸ.ਈ ਦਫਤਰਾਂ ਵਿੱਚ ਦਿੱਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕਰਨ, ਖੇਤੀ ਮੋਟਰਾਂ ਨੂੰ ਪਾਏ ਭਾਰੀ ਜੁਰਮਾਨੇ ਰੱਦ ਕਰਨ ਸਬੰਧੀ ਲੰਮੇ ਸਮੇਂ ਤੋਂ ਲਮਕਾਈਆਂ ਜਾ ਰਹੀਆਂ ਮੰਗਾਂ ਤੁਰੰਤ ਮੰਨਣ ਦਾ ਅੇਲਾਨ ਕੀਤਾ ਜਾਵੇ।
ਇਸ ਮੋਕੇ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਸਠਿਆਲਾ, ਤਰਸੇਮ ਸਿੰਘ ਬੁਤਾਲਾ, ਗਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਇਕਬਾਲ ਸਿੰਘ ਚਾਟੀਵਿੰਡ ਲੇਹਲ, ਕੇਵਲ ਸਿੰਘ ਮੱਤੇਵਾਲ, ਸਵਿੰਦਰ ਸਿੰਘ ਰੂਪੋਵਾਲੀ, ਟੇਕ ਸਿੰਘ, ਗੁਰਭੇਜ ਸਿੰਘ ਝੰਡੇ, ਗੁਰਦਿਆਲ ਸਿੰਘ ਸ਼ਾਹ, ਕਸ਼ਮੀਰ ਸਿੰਘ ਚਾਹੜਪੁੜ, ਸਲਵਿੰਦਰ ਸਿੰਘ ਭੋਲਾ, ਜੋਗਾ ਸਿੰਘ ਖਾਰੇ, ਦਵਿੰਦਰ ਸਿੰਘ ਬਾਸਰਕੇ, ਕਾਬਲ ਸਿੰਘ, ਤਾਰਾ ਸਿੰਘ ਖਿਆਲਾ, ਬਲਦੇਵ ਸਿੰਘ ਚੱਬਾ ਆਦਿ ਆਗੂ ਵੀ ਹਾਜਰ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media